1. Home
  2. ਸਫਲਤਾ ਦੀਆ ਕਹਾਣੀਆਂ

Punjab Sugarcane farming : ਤਿੰਨ ਤਰਾਂ ਦੇ ਗੁੜ ਬਣਾ ਕੇ ਕਮਾ ਰਹੇ ਹਨ ਲੱਖਾਂ, ਬਦਲੀ 300 ਤੋਂ ਵੱਧ ਕਿਸਾਨਾਂ ਦੀ ਜ਼ਿੰਦਗੀ

ਜੇਕਰ ਕਿਸਾਨ ਫ਼ਸਲਾਂ ਦੀ ਪ੍ਰੋਸੇਸਿੰਗ ਅਤੇ ਮੁੱਲ ਜੋੜਣ ਵੱਲ ਧਿਆਨ ਦੇਣ ਤਾਂ , ਕਿਸਾਨਾਂ ਦੀ ਤਸਵੀਰ ਹੀ ਕੁਝ ਹੋਰ ਹੋਵੇ। ਬਹੁਤੇ ਸਾਰੇ ਕਿਸਾਨ ਅਜਿਹੇ ਹਨ ਜੋ ਇਸ ਤਰ੍ਹਾਂ ਦਾ ਕੰਮ ਕਰ ਰਹੇ ਹਨ। ਅਜੇ ਅੱਸੀ ਤੁਹਾਨੂੰ ਪੰਜਾਬ ਦੇ ਇਕ ਇਹਦਾ ਦੇ ਕਿਸਾਨ ਦੀ ਕਹਾਣੀ ਦਸਦੇ ਹਾਂ, ਇਹ ਕਹਾਣੀ ਪੰਜਾਬ ਦੇ ਹੋਸ਼ਿਆਰਪੂਰ ਦੇ 65 ਸਾਲਾਂ ਦੇ ਪ੍ਰੇਮਚੰਦ ਦੀ ਹੈ। ਇਹਨਾਂ ਨੇ ਸਾਲ 1972 ਚ ਸਥਾਨੀਏ ਕਾਲਜ ਤੋਂ ਬੀਐਸਸੀ- ਬੀਐਡ ਕਰਨ ਤੋਂ ਬਾਅਦ , ਸਰਕਾਰੀ ਨੌਕਰੀ ਦੀ ਬਜਾਏ ਉਹਨਾਂ ਨੇ ਗੰਨੇ ਦੀ ਖੇਤੀ (sugarcane farming) ਦੀ ਰਾਹ ਚੁਣੀ ਅਤੇ ਅੱਜ ਉਹ ਸਿਰਫ ਲੱਖਾਂ ਰੁਪਏ ਦੀ ਕਮਾਈ ਨਹੀਂ ਕਰ ਰਹੇ ਹਨ , ਬਲਕਿ ਕਈ ਕਿਸਾਨਾਂ ਨੂੰ ਆਮਦਨੀ ਵਧਾਉਣ ਦਾ ਸਾਧਨ ਵੀ ਦਿੱਤਾ ਹੈ।

KJ Staff
KJ Staff
Punjab Sugarcane farming

Punjab Sugarcane farming

ਜੇਕਰ ਕਿਸਾਨ ਫ਼ਸਲਾਂ ਦੀ ਪ੍ਰੋਸੇਸਿੰਗ ਅਤੇ ਮੁੱਲ ਜੋੜਣ ਵੱਲ ਧਿਆਨ ਦੇਣ ਤਾਂ , ਕਿਸਾਨਾਂ ਦੀ ਤਸਵੀਰ ਹੀ ਕੁਝ ਹੋਰ ਹੋਵੇ। ਬਹੁਤੇ ਸਾਰੇ ਕਿਸਾਨ ਅਜਿਹੇ ਹਨ ਜੋ ਇਸ ਤਰ੍ਹਾਂ ਦਾ ਕੰਮ ਕਰ ਰਹੇ ਹਨ। ਅਜੇ ਅੱਸੀ ਤੁਹਾਨੂੰ ਪੰਜਾਬ ਦੇ ਇਕ ਇਹਦਾ ਦੇ ਕਿਸਾਨ ਦੀ ਕਹਾਣੀ ਦਸਦੇ ਹਾਂ, ਇਹ ਕਹਾਣੀ ਪੰਜਾਬ ਦੇ ਹੋਸ਼ਿਆਰਪੂਰ ਦੇ 65 ਸਾਲਾਂ ਦੇ ਪ੍ਰੇਮਚੰਦ ਦੀ ਹੈ। ਇਹਨਾਂ ਨੇ ਸਾਲ 1972 ਚ ਸਥਾਨੀਏ ਕਾਲਜ ਤੋਂ ਬੀਐਸਸੀ- ਬੀਐਡ ਕਰਨ ਤੋਂ ਬਾਅਦ , ਸਰਕਾਰੀ ਨੌਕਰੀ ਦੀ ਬਜਾਏ ਉਹਨਾਂ ਨੇ ਗੰਨੇ ਦੀ ਖੇਤੀ (sugarcane farming) ਦੀ ਰਾਹ ਚੁਣੀ ਅਤੇ ਅੱਜ ਉਹ ਸਿਰਫ ਲੱਖਾਂ ਰੁਪਏ ਦੀ ਕਮਾਈ ਨਹੀਂ ਕਰ ਰਹੇ ਹਨ , ਬਲਕਿ ਕਈ ਕਿਸਾਨਾਂ ਨੂੰ ਆਮਦਨੀ ਵਧਾਉਣ ਦਾ ਸਾਧਨ ਵੀ ਦਿੱਤਾ ਹੈ।

ਪ੍ਰੇਮਚੰਦ ਕਾ ਕਹਿਣਾ ਹੈ ਕਿ ਸਾਡੇ ਘਰ ਵਿਚ ਸਾਰੇ ਖੇਤੀ ਨਾਲ ਜੁੜੇ ਰਹੇ ਹਨ। ਇਸਲਈ ਆਪਣੀ ਪੜਾਈ ਪੂਰੀ ਹੋਣ ਤੋਂ ਬਾਅਦ , ਮੈਂ ਵੀ ਖੇਤੀ ਕਰਨ ਦਾ ਫੈਸਲਾ ਲਿਤਾ। ਮੇਰੇ ਕੋਲ 25 ਏਕੜ ਜ਼ਮੀਨ ਹੈ ਅਤੇ ਮੈਂ ਇਸਤੇ ਦਹਾਕਿਆਂ ਤੋਂ ਗੰਨੇ,ਆਲੂ , ਕਣਕ ਅਤੇ ਚੁਕੰਦਰ ਦੀ ਖੇਤੀ ਕਰ ਰਿਹਾ ਹੈ।

ਅੱਗੇ ਦੱਸਦੇ ਹਨ ਕਿ , ਮੈਂ ਖੇਤੀ ਕੁਝ ਅਲਗ ਤਰੀਕੇ ਨਾਲ ਕਰਦਾ ਹਾਂ । ਮੈਂ ਆਪਣੇ ਖੇਤਾਂ ਨੂੰ ਫ਼ਸਲ ਦੇ ਅਨੁਸਾਰ ਵੰਢ ਦਿੰਦਾ ਹਾਂ। ਨਾਲ ਹੀ, ਜ਼ਮੀਨ ਵੀ ਹਰ ਸਾਲ ਫ਼ਸਲ ਦੇ ਅਨੁਸਾਰ ਬਦਲਦੀ ਰਹਿੰਦੀ ਹੈ । ਇਹ ਮੇਰੀ ਕਾਮਯਾਬੀ ਦਾ ਸਭਤੋਂ ਵੱਡਾ ਰਾਜ ਹੈ।

ਬਣਾਉਂਦੇ ਹਨ ਤਿੰਨ ਤਰ੍ਹਾਂ ਦੇ ਗੁੜ

ਪ੍ਰੇਮਚੰਦ ਦਸਦੇ ਹਨ ਕਿ ਉਹ ਆਪਣੀ ਅੱਧੀ ਜ਼ਮੀਨ ਤੇ ਗੰਨੇ ਦੀ ਖੇਤੀ (Sugarcane farming) ਕਰਦੇ ਹਨ । ਉਹਨਾਂ ਦਾ ਇਹ ਕੰਮ ਦਸੰਬਰ ਤੋਂ ਅਪ੍ਰੈਲ ਅਤੇ ਮਈ ਤਕ ਚਲਦਾ ਹੈ । ਉਹ ਨਾ ਸਿਰਫ ਗੰਨੇ ਦੀ ਖੇਤੀ ਕਰਦੇ ਹਨ ,ਸਗੋਂ ਤਿੰਨ ਤਰ੍ਹਾਂ ਦੇ ਗੁੜ ਵੀ ਬਣਾਉਂਦੇ ਹਨ। ਜਿਹਨਾਂ ਤੋਂ ਉਹਨਾਂ ਦਾ ਵੈਲਿਯੁ ਐਡੀਸ਼ਨ ਹੁੰਦਾ ਹੈ ਅਤੇ ਕਮਾਈ ਵਿਚ ਵਾਧਾ ਹੁੰਦਾ ਹੈ ।

ਉਹ ਦਸਦੇ ਹਨ ਕਿ "ਮੈਂ ਸਾਦਾ ਗੁੜ, ਮਸਾਲਾ ਗੁੜ ਅਤੇ ਤੀਜਾ ਗੁੜ ਖੰਡ ਮਿੱਲਾਂ ਲਈ ਬਣਾਉਂਦਾ ਹਾਂ । ਤਿੰਨਾਂ ਗੂੜਾ ਲਈ ਬਾਜ਼ਾਰ ਵਿਚ ਵੱਖ-ਵੱਖ ਕੀਮਤਾਂ ਮਿਲਦੀਆਂ ਹਨ । ਜਿਦਾਂ ਸਾਦਾ ਗੁੜ 60 ਰੁਪਏ ਕਿਲੋ ਹੈ , ਤੇ ਖੰਡ ਵਾਲੇ ਗੁੜ ਲਈ 70-80 ਰੁਪਏ ਕਿਲੋ ਮਿਲਦਾ ਹੈ। ਉਹਦਾ ਹੀ, ਅੱਸੀ ਮਸਾਲਾ ਗੁੜ ਨੂੰ 150 ਰੁਪਏ ਪ੍ਰਤੀ ਕਿਲੋ ਵੇਚਦੇ ਹਾਂ। ਇਸ ਤਰ੍ਹਾਂ ,ਥੋੜੀ ਜਿਹੀ ਵੱਧ ਲਾਗਤ ਦੇ ਜਰੀਏ ਦੁਗਣੀ ਕਮਾਈ ਹੋ ਜਾਂਦੀ ਹੈ।

ਪ੍ਰੇਮਚੰਦ ਦਸਦੇ ਹਨ ਕਿ ਮਸਾਲਾ ਗੁੜ ਬਣਾਉਂਦੇ ਸਮੇਂ ਅਜਵਾਇਨ,ਸੌਂਫ, ਮੁਫਲੀ, ਤਿਲ ਜਿਦਾਂ ਦੀਆ ਚੀਜਾਂ ਉਸ ਵਿਚ ਪਾ ਦਿਤੀਆਂ ਜਾਂਦੀਆਂ ਹਨ । ਫੇਰ ਉਸ ਨੂੰ 25-30 ਗ੍ਰਾਮ ਛੋਟੇ-ਛੋਟੇ ਟੁਕੜਿਆਂ ਵਿਚ ਬਣਾ ਦਿੱਤਾ ਜਾਂਦਾ ਹੈ । ਇਹ ਚੋਕੋਨ ਆਕਾਰ ਦਾ ਹੁੰਦਾ ਹੈ । ਇਹ ਕਾਫੀ ਸਵਾਦ ਅਤੇ ਪੋਸ਼ਟਿਕ ਹੁੰਦਾ ਹੈ ।

ਸਮਝੇ ਫਰਕ

ਪ੍ਰੇਮਚੰਦ ਦਸਦੇ ਹਨ , ਜੇ ਮੈਂ ਗੰਨੇ ਸਿੱਧੇ ਖੰਡ ਮਿੱਲਾਂ ਨੂੰ ਵੇਚਾਂ ਤਾਂ ਮੈਨੂੰ 10 ਏਕੜ ਵਿਚ 9-10 ਲੱਖ ਰੁਪਏ ਦਾ ਫਾਇਦਾ ਹੋ ਸਕਦਾ ਹੈ, ਪਰ ਜੇ ਮੈਂ ਉਸੀ ਗੰਨੇ ਨੂੰ ਗੁੜ ਬਣਾਕੇ ਵੇਚਾਂ ਤਾਂ ਮੈਨੂੰ ਕਰੀਬ 15 ਲੱਖ ਰੁਪਏ ਦਾ ਫਾਇਦਾ ਹੁੰਦਾ ਹੈ । ਏਹੀ ਕਾਰਨ ਹੈ ਕਿ ਮੈਂ ਸਿੱਧੇ ਗੰਨੇ ਵੇਚਣ ਦੇ ਬਜਾਏ , ਵੈਲਿਊ ਐਡੀਸ਼ਨ ਤੇ ਧਿਆਨ ਦਿੰਦਾ ਹਾਂ ।

ਉਹ ਗੁੜ ਬਣਾਉਣ ਲਈ ਰਵਾਇਤੀ ਮਸ਼ੀਨਾਂ ਦੀ ਵਰਤੋਂ ਕਰਦੇ ਹਨ , ਜਿਸ ਤੋਂ 100 ਕਿਲੋ ਗੰਨੇ ਵਿੱਚ 65 ਫੀਸਦੀ ਜੂਸ ਨਿਕਲਦਾ ਹੈ। ਇਸ ਦੇ ਨਾਲ ਹੀ ਇਹ ਅਤਿ-ਆਧੁਨਿਕ ਮਸ਼ੀਨਾਂ ਨਾਲੋਂ ਵੀ ਮਿੱਠਾ ਹੁੰਦਾ ਹੈ ।

ਪ੍ਰੇਮਚੰਦ ਪਸ਼ੂ ਪਾਲਣ ਵੀ ਕਰਦੇ ਹਨ, ਉਹਨਾਂ ਕੋਲ 10 ਗਾਵਾਂ ਹਨ । ਇਹ ਦਸਦੇ ਹਨ ਕਿ ਗੰਨੇ ਦੀ ਖੇਤੀ (Sugarcane farming) ਦੇ ਖਾਤਰ ਉਹਨਾਂ ਨੂੰ ਗਾਵਾਂ ਲਈ 6 ਮਹੀਨੇ ਤਕ ਚਾਰੇ ਲਈ ਕੋਈ ਮੁਸ਼ਕਲ ਨਹੀਂ ਹੁੰਦੀ । ਗੰਨੇ ਦਾ ਚਾਰਾ ਗਾਵਾਂ ਦੇ ਲਈ ਬਹੁਤ ਪੌਸ਼ਟਿਕ ਹੁੰਦਾ ਹੈ ਅਤੇ ਇਸਤੋਂ ਧੁੱਧ ਦਾ ਉਤਪਾਧਨ ਵੱਧਦਾ ਹੈ ,ਅਤੇ ਉਹ ਗਾਵਾਂ ਦੇ ਗੋਬਰ ਦਾ ਇਸਤਮਾਲ ਖੇਤਾਂ ਵਿਚ ਕਰਦੇ ਹਨ । ਨਾਲ ਹੀ ,ਹਰ ਸਾਲ ਇਕ-ਦੋ ਗਾਵਾਂ ਨੂੰ ਵਧੀਆ ਕੀਮਤਾਂ ਤੇ ਵੇਚਦੇ ਹਨ ਜਿਸ ਤੋਂ ਉਹਨਾਂ ਦੀ ਆਮਦਨ ਵੱਧ ਜਾਂਦੀ ਹੈ।

ਜਰੂਰਤ ਦੇ ਹਿੱਸਾਬ ਨਾਲ ਲਗਾਉਂਦੇ ਹਨ ਗੰਨੇ

ਪ੍ਰੇਮਚੰਦ ਦੇ ਅਨੁਸਾਰ , ਪੰਜਾਬ ਚ COJ 85,160,3102,95,230 ਜਿਦਾਂ ਦੀ ਗੰਨੇ ਦੀ ਕਈ ਕਿਸਮਾਂ ਪ੍ਰਸਿੱਧ ਹੈ। ਉਹ ਦਸਦੇ ਹਨ,"ਅੱਸੀ ਖੰਡ ਮਿੱਲਾਂ ਦੇ ਲਈ COJ 230 ਗੰਨੇ ਲਗਾਂਦੇ ਹਨ ,ਕਿਓਂਕਿ ਇਸਦਾ ਭਾਰ ਥੋੜਾ ਜਿਆਦਾ ਹੁੰਦਾ ਹੈ। ਜੇਕਰ ਸਾਦਾ ਗੁੜ ਜਾਂ ਮਸਾਲਾ ਗੁੜ ਬਣਾਉਣਾ ਹੈ , ਤੇ ਅੱਸੀ COJ 3102 ਜਾਂ 95 ਲਗਾਂਦੇ ਹਾਂ, ਕਿਓਂਕਿ ਇਹ ਬਹੁਤ ਮੀਠਾ ਹੁੰਦਾ ਹੈ ਅਤੇ ਇਸਤੋਂ ਗੁੜ ਬਹੁਤ ਸਵਾਦ ਬਣਦਾ ਹੈ ।

ਕਿੰਨ ਗੱਲਾਂ ਦਾ ਰੱਖਦੇ ਨੇ ਖਾਸ ਧਿਆਨ

ਪ੍ਰੇਮਚੰਦ ਦਸਦੇ ਹਨ ,ਜੇਕਰ ਅੱਸੀ ਸਾਦਾ ਜਾਂ ਮਸਾਲਾ ਗੁੜ ਬਣਾਉਂਦੇ ਹਾਂ, ਤੇ ਗੰਨੇ ਦੀ ਖੇਤੀ ਦੇ ਦੌਰਾਨ ਅੱਸੀ ਬਹੁਤ ਸੀਮਿਤ ਮਾਤਰਾ ਵਿਚ ਪਾਣੀ ਅਤੇ ਖਾਦ ਦਿੰਦੇ ਹਨ। ਜਿਸਤੋਂ ਗੰਨਿਆਂ ਵਿਚ ਸੂਕਰੋਸ ਦੀ ਮਾਤਰਾ ਵੱਧ ਜਾਂਦੀ ਹੈ ਤੇ ਗੰਨਾ ਬਹੁਤ ਮੀਠਾ ਹੁੰਦਾ ਹੈ । ਉਥੇ ਹੀ ਖੰਡ ਦੀ ਮਿੱਲਾਂ ਨੂੰ ਦੇਣ ਲਈ ਅੱਸੀ ਵੱਧ ਸਿੰਚਾਈ ਕਰਦੇ ਹਾਂ , ਜਿੱਦੇ ਤੋਂ ਇਸਦਾ ਵਜਨ ਵਧਦਾ ਹੈ। ਉਹ ਅੱਗੇ ਦਸਦੇ ਹਨ ਕਿ, ਸਾਡੇ ਏਥੇ ਦੀ ਮਿੱਟੀ ਦਾ PH ਵੈਲਿਯੁ 6.5 ਅਤੇ 7 ਦੇ ਵਿਚ ਹਨ , ਜੋ ਗੰਨੇ ਦੀ ਖੇਤੀ ਦੇ ਲਈ ਬਹੁਤ ਢੁਕਵਾਂ ਹੈ। ਜੇਕਰ PH ਵੈਲਿਯੁ 6.5 ਤੋਂ ਘੱਟ ਹੋਵੇ, ਤਾਂ ਗੰਨਾ ਐਸੀਡੀਕ ਹੋ ਜਾਂਦਾ ਹੈ ਅਤੇ ਰੱਸ ਫਟਣ ਲੱਗ ਜਾਂਦਾ ਹੈ । ਉਥੇ ਜੇਕਰ 7 ਤੋਂ ਜਿਆਦਾ ਹੋਵੇ , ਤਾਂ ਇਹ ਅਕਲੇਨ ਬਣ ਜਾਂਦਾ ਹੈ ਅਤੇ ਗੁੜ ਦਾ ਰੰਗ ਕਾਲਾ ਹੋਣ ਲੱਗਦਾ ਹੈ ।

ਉਹ ਅੱਗੇ ਦਸਦੇ ਹਨ ,ਅੱਸੀ ਕੰਪਨੀਆਂ ਦੇ ਲਈ ਆਰਡਰ ਦੇ ਅਧਾਰ ਤੇ ਵੀ ਖੇਤੀ ਕਰਦੇ ਹਾਂ। ਇਸਦੇ ਤਹਿਤ ਫਿਲਹਾਲ ਗੰਨੇ ,ਹਲਦੀ ,ਆਵਲਾਂ ਜਿਦਾਂ 20 ਤੋਂ ਵੱਧ ਫ਼ਸਲਾਂ ਦੀ ਖੇਤੀ ਹੋ ਰਹੀ ਹੈ। ਸਾਨੂੰ ਇਸ ਮੁਹਿੰਮ ਵਿੱਚ ਪੰਜ-ਛੇ ਸਵੈ-ਸਹਾਇਤਾ ਸਮੂਹਾਂ ਦੀ ਮਦਦ ਵੀ ਮਿਲਦੀ ਹੈ, ਜੋ ਸਾਡੇ ਉਤਪਾਦ ਆਪਣੇ ਇਲਾਕੇ ਵਿੱਚ ਵੇਚਦੇ ਹਨ ਅਤੇ ਅਸੀਂ ਉਨ੍ਹਾਂ ਦੇ ਉਤਪਾਦ ਸਬੰਧਤ ਕੰਪਨੀ ਨੂੰ ਵੇਚਦੇ ਹਾਂ ।

ਇਸ ਸੰਗਠਨ ਨਾਲ ਜੁੜੇ ਹੋਸ਼ਿਆਰਪੂਰ ਦੇ 60 ਸਾਲਾਂ ਜਸਬੀਰ ਸਿੰਘ ਦਸਦੇ ਹਨ ਕਿ , ਮੈਂ 1980 ਤੋਂ , ਆਪਣੇ 15 ਏਕੜ ਜਮੀਨ ਤੇ ਖੇਤੀ ਕਰ ਰਿਹਾ ਹਾਂ। ਮੈਂ FAPRO ਤੋਂ ਸ਼ੁਰੂ ਤੋਂ ਹੀ ਜੁੜਿਆ ਹੋਇਆ ਹੈ । ਇਸ ਵਿਚ ਮੇਨੂ ਆਪਣੇ ਗੰਨੇ ਦਾ ਪ੍ਰੋਸੈਸ ਕਰ , ਗੁੜ ਬਣਾਉਣਾ ਅਤੇ ਆਪਣੀ ਆਮਦਨੀ ਨੂੰ ਦੁਗਣਾ ਕਰਨ ਦੀ ਸਿੱਖ ਮਿਲੀ । ਨਾਲ ਹੀ ਇਸ ਵਿਚ ਆਪਣੇ ਉਤਪਾਦਾਂ ਨੂੰ ਆਸਾਨੀ ਨਾਲ ਮਾਰਕੈਟਪਲੈਸ ਕਰਨ ਵਿਚ ਵੀ ਸੁਵਿਧਾ ਹੋ ਰਹੀ ਹੈ ।

ਅੰਤ ਵਿਚ ਪ੍ਰੇਮਚੰਦ ਕਹਿੰਦੇ ਹਨ ਕਿ “ਦੱਖਣੀ ਭਾਰਤ ਵਿੱਚ ਕਿਸਾਨ ਯੂਨੀਅਨਾਂ ਵਿੱਚ ਬਹੁਤ ਏਕਤਾ ਹੈ। ਪਰ ਉੱਤਰੀ ਭਾਰਤ ਵਿੱਚ ਅਜਿਹਾ ਨਹੀਂ ਹੈ। ਕਿਸਾਨ ਜਥੇਬੰਦੀਆਂ ਵਿੱਚ ਏਕਤਾ ਦੀ ਘਾਟ ਦਾ ਫਾਇਦਾ ਵਿਚੋਲੇ ਚੁੱਕਦੇ ਹਨ ਅਤੇ ਕਿਸਾਨਾਂ ਨੂੰ ਬਹੁਤਾ ਲਾਭ ਨਹੀਂ ਮਿਲ ਪਾਂਦਾ। ਕਿਸਾਨਾ ਨੂੰ ਇਹਦਾ ਦੇ ਲੋਕਾਂ ਤੋਂ ਦੂਰੀ ਬਣਾਣੀ ਪਵੇਗੀ , ਜੋ ਜਥੇਬੰਦੀਆਂ ਵਿਚ ਸਿਰਫ ਆਪਣਾ ਰੁਤਬਾ ਦਿਖਾਉਣ ਦੇ ਲਈ ਸ਼ਾਮਲ ਹੋਣਾ ਚਾਹੁੰਦੇ ਹਨ ।

ਇਹ ਵੀ ਪੜ੍ਹੋ : ਸਰਕਾਰ ਦੀ ਇਸ ਨਵੀਂ ਯੋਜਨਾ ਵਿਚ ਹੁਣ ਹਰ ਮਹੀਨੇ ਖਾਤੇ ਚ’ ਆਉਣਗੇ 3 ਹਜ਼ਾਰ

Summary in English: Punjab: Millions are earning by making three types of jaggery, changed the lives of 300+ farmers

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters