1. Home
  2. ਸਫਲਤਾ ਦੀਆ ਕਹਾਣੀਆਂ

ਪੰਜਾਬ ਦੇ ਕਿਸਾਨ ਮਿਹਰਬਾਨ ਸਿੰਘ ਨੇ ਖੇਤੀ ਨੂੰ ਦਿੱਤੀ ਨਵੀਂ ਦਿਸ਼ਾ, ਜਾਣੋ ਕਿਵੇਂ

ਅਗਾਂਹਵਧੂ ਕਿਸਾਨ ਮਿਹਰਬਾਨ ਸਿੰਘ ਨੇ ਰਵਾਇਤੀ ਖੇਤੀ ਨੂੰ ਛੱਡ ਕੇ ਇਸ ਤਕਨੀਕ ਨੂੰ ਅਪਣਾਇਆ ਤੇ ਸੂਬੇ `ਚ ਖੱਟਿਆ ਨਾਮਣਾ...

Priya Shukla
Priya Shukla
ਅਗਾਂਹਵਧੂ ਕਿਸਾਨ ਮਿਹਰਬਾਨ ਸਿੰਘ

ਅਗਾਂਹਵਧੂ ਕਿਸਾਨ ਮਿਹਰਬਾਨ ਸਿੰਘ

ਅੱਜ ਇਸ ਲੇਖ ਰਾਹੀਂ ਅਸੀਂ ਤੁਹਾਨੂੰ ਪੰਜਾਬ ਦੇ ਇੱਕ ਅਗਾਂਹਵਧੂ ਕਿਸਾਨ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ, ਜਿਸ ਨੇ ਖੇਤੀ ਨੂੰ ਇੱਕ ਨਵੇਂ ਪੱਧਰ 'ਤੇ ਪਹੁੰਚਾਇਆ ਹੈ। ਦੱਸ ਦੇਈਏ ਕਿ ਕਿਸਾਨ ਮਿਹਰਬਾਨ ਸਿੰਘ ਨੇ ਆਪਣੀ ਖੇਤੀ `ਚ ਨਵੀਆਂ ਤਕਨੀਕਾਂ ਨੂੰ ਲਾਗੂ ਕਰਕੇ ਪੂਰੇ ਦੇਸ਼ `ਚ ਨਾਮਣਾ ਖੱਟਿਆ ਹੈ। ਆਓ ਜਾਣਦੇ ਹਾਂ ਇਨ੍ਹਾਂ ਦੀ ਸਫਲਤਾ ਦੀ ਕਹਾਣੀ।

ਪੌਲੀ ਹਾਊਸ ਦੀ ਖੇਤੀ

ਪੌਲੀ ਹਾਊਸ ਦੀ ਖੇਤੀ

ਮਿਹਰਬਾਨ ਸਿੰਘ ਪਟਿਆਲਾ `ਚ ਪਿੰਡ ਸਹੌਲੀ ਦੇ ਰਹਿਣ ਵਾਲੇ ਹਨ। ਗ੍ਰੈਜੂਏਸ਼ਨ ਦੀ ਪੜ੍ਹਾਈ ਕਰਨ ਤੋਂ ਬਾਅਦ ਪੀ.ਏ.ਯੂ ਲੁਧਿਆਣਾ ਤੋਂ ਇਨ੍ਹਾਂ ਨੇ ਸਿਖਲਾਈ ਪ੍ਰਾਪਤ ਕੀਤੀ ਤੇ 2003 `ਚ ਅੱਧੇ ਏਕੜ `ਤੇ ਸਬਜ਼ੀਆਂ ਦੀ ਖੇਤੀ ਕਰਨੀ ਸ਼ੁਰੂ ਕੀਤੀ। ਹੌਲੀ ਹੌਲੀ ਇਹ ਰਕਬਾ 2 ਤੋਂ 3 ਏਕੜ ਤੱਕ ਪੁੱਜ ਗਿਆ। ਖੇਤੀ`ਚ ਮੁਨਾਫ਼ਾ ਹੁੰਦਾ ਵੇਖ ਕੇ ਫਿਰ ਉਹ 50-60 ਏਕੜ `ਤੇ ਸਬਜ਼ੀਆਂ ਦੀ ਕਾਸ਼ਤ ਕਰਨ ਲਗ ਪਏ। 

ਪਿੰਡ ਦੇ ਲੋਕਾਂ ਲਈ ਰੁਜ਼ਗਾਰ

ਪਿੰਡ ਦੇ ਲੋਕਾਂ ਲਈ ਰੁਜ਼ਗਾਰ

ਪਿੰਡ ਦੇ ਲੋਕਾਂ ਲਈ ਰੁਜ਼ਗਾਰ:

2007 `ਚ ਮਿਹਰਬਾਨ ਸਿੰਘ ਦੀ ਪਤਨੀ ਨੇ ਵੀ ਖੇਤੀ `ਚ ਉਨ੍ਹਾਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ। ਉਸਤੋਂ ਬਾਅਦ ਉਨ੍ਹਾਂ ਨੇ ਖੇਤ `ਚ ਕੰਮ ਕਰਨ ਲਈ ਕਈ ਕਾਮੇ ਵੀ ਰੱਖੇ, ਜਿਸ ਨਾਲ ਪਿੰਡ ਦੇ ਕਈ ਲੋਕਾਂ ਨੂੰ ਰੁਜ਼ਗਾਰ ਮਿਲਿਆ।

ਯੂਰਪ ਦਾ ਦੌਰਾ:

ਖੇਤੀਬਾੜੀ ਵਿੱਚ ਆਪਣੀ ਸਫਲਤਾ ਤੋਂ ਬਾਅਦ ਉਨ੍ਹਾਂ ਨੇ 2007 `ਚ ਯੂਰਪ ਦਾ ਦੌਰਾ ਕੀਤਾ। ਉੱਥੋਂ ਉਨ੍ਹਾਂ ਨੇ ਪੌਲੀ ਹਾਊਸ ਫਾਰਮਿੰਗ ਬਾਰੇ ਬਹੁਤ ਸਾਰੇ ਤਕਨੀਕੀ ਨੁਕਤੇ ਸਿੱਖੇ, ਜਿਨ੍ਹਾਂ ਨੂੰ ਉਨ੍ਹਾਂ ਨੇ ਪੰਜਾਬ ਆ ਕੇ ਆਪਣੇ ਖੇਤਾਂ `ਚ ਲਾਗੂ ਕੀਤਾ।

ਪੌਲੀ ਹਾਊਸ ਦੀ ਖੇਤੀ ਦੀ ਸ਼ੁਰੂਆਤ:

2009 `ਚ ਮਿਹਰਬਾਨ ਸਿੰਘ ਨੇ ਅੱਧੇ ਏਕੜ `ਤੇ ਪੌਲੀ ਹਾਊਸ ਦੀ ਖੇਤੀ ਕਰਨੀ ਸ਼ੁਰੂ ਕੀਤੀ, ਜੋ ਕਿ ਹੁਣ ਵੱਧ ਕੇ 12-13 ਏਕੜ ਹੋ ਗਈ ਹੈ। ਇਨ੍ਹਾਂ `ਚ ਉਹ ਖਾਸ ਤੌਰ `ਤੇ ਟਮਾਟਰ, ਮਿਰਚ, ਬਰੌਕਲੀ ਤੇ ਸ਼ਿਮਲਾ ਮਿਰਚ ਦੀ ਖੇਤੀ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਫਸਲਾਂ ਦੀ ਸਿੰਚਾਈ ਲਈ ਕਿਸਾਨ ਮਿਹਰਬਾਨ ਸਿੰਘ ਨੇ ਤੁਪਕਾ ਸਿੰਚਾਈ ਤੇ ਛਿੜਕਾਅ ਪ੍ਰਣਾਲੀ ਦਾ ਪ੍ਰਬੰਧ ਕੀਤਾ ਹੋਇਆ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਮਸ਼ਰੂਮ ਕਿੰਗ ਦੀ ਖੇਤੀ ਦੀ ਕਹਾਣੀ, 1.25 ਕਰੋੜ ਰੁਪਏ ਪ੍ਰਤੀ ਸਾਲ ਕਮਾਈ

ਪੌਲੀ ਹਾਊਸ ਦੀ ਖੇਤੀ

ਪੌਲੀ ਹਾਊਸ ਦੀ ਖੇਤੀ

ਪਾਣੀ ਦੀ ਬੱਚਤ ਵੱਲ ਧਿਆਨ:

ਆਪਣੀ ਖੇਤੀ `ਚ ਉਹ ਪਾਣੀ ਦੀ ਬਚਤ ਵੱਲ ਵੀ ਬਹੁਤ ਧਿਆਨ ਦਿੰਦੇ ਹਨ। ਖੇਤੀ `ਚ ਉਹ ਅਜਿਹੀਆਂ ਤਕਨੀਕਾਂ ਨੂੰ ਤਰਜੀਹ ਦਿੰਦੇ ਹਨ ਜਿਨ੍ਹਾਂ ਰਾਹੀਂ ਵੱਧ ਤੋਂ ਵੱਧ ਪਾਣੀ ਬਚਾਇਆ ਜਾ ਸਕੇ। ਉਹ ਅਜਿਹਾ ਕਾਰਨ ਲਈ ਪਿੰਡ ਦੇ ਲੋਕਾਂ ਨੂੰ ਵੀ ਉਤਸ਼ਾਹਿਤ ਕਰਦੇ ਹਨ।

ਜੈਵਿਕ ਖੇਤੀ ਅਪਣਾਈ:

ਕੀਟਨਾਸ਼ਕਾਂ ਦੇ ਪ੍ਰਭਾਵ ਜਿਵੇਂ ਕਿ ਮਿੱਟੀ ਦੀ ਬਰਬਾਦੀ, ਲੋਕਾਂ ਨੂੰ ਬਿਮਾਰੀਆਂ ਲੱਗਣਾ, ਪ੍ਰਦੂਸ਼ਣ ਆਦਿ ਨੂੰ ਦੇਖਦਿਆਂ ਮਿਹਰਬਾਨ ਸਿੰਘ ਆਪਣੀ ਖੇਤੀ `ਚ 5 ਸਾਲਾਂ ਤੋਂ ਕਿਸੇ ਵੀ ਰਸਾਇਣਕ ਕੀਟਨਾਸ਼ਕਾਂ ਜਾਂ ਖਾਦਾਂ ਦੀ ਵਰਤੋਂ ਨਹੀਂ ਕਰ ਰਹੇ। ਆਪਣੀ ਪੌਲੀ ਹਾਊਸ ਦੀ ਖੇਤੀ `ਚ ਉਹ ਪੂਰੀ ਤਰ੍ਹਾਂ ਤੋਂ ਜੈਵਿਕ ਤਰੀਕਿਆਂ ਨੂੰ ਹੀ ਆਪਣਾ ਰਹੇ ਹਨ।

ਅਵਾਰਡ ਵੀ ਮਿਲ ਚੁੱਕੇ ਹਨ:

2007 `ਚ ਮਿਹਰਬਾਨ ਸਿੰਘ ਨੂੰ ਖੇਤੀ `ਚ ਮਿਲੀ ਸਫਲਤਾ ਕਾਰਨ ਪੀ.ਏ.ਯੂ ਲੁਧਿਆਣਾ ਵਿਖੇ ਉਜਾਗਰ ਸਿੰਘ ਧਾਲੀਵਾਲ ਅਵਾਰਡ ਨਾਲ ਤੇ 2012 `ਚ ਮੁੱਖ ਮੰਤਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। 

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Punjab's Meharban Singh took farming to a new level, know how

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters