1. Home
  2. ਸਫਲਤਾ ਦੀਆ ਕਹਾਣੀਆਂ

Ranjit Bagh ਦੀ ਕਿਸਾਨ ਰਣਜੀਤ ਕੌਰ Women Empowerment ਦੀ ਉਦਾਹਰਨ ਬਣੀ

ਰਣਜੀਤ ਕੌਰ 'ਵਾਹਿਗੁਰੂ ਸੈਲਫ ਹੈਲਪ ਗਰੁੱਪ' ਰਾਹੀਂ ਅਚਾਰ, ਸ਼ਹਿਦ, ਮੁਰੱਬਾ, ਚਟਨੀ, ਸਕੁਐਸ਼, ਮੁਰੱਬਾ, ਮਸਾਲੇ, ਹਲਦੀ, ਲੱਸੀ, ਕਰੇਲੇ ਪਾਊਡਰ, ਜਾਮੁਨ ਪਾਊਡਰ ਆਦਿ ਬਣਾ ਕੇ ਚੰਗੀ ਆਮਦਨ ਕਮਾ ਰਹੀ ਹੈ।

Gurpreet Kaur Virk
Gurpreet Kaur Virk
ਰਣਜੀਤ ਬਾਗ ਦੀ ਉੱਦਮੀ ਮਹਿਲਾ ਕਿਸਾਨ ਬਣੀ ਮਿਸਾਲ

ਰਣਜੀਤ ਬਾਗ ਦੀ ਉੱਦਮੀ ਮਹਿਲਾ ਕਿਸਾਨ ਬਣੀ ਮਿਸਾਲ

Success Story: ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਰਣਜੀਤ ਬਾਗ ਦੀ ਉੱਦਮੀ ਮਹਿਲਾ ਕਿਸਾਨ ਰਣਜੀਤ ਕੌਰ ਮਹਿਲਾ ਸਸ਼ਕਤੀਕਰਨ ਦੀ ਵਧੀਆ ਉਦਾਹਰਨ ਹੈ। ਦਰਅਸਲ, ਮਹਿਲਾ ਕਿਸਾਨ ਰਣਜੀਤ ਕੌਰ `ਵਾਹਿਗੁਰੂ ਸੈਲਫ ਹੈਲਪ ਗਰੁੱਪ` ਰਾਹੀਂ ਚੰਗੀ ਆਮਦਨ ਕਮਾ ਰਹੀ ਹੈ। ਆਓ ਜਾਣਦੇ ਹਾਂ ਇਸ ਸਫਲ ਮਹਿਲਾ ਦੀ ਸਫਲਤਾ ਦੀ ਕਹਾਣੀ...

ਦੱਸ ਦੇਈਏ ਕਿ ਮਹਿਲਾ ਕਿਸਾਨ ਰਣਜੀਤ ਕੌਰ ਆਪਣੇ `ਵਾਹਿਗੁਰੂ ਸੈਲਫ ਹੈਲਪ ਗਰੁੱਪ` ਜਰੀਏ ਅਚਾਰ, ਸ਼ਹਿਦ, ਜੈਮ, ਚਟਨੀਆਂ, ਸਕਵੈਸ਼, ਮੁਰੱਬੇ, ਮਸਾਲੇ, ਹਲਦੀ, ਲੱਸੀ, ਕਰੇਲਾ ਪਾਊਡਰ, ਜਾਮੁਨ ਪਾਊਡਰ ਆਦਿ ਬਣਾ ਕੇ ਚੰਗੀ ਆਮਦਨ ਕਮਾ ਰਹੀ ਹੈ।

ਰਣਜੀਤ ਕੌਰ ਦੇ ਸਵੈ-ਸਹਾਇਤਾ ਸਮੂਹ ਦੁਆਰਾ ਤਿਆਰ ਕੀਤੇ ਗਏ ਉਤਪਾਦਾਂ ਦੀ ਮਾਰਕੀਟ ਵਿੱਚ ਬਹੁਤ ਮੰਗ ਹੈ ਅਤੇ ਇਸ ਸ਼ਾਨਦਾਰ ਕਾਰਗੁਜ਼ਾਰੀ ਲਈ ਉਨ੍ਹਾਂ ਨੂੰ ਸਰਕਾਰ ਵੱਲੋਂ ਕਈ ਵਾਰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਕਿਸਾਨਾਂ ਲਈ ਮਾਰਗਦਰਸ਼ਕ ਬਣਿਆ Gurdaspur ਦਾ ਕਿਸਾਨ Gurbinder Singh Bajwa

ਆਪਣੀ ਸਫਲਤਾ ਦੀ ਕਹਾਣੀ ਸੁਣਾਉਂਦੇ ਹੋਏ ਰਣਜੀਤ ਕੌਰ ਦੱਸਦੇ ਹਨ ਕਿ ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਉਤਸ਼ਾਹ ਨਾਲ 2005 ਵਿੱਚ ਕੇਵੀਕੇ ਤੋਂ ਖੁੰਬਾਂ ਦੀ ਕਾਸ਼ਤ ਦੀ ਸਿਖਲਾਈ ਲਈ ਸੀ, ਇਸ ਤੋਂ ਬਾਅਦ ਉਨ੍ਹਾਂ ਨੇ ਖੁੰਭਾਂ ਦੀ ਕਾਸ਼ਤ ਸ਼ੁਰੂ ਕੀਤੀ।

ਉਨ੍ਹਾਂ ਨੇ ਖੇਤੀਬਾੜੀ ਵਿਭਾਗ ਤੋਂ ਅਚਾਰ, ਮੁਰੱਬਾ, ਚਟਨੀ, ਹਲਦੀ ਆਦਿ ਦੀ ਪ੍ਰੋਸੈਸਿੰਗ ਦੀ ਸਿਖਲਾਈ ਵੀ ਪ੍ਰਾਪਤ ਕੀਤੀ। ਸਾਲ 2006 ਵਿੱਚ, ਉਨ੍ਹਾਂ ਨੇ ਆਪਣੇ ਪਿੰਡ ਦੀਆਂ ਸਾਥੀ ਔਰਤਾਂ ਨਾਲ ਮਿਲ ਕੇ 'ਵਾਹਿਗੁਰੂ ਸੈਲਫ ਹੈਲਪ ਗਰੁੱਪ' ਦੀ ਸਥਾਪਨਾ ਕੀਤੀ ਅਤੇ ਆਪਣੀਆਂ ਸਾਥੀ ਔਰਤਾਂ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕੀਤਾ।

ਰਣਜੀਤ ਕੌਰ ਨੇ ਦੱਸਿਆ ਕਿ ਹੁਣ ਉਹ ਆਪਣੇ ਸਵੈ-ਸਹਾਇਤਾ ਗਰੁੱਪ ਦੀਆਂ ਸਾਥੀ ਔਰਤਾਂ ਨਾਲ ਮਿਲ ਕੇ ਅਚਾਰ, ਸ਼ਹਿਦ, ਜੈਮ, ਚਟਨੀ, ਸਕੁਐਸ਼, ਮੁਰੱਬਾ, ਮਸਾਲੇ, ਹਲਦੀ, ਲੱਸੀ, ਕਰੇਲੇ ਦਾ ਪਾਊਡਰ, ਜਾਮੁਨ ਪਾਊਡਰ ਆਦਿ ਬਣਾ ਕੇ ਵੇਚਦੇ ਹਨ, ਜਿਸ ਤੋਂ ਉਨ੍ਹਾਂ ਨੂੰ ਚੰਗੀ ਕਮਾਈ ਹੁੰਦੀ ਹੈ।

ਇਹ ਵੀ ਪੜ੍ਹੋ : Progressive Farmer ਪ੍ਰਿਤਪਾਲ ਸਿੰਘ ਨੇ ਸਹਾਇਕ ਧੰਦੇ ਰਾਹੀਂ ਇਲਾਕੇ ਦਾ ਮਾਣ ਵਧਾਇਆ

ਰਣਜੀਤ ਕੌਰ ਆਪਣੇ ਸਵੈ-ਸਹਾਇਤਾ ਸਮੂਹਾਂ ਦੇ ਸਟਾਲ ਲਗਾ ਕੇ ਖੇਤੀਬਾੜੀ ਮੇਲਿਆਂ ਵਿੱਚ ਉਤਪਾਦ ਵੇਚਦੇ ਹਨ। ਰਣਜੀਤ ਕੌਰ ਨੂੰ ਖੇਤੀਬਾੜੀ ਵਿਭਾਗ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਮਿਸਾਲੀ ਕੰਮ ਕਰਨ ਲਈ ਸਨਮਾਨਿਤ ਵੀ ਕੀਤਾ ਗਿਆ ਹੈ।

ਰਣਜੀਤ ਕੌਰ ਦਾ ਕਹਿਣਾ ਹੈ ਕਿ ਔਰਤਾਂ ਲਈ ਅੱਗੇ ਵਧਣ ਦੇ ਅਣਗਿਣਤ ਮੌਕੇ ਹਨ, ਉਨ੍ਹਾਂ ਨੂੰ ਸਿਰਫ਼ ਮਿਹਨਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਔਰਤਾਂ ਸਵੈ-ਸਹਾਇਤਾ ਗਰੁੱਪ ਬਣਾ ਕੇ ਵੱਖ-ਵੱਖ ਕੰਮ ਕਰਕੇ ਆਪਣੀ ਕਿਸਮਤ ਬਦਲ ਸਕਦੀਆਂ ਹਨ।

ਉਨ੍ਹਾਂ ਕਿਹਾ ਕਿ ਸਵੈ-ਸਹਾਇਤਾ ਗਰੁੱਪਾਂ ਰਾਹੀਂ ਜਿੱਥੇ ਔਰਤਾਂ ਆਰਥਿਕ ਸੁਤੰਤਰਤਾ ਹਾਸਲ ਕਰ ਸਕਦੀਆਂ ਹਨ, ਉੱਥੇ ਉਹ ਸਮਾਜ ਵਿੱਚ ਵੀ ਆਪਣਾ ਵਿਸ਼ੇਸ਼ ਸਥਾਨ ਬਣਾ ਸਕਦੀਆਂ ਹਨ। ਉਨ੍ਹਾਂ ਪੇਂਡੂ ਔਰਤਾਂ ਨੂੰ ਸੱਦਾ ਦਿੱਤਾ ਕਿ ਉਹ ਸਵੈ-ਸਹਾਇਤਾ ਗਰੁੱਪ ਬਣਾ ਕੇ ਕੋਈ ਨਾ ਕੋਈ ਕੰਮ ਕਰਨ, ਸਫ਼ਲਤਾ ਉਨ੍ਹਾਂ ਦੇ ਪੈਰ ਚੁੰਮੇਗੀ।

ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਗੁਰਦਾਸਪੁਰ (District Public Relations Office, Gurdaspur)

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Ranjit Kaur of Ranjit Bagh became an example of women empowerment

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters