1. Home
  2. ਸਫਲਤਾ ਦੀਆ ਕਹਾਣੀਆਂ

ਕਿਸਾਨਾਂ ਲਈ ਮਾਰਗਦਰਸ਼ਕ ਬਣਿਆ Gurdaspur ਦਾ ਕਿਸਾਨ Gurbinder Singh Bajwa

ਗੁਰਦਾਸਪੁਰ ਦੇ ਪਿੰਡ ਸਾਰਚੂਰ ਦਾ ਕਿਸਾਨ Gurbinder Singh Bajwa ਆਪਣੇ ਖੇਤਾਂ ਵਿੱਚ ਸਫਲ ਤਜ਼ਰਬੇ ਕਰਕੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣ ਗਿਆ ਹੈ।

Gurpreet Kaur Virk
Gurpreet Kaur Virk
ਕਿਸਾਨਾਂ ਲਈ ਮਾਰਗਦਰਸ਼ਕ

ਕਿਸਾਨਾਂ ਲਈ ਮਾਰਗਦਰਸ਼ਕ

Success Story: ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਾਰਚੂਰ ਦੇ ਕਿਸਾਨ ਗੁਰਬਿੰਦਰ ਸਿੰਘ ਬਾਜਵਾ ਨੇ ਆਪਣੀ ਮਿਹਨਤ ਸਦਕਾ ਖੇਤੀ ਦੇ ਖੇਤਰ ਵਿੱਚ ਸਫ਼ਲਤਾ ਦੀ ਅਜਿਹੀ ਮਿਸਾਲ ਕਾਇਮ ਕੀਤੀ ਹੈ ਕਿ ਹੁਣ ਇਲਾਕੇ ਦੇ ਹੋਰ ਕਿਸਾਨ ਵੀ ਉਨ੍ਹਾਂ ਤੋਂ ਖੇਤੀਬਾੜੀ ਸਲਾਹਾਂ ਲੈ ਰਹੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਗੁਰਬਿੰਦਰ ਸਿੰਘ ਬਾਜਵਾ ਪਿਛਲੇ ਕਈ ਸਾਲਾਂ ਤੋਂ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਵਧੀਆ ਉਪਰਾਲਾ ਕਰ ਰਹੇ ਹਨ।

ਕਿਸਾਨ ਗੁਰਬਿੰਦਰ ਸਿੰਘ ਬਾਜਵਾ ਦੀ ਵਿਦਿਅਕ ਯੋਗਤਾ ਬੇਸ਼ੱਕ ਗ੍ਰੈਜੂਏਟ ਹੈ, ਪਰ ਖੇਤੀ ਦੇ ਤਜ਼ਰਬੇ ਅਤੇ ਮਿਹਨਤ ਦੇ ਲਿਹਾਜ਼ ਨਾਲ ਇਹ ਸਫਲ ਕਿਸਾਨ ਕਿਸੇ ਉੱਚ ਦਰਜੇ ਦੇ ਮਾਹਿਰ ਤੋਂ ਘੱਟ ਗਿਆਨਵਾਨ ਨਹੀਂ ਹੈ। ਕਿਸਾਨ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2015 ਵਿੱਚ ‘ਨੌਜਵਾਨ ਪ੍ਰਗਤੀਸ਼ੀਲ ਕਿਸਾਨ ਉਤਪਾਦਕ ਸੰਗਠਨ’ ਨੂੰ ਸਫਲ ਬਣਾਉਣ ਲਈ ਦਿਨ ਰਾਤ ਮਿਹਨਤ ਕੀਤੀ ਹੈ।

ਇਸ ਸੰਦ ਬੈਂਕ ਰਾਹੀਂ ਕਿਸਾਨਾਂ ਨੂੰ ਜਿੱਥੇ ਸਾਂਝੀ ਮਸ਼ੀਨਰੀ ਅਪਣਾ ਕੇ ਖੇਤੀ ਖਰਚੇ ਘਟਾਉਣ ਦੀ ਹਦਾਇਤ ਕੀਤੀ ਗਈ, ਉੱਥੇ ਉਨ੍ਹਾਂ ਨੇ ਅੱਗ ਦੀ ਵਰਤੋਂ ਕੀਤੇ ਬਿਨਾਂ ਕਣਕ ਅਤੇ ਸਬਜ਼ੀਆਂ ਦੀ ਬਿਜਾਈ ਕਰਨ ਦਾ ਆਪਣਾ ਸਫਲ ਤਜਰਬਾ ਵੀ ਦਿਖਾਇਆ। ਉਨ੍ਹਾਂ ਨੇ ਮਹਿੰਗੇ ਔਜ਼ਾਰਾਂ ਦੀ ਥਾਂ ਕਿਸਾਨਾਂ ਨੂੰ ਸਸਤੇ ਔਜ਼ਾਰਾਂ ਦੇ ਬਦਲ ਅਤੇ ਸੁਮੇਲ ਪੇਸ਼ ਕੀਤੇ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਗਰੁੱਪ ਸਫਲਤਾਪੂਰਵਕ ਚੱਲ ਰਿਹਾ ਹੈ।

ਇਹ ਵੀ ਪੜ੍ਹੋ : Women Farmer ਕੰਵਲਬੀਰ ਕੌਰ ਦੀ ਸਿਆਣਪ ਆਈ ਕੰਮ, ਕਿਸਾਨਾਂ ਲਈ ਮਾਰਗਦਰਸ਼ਕ

ਕਿਸਾਨ ਗੁਰਬਿੰਦਰ ਸਿੰਘ ਬਾਜਵਾ ਨੇ ਪਿਛਲੇ 10 ਸਾਲਾਂ ਦੌਰਾਨ ਸੋਸ਼ਲ ਮੀਡੀਆ ਅਤੇ ਹੋਰ ਪ੍ਰਚਾਰ ਸਾਧਨਾਂ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਦੇ ਸਫਲ ਤਜ਼ਰਬੇ ਸਾਂਝੇ ਕਰਕੇ ਕਿਸਾਨਾਂ ਨੂੰ ਸਿੱਧੀ ਬਿਜਾਈ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ ਬਾਜਵਾ ਨੇ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਸਫਲ ਕਿਸਾਨਾਂ ਨੂੰ ਲੱਭਣ ਲਈ ਕਾਫੀ ਯਤਨ ਕੀਤੇ ਅਤੇ ਆਪਣੇ ਸਫਲ ਤਜ਼ਰਬਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਵੀ ਕੀਤੀ, ਜਿਸ ਨਾਲ ਬਹੁਤ ਸਾਰੇ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਪ੍ਰਤੀ ਹੱਲਾਸ਼ੇਰੀ ਵੀ ਮਿਲੀ।

ਕਿਸਾਨ ਗੁਰਬਿੰਦਰ ਸਿੰਘ ਬਾਜਵਾ ਨੇ 2005 ਵਿੱਚ ਵੱਟਾਂ ’ਤੇ ਝੋਨਾ ਲਗਾਉਣ ਅਤੇ 2010 ਵਿੱਚ ਸਫਲਤਾਪੂਰਵਕ ਸਿੱਧੀ ਬਿਜਾਈ ਕਰਕੇ ਆਪਣੇ ਖੇਤਰ ਵਿੱਚ ਇਹ ਵਿਧੀਆਂ ਪੇਸ਼ ਕੀਤੀਆਂ। ਇੱਕ ਖੇਤ ਵਿੱਚ ਨਿੰਮ, ਅਨਾਰ, ਪਪੀਤਾ, ਤੁਲਸੀ, ਹਰਬਲ ਗਾਰਡਨ ਦੇ 150 ਦੇ ਕਰੀਬ ਬੂਟੇ ਲਗਾਏ ਗਏ। ਉਨ੍ਹਾਂ ਕਿਸਾਨਾਂ ਨੂੰ ਘਰੇਲੂ ਰਸੋਈ ਗਾਰਡਨ, ਵਰਮੀ ਕੰਪੋਸਟ, ਗੋਬਰ ਗੈਸ ਪਲਾਂਟ, ਪੈਕ ਹਾਊਸ ਪ੍ਰੋਜੈਕਟ ਲਗਾ ਕੇ ਦੱਸਿਆ।

2005 ਵਿੱਚ, ਉਨ੍ਹਾਂ ਨੇ ਰੋਟਾਵੇਟਰ ਨਾਲ ਕਣਕ ਦੀ ਅਜ਼ਮਾਇਸ਼ੀ ਬਿਜਾਈ ਕੀਤੀ ਅਤੇ ਰੋਟਾਵੇਟਰ ਨਾਲ ਕੱਦੂ ਕਰਨ ਵਾਲੇ ਉਹ ਪਹਿਲੇ ਕਿਸਾਨ ਸਨ ਅਤੇ ਹਰੀ ਖਾਦ ਸਿੱਧੀ ਕੱਦੂ ਵਿਚ ਵਾਹ ਦਾ ਸਫਲ ਤਜ਼ਰਬਾ ਕਰਕੇ ਵੀ ਦਿਖਾਇਆ।

ਇਹ ਵੀ ਪੜ੍ਹੋ : 6 ਏਕੜ 'ਚੋਂ ਕੀਤੀ 12 ਲੱਖ ਤੋਂ ਵੱਧ ਕਮਾਈ, ਜਾਣੋ Fish Farmer ਸੁਖਪਾਲ ਸਿੰਘ ਦੀ Success Story

ਤੁਹਾਨੂੰ ਦਸ ਦੇਈਏ ਕਿ ਕਿਸਾਨ ਗੁਰਬਿੰਦਰ ਸਿੰਘ ਬਾਜਵਾ ਕੇਵੀਕੇ ਜਲੰਧਰ ਦੀ ਸਲਾਹਕਾਰ ਕਮੇਟੀ ਦੇ ਮੈਂਬਰ, ਪੀ.ਏ.ਯੂ. ਫਾਰਮਰ ਕਮੇਟੀ ਦੇ ਮੈਂਬਰ, ਪੀ.ਏ.ਯੂ. ਕਿਸਾਨ ਕਲੱਬ ਦੇ ਮੈਂਬਰ ਵਜੋਂ ਕੰਮ ਕਰ ਚੁੱਕੇ ਹਨ। ਉਹ ਕੇਵੀਕੇ ਗੁਰਦਾਸਪੁਰ ਦੀ ਸਟਰਾਅ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਵੀ ਹਨ। ਬਾਜਵਾ ਸੰਤ ਬਲਬੀਰ ਸਿੰਘ ਸੀਚੇਵਾਲ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਸਮੇਤ ਕਈ ਸ਼ਖਸੀਅਤਾਂ ਨਾਲ ਮਿਲ ਕੇ ਕਿਸਾਨਾਂ ਅਤੇ ਵਾਤਾਵਰਨ ਦੀ ਸੇਵਾ ਦਾ ਕੰਮ ਜਾਰੀ ਰੱਖ ਰਹੇ ਹਨ।

2019 ਵਿੱਚ, ਉਨ੍ਹਾਂ ਨੂੰ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੁਆਰਾ ਇੱਕ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ, ਜਦੋਂਕਿ ਉਨ੍ਹਾਂ ਨੂੰ ਜ਼ਿਲ੍ਹਾ ਪੱਧਰ 'ਤੇ ਕਈ ਸਨਮਾਨ ਮਿਲ ਚੁੱਕੇ ਹਨ, ਜਿਸ ਵਿੱਚ ਪੰਜਾਬ ਦੇ ਖੇਤੀਬਾੜੀ ਵਿਭਾਗ ਦੁਆਰਾ ਦਿੱਤਾ ਗਿਆ ਸਨਮਾਨ ਪੱਤਰ ਵੀ ਸ਼ਾਮਲ ਹੈ। ਖੇਤੀ ਮਾਹਿਰਾਂ ਦੀਆਂ ਸਲਾਹਾਂ ਨੂੰ ਆਪਣੇ ਖੇਤਾਂ ਵਿੱਚ ਸਫ਼ਲਤਾਪੂਰਵਕ ਲਾਗੂ ਕਰਨ ਵਾਲੇ ਕਿਸਾਨ ਗੁਰਬਿੰਦਰ ਸਿੰਘ ਬਾਜਵਾ ਅੱਜ ਹੋਰਨਾਂ ਕਿਸਾਨਾਂ ਲਈ ਮਿਸਾਲ ਬਣੇ ਹੋਏ ਹਨ।

ਸਰੋਤ: ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਗੁਰਦਾਸਪੁਰ (District Public Relations Office, Gurdaspur)

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Gurbinder Singh Bajwa, a farmer of Gurdaspur, became a guide to farmers

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters