1. Home
  2. ਸਫਲਤਾ ਦੀਆ ਕਹਾਣੀਆਂ

ਮਹਿਲਾ ਸਸ਼ਕਤੀਕਰਨ ਦੀ ਮਿਸਾਲ ਅਤੇ ਇੱਕ ਲੀਡਰ: ਰਾਣੀ ਦੇਵੀ

ਜ਼ਿੰਦਗੀ ਦੀਆਂ ਅਨੇਕਾਂ ਮੁਸ਼ਕਿਲਾਂ ਨੂੰ ਪਾਰ ਕਰਕੇ ਰਾਣੀ ਦੇਵੀ ਨੇ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ 'ਚ ਪੁੱਟੀਆਂ ਵੱਡੀਆਂ ਪੁਲਾਂਘਾਂ।

Priya Shukla
Priya Shukla
ਕਈ ਔਕੜਾਂ ਦੇ ਬਾਵਜੂਦ ਰਾਣੀ ਦੇਵੀ ਨੇ ਨਹੀਂ ਮੰਨੀ ਹਾਰ, ਮਹਿਲਾਵਾਂ ਲਈ ਬਣੀ ਮਿਸਾਲ

ਕਈ ਔਕੜਾਂ ਦੇ ਬਾਵਜੂਦ ਰਾਣੀ ਦੇਵੀ ਨੇ ਨਹੀਂ ਮੰਨੀ ਹਾਰ, ਮਹਿਲਾਵਾਂ ਲਈ ਬਣੀ ਮਿਸਾਲ

"ਘਰ ਦੀ ਨੂੰਹ ਬਹਾਰ ਜਾਵੇਗੀ, ਅਣਜਾਣ ਲੋਕਾਂ ਨਾਲ ਮਿਲੇਗੀ, ਤਾਂ ਲੋਕ ਕੀ ਕਹਿਣਗੇ" - ਅਜਿਹੀਆਂ ਹੀ ਕੁਝ ਔਕੜਾਂ ਸਨ ਜਿਨ੍ਹਾਂ ਦਾ ਬਿਹਾਰ ਦੇ ਨਵਾਦਾ ਜ਼ਿਲ੍ਹੇ ਦੇ ਬਲਾਕ ਨਰਦੀਗੰਜ ਦੇ ਪਿੰਡ ਪਾਂਡਪਾ ਦੀ ਇੱਕ ਬਹਾਦਰ ਅਤੇ ਦਇਆਵਾਨ ਔਰਤ ਰਾਣੀ ਦੇਵੀ ਨੂੰ ਮਹਿਲਾ ਸਸ਼ਕਤੀਕਰਨ ਦੀ ਇੱਕ ਚਮਕਦਾਰ ਉਦਾਹਰਣ ਬਣਨ ਦੇ ਆਪਣੇ ਰਾਹ `ਤੇ ਚਲਦਿਆਂ ਸਾਹਮਣਾ ਕਰਨਾ ਪਿਆ।

ਰਾਣੀ ਦੇਵੀ ਨੇ ਛੋਟੀ ਉਮਰ ਵਿੱਚ ਆਪਣੀ ਮਾਂ ਨੂੰ ਗੁਆ ਦਿੱਤਾ ਸੀ ਅਤੇ ਉਸਦੇ ਪਿਤਾ ਨੂੰ ਕਈ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਮੁਸ਼ਕਲ ਲੱਗਣ ਕਾਰਨ ਰਾਣੀ ਦੇਵੀ ਦਾ ਵਿਆਹ ਬਹੁਤ ਜਲਦੀ ਕਰ ਦਿੱਤਾ ਗਿਆ। ਵਿਆਹ ਤੋਂ ਬਾਅਦ ਉਸਦੇ ਪੜ੍ਹਨ ਦੇ ਚਾਅ ਨੂੰ ਰੋਕ ਦਿੱਤਾ ਗਿਆ ਸੀ ਅਤੇ ਉਹ ਸਿਰਫ 10ਵੀਂ ਜਮਾਤ ਤੱਕ ਹੀ ਪੜ੍ਹ ਸਕੀ ਸੀ। ਉਸਦਾ ਵਿਆਹ ਇੱਕ ਅਜਿਹੇ ਘਰ ਵਿੱਚ ਹੋਇਆ ਸੀ ਜਿੱਥੇ ਉਸਦਾ ਪਤੀ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ `ਚ ਅਸਮਰੱਥ ਸੀ ਅਤੇ ਰਾਣੀ ਦੇਵੀ ਨੂੰ ਆਪਣੇ ਸਹੁਰਿਆਂ ਵੱਲੋਂ ਤਾਅਨਿਆਂ ਦਾ ਸਾਹਮਣਾ ਵੀ ਕਰਨਾ ਪਿਆ। ਘਰ ਦੀ ਇੱਕ ਉੱਚ-ਜਾਤੀ ਨੂੰਹ ਹੋਣ ਦੇ ਨਾਤੇ, ਉਸਨੇ ਪੱਖਪਾਤ ਅਤੇ ਚੁਣੌਤੀਆਂ ਦਾ ਸਾਹਮਣਾ ਵੀ ਕੀਤਾ।

ਘਰ ਦੇ ਕੰਮਾਂ ਦੇ ਇਕਸਾਰ ਚੱਕਰ ਵਿਚ ਫਸੀ ਹੋਈ, ਉਹ ਆਪਣੀ ਹੋਂਦ ਦੀਆਂ ਸੀਮਾਵਾਂ ਤੋਂ ਮੁਕਤ ਹੋਣ ਲਈ ਤਰਸਦੀ ਸੀ। ਦੋ ਸਾਲ ਪਹਿਲਾਂ ਰਾਣੀ ਦੇਵੀ ਨੇ ਸਵੈ-ਖੋਜ ਦੀ ਯਾਤਰਾ ਸ਼ੁਰੂ ਕੀਤੀ, ਕਿਉਂਕਿ ਉਸਨੇ ਇਹ ਮਹਿਸੂਸ ਕੀਤਾ ਕਿ ਉਸਦੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕੋਈ ਅਰਥ ਅਤੇ ਸੰਤੁਸ਼ਟੀ ਨਹੀਂ ਹੈ। ਹਾਲਾਂਕਿ, ਉਸਦੇ ਘਰ ਤੋਂ ਬਾਹਰ ਕਦਮ ਰੱਖਣਾ ਉਸਦੇ ਪੂਰੇ ਪਰਿਵਾਰ ਦੇ ਵਿਰੁੱਧ ਲੜਾਈ ਬਣ ਗਿਆ, ਜਿਨ੍ਹਾਂ ਨੇ ਉਸਦੇ ਫੈਸਲੇ ਦਾ ਸਖਤ ਵਿਰੋਧ ਕੀਤਾ। ਉਸਦੇ ਪਰਿਵਾਰ ਨੂੰ ਡਰ ਸੀ ਕਿ ਅਣਜਾਣ ਲੋਕਾਂ ਨਾਲ ਰਾਣੀ ਦੇਵੀ ਦੀ ਗੱਲਬਾਤ ਉਨ੍ਹਾਂ ਦੇ ਪਰਿਵਾਰ ਦੀ ਸਾਖ ਨੂੰ ਖਰਾਬ ਕਰ ਦੇਵੇਗੀ।

ਇਹਨਾਂ ਰੁਕਾਵਟਾਂ ਦੇ ਬਾਵਜੂਦ, ਰਾਣੀ ਦੇਵੀ ਕਿਸਾਨਾਂ ਨੂੰ ਚੌਲਾਂ ਦੀ ਸਿੱਧੀ ਬਿਜਾਈ (DSR) ਅਤੇ ਖੇਤੀ ਅਭਿਆਸਾਂ ਵਿੱਚ ਸੁਧਾਰ ਕਰਨ ਲਈ ਸਿਖਲਾਈ ਦੇਣ ਲਈ ਇੱਕ ਕਮਿਊਨਿਟੀ ਰਿਸੋਰਸ ਪਰਸਨ (CRP) ਵਜੋਂ Corteva ਅਤੇ PRADAN ਦੀ ਪਹਿਲਕਦਮੀ ਵਿੱਚ ਸ਼ਾਮਲ ਹੋਈ। ਸ਼ੁਰੂਆਤੀ ਸਾਲ ਉਸ ਲਈ ਬਹੁਤ ਔਖੇ ਸੀ, ਕਿਉਂਕਿ ਉਸ ਨੇ ਕਦੇ ਵੀ ਆਪਣੇ ਘਰ ਤੋਂ ਬਾਹਰ ਪੈਰ ਨਹੀਂ ਰੱਖੇ ਸੀ ਅਤੇ ਉਸ ਨੂੰ ਆਪਣੇ ਪਰਿਵਾਰ ਤੋਂ ਵੀ ਲੋੜੀਂਦਾ ਸਮਰਥਨ ਨਹੀਂ ਮਿਲਿਆ ਸੀ।

ਇਹ ਵੀ ਪੜ੍ਹੋ : Ranjit Bagh ਦੀ ਕਿਸਾਨ ਰਣਜੀਤ ਕੌਰ Women Empowerment ਦੀ ਉਦਾਹਰਨ ਬਣੀ

ਰਾਣੀ ਦੇਵੀ ਦੀ ਵਚਨਬੱਧਤਾ ਅਤੇ ਉਸਦੀ 0.6 ਏਕੜ ਜ਼ਮੀਨ 'ਤੇ ਡੀਐਸਆਰ ਲਾਗੂ ਕਰਕੇ ਪ੍ਰਾਪਤ ਕੀਤੇ ਠੋਸ ਨਤੀਜੇ ਕਮਾਲ ਦੇ ਹਨ। ਕੋਰਟੇਵਾ ਅਤੇ ਪ੍ਰਦਾਨ ਦੇ ਸਹਿਯੋਗ ਨਾਲ, ਉਸਨੇ 14.5 ਕੁਇੰਟਲ ਦੀ ਉਤਪਾਦਕਤਾ ਪ੍ਰਾਪਤ ਕੀਤੀ, ਜਦੋਂਕਿ ਰਵਾਇਤੀ ਟ੍ਰਾਂਸਪਲਾਂਟੇਸ਼ਨ ਵਿਧੀਆਂ ਦੁਆਰਾ 12 ਕੁਇੰਟਲ ਹੀ ਉਤਪਾਦਨ ਪ੍ਰਾਪਤ ਹੁੰਦਾ ਹੈ। ਨਤੀਜੇ ਵਜੋਂ, ਰਾਣੀ ਦੇਵੀ ਨੇ DSR ਤੋਂ 5000 ਰੁਪਏ ਦੀ ਵਾਧੂ ਕਮਾਈ ਕੀਤੀ। ਇਹ ਰਾਣੀ ਦੇਵੀ ਵਰਗੀਆਂ ਮਹਿਲਾ ਕਿਸਾਨਾਂ ਦੇ ਸਸ਼ਕਤੀਕਰਨ ਵਿੱਚ ਕੋਰਟੇਵਾ ਦੇ ਸਮਰਥਨ ਦੇ ਪਰਿਵਰਤਨਸ਼ੀਲ ਪ੍ਰਭਾਵ ਨੂੰ ਦਰਸਾਉਂਦਾ ਹੈ। DSR ਨੂੰ ਅਪਣਾਉਣ ਦੁਆਰਾ, ਉਪਜ, ਸਰੋਤ ਕੁਸ਼ਲਤਾ ਅਤੇ ਖੇਤੀ ਅਭਿਆਸਾਂ ਦੀ ਭਰੋਸੇਯੋਗਤਾ ਵਿੱਚ ਸੁਧਾਰ ਹੋਏ ਹਨ। ਇਸਦੇ ਨਾਲ ਹੀ DSR ਨੇ ਇੱਕ ਟਿਕਾਊ ਈਕੋਸਿਸਟਮ ਵਿੱਚ ਯੋਗਦਾਨ ਪਾਇਆ ਅਤੇ ਖੇਤੀਬਾੜੀ ਵਿੱਚ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕੀਤਾ।

ਰਾਣੀ ਦੇਵੀ ਦੀ ਆਪਣੇ ਕੰਮ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਦੇਖਦੇ ਹੋਏ, ਉਸਦੇ ਪਤੀ ਨੇ ਉਸਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸਦੇ ਨਾਲ ਆਦਰ ਅਤੇ ਸਨਮਾਨ ਨਾਲ ਪੇਸ਼ ਆਉਣਾ ਵੀ ਸ਼ੁਰੂ ਕਰ ਦਿੱਤਾ। ਉਹ ਫੀਲਡ ਵਰਕ ਦੌਰਾਨ ਉਸ ਦੇ ਨਾਲ ਜਾਂਦਾ ਸੀ ਅਤੇ ਉਸਨੇ ਬੱਚਿਆਂ ਅਤੇ ਪਰਿਵਾਰ ਲਈ ਵੀ ਬਰਾਬਰ ਦੀ ਜ਼ਿੰਮੇਵਾਰੀ ਲਈ। ਇਹਨਾਂ ਦੋ ਸਾਲਾਂ ਨੇ ਰਾਣੀ ਦੇਵੀ ਦੇ ਜੀਵਨ ਵਿੱਚ ਇੱਕ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਹੈ ਅਤੇ ਉਹ ਹੁਣ ਔਰਤਾਂ ਦੇ ਸਸ਼ਕਤੀਕਰਨ ਲਈ ਸਰਗਰਮੀ ਨਾਲ ਵਕਾਲਤ ਕਰਦੀ ਹੈ। ਰਾਣੀ ਦੇਵੀ ਹੁਣ DSR ਲਈ ਇੱਕ ਐਕਟਿਵ ਅੰਬੈਸੇਡਰ ਵਜੋਂ ਕੰਮ ਕਰਦੀ ਹੈ ਤੇ ਸਿਖਲਾਈ ਅਤੇ ਮਾਰਗਦਰਸ਼ਨ ਦੁਆਰਾ ਕਿਸਾਨਾਂ ਦੀ ਸਹਾਇਤਾ ਕਰਦੀ ਹੈ। ਉਸਦੀ ਅਗਵਾਈ ਅਤੇ ਤਜਰਬੇ ਨੇ ਉਸਨੂੰ 117 ਕਿਸਾਨਾਂ ਤੱਕ ਪਹੁੰਚਣ ਦੇ ਯੋਗ ਬਣਾਇਆ, ਜਿਨ੍ਹਾਂ ਨੇ ਉਸਦੀ ਅਗਵਾਈ ਵਿੱਚ 83 ਏਕੜ ਜ਼ਮੀਨ ਵਿੱਚ ਡੀਐਸਆਰ ਦੀ ਤਕਨੀਕ ਅਪਣਾਈ ਹੈ।

Summary in English: Role model for women empowerment and a leader: Rani Devi

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters