1. Home
  2. ਸਫਲਤਾ ਦੀਆ ਕਹਾਣੀਆਂ

Sangrur ਦਾ Progressive Poultry Farmer ਕਰਮਜੀਤ ਸਿੰਘ ਬਰਾੜ ਬਣਿਆ ਮਿਸਾਲ, ਦੇਖੋ ਕਿਵੇਂ ਤਹਿ ਕੀਤਾ Traditional Farming ਤੋਂ 'Brar Poultry Farm' ਤੱਕ ਦਾ ਵਧੀਆ ਸਫਰ

ਮੰਨ ਵਿੱਚ ਮੁਕਾਮ ਹਾਸਿਲ ਕਰਨ ਦੀ ਚਾਹ ਇੰਨਸਾਨ ਨੂੰ ਮੰਜ਼ਿਲ ਤੱਕ ਪਹੁੰਚਾ ਹੀ ਦਿੰਦੀ ਹੈ। ਅੱਜ ਅਸੀਂ ਤੁਹਾਡੇ ਨਾਲ ਪੰਜਾਬ ਦੇ ਇੱਕ ਅਜਿਹੇ Progressive Farmer ਦੀ Success Story ਸਾਂਝੀ ਕਰ ਰਹੇ ਹਾਂ, ਜਿਨ੍ਹਾਂ ਨੇ ਰਵਾਇਤੀ ਫਸਲਾਂ ਦੀ ਖੇਤੀ ਤੋਂ ਸ਼ੁਰੂਆਤ ਕੀਤੀ, ਪਰ ਹਾਲਾਤ ਕੁਝ ਇੰਜ ਬਦਲੇ ਕਿ ਉਹ Poultry Farmer ਵੱਜੋਂ ਉਭਰ ਕੇ ਸਾਹਮਣੇ ਆਏ। ਅੱਸੀ ਗੱਲ ਕਰ ਰਹੇ ਹਾਂ ਸੰਗਰੂਰ ਜ਼ਿਲ੍ਹੇ ਦੇ ਅਗਾਂਹਵਧੂ ਨੋਜਵਾਨ ਕਿਸਾਨ Karamjit Singh Brar ਦੀ, ਆਓ ਜਾਣਦੇ ਹਾਂ ਇਨ੍ਹਾਂ ਨੇ ਕਿਵੇਂ ਤਹਿ ਕੀਤਾ Traditional Farming ਤੋਂ 'Brar Poultry Farm' ਤੱਕ ਦਾ ਵਧੀਆ ਸਫਰ।

Gurpreet Kaur Virk
Gurpreet Kaur Virk
ਮੁਰਗੀ ਪਾਲਕ ਕਰਮਜੀਤ ਸਿੰਘ ਬਰਾੜ ਬਣਿਆ ਮਿਸਾਲ

ਮੁਰਗੀ ਪਾਲਕ ਕਰਮਜੀਤ ਸਿੰਘ ਬਰਾੜ ਬਣਿਆ ਮਿਸਾਲ

Success Story: ਪਿੰਡਾਂ ਵਿੱਚ ਖੇਤੀ ਤੋਂ ਬਾਅਦ ਪਸ਼ੂ ਪਾਲਣ ਦੇ ਕਿੱਤੇ ਨੂੰ ਸੱਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ। ਇਹੀ ਮੁੱਖ ਕਾਰਨ ਹੈ ਕਿ ਅੱਜ-ਕੱਲ੍ਹ ਲੋਕਾਂ ਦਾ ਰੁਝਾਨ ਪਸ਼ੂ ਪਾਲਣ ਵੱਲ ਵਧਦਾ ਜਾ ਰਿਹਾ ਹੈ। ਅੱਜ ਅਸੀਂ ਤੁਹਾਨੂੰ ਜਿਹੜੇ ਕਿਸਾਨ ਬਾਰੇ ਦੱਸਣ ਜਾ ਰਹੇ ਹਨ, ਉਨ੍ਹਾਂ ਨੇ ਆਪਣੀ ਸ਼ੁਰੂਆਤ ਖੇਤੀਬਾੜੀ ਤੋਂ ਕੀਤੀ ਸੀ, ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ, ਜੋ ਉਹ ਰਵਾਇਤੀ ਖੇਤੀ ਤੋਂ ਪਸ਼ੂ ਪਾਲਣ ਦੇ ਧੰਦੇ ਵੱਲ ਨੂੰ ਤੁਰ ਪਏ।

ਅਸੀਂ ਗੱਲ ਕਰ ਰਹੇ ਹਾਂ ਸੰਗਰੂਰ ਜ਼ਿਲ੍ਹੇ ਦੇ ਅਗਾਂਹਵਧੂ ਸੋਚ ਦੇ ਮਾਲਕ ਕਰਮਜੀਤ ਸਿੰਘ ਬਰਾੜ ਦੀ, ਜਿਨ੍ਹਾਂ ਨੇ ਆਪਣੀ ਅਣਥੱਕ ਮਿਹਨਤ, ਦ੍ਰਿੜ ਇਰਾਦੇ ਅਤੇ ਹਿੰਮਤ ਸਦਕਾ ਵਧੀਆ ਕਾਮਯਾਬੀ ਹਾਸਿਲ ਕੀਤੀ ਹੈ ਅਤੇ ਅੱਜ-ਕੱਲ੍ਹ ਨੌਜਵਾਨਾਂ ਲਈ ਵਧੀਆ ਮਿਸਾਲ ਬਣੇ ਹੋਏ ਹਨ।

ਸਿਆਣੇ ਕਹਿੰਦੇ ਹਨ ਕਿ ਖੇਤੀ ਦੇ ਨਾਲ-ਨਾਲ ਜੇਕਰ ਕੋਈ ਲਾਹੇਵੰਦ ਸਹਾਇਕ ਕਿੱਤਾ ਅਪਣਾ ਲਿਆ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਕਿਸਾਨ ਵੀਰ ਖੇਤੀਬਾੜੀ ਦੇ ਨਾਲ-ਨਾਲ ਮੁਰਗੀ ਪਾਲਣ ਨੂੂੰ ਇੱਕ ਸਹਾਇਕ ਕਿੱਤੇ ਵਜੋਂ ਅਪਣਾ ਕੇ ਆਪਣੀ ਪਰਿਵਾਰਿਕ ਆਮਦਨ ਅਤੇ ਰੁਜ਼ਗਾਰ ਦੇ ਵਸੀਲੇ ਵਧਾ ਸਕਦੇ ਹਨ। ਇਸੇ ਗੱਲ ਨਾਲ ਸਹਿਮਤ ਹੁੰਦਿਆਂ ਕਰਮਜੀਤ ਸਿੰਘ ਬਰਾੜ ਨੇ 2017 ਵਿੱਚ ਮੁਰਗੀ ਪਾਲਣ ਦਾ ਕਿੱਤਾ ਸ਼ੁਰੂ ਕੀਤਾ।

ਕਰਮਜੀਤ ਸਿੰਘ ਬਰਾੜ ਸਪੁੱਤਰ ਸ. ਦਰਸ਼ਨ ਸਿੰਘ ਬਰਾੜ, ਉਮਰ 41 ਸਾਲ, ਪਿੰਡ ਕਨੋਈ, ਜ਼ਿਲ੍ਹਾ ਸੰਗਰੂਰ ਦਾ ਇੱਕ ਬਹੁਤ ਹੀ ਮਿਹਨਤੀ ਅਤੇ ਅਗਾਂਹਵਧੂ ਨੋਜਵਾਨ ਕਿਸਾਨ ਹੈ। ਜਿਸ ਦੇ ਹਿੱਸੇ ਸਿਰਫ ਸੱਤ ਏਕੜ ਜ਼ਮੀਨ ਆਉਂਦੀ ਹੈ। ਉਹ +2 ਤੱਕ ਪੜ੍ਹਿਆ ਹੋਇਆ ਹੈ। ਪੜ੍ਹਾਈ ਉਪਰੰਤ ਉਸ ਨੇ ਆਪਣੀ 7 ਏਕੜ ਜ਼ਮੀਨ ਉੱਤੇ ਰਵਾਇਤੀ ਫਸਲਾਂ ਦੀ ਖੇਤੀ ਸ਼ੁਰੂ ਕਰ ਦਿੱਤੀ। ਜਿਸ ਤੋਂ ਆਮਦਨੀ ਘੱਟ ਸੀ ਅਤੇ ਪਰਿਵਾਰ ਦਾ ਪਾਲਣ-ਪੋਸ਼ਣ ਮੁਸ਼ਕਿਲ ਨਾਲ ਹੁੰਦਾ ਸੀ। ਇਸ ਲਈ ਉਸ ਨੇ ਖੇਤੀ ਦੇ ਨਾਲ-ਨਾਲ ਮੁਰਗੀ ਪਾਲਣ ਦਾ ਧੰਦਾ ਕਰਣ ਬਾਰੇ ਸੋਚਿਆ।

ਮੁਰਗੀ ਪਾਲਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਉਸ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਤੋਂ ਸਿਖਲਾਈ ਹਾਸਿਲ ਕੀਤੀ ਅਤੇ ਆਪਣੇ ਰਿਸ਼ਤੇਦਾਰ ਅਤੇ ਦੋਸਤ ਜੋ ਕਿ ਮੁਰਗੀ ਪਾਲਣ ਦਾ ਕੰਮ ਕਰ ਰਹੇ ਸਨ ਨਾਲ ਸਲਾਹ-ਮਸ਼ਵਰਾ ਕੀਤਾ। ਫਿਰ ਉਸ ਨੇ ਸਾਲ 2017 ਵਿੱਚ 12,00,000/- ਰੁਪਏ ਦੀ ਲਾਗਤ ਨਾਲ 100×30 ਫੁੱਟ ਦੇ ਖੇਤਰਫਲ ਵਿੱਚ ਦੋ-ਮੰਜ਼ਿਲਾ 5000 ਬਰਾਇਲਰਾਂ ਦੀ ਸਮਰੱਥਾ ਵਾਲਾ ਪੋਲਟਰੀ ਫਾਰਮ ਬਣਾਇਆ। ਇਸ ਤੋਂ ਬਾਅਦ ਉਸ ਨੇ ਵੈਂਕੀਜ਼ ਇੰਡੀਆ ਲਿਮਟਿਡ ਕੰਪਨੀ ਨਾਲ ਸਮਝੌਤਾ ਕੀਤਾ ਅਤੇ ਨਵੰਬਰ, 2017 ਵਿੱਚ 5200 ਬਰਾਇਲਰਾਂ ਨਾਲ ਆਪਣਾ ਮੁਰਗੀ ਫਾਰਮ ਸ਼ੁਰੂ ਕੀਤਾ ਅਤੇ ਇਸ ਦਾ ਨਾਮ “ਬਰਾੜ ਪੋਲਟਰੀ ਫਾਰਮ” ਰੱਖਿਆ।

ਇਹ ਵੀ ਪੜ੍ਹੋ : ਪੰਜਾਬ ਦੀਆਂ Top 5 Women Farmers ਦੀ ਸੰਘਰਸ਼ ਅਤੇ ਮਿਹਨਤ ਦੀ Success Story, ਕਈ ਔਂਕੜਾਂ ਤੋਂ ਬਾਅਦ ਵੀ ਨਹੀਂ ਮੰਨੀ ਹਾਰ, ਰੱਚ ਦਿੱਤੀ ਸਫਲਤਾ ਦੀ ਵੱਖਰੀ ਮਿਸਾਲ

ਕਰਮਜੀਤ ਸਿੰਘ ਦੇ ਦੱਸਣ ਅਨੁਸਾਰ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਦੁਆਰਾ ਸਿਖਾਏ ਗਏ ਢੁਕਵੇਂ ਪ੍ਰਬੰਧਨ ਨੂੰ ਅਪਣਾਉਂਦੇ ਹੋਏ 35-40 ਦਿਨਾਂ ਬਾਅਦ ਬਰਾਇਲਰਾਂ ਨੂੰ ਵੇਚਿਆ ਅਤੇ ਸਾਰਾ ਖਰਚਾ ਕੱਢ ਕੇ ਪਹਿਲੇ ਬੈਚ ਤੋਂ 72,000/- ਦਾ ਸ਼ੁਧ ਮੁਨਾਫਾ ਕਮਾਇਆ। ਸਾਲ 2017 ਤੋਂ 2023 ਤੱਕ ਪੋਲਟਰੀ ਫਾਰਮ ਦੇ ਚਲੰਤ ਖਰਚਿਆਂ ਅਤੇ ਆਮਦਨ ਦਾ ਵੇਰਵਾ ਸਾਰਣੀ ਨੰ. 1 ਵਿੱਚ ਦਰਸਾਏ ਅਨੁਸਾਰ ਹੈ।

ਸਾਲ

 ਬੈਚ ਪ੍ਰਤੀ ਸਾਲ

ਬਰਾਇਲਰਾਂ ਦੀ ਸੰਖਿਆ

ਕੁੱਲ ਆਮਦਨ

ਸਾਲ

 ਬੈਚ ਪ੍ਰਤੀ ਸਾਲ

2017

1

5200

99,000

27,000

72,000

2018

5

24000

4,50,000

1,28,300

3,22,000

2019

7

37800

8,00,000

3,00,000

5,00,000

2020

8

43200

8,00,000

3,15,000

4,85,000

2021

6

32900

6,00,000

1,95,000

4,05,000

2022

7

32200

7,15,000

2,00,000

5,15,000

2023

6

27000

6,20,000

2,40,000

3,80,000

ਕਰਮਜੀਤ ਦੱਸਦਾ ਹੈ ਕਿ ਉਹ ਖੁਦ ਅਤੇ ਪਰਿਵਾਰ ਦੇ ਹੋਰ ਮੈਂਬਰ ਸਮੇਤ ਬੱਚੇ ਰਲ ਕੇ ਸਵੇਰੇ ਅਤੇ ਸ਼ਾਮ ਦੇ ਸਮੇਂ ਸਿਰਫ ਕੁਝ ਘੰਟੇ ਲਗਾ ਕੇ ਮੁਰਗੀ ਫਾਰਮ ਦੇ ਕੰਮਾਂ ਨੂੰ ਚੰਗੀ ਤਰ੍ਹਾਂ ਸਾਂਭ ਲੈਂਦੇ ਹਨ। ਬਰੂਡਿੰਗ ਦੇ ਦੌਰਾਨ ਤਾਪਮਾਨ ਨੂੰ ਸਹੀ ਰੱਖ ਕੇ ਅਤੇ ਪੰਛੀਆਂ ਦਾ ਬਰੀਕੀ ਨਾਲ ਨਿਰੀਖਣ ਕਰਕੇ ਪੰਛੀਆਂ ਦੀ ਮੌਤ ਦਰ ਨੂੰ ਘਟਾਇਆ ਜਾ ਸਕਦਾ ਹੈ। ਲਿਟਰ (ਸੁੱਕ) ਸਮੱਗਰੀ ਅਤੇ ਪੋਲਟਰੀ ਸ਼ੈੱਡ ਨੂੰ ਹਮੇਸ਼ਾ ਸੁੱਕਾ ਅਤੇ ਸਾਫ ਰੱਖਿਆ ਜਾਣਾ ਚਾਹੀਦਾ ਹੈ ਜੋ ਕਿ ਉਸ ਦੇ ਫਾਰਮ ਵਿੱਚ ਰੱਖੀ ਸਾਫ-ਸਫਾਈ ਅਤੇ ਵਿਗਿਆਨਕ ਖੁਰਾਕ ਪ੍ਰਬੰਧ ਤੋਂ ਸਾਫ ਝਲਕਦਾ ਹੈ। ਉਹ ਪੰਛੀਆਂ ਨੂੰ ਸਿਹਤਮੰਦ ਰੱਖਣ ਲਈ ਸਮੇਂ ਸਿਰ ਖੁਰਾਕ, ਪਾਣੀ, ਰੋਸ਼ਨੀ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਟੀਕਾਕਰਣ ਦਾ ਵਿਸ਼ੇਸ਼ ਧਿਆਨ ਰੱਖਦਾ ਹੈ ਜੋ ਕਿ ਸਫਲ ਮੁਰਗੀ ਪਾਲਣ ਲਈ ਸਭ ਤੋਂ ਮਹੱਤਵਪੂਰਨ ਕੰਮ ਹੈ।

ਇਹ ਵੀ ਪੜ੍ਹੋ : ਇਹ ਹਨ ਪੰਜਾਬ ਦੇ Top 5 Richest Farmers, ਖੇਤੀਬਾੜੀ ਤੋਂ ਕਮਾ ਰਹੇ ਹਨ ਕਰੋੜਾਂ ਰੁਪਏ

ਕਰਮਜੀਤ ਸਿੰਘ ਨੇ ਖੇਤੀ ਦੇ ਨਾਲ ਬਰਾਇਲਰ ਫਾਰਮ ਤੋਂ ਚੰਗੀ ਕਮਾਈ ਕਰਦੇ ਹੋਏ ਇੱਕ ਕਾਰ, ਇੱਕ ਟਰੈਕਟਰ ਅਤੇ ਆਪਣੇ ਖੇਤ ਦੇ ਨਾਲ ਲੱਗਦੀ ਇੱਕ ਵਿੱਘਾ ਜ਼ਮੀਨ ਵੀ ਖਰੀਦ ਲਈ ਹੈ। ਇਸ ਦੇ ਨਾਲ ਹੀ ਉਸ ਨੇ ਇੱਕ ਬੰਦੇ ਨੂੰ ਪੱਕਾ ਰੁਜ਼ਗਾਰ ਵੀ ਦਿੱਤਾ ਹੈ ਜੋ ਪੋਲਟਰੀ ਫਾਰਮ ਦੇ ਸਾਰੇ ਕੰਮ ਕਰਦਾ ਹੈ। ਕਰਮਜੀਤ ਦਾ ਕਹਿਣਾ ਹੈ ਕਿ ਪੋਲਟਰੀ ਫਾਰਮ ਦੇ ਧੰਦੇ ਨੇ ਉਸ ਦੀ ਪਿੰਡ ਵਿੱਚ ਇੱਕ ਵਿੱਲਖਣ ਪਹਿਚਾਣ ਬਣਾਈ ਹੈ ਅਤੇ ਨੇੜਲੇ ਪਿੰਡਾਂ ਦੇ ਹੋਰਨਾਂ ਬੇਰੁਜ਼ਗਾਰ ਨੋਜਵਾਨਾਂ ਨੂੰ ਵੀ ਇਸ ਲਾਭਕਾਰੀ ਕਿੱਤੇ ਬਾਰੇ ਗੰਭੀਰਤਾ ਨਾਲ ਸੋਚਣ ਲਈ ਪ੍ਰਭਾਵਿਤ ਕੀਤਾ ਹੈ।

ਸਰੋਤ: ਅਜੈ ਸਿੰਘ ਅਤੇ ਮਨਦੀਪ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਅਤੇ ਸੰਗਰੂਰ

ਜ਼ਰੂਰੀ ਨੋਟ:ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Sangrur's Progressive Poultry Farmer Karamjit Singh Brar became an example, see how he planned a great journey from Traditional Farming to 'Brar Poultry Farm'

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters