1. Home
  2. ਸਫਲਤਾ ਦੀਆ ਕਹਾਣੀਆਂ

ਤਰੁਣ ਤੇ ਵਰੁਣ ਬਣੇ ਹੋਰਨਾਂ ਲਈ ਮਿਸਾਲ, ਪਰਾਲੀ ਤੋਂ ਬਣਾਈ ਇੱਟਾਂ ਦੀ ਫੈਕਟਰੀ

ਪਰਾਲੀ ਸਾੜਨ ਨਾਲ ਵਾਤਾਵਰਨ ਅਤੇ ਆਮ ਲੋਕਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ। ਇਸ ਨੂੰ ਦੇਖਦੇ ਹੋਏ ਤਰੁਣ ਜਾਮੀ ਅਤੇ ਵਰੁਣ ਜਾਮੀ ਨੇ ਇਸ ਸਮੱਸਿਆ ਦਾ ਨਿਪਟਾਰਾ ਕਰਦਿਆਂ ਪਰਾਲੀ ਤੋਂ ਇੱਟਾਂ ਬਣਾਈਆਂ ਹਨ।

Gurpreet Kaur Virk
Gurpreet Kaur Virk
ਤਰੁਣ ਤੇ ਵਰੁਣ ਬਣੇ ਹੋਰਨਾਂ ਲਈ ਮਿਸਾਲ

ਤਰੁਣ ਤੇ ਵਰੁਣ ਬਣੇ ਹੋਰਨਾਂ ਲਈ ਮਿਸਾਲ

ਪਰਾਲੀ ਸਾੜਨ ਨਾਲ ਵਾਤਾਵਰਨ ਅਤੇ ਆਮ ਲੋਕਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ। ਇਸ ਨੂੰ ਦੇਖਦੇ ਹੋਏ ਤਰੁਣ ਜਾਮੀ ਅਤੇ ਵਰੁਣ ਜਾਮੀ ਨੇ ਇਸ ਸਮੱਸਿਆ ਦਾ ਨਿਪਟਾਰਾ ਕਰਦਿਆਂ ਪਰਾਲੀ ਤੋਂ ਇੱਟਾਂ ਬਣਾਈਆਂ, ਜੋ ਕਿ ਬਹੁਤ ਮਜ਼ਬੂਤ ​​ਹਨ। ਆਓ ਜਾਣਦੇ ਹਾਂ ਇਨ੍ਹਾਂ ਦੋਵੇਂ ਭਰਾਵਾਂ ਦੀ ਸਫਲਤਾ ਦੀ ਕਹਾਣੀ...

ਤਰੁਣ ਤੇ ਵਰੁਣ ਬਣੇ ਹੋਰਨਾਂ ਲਈ ਮਿਸਾਲ

ਤਰੁਣ ਤੇ ਵਰੁਣ ਬਣੇ ਹੋਰਨਾਂ ਲਈ ਮਿਸਾਲ

ਅਜੋਕੇ ਸਮੇਂ 'ਚ ਪਰਾਲੀ ਦੀ ਸਮੱਸਿਆ ਕਿਸਾਨਾਂ ਲਈ ਵੱਡੀ ਸਮੱਸਿਆ ਬਣ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸਾਉਣੀ ਸੀਜਨ ਤੋਂ ਬਾਅਦ ਕਿਸਾਨਾਂ ਨੂੰ ਹਾੜੀ ਸੀਜ਼ਨ ਲਈ ਖੇਤ ਤਿਆਰ ਕਰਨੇ ਹੁੰਦੇ ਹਨ, ਪਰ ਉਸ ਤੋਂ ਪਹਿਲਾਂ ਕਿਸਾਨਾਂ ਨੂੰ ਖੇਤ ਦੀ ਸਫ਼ਾਈ ਕਰਨੀ ਪੈਂਦੀ ਹੈ। ਅਜਿਹੇ 'ਚ ਕਿਸਾਨਾਂ ਨੂੰ ਮਜਬੂਰਨ ਪਰਾਲੀ ਸਾੜਨੀ ਪੈਂਦੀ ਹੈ। ਜਿਸ ਕਾਰਨ ਨਾ ਸਿਰਫ਼ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਸਗੋਂ ਮਨੁੱਖੀ ਜੀਵਨ ਨੂੰ ਵੀ ਇਸ ਦਾ ਖਾਮਿਆਜ਼ਾ ਭੁਗਤਣਾ ਪੈਂਦਾ ਹੈ।

ਇਸ ਲੜੀ ਵਿਚ 2 ਭਰਾ ਤਰੁਣ ਜਾਮੀ ਅਤੇ ਵਰੁਣ ਜਾਮੀ ਨੇ ਮਿਲ ਕੇ ਪਰਾਲੀ ਨਾਲ ਨਜਿੱਠਣ ਅਤੇ ਪ੍ਰਦੂਸ਼ਣ ਨੂੰ ਘਟਾਉਣ ਦਾ ਹੱਲ ਲੱਭਿਆ ਹੈ। ਇਨ੍ਹਾਂ ਦੋਵੇਂ ਭਰਾਵਾਂ ਨੇ ਪਰਾਲੀ ਤੋਂ ਇੱਟਾਂ ਬਣਾਈਆਂ ਹਨ, ਜਿਸ ਨਾਲ ਕਿਸਾਨਾਂ ਦੇ ਨਾਲ-ਨਾਲ ਵਾਤਾਵਰਣ ਨੂੰ ਵੀ ਫਾਇਦਾ ਹੋਇਆ ਹੈ।

ਤਰੁਣ ਤੇ ਵਰੁਣ ਬਣੇ ਹੋਰਨਾਂ ਲਈ ਮਿਸਾਲ

ਤਰੁਣ ਤੇ ਵਰੁਣ ਬਣੇ ਹੋਰਨਾਂ ਲਈ ਮਿਸਾਲ

ਇਸ ਤਰ੍ਹਾਂ ਆਇਆ ਐਗਰੋਕ੍ਰੇਟ ਸਟਾਰਟਅੱਪ ਦਾ ਵਿਚਾਰ

ਵਰੁਣ ਜਾਮੀ ਐਗਰੋਕ੍ਰੇਟ ਦੇ ਸਹਿ-ਸੰਸਥਾਪਕ ਨੇ ਕ੍ਰਿਸ਼ੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕੰਪਨੀ ਦੇ ਸੰਸਥਾਪਕ ਅਤੇ ਉਸ ਦੇ ਵੱਡੇ ਭਰਾ ਤਰੁਣ ਜਾਮੀ ਜਲਵਾਯੂ ਤਬਦੀਲੀ ਨੂੰ ਲੈ ਕੇ ਚਿੰਤਤ ਸਨ। ਉਨ੍ਹਾਂ ਨੇ ਸਾਲ 2014 ਵਿੱਚ ਇਸ ਗੰਭੀਰ ਵਿਸ਼ੇ 'ਤੇ ਖੋਜ ਕੀਤੀ ਅਤੇ ਪਾਇਆ ਕਿ ਇਮਾਰਤਾਂ ਦੀ ਉਸਾਰੀ ਦਾ ਕੰਮ ਜਲਵਾਯੂ ਤਬਦੀਲੀ ਵਿੱਚ 45 ਪ੍ਰਤੀਸ਼ਤ ਯੋਗਦਾਨ ਪਾਉਂਦਾ ਹੈ। ਇਸ ਨਾਲ ਨਜਿੱਠਣ ਲਈ ਉਨ੍ਹਾਂ ਨੇ ਖੋਜ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਫਰਾਂਸ ਵਿਚ ਉਸਾਰੀ ਦੇ ਕੰਮਾਂ ਲਈ ਪਰਾਲੀ ਤੋਂ ਇੱਟਾਂ ਬਣਾਈਆਂ ਜਾਂਦੀਆਂ ਹਨ। ਇਸ ਲਈ ਉਨ੍ਹਾਂ ਨੇ ਇਸ ਤਕਨੀਕ ਨੂੰ ਭਾਰਤ ਲਿਆਉਣ ਬਾਰੇ ਸੋਚਿਆ।

ਉਨ੍ਹਾਂ ਦੱਸਿਆ ਕਿ ਇਸ ਕੰਮ ਨੇ ਸਾਲ 2019 ਵਿੱਚ ਗਤੀ ਫੜੀ। ਸਾਲ 2019 'ਚ ਅਕਤੂਬਰ ਮਹੀਨੇ 'ਚ ਜਦੋਂ ਤਰੁਣ ਜਾਮੀ ਦਿੱਲੀ 'ਚ ਇਕ ਈਵੈਂਟ 'ਚ ਹਿੱਸਾ ਲੈਣ ਆਏ ਸੀ ਤਾਂ ਉਸ ਸਮੇਂ ਦਿੱਲੀ 'ਚ ਪ੍ਰਦੂਸ਼ਣ ਬਹੁਤ ਜ਼ਿਆਦਾ ਸੀ। ਦੱਸ ਦੇਈਏ ਕਿ ਉਨ੍ਹਾਂ ਨੂੰ ਅਸਥਮਾ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਜਦੋਂ ਉਨ੍ਹਾਂ ਪ੍ਰਦੂਸ਼ਣ ਦੇ ਕਾਰਨਾਂ ਦਾ ਪਤਾ ਲਗਾਇਆ ਤਾਂ ਪਤਾ ਲੱਗਿਆ ਕਿ ਦਿੱਲੀ ਵਿੱਚ ਭਿਆਨਕ ਪ੍ਰਦੂਸ਼ਣ ਦਾ ਕਾਰਨ ਗੁਆਂਢੀ ਸੂਬਿਆਂ ਵਿੱਚ ਕਿਸਾਨਾਂ ਵੱਲੋਂ ਪਰਾਲੀ ਨੂੰ ਸਾੜਨਾ ਹੈ। ਇਸ ਲਈ ਉਨ੍ਹਾਂ ਨੇ ਸੋਚਿਆ ਕਿ ਜੇਕਰ ਪਰਾਲੀ ਤੋਂ ਇੱਟਾਂ ਬਣਾਉਣੀਆਂ ਸੰਭਵ ਹਨ ਤਾਂ ਕਿਉਂ ਨਾ ਭਾਰਤ ਵਿੱਚ ਪਰਾਲੀ ਤੋਂ ਇੱਟਾਂ ਬਣਾਉਣ ਦਾ ਕੰਮ ਕੀਤਾ ਜਾਵੇ। ਜਿਸ ਨਾਲ ਕਿਸਾਨਾਂ ਦੀ ਸਮੱਸਿਆ ਦਾ ਹੱਲ ਹੋਣ ਦੇ ਨਾਲ-ਨਾਲ ਵਾਤਾਵਰਣ ਵੀ ਸ਼ੁੱਧ ਹੋਵੇਗਾ ਅਤੇ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨ ਮਿਹਰਬਾਨ ਸਿੰਘ ਨੇ ਖੇਤੀ ਨੂੰ ਦਿੱਤੀ ਨਵੀਂ ਦਿਸ਼ਾ, ਜਾਣੋ ਕਿਵੇਂ

ਐਗਰੋਕ੍ਰੀਟ ਵਿਸ਼ੇਸ਼ ਇੱਟ

ਪਰਾਲੀ ਨਾਲ ਬਣੀਆਂ ਇਨ੍ਹਾਂ ਇੱਟਾਂ ਦੀ ਖਾਸ ਗੱਲ ਇਹ ਹੈ ਕਿ ਇਹ ਸਰਦੀਆਂ ਵਿੱਚ ਗਰਮਾਹਟ ਨੂੰ ਅੰਦਰ ਅਤੇ ਗਰਮੀ ਨੂੰ ਬਾਹਰ ਰੱਖਦੀਆਂ ਹਨ। ਨਾਲ ਹੀ ਐਗਰੋਕ੍ਰੀਟ (Agrocrete) ਖੋਖਲੇ ਬਲਾਕ ਨਿਰਮਾਣ ਵਿੱਚ ਇੱਕ ਪੈਰਾਡਾਈਮ ਤਬਦੀਲੀ ਦਾ ਕਾਰਨ ਬਣ ਰਹੇ ਹਨ, ਕਿਉਂਕਿ ਉਹ ਅੱਧੀ ਕੀਮਤ 'ਤੇ 3.5 ਗੁਣਾ ਥਰਮਲ ਇਨਸੂਲੇਸ਼ਨ ਪ੍ਰਦਾਨ ਕਰਦੇ ਹਨ, ਜਦੋਂ ਕਿ ਰਵਾਇਤੀ ਮਿੱਟੀ ਅਤੇ ਫਲਾਈ-ਐਸ਼ ਇੱਟਾਂ ਵਾਂਗ ਮਜ਼ਬੂਤ ​​ਹੁੰਦੇ ਹਨ। ਇਸਦੀ ਉਸਾਰੀ ਦੇ ਕੰਮ ਵਿੱਚ 50% ਘੱਟ ਖਰਚ ਆਉਂਦਾ ਹੈ। ਚਿਣਾਈ ਦਾ ਕੰਮ 100% ਤੇਜ਼ੀ ਨਾਲ ਕੀਤਾ ਜਾਂਦਾ ਹੈ। ਨਾਲ ਹੀ 350% ਉੱਚ ਥਰਮਲ ਇਨਸੂਲੇਸ਼ਨ ਹੈ।

ਪਰਾਲੀ ਤੋਂ ਇੱਟਾਂ ਦੀ ਫੈਕਟਰੀ

ਤੁਹਾਨੂੰ ਦੱਸ ਦੇਈਏ ਕਿ ਐਗਰੋਕ੍ਰੀਟ ਨੇ ਸਾਲ 2020 ਵਿੱਚ ਰੁੜਕੀ ਵਿੱਚ ਪਹਿਲੀ ਪਰਾਲੀ ਦੀਆਂ ਇੱਟਾਂ ਬਣਾਉਣ ਲਈ ਇੱਕ ਫੈਕਟਰੀ ਸਥਾਪਤ ਕੀਤੀ। ਇਸ ਤੋਂ ਬਾਅਦ ਜਦੋਂ ਮੰਗ ਵਧਣ ਲੱਗੀ ਤਾਂ ਮੇਰਠ ਵਿੱਚ ਇੱਕ ਵੱਡੀ ਫੈਕਟਰੀ ਨੂੰ ਸਥਾਪੋਟ ਕੀਤਾ ਗਿਆ। ਫਿਰ ਇਸ ਤੋਂ ਬਾਅਦ ਵਿਸ਼ਾਖਾਪਟਨਮ ਵਿਚ ਇਕ ਹੋਰ ਫੈਕਟਰੀ ਨੂੰ ਸਥਾਪਿਤ ਦਿੱਤਾ ਗਿਆ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Taruna and Varuna became an example for others, Factory of bricks made from straw

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters