1. Home
  2. ਸਫਲਤਾ ਦੀਆ ਕਹਾਣੀਆਂ

ਇਸ ਅਪਾਹਜ ਕਿਸਾਨ ਨੇ ਉਹ ਕਰ ਦਿਖਾਇਆ ਜੋ ਕੋਈ ਆਮ ਕਿਸਾਨ ਵੀ ਨਹੀਂ ਕਰ ਪਾਉਂਦਾ

ਸ਼ੁਰੂਆਤੀ ਦੌਰ `ਚ ਭਾਰੀ ਨੁਕਸਾਨ ਝੱਲਣ `ਤੇ ਵੀ ਹਾਰ ਨਹੀਂ ਮੰਨੀ, ਜਾਣੋ ਇਸ ਸਫਲ ਕਿਸਾਨ ਦੀ ਸਫਲਤਾ ਦੀ ਕਹਾਣੀ...

Priya Shukla
Priya Shukla
ਸ਼ਿਮਲਾ ਮਿਰਚ ਦੀ ਖੇਤੀ ਕਰਕੇ 1 ਕਰੋੜ ਰੁੱਪਏ ਪ੍ਰਤੀ ਸਾਲ ਦੀ ਕਮਾਈ ਕੀਤੀ

ਸ਼ਿਮਲਾ ਮਿਰਚ ਦੀ ਖੇਤੀ ਕਰਕੇ 1 ਕਰੋੜ ਰੁੱਪਏ ਪ੍ਰਤੀ ਸਾਲ ਦੀ ਕਮਾਈ ਕੀਤੀ

ਆਲੋਕ ਨਾਮ ਦਾ ਇਹ ਕਿਸਾਨ ਅੱਜ-ਕੱਲ੍ਹ ਲੋਕਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਕਿਸਾਨ ਲੋਕਾਂ ਲਈ ਇੱਕ ਮਿਸਾਲ ਬਣ ਕੇ ਉੱਭਰਿਆ ਹੈ। ਆਲੋਕ ਨੇ ਸ਼ਿਮਲਾ ਮਿਰਚ ਦੀ ਖੇਤੀ ਕਰਕੇ 1 ਕਰੋੜ ਰੁੱਪਏ ਪ੍ਰਤੀ ਸਾਲ ਦੀ ਕਮਾਈ ਕੀਤੀ ਹੈ, ਜਿਸ ਵਿੱਚੋਂ 85 ਲੱਖ ਰੁਪਏ ਉਸਨੂੰ ਮੁਨਾਫ਼ੇ ਦੇ ਤੋਰ `ਤੇ ਮਿਲ ਰਹੇ ਹਨ। ਆਓ ਜਾਣਦੇ ਹਾਂ ਆਲੋਕ ਦੀ ਇਸ ਸਫਲਤਾ ਦੀ ਕਹਾਣੀ ਦੇ ਹੋਰ ਪਹਿਲੂਆਂ ਬਾਰੇ। 

ਨਿਜੀ ਜਾਣਕਾਰੀ:

ਆਲੋਕ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਇੱਕ ਅਪਾਹਜ ਕਿਸਾਨ ਹਨ ਤੇ ਇਨ੍ਹਾਂ ਦੀ ਉਮਰ 30 ਸਾਲ ਹੈ। ਆਲੋਕ ਪੋਲੀਓ ਦਾ ਸ਼ਿਕਾਰ ਹੋਣ ਕਾਰਣ ਬਚਪਨ ਤੋਂ ਹੀ ਅਪਾਹਜ ਸੀ। ਇਸਦੇ ਨਾਲ ਹੀ ਉਸ ਦੀ ਮਾਂ ਤੇ ਭੈਣ ਵੀ ਅਪਾਹਜ ਹਨ। ਆਲੋਕ ਦੇ ਪਿਤਾ 5 ਵਿੱਘੇ ਜ਼ਮੀਨ `ਤੇ ਖੇਤੀ ਕਰਕੇ ਕਿਸੇ ਤਰ੍ਹਾਂ ਘਰ ਦਾ ਗੁਜ਼ਾਰਾ ਕਰ ਰਹੇ ਸਨ, ਪਰ ਸ਼ਿਮਲਾ ਮਿਰਚ ਦੀ ਖੇਤੀ `ਚ ਮਿਲੀ ਸਫਲਤਾ ਤੋਂ ਬਾਅਦ ਹੁਣ ਆਲੋਕ ਦਾ ਜੀਵਨ ਵਧੀਆ ਗੁਜ਼ਰ ਰਿਹਾ ਹੈ।

ਖੇਤੀ ਦੀ ਸ਼ੁਰੂਆਤ:

ਆਲੋਕ ਨੇ ਇੱਕ ਮੈਗਜ਼ੀਨ `ਚ ਸ਼ਿਮਲਾ ਮਿਰਚ ਦੀ ਖੇਤੀ ਬਾਰੇ ਪੜ੍ਹਿਆ ਸੀ, ਜਿਸ ਤੋਂ ਉਸਨੂੰ ਇਸ ਤਰ੍ਹਾਂ ਦੀ ਖੇਤੀ ਕਰਨ ਦਾ ਵਿਚਾਰ ਬਣਾਇਆ। ਆਲੋਕ ਨੇ ਸਭ ਤੋਂ ਪਹਿਲਾਂ 1 ਵਿੱਘੇ `ਚ ਸ਼ਿਮਲਾ ਮਿਰਚ ਦੀ ਖੇਤੀ ਕੀਤੀ ਸੀ। ਉਸਨੂੰ ਖੇਤੀ `ਚ ਕੁਝ ਖਾਸ ਤਜ਼ਰਬਾ ਨਾ ਹੋਣ ਕਾਰਣ ਇਹ ਫ਼ਸਲ ਬਰਬਾਦ ਹੋ ਗਈ ਤੇ ਸ਼ੁਰੂਆਤੀ ਦੌਰ `ਚ ਹੀ ਭਾਰੀ ਨੁਕਸਾਨ ਝੱਲਣਾ ਪੈ ਗਿਆ। ਨੁਕਸਾਨ ਹੋਣ ਤੋਂ ਬਾਅਦ ਵੀ ਆਲੋਕ ਨੇ ਹਾਰ ਨਹੀਂ ਮੰਨੀ ਤੇ ਫਿਰ ਤੋਂ ਸ਼ਿਮਲਾ ਮਿਰਚ ਬੀਜਣੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਕਿਸਾਨ ਨੇ ਔਸ਼ਧੀ ਫ਼ਸਲ ਤੋਂ ਖੱਟਿਆ ਲਾਹਾ, 7 ਤੋਂ 8 ਲੱਖ ਦਾ ਹੋਇਆ ਸਿੱਧਾ ਮੁਨਾਫ਼ਾ

ਜਲਦੀ ਹੀ ਹੋਣ ਲੱਗਾ ਮੁਨਾਫ਼ਾ:

ਇੱਕ ਵਰੀ ਨੁਕਸਾਨ ਹੋਣ ਤੋਂ ਬਾਅਦ ਆਲੋਕ ਨੇ ਦੁਬਾਰਾ ਸ਼ਿਮਲਾ ਮਿਰਚ ਦੀ ਫ਼ਸਲ ਬੀਜੀ। ਇਸਤੋਂ ਬਾਅਦ ਉਸਨੂੰ ਹੌਲੀ ਹੌਲੀ ਮੁਨਾਫ਼ਾ ਹੋਣਾ ਸ਼ੁਰੂ ਹੋ ਗਿਆ। ਫਿਰ ਆਲੋਕ ਨੇ ਸ਼ੋਸ਼ਲ ਮੀਡੀਆ (Social Media) ਦੀ ਮਦਦ ਨਾਲ ਸ਼ਿਮਲਾ ਮਿਰਚ ਦੀ ਆਧੁਨਿਕ ਤਕਨੀਕ ਆਪਣਾ ਕੇ ਜੈਵਿਕ ਵਿਧੀ ਦੇ ਆਧਾਰ 'ਤੇ ਖੇਤੀ ਕੀਤੀ। ਆਲੋਕ ਨੇ 40 ਵਿੱਘਾ ਜ਼ਮੀਨ ਹੋਰਨਾਂ ਤੋਂ ਕਿਰਾਏ 'ਤੇ ਲੈ ਕੇ ਸ਼ਿਮਲਾ ਮਿਰਚ ਦੀ ਖੇਤੀ ਕੀਤੀ ਸੀ। ਪੂਰੇ 40 ਵਿੱਘੇ 'ਤੇ ਖੇਤੀ ਕਰਕੇ ਉਸ ਨੂੰ 1 ਕਰੋੜ ਦੀ ਆਮਦਨ ਹਾਸਲ ਹੋਈ। ਜਿਸ ਵਿੱਚੋਂ ਉਸ ਨੂੰ 15 ਲੱਖ ਰੁਪਏ ਦੀ ਲਾਗਤ ਆਈ ਤੇ 85 ਲੱਖ ਰੁਪਏ ਦਾ ਕੁੱਲ ਲਾਭ ਪ੍ਰਾਪਤ ਹੋਇਆ। 

ਕਿਸਾਨਾਂ ਨੂੰ ਸਿਖਲਾਈ:

ਆਲੋਕ ਹੁਣ ਇਲਾਕੇ ਦੇ 500 ਤੋਂ ਵੱਧ ਕਿਸਾਨਾਂ ਨੂੰ ਆਧੁਨਿਕ ਖੇਤੀ ਦੀ ਸਿਖਲਾਈ ਦੇ ਰਹੇ ਹਨ ਤੇ ਉਹ ਕਿਸਾਨ ਵੀ ਆਪਣੇ ਖੇਤਾਂ `ਚ ਇਸ ਤਕਨੀਕ ਨੂੰ ਆਪਣਾ ਕੇ ਸ਼ਿਮਲਾ ਮਿਰਚ ਦਾ ਉਤਪਾਦਨ ਕਰ ਰਹੇ ਹਨ। ਉਸ ਨੇ ਮੌਜੂਦਾ ਸਮੇਂ 'ਚ ਸ਼ਿਮਲਾ ਮਿਰਚ ਦੀ 17 ਏਕੜ 'ਚ ਪੌਦਿਆਂ ਦੀ ਨਰਸਰੀ ਬਣਾਈ ਹੋਈ ਹੈ ਤੇ ਇਹ ਪੌਦੇ ਸਿਖਲਾਈ ਲੈਣ ਵਾਲੇ ਕਿਸਾਨਾਂ ਨੂੰ ਦਿੱਤੇ ਜਾਂਦੇ ਹਨ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: This disabled farmer did what no ordinary farmer could do

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters