1. Home
  2. ਸਫਲਤਾ ਦੀਆ ਕਹਾਣੀਆਂ

Success Story: ਬੰਜਰ ਜ਼ਮੀਨ `ਤੇ ਖੇਤੀ ਨਾਲ ਕਮਾਓ ਲੱਖਾਂ ਰੁਪਏ

ਬੰਜਰ ਜ਼ਮੀਨ `ਤੇ ਖੇਤੀ ਕਰਦੇ ਹੋਏ ਇੱਕ ਕਿਸਾਨ ਭਰਾ ਬਣੇ ਲੋਕਾਂ ਲਈ ਮਿਸਾਲ, ਕਮਾਏ ਲੱਖਾਂ ਰੁਪਏ।

 Simranjeet Kaur
Simranjeet Kaur
ਬੰਜਰ ਜ਼ਮੀਨ `ਤੇ ਖੇਤੀ ਕਰਨੀ ਹੋਏ ਆਸਾਨ

ਬੰਜਰ ਜ਼ਮੀਨ `ਤੇ ਖੇਤੀ ਕਰਨੀ ਹੋਏ ਆਸਾਨ

ਅੱਜ-ਕੱਲ੍ਹ ਹਰ ਕਿਸਾਨ ਫ਼ਸਲਾਂ ਦੀ ਪੈਦਾਵਾਰ ਵਧਾਉਣ ਲਈ ਕੁਝ ਨਾ ਕੁਝ ਖ਼ਾਸ ਕੰਮ ਕਰਦਾ ਹੈ। ਫ਼ਸਲਾਂ ਨੂੰ ਸੰਪੂਰਨ ਰੂਪ `ਤੋਂ ਸਹੀ ਪੌਸ਼ਟਿਕ ਤੱਤ ਮਿਲਣ ਤੇ ਮਿੱਟੀ ਦੀ ਉਪਜਾਉ ਸ਼ਕਤੀ ਬਣੀ ਰਹੇ, ਅਜਿਹੀ ਸੋਚ ਹਰ ਕਿਸਾਨ ਦੀ ਹੁੰਦੀ ਹੈ। ਪਰ ਇੱਕ ਕਿਸਾਨ ਅਜਿਹਾ ਵੀ ਹੈ ਜਿਸ ਨੇ ਬੰਜਰ ਜ਼ਮੀਨ `ਤੇ ਖੇਤੀ ਕਰਕੇ ਲੱਖਾਂ ਰੁਪਏ ਕਮਾਉਣ `ਚ ਸਫ਼ਲਤਾ ਹਾਸਿਲ ਕੀਤੀ ਹੈ। ਆਓ ਜਾਣਦੇ ਹਾਂ ਇਸ ਪੂਰੀ ਸਫ਼ਲ ਕਹਾਣੀ ਬਾਰੇ।

ਅਸੀਂ ਤੁਹਾਨੂੰ ਅੱਜ ਇੱਕ ਅਜਿਹੇ ਕਿਸਾਨ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਜੇਕਰ ਮੁਨੱਖ ਚਾਵੇ ਤਾਂ ਉਹ ਬੰਜਰ ਜ਼ਮੀਨ `ਤੋਂ ਵੀ ਸੋਨਾ ਪ੍ਰਾਪਤ ਕਰ ਸਕਦਾ ਹੈ। ਇੱਥੇ ਗੱਲ ਕੀਤੀ ਜਾ ਰਹੀ ਹੈ ਰਾਜਸਥਾਨ ਦੇ ਸੇਵਾਮੁਕਤ ਫੌਜੀ ਬਾਰੇ, ਜੋ  ਆਪਣੇ ਅਨੋਖੇ ਕਿੱਤੇ ਕਾਰਨ ਹੋਰਨਾਂ ਕਿਸਾਨਾਂ ਲਈ ਇੱਕ ਪ੍ਰੇਰਨਾ ਬਣ ਚੁਕੇ ਹਨ। ਰਾਜਸਥਾਨ ਦੇ ਝੁੰਝਨੂ ਵਿੱਚ ਰਹਿਣ ਵਾਲੇ ਸੇਵਾਮੁਕਤ ਫੋਜੀ ਜਮੀਲ ਪਠਾਨ ਨੇ ਆਪਣੀ ਸਫ਼ਲ ਕਿਸਾਨੀ ਨਾਲ ਨੇੜਲੇ ਸ਼ਹਿਰਾਂ ਦੇ ਕਿਸਾਨਾਂ ਨੂੰ ਹੈਰਾਨ ਕਰ ਦਿੱਤਾ ਹੈ। 

ਜਮੀਲ ਪਠਾਨ ਕੋਲ ਕਰੀਬ 7 ਏਕੜ ਜ਼ਮੀਨ ਬੰਜਰ ਪਈ ਸੀ। ਜਿੱਥੇ ਕਿਸੇ ਵੀ ਫ਼ਸਲ ਦਾ ਉਗਣਾ ਨਾਮੁਮਕਿਨ ਸੀ। ਹਾਲਾਂਕਿ, ਜਦੋ ਉਹ ਇਸ ਬੰਜਰ ਜ਼ਮੀਨ ਨੂੰ ਉਪਜਾਉ ਬਣਾਉਣ ਦਾ ਕੰਮ ਕਰ ਰਹੇ ਸਨ ਤਾਂ ਨੇੜਲੇ ਲੋਕਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਅਤੇ ਇਸ ਕੰਮ ਨੂੰ ਰੋਕਣ ਲਈ ਵੀ ਕਿਹਾ। ਪਰ ਇਸ ਫੋਜੀ ਨੇ ਆਪਣੇ ਬੁਲੰਦ ਹੌਸਲੇ ਅਤੇ ਲਗਾਤਾਰ ਮਿਹਨਤ ਨਾਲ ਇਸ ਬੰਜਰ ਜ਼ਮੀਨ `ਤੇ ਰੁੱਖ, ਫਲ, ਸਬਜ਼ੀਆਂ ਉਗਾਈਆਂ ਅਤੇ ਲੋਕਾਂ ਦੇ ਮੂੰਹ ਬੰਦ ਕਰ ਦਿੱਤੇ। 

ਜਮੀਲ ਨੇ ਆਪਣੇ ਬਾਰੇ ਦੱਸਦੇ ਹੋਏ ਕਿਹਾ ਕਿ ਪਾਣੀ ਦੀ ਕਮੀ ਹੋਣ ਕਾਰਣ ਉਹ ਖੇਤੀ ਕਾਰਨ `ਤੋਂ ਵਾਂਝੇ ਰਹੀ ਗਏ ਸਨ। ਪਰ  ਹੁਣ ਉਹ ਦੇਸ਼ ਭਰ ਦੇ ਉਨ੍ਹਾਂ ਇਲਾਕਿਆਂ ਦਾ ਦੌਰਾ ਕਰਨਗੇ ਜਿੱਥੇ ਪਾਣੀ ਦੀ ਸਮੱਸਿਆ ਕਾਰਨ ਖੇਤੀ `ਚ ਦਿੱਕਤ ਹੋ ਰਹੀ ਹੋਵੇ। ਤਾਂ ਜੋ ਉਹ ਆਪਣੀ ਤੇਜ਼ ਬੁੱਧੀ ਨਾਲ ਕਿਸਾਨਾਂ ਦੀ ਮਦਦ ਕਰਨ ਅਤੇ ਉਨ੍ਹਾਂ ਦੀ ਜ਼ਿੰਦਗੀ ਖੁਸ਼ਹਾਲ ਬਣਾ ਸਕਣ। ਇਸ ਕੰਮ `ਚ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਪੂਰਾ ਪੂਰਾ ਸਹਿਜੋਗ ਦਿੱਤਾ। ਜਿਸ ਦੇ ਸਿੱਟੇ ਵਜੋਂ ਅੱਜ ਉਹ ਲੱਖਾਂ ਰੁਪਏ ਕਮਾ ਰਹੇ ਹਨ। 

ਇਹ ਵੀ ਪੜ੍ਹੋ : ਛੱਤੀਸਗੜ੍ਹ ਦੇ ਕਿਸਾਨ ਨੇ ਬਣਾਇਆ ਬੰਪਰ ਕਮਾਈ ਦਾ ਰਿਕਾਰਡ

ਖੇਤੀ ਤੋਂ ਮੁਨਾਫ਼ਾ

ਜਮੀਲ ਨੇ ਖੇਤਾਂ ਵਿੱਚ 20 ਹਜ਼ਾਰ ਤੋਂ ਵੱਧ ਰੁੱਖ ਲਗਾਏ, ਜਿਸ ਨਾਲ ਅੱਜ ਉਹ ਭਾਰੀ ਮੁਨਾਫ਼ਾ ਕਮਾ ਰਿਹਾ ਹੈ। ਉਹ ਇਸ ਬੰਜਰ ਜ਼ਮੀਨ ਨੂੰ ਇੱਕ ਹਰੇ ਭਰੇ ਖੇਤ ਵਿੱਚ ਬਦਲਣ `ਚ ਸਫ਼ਲ ਰਹੇ।    

ਸਮੁੱਚੇ ਪਰਿਵਾਰ ਵੱਲੋਂ ਸਿਖਲਾਈ

ਦੇਸ਼ ਦਾ ਵੱਡਾ ਹਿੱਸਾ ਬੰਜਰ ਹੈ। ਜਿਸ `ਤੇ ਕਿਸੇ ਵੀ ਫ਼ਸਲ ਨੂੰ ਉਗਾਇਆ ਨਹੀਂ ਜਾ ਸਕਦਾ। ਪਰ ਇਸ ਸੂਝਵਾਨ ਫੋਜੀ ਨੇ ਨਾ ਸਿਰਫ ਆਪਣੇ ਲਈ ਖੇਤੀ ਕੀਤੀ, ਸਗੋਂ ਹੁਣ ਤਾਂ ਲੋਕਾਂ ਨੂੰ ਵੀ ਇਸ ਟਿਕਾਊ ਢੰਗ ਬਾਰੇ ਸਿਖਾ ਰਹੇ ਹਨ। ਹੁਣ ਤੱਕ 60 ਹਜ਼ਾਰ `ਤੋਂ ਵੱਧ ਕਿਸਾਨ ਇਸ ਵਿਸ਼ੇ `ਤੇ ਸਿੱਖਿਆ ਪ੍ਰਾਪਤ ਕਰ ਚੁਕੇ ਹਨ। 

ਦੱਸ ਦੇਈਏ ਕਿ ਹੁਣ ਕਿਸਾਨ ਜਮੀਲ ਦੇ ਪੁੱਤਰ ਵੀ ਇਸ ਨਵੇਕਲੀ ਖੇਤੀ ਨੂੰ ਅੱਗੇ ਤੋਰਦਿਆਂ ਨਾ ਸਿਰਫ ਵਧੀਆ ਮੁਨਾਫ਼ਾ ਖੱਟ ਰਹੇ ਹਨ, ਸਗੋਂ ਹੋਰਨਾਂ ਕਿਸਾਨਾਂ ਨੂੰ ਇਸ ਖੇਤੀ ਪ੍ਰਤੀ ਜਾਗਰੂਕ ਵੀ ਕਰ ਰਹੇ ਹਨ। ਇਨ੍ਹਾਂ ਹੀ ਨਹੀਂ, ਜਮੀਲ ਦੀ ਨੂੰਹ ਵੀ ਮਹਿਲਾ ਕਿਸਾਨਾਂ ਨੂੰ ਸਬਜ਼ੀਆਂ ਅਤੇ ਫਲਾਂ ਬਾਰੇ ਸਹੀ ਵਿਧੀ ਸਮਝਾ ਰਹੀ ਹੈ। ਜਿਸ ਨਾਲ ਇਹ ਪੂਰਾ ਪਰਿਵਾਰ ਇੱਕਜੁਟ ਹੋ ਕੇ ਖੇਤੀ ਲਈ ਨਵੀ ਮਿਸਾਲ ਬਣ ਚੁੱਕਿਆ ਹੈ। 

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Earn lakhs of rupees by farming on barren land

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters