1. Home
  2. ਸਫਲਤਾ ਦੀਆ ਕਹਾਣੀਆਂ

ਆਪਣੀ ਖੇਤੀ ਦੇ ਖਰਚੇ ਘਟਾਉਣ ਲਈ ਇਸ ਕਿਸਾਨ ਨੇ ਬਣਾਇਆ ਈ-ਟਰੈਕਟਰ

ਹਰ ਸਮੱਸਿਆ ਦਾ ਇੱਕ ਹੱਲ ਹੁੰਦਾ ਹੈ, ਅਜਿਹਾ ਹੀ ਸਾਬਤ ਕਰਕੇ ਵਖਾਇਆ ਗੁਜਰਾਤ ਦੇ ਇਸ ਕਿਸਾਨ ਨੇ, ਜਾਣੋ ਕਿਵੇਂ...

Priya Shukla
Priya Shukla
ਈ-ਟਰੈਕਟਰ ਬਨਾਉਣ ਵਾਲੇ ਮਹੇਸ਼ ਭੁਤ

ਈ-ਟਰੈਕਟਰ ਬਨਾਉਣ ਵਾਲੇ ਮਹੇਸ਼ ਭੁਤ

ਕਿਸਾਨਾਂ ਦੀਆਂ ਸਮੱਸਿਆਵਾਂ ਵਿੱਚੋ ਇੱਕ ਸਮੱਸਿਆ ਖੇਤੀ ਕਰਨ `ਚ ਲੱਗਣ ਵਾਲੀ ਲਾਗਤ ਹੈ। ਖੇਤੀ ਕਰਨ `ਚ ਕਿਸਾਨਾਂ ਦੇ ਬਹੁਤ ਪੈਸੇ ਲੱਗ ਜਾਂਦੇ ਹਨ। ਬੀਜਾਂ ਤੋਂ ਲੈ ਕੇ ਖਾਦ, ਕੀਟਨਾਸ਼ਕ, ਵੱਖ-ਵੱਖ ਖੇਤੀ ਦੇ ਉਪਕਰਣ ਤੇ ਹੋਰ ਵੀ ਬਹੁਤ ਅਜਿਹੇ ਖੇਤੀਬਾੜੀ ਇਨਪੁਟ ਹੁੰਦੇ ਹਨ, ਜਿਨ੍ਹਾਂ ਨੂੰ ਖਰੀਦਣਾ ਜ਼ਰੂਰੀ ਹੁੰਦਾ ਹੈ।   

ਖੇਤੀ ਦੇ ਇਨ੍ਹਾਂ ਖਰਚਿਆਂ ਨੂੰ ਘਟਾਉਣ ਦੇ ਲਈ ਹੀ ਗੁਜਰਾਤ ਦੇ ''ਮਹੇਸ਼ ਭੁੱਤ'' ਨੇ ਈ-ਟਰੈਕਟਰ ਦਾ ਨਿਰਮਾਣ ਕੀਤਾ ਤੇ ਇਸ ਵਿੱਚ ਉਹ ਸਫਲ ਵੀ ਹੋਏ। ਇਸ ਈ-ਟਰੈਕਟਰ ਰਾਹੀਂ ਮਹੇਸ਼ ਨੇ ਆਪਣੀ ਖੇਤੀ ਦਾ 25 ਫ਼ੀਸਦੀ ਖਰਚਾ ਘਟਾਇਆ। ਈ-ਟਰੈਕਟਰ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸਨੂੰ 1 ਘੰਟਾ ਚਲਾਉਣ ਲਈ ਸਿਰਫ਼ 15 ਰੁਪਏ ਹੀ ਖਰਚ ਹੁੰਦੇ ਹਨ। ਆਓ ਜਾਣਦੇ ਹਾਂ ਈ-ਟਰੈਕਟਰ ਤੇ ਇਸਨੂੰ ਬਨਾਉਣ ਵਾਲੇ ਮਹੇਸ਼ ਭੁੱਤ ਬਾਰੇ ਹੋਰ ਜਾਣਕਾਰੀ।

ਮਹੇਸ਼ ਭੁੱਤ ਦੇ ਜੀਵਨ ਦੀ ਜਾਣਕਾਰੀ:

ਮਹੇਸ਼ ਭੁੱਤ ਗੁਜਰਾਤ ਦੇ ਜਾਮਨਗਰ `ਚ ਰਹਿੰਦੇ ਹਨ ਤੇ ਉਸ ਦੀ ਉਮਰ 34 ਸਾਲ ਦੀ ਹੈ। ਉਹ ਛੋਟੇ ਹੁੰਦੇ ਤੋਂ ਹੀ ਆਪਣੇ ਪਿਤਾ ਨਾਲ ਖੇਤੀ `ਚ ਹੱਥ ਵਟਾਉਂਦਾ ਸੀ ਤੇ ਖੇਤੀ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਸੀ। 2014 `ਚ ਮਹੇਸ਼ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੂਰੀ ਤਰ੍ਹਾਂ ਖੇਤੀ `ਚ ਉੱਤਰ ਗਿਆ।

ਮਹੇਸ਼ ਭੁੱਤ ਨੇ ਲਿੱਤੀ ਈ-ਰਿਕਸ਼ਾ ਬਨਾਉਣ ਦੀ ਟ੍ਰੇਨਿੰਗ:

ਮਹੇਸ਼ ਦੇ ਦਿਮਾਗ `ਚ ਈ-ਟਰੈਕਟਰ ਬਨਾਉਣ ਦਾ ਖ਼ਿਆਲ ਬੜੇ ਚਿਰ ਤੋਂ ਸੀ, ਜਿਸਦੇ ਲਈ ਉਸਨੇ ਕਈ ਤਰ੍ਹਾਂ ਦੇ ਅਵਿਸ਼ਕਾਰ ਵੀ ਕੀਤੇ। ਪਰ ਉਸਨੂੰ ਇਨ੍ਹਾਂ ਨਾਲ ਤਸੱਲੀ ਨਹੀਂ ਹੋਈ। ਇਸਤੋਂ ਬਾਅਦ ਉਸਨੇ ਈ-ਰਿਕਸ਼ਾ ਬਨਾਉਣ ਦੀ ਟ੍ਰੇਨਿੰਗ ਲੈਣ ਬਾਰੇ ਸੋਚਿਆ। ਉਸਨੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿਖੇ ਈ-ਰਿਕਸ਼ਾ ਬਨਾਉਣਾ ਸਿੱਖਿਆ। ਈ-ਰਿਕਸ਼ਾ ਬਨਾਉਣ ਦੀ ਸਿਖਲਾਈ ਲੈਂਦੇ ਹੋਏ ਵੀ ਮਹੇਸ਼ ਦਾ ਇਰਾਦਾ ਈ-ਟਰੈਕਟਰ ਬਨਾਉਣ ਦਾ ਹੀ ਸੀ। 2021 `ਚ ਸਿਖਲਾਈ ਲੈਣ ਤੋਂ ਬਾਅਦ ਉਸਨੇ ਈ-ਟਰੈਕਟਰ ਬਨਾਉਣਾ ਸ਼ੁਰੂ ਕਰ ਦਿੱਤਾ।

ਈ-ਟਰੈਕਟਰ ਬਨਾਉਣ ਦਾ ਕਾਰਣ:

ਮਹੇਸ਼ ਦੇ ਈ-ਟਰੈਕਟਰ ਬਨਾਉਣ ਦਾ ਮੁੱਖ ਕਾਰਣ ਖੇਤੀ ਦੇ ਖਰਚੇ ਨੂੰ ਘਟਾਉਣਾ ਸੀ। ਇਸਦੇ ਚਲਦਿਆਂ ਸਭ ਤੋਂ ਪਹਿਲਾਂ ਮਹੇਸ਼ ਨੇ ਕੀਟਨਾਸ਼ਕਾਂ ਤੇ ਖਾਦਾਂ ਦੀ ਲਾਗਤ ਘਟਾਉਣ ਲਈ ਜੈਵਿਕ ਖੇਤੀ ਅਪਨਾਉਣ ਦਾ ਫੈਸਲਾ ਕੀਤਾ। ਉਸਤੋਂ ਬਾਅਦ ਮਹੇਸ਼ ਨੇ ਵੇਖਿਆ ਕਿ ਟਰੈਕਟਰ ਦੀ ਸਾਂਭ-ਸੰਭਾਲ ਤੇ ਪੈਟਰੋਲ-ਡੀਜ਼ਲ ਦਾ ਵੀ ਕਾਫੀ ਖਰਚਾ ਆ ਰਿਹਾ ਹੈ। ਟਰੈਕਟਰ ਦੇ ਇਸ ਖਰਚੇ ਨੂੰ ਘਟਾਉਣ ਲਈ ਫਿਰ ਮਹੇਸ਼ ਨੇ ਈ-ਟਰੈਕਟਰ ਦਾ ਨਿਰਮਾਣ ਕੀਤਾ, ਜਿਸਦਾ ਨਾਮ ਉਸਨੇ ਆਪਣੇ ਮੁੰਡੇ ਦੇ ਨਾਮ `ਤੇ 'ਵਯੋਮ' ਰੱਖਿਆ।

ਇਹ ਵੀ ਪੜ੍ਹੋ : ਤਿੰਨ ਨੌਜਵਾਨਾਂ ਨੇ ਬਦਲੀ ਕਿਸਾਨਾਂ ਦੀ ਜ਼ਿੰਦਗੀ

'ਵਯੋਮ' ਨਾਂ ਦਾ ਈ-ਟਰੈਕਟਰ

'ਵਯੋਮ' ਨਾਂ ਦਾ ਈ-ਟਰੈਕਟਰ

ਈ-ਟਰੈਕਟਰ ਬਨਾਉਣ `ਤੇ ਖ਼ਰਚਾ:

ਮਹੇਸ਼ ਨੂੰ ਇਸ ਈ-ਟਰੈਕਟਰ ਨੂੰ ਬਨਾਉਣ `ਚ 5 ਲੱਖ ਰੁਪਏ ਦਾ ਖ਼ਰਚਾ ਆਇਆ ਹੈ। ਇਸਨੂੰ ਬਨਾਉਣ `ਚ ਮਹੇਸ਼ ਨੂੰ ਲਗਭਗ 7 ਮਹੀਨੇ ਦਾ ਸਮਾਂ ਲੱਗਿਆ। ਇਸ ਟਰੈਕਟਰ ਦੀਆਂ ਖੂਬੀਆਂ ਸਦਕਾ ਮਹੇਸ਼ ਨੂੰ ਹੁਣ ਤੱਕ ਪੂਰੇ ਦੇਸ਼ ਤੋਂ 21 ਟਰੈਕਟਰਾਂ ਦੇ ਆਰਡਰ ਆ ਚੁੱਕੇ ਹਨ। 

ਈ-ਟਰੈਕਟਰ ਦੀਆਂ ਖੂਬੀਆਂ:

● ਇਸ ਈ-ਟਰੈਕਟਰ ਨੂੰ ਦਿਨ `ਚ ਇੱਕ ਵਰੀ ਚਾਰਜ ਕਰਨ `ਤੇ 10 ਘੰਟੇ ਤੱਕ ਆਰਾਮ ਨਾਲ ਚਲਾਇਆ ਜਾ ਸਕਦਾ ਹੈ। 

● ਇਹ ਇਲੈਕਟ੍ਰਿਕ ਟਰੈਕਟਰ 22 HP ਪਾਵਰ ਖਿੱਚਦਾ ਹੈ, ਜੋ ਕਿ 72 ਵਾਟ ਲਿਥੀਅਮ ਬੈਟਰੀ ਵੱਲੋਂ ਸੰਚਾਲਿਤ ਹੈ। ਇਹ ਬਹੁਤ ਹੀ ਚੰਗੀ ਕੁਆਲਿਟੀ ਦੀ ਬੈਟਰੀ ਹੈ ਤੇ ਇਸਨੂੰ ਵਾਰ-ਵਾਰ ਬਦਲਣ ਦੀ ਲੋੜ ਨਹੀਂ ਪੈਂਦੀ।

● ਇਸਨੂੰ ਪੂਰੀ ਤਰ੍ਹਾਂ ਚਾਰਜ ਕਰਨ `ਚ 4 ਘੰਟੇ ਦਾ ਸਮਾਂ ਲਗਦਾ ਹੈ।

● ਇਸਦੇ ਨਾਲ ਹੀ ਮਹੇਸ਼ ਨੇ ਇਸ ਟਰੈਕਟਰ ਨੂੰ ਇੱਕ ਐਪ ਨਾਲ ਜੋੜਿਆ ਹੈ, ਜਿਸ ਤੋਂ ਟਰੈਕਟਰ ਦੀ ਸਾਰੀ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ।

● ਇਸ ਟਰੈਕਟਰ `ਚ ਰਿਵਰਸ ਗੇਅਰ ਵੀ ਮੌਜੂਦ ਹੈ, ਜਿਸ ਨਾਲ ਜੇਕਰ ਟਰੈਕਟਰ ਕਿਤੇ ਫਸ ਜਾਵੇ ਤਾਂ ਇਸਨੂੰ ਬਾਹਰ ਕੱਢਣਾ ਆਸਾਨ ਹੋ ਜਾਂਦਾ ਹੈ।

ਆਰਡਰ ਕਰਨ ਲਈ ਸੰਪਰਕ ਕਰੋ:

ਇਹ ਟਰੈਕਟਰ ਆਮ ਟਰੈਕਟਰਾਂ ਨਾਲੋਂ ਮਹਿੰਗਾ ਹੈ, ਪਰ ਲਾਭ ਵੱਧ ਦਿੰਦਾ ਹੈ। ਇਸ ਟਰੈਕਟਰ ਨੂੰ ਖਰੀਦਣ ਦੀ ਕੀਮਤ ਮਹੇਸ਼ ਨੇ 5 ਲੱਖ ਰੱਖੀ ਹੈ। ਮਹੇਸ਼ ਇਹ ਮੰਨਦਾ ਹੈ ਕਿ ਜੇਕਰ ਸਰਕਾਰ ਇਸ ਟਰੈਕਟਰ ਲਈ ਸਬਸਿਡੀ ਦਵੇ, ਤਾਂ ਇਸਦੀ ਕੀਮਤ ਘੱਟ ਸਕਦੀ ਹੈ। ਇਸ ਟਰੈਕਟਰ ਨੂੰ ਖਰੀਦਣ ਵਾਲੇ ਚਾਹਵਾਨ ਮਹੇਸ਼ ਨੂੰ 83207 90363 ਇਸ ਨੰਬਰ `ਤੇ ਆਰਡਰ ਦੇ ਸਕਦੇ ਹਨ। 

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: This farmer built an e-tractor to reduce his farming costs

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters