ਸਾਡੇ ਦੇਸ਼ `ਚ ਜਿੱਥੇ ਲੋਕ ਸਰਕਾਰੀ ਨੌਕਰੀ ਵੱਲ ਭੱਜਦੇ ਹਨ, ਉੱਥੇ ਹੀ ਇੱਕ ਸ਼ਕਸ ਆਪਣੀ ਸਰਕਾਰੀ ਨੌਕਰੀ ਨੂੰ ਛੱਡ ਕੇ ਖੇਤੀ ਨੂੰ ਵਧਾਉਣ ਲਈ ਕੰਮ ਕਰ ਰਿਹਾ ਹੈ। ਜੀ ਹਾਂ, ਅੱਜ ਅੱਸੀ ਤੁਹਾਨੂੰ ਇੱਕ ਅਜਿਹੇ ਸ਼ਕਸ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ, ਜਿੰਨੇ ਉਮਰ ਨੂੰ ਦਰਕਿਨਾਰ ਕਰਦਿਆਂ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ।
ਜਗਤ ਸਿੰਘ ਚੌਧਰੀ ਰੁਦਰਪ੍ਰਯਾਗ ਦੇ ਕੋਟਮੱਲਾ ਪਿੰਡ ਦੇ ਰਹਿਣ ਵਾਲੇ ਹਨ। ਉਹ ਬੀਐਸਐਫ (BSF) ਤੋਂ ਸੇਵਾਮੁਕਤ ਹੋ ਚੁੱਕੇ ਹਨ ਅਤੇ ਪਿਛਲੇ 45 ਸਾਲਾਂ ਤੋਂ ਰੁੱਖਾਂ ਦੀ ਖੇਤੀ ਕਰ ਰਹੇ ਹਨ। ਦੱਸ ਦੇਈਏ ਕਿ ਜਗਤ ਸਿੰਘ ਚੌਧਰੀ ਨੂੰ ਆਪਣੇ ਕਿੱਤੇ ਤੋਂ ਭਾਰੀ ਮੁਨਾਫ਼ਾ ਵੀ ਪ੍ਰਾਪਤ ਹੋਇਆ ਅਤੇ ਅਜੇ ਵੀ ਹੋ ਰਿਹਾ ਹੈ। ਉਨ੍ਹਾਂ ਨੇ ਬੰਜਰ ਜ਼ਮੀਨ `ਤੇ ਖੇਤੀ ਕਰਕੇ ਲੋਕਾਂ ਲਈ ਮਿਸਾਲ ਕਾਇਮ ਕੀਤੀ। ਜਿਸ ਲਈ ਨੇੜਲੇ ਪਿੰਡਾਂ ਦੇ ਲੋਕ ਉਨ੍ਹਾਂ ਨੂੰ ਸਰਾਹੁੰਦੇ ਹਨ। ਜਦੋਂਕਿ, ਇਸ ਸਫ਼ਲਤਾ ਤੋਂ ਪਹਿਲਾਂ ਲੋਕਾਂ ਨੇ ਉਨ੍ਹਾਂ ਦਾ ਬਹੁਤ ਮਜ਼ਾਕ ਵੀ ਉਡਾਇਆ ਸੀ।
ਉਨ੍ਹਾਂ ਨੇ ਆਪਣੇ ਬਾਰੇ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ 3 ਏਕੜ ਜ਼ਮੀਨ `ਤੇ 100 ਤੋਂ ਵੱਧ ਕਿਸਮਾਂ ਦੇ ਰੁੱਖ ਉਗਾਏ ਹਨ। ਜਿਸਦੇ ਚਲਦਿਆਂ ਉਨ੍ਹਾਂ ਨੇ ਆਪਣਾ ਹੀ ਇੱਕ ਜੰਗਲ ਤਿਆਰ ਕਰ ਲਿਆ ਹੈ। ਅੱਜ-ਕੱਲ੍ਹ ਇਸ ਜੰਗਲ ਦੇ ਨਾਮ ਤੋਂ ਹੀ ਉਨ੍ਹਾਂ ਨੂੰ ਜਾਣਿਆ ਜਾਂਦਾ ਹੈ ਯਾਨੀ "ਜਗਤ ਸਿੰਘ ਜੰਗਲੀ"। ਦੱਸ ਦੇਈਏ ਕਿ ਇਸ ਜੰਗਲ `ਚ ਉਨ੍ਹਾਂ ਨੇ ਡੇਢ ਲੱਖ ਤੋਂ ਵੱਧ ਰੁੱਖ ਉਗਾਏ ਹਨ।
ਜਗਤ ਸਿੰਘ ਚੌਧਰੀ ਦੇ ਪੁੱਤਰ ਰਾਘਵੇਂਦਰ ਨੇ ਸ਼ਲਾਘਾ ਕਰਦੇ ਹੋਏ ਕਿਹਾ ਕਿ 1967 `ਚ ਉਨ੍ਹਾਂ ਦੇ ਪਿਤਾ ਨੇ ਬੀਐਸਐਫ (BSF) `ਚ ਨੌਕਰੀ ਦੀ ਸ਼ੁਰੂਆਤ ਕੀਤੀ ਸੀ। ਸਾਲ 1971 `ਚ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਦੇ ਯੁੱਧ `ਚ ਹਿੱਸਾ ਲਿਆ ਅਤੇ ਬੀਐਸਐਫਦੀ ਦੇ 52ਵੀਂ ਬਟਾਲੀਅਨ 'ਚ ਸ਼ਾਮਿਲ ਹੋਏ।
ਇਹ ਵੀ ਪੜ੍ਹੋ : ਪਿਓ-ਪੁੱਤ ਦੀ ਇਸ ਜੋੜੀ ਨੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਦੀ ਕੀਤੀ ਮਦਦ
ਜਿਕਰਯੋਗ ਹੈ ਕਿ ਜਗਤ ਸਿੰਘ ਨੇ 1980 `ਚ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਰੁੱਖ ਲਾਉਣੇ ਸ਼ੁਰੂ ਕਰ ਦਿੱਤੇ। ਇਸ ਕੰਮ ਨੂੰ ਕਰਦੇ ਹੋਏ ਲੋਕਾਂ ਨੇ ਉਨ੍ਹਾਂ ਦਾ ਬਹੁਤ ਮਜ਼ਾਕ ਉਡਾਇਆ ਸੀ ਕਿ ਸਰਕਾਰੀ ਨੌਕਰੀ ਛੱਡ ਕੇ ਰੁੱਖਾਂ ਦੀ ਖੇਤੀ ਕਰਦਾ ਹੈ। ਇਸ ਕਿੱਤੇ `ਚ ਉਨ੍ਹਾਂ ਦੀ ਘਰਵਾਲੀ ਤੋਂ ਇਲਾਵਾ ਕਿਸੇ ਨੇ ਵੀ ਉਨ੍ਹਾਂ ਨੂੰ ਸਹਿਯੋਗ ਨਹੀਂ ਦਿੱਤਾ। ਸੇਵਾਮੁਕਤ ਹੋਣ ਤੋਂ ਬਾਅਦ ਮਿਲੀ ਪੈਨਸ਼ਨ ਤੋਂ ਉਨ੍ਹਾਂ ਨੇ ਲੋਕਾਂ ਦਾ ਉਧਾਰ ਲਾ ਦਿੱਤਾ ਅਤੇ ਇੱਕ ਬਹੁਤ ਵੱਡਾ ਹਿੱਸਾ ਕਿਸੇ ਮੁਹਿੰਮ ਨੂੰ ਦੇ ਦਿੱਤਾ।
ਰੁੱਖਾਂ ਦੇ ਫਾਇਦੇ:
● ਰੁੱਖਾਂ ਤੋਂ ਲੱਕੜੀ ਦੀ ਪ੍ਰਾਪਤੀ ਹੁੰਦੀ ਹੈ।
● ਆਲੇ-ਦੁਆਲੇ ਹਰਿਆਲੀ ਵੱਧਦੀ ਹੈ।
● ਜਾਨਵਰਾਂ ਲਈ ਚਾਰਾ ਪ੍ਰਾਪਤ ਹੁੰਦਾ ਹੈ।
● ਵਾਤਾਵਰਨ ਵੀ ਸਹੀ ਰਹਿੰਦਾ ਹੈ।
● ਆਮਦਨ `ਚ ਵਾਧਾ ਹੁੰਦਾ ਹੈ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Who is "Jagat Singh Jungali" and how trees changed their lives, let's know