1. Home
  2. ਮੌਸਮ

ਧੁੰਦ ਨਾਲ ਢੱਕਿਆ ਪੰਜਾਬ, ਆਉਣ ਵਾਲੇ 48 ਘੰਟੇ ਸਭ ਤੋਂ ਭਾਰੀ, ਪਾਰਾ 4 ਡਿਗਰੀ ਤੋਂ ਹੇਠਾਂ, ਰੈੱਡ ਅਲਰਟ ਜਾਰੀ

ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਅਗਲੇ 48 ਘੰਟਿਆਂ ਦੌਰਾਨ ਸਭ ਤੋਂ ਵੱਧ ਠੰਡ ਪੈਣ ਦੇ ਆਸਾਰ ਹਨ, IMD ਨੇ ਪੰਜਾਬ, ਹਰਿਆਣਾ, ਦਿੱਲੀ, ਯੂਪੀ ਲਈ ਜਾਰੀ ਕੀਤਾ ਰੈੱਡ ਅਲਰਟ...

Gurpreet Kaur Virk
Gurpreet Kaur Virk

ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਅਗਲੇ 48 ਘੰਟਿਆਂ ਦੌਰਾਨ ਸਭ ਤੋਂ ਵੱਧ ਠੰਡ ਪੈਣ ਦੇ ਆਸਾਰ ਹਨ, IMD ਨੇ ਪੰਜਾਬ, ਹਰਿਆਣਾ, ਦਿੱਲੀ, ਯੂਪੀ ਲਈ ਜਾਰੀ ਕੀਤਾ ਰੈੱਡ ਅਲਰਟ...

ਪੰਜਾਬ 'ਚ 15 ਜਨਵਰੀ ਤੋਂ ਸੀਤ ਲਹਿਰ ਹੋਰ ਤੇਜ਼ ਹੋਣ ਦੇ ਆਸਾਰ

ਪੰਜਾਬ 'ਚ 15 ਜਨਵਰੀ ਤੋਂ ਸੀਤ ਲਹਿਰ ਹੋਰ ਤੇਜ਼ ਹੋਣ ਦੇ ਆਸਾਰ

Weather Forercast: ਮੌਸਮ ਵਿਭਾਗ ਨੇ ਅਗਲੇ 2 ਦਿਨ ਪੰਜਾਬ, ਹਰਿਆਣਾ, ਦਿੱਲੀ, ਯੂਪੀ, ਬਿਹਾਰ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਦਰਅਸਲ, ਉੱਤਰ ਭਾਰਤ 'ਚ ਆਉਣ ਵਾਲੇ 48 ਘੰਟੇ ਸਭ ਤੋਂ ਵੱਧ ਠੰਡੇ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਨੁਸਾਰ, ਅਗਲੇ 2 ਦਿਨਾਂ ਤੱਕ ਸੀਤ ਲਹਿਰ ਦੀ ਸਥਿਤੀ ਜਾਰੀ ਰਹੇਗੀ, ਜਿਸਦੇ ਚਲਦਿਆਂ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਲਈ ਰੈੱਡ ਅਲਰਟ (Red Alert) ਜਾਰੀ ਕੀਤਾ ਗਿਆ ਹੈ ਅਤੇ ਰਾਜਸਥਾਨ ਅਤੇ ਬਿਹਾਰ ਲਈ ਔਰੇਂਜ ਅਲਰਟ (Orange Alert) ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ 15 ਜਨਵਰੀ ਤੋਂ ਸੀਤ ਲਹਿਰ ਹੋਰ ਤੇਜ਼ ਹੋਣ ਦੇ ਆਸਾਰ ਹਨ। ਆਓ ਜਾਣਦੇ ਹਾਂ ਅੱਜ ਦਾ ਮੌਸਮ...

ਪੰਜਾਬ 'ਚ ਰੈੱਡ ਅਲਰਟ ਜਾਰੀ

ਪੰਜਾਬ ਵਿੱਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਜਾਨਲੇਵਾ ਬਣ ਗਈ ਹੈ। ਇੱਥੇ ਤਾਪਮਾਨ ਡਿੱਗਣ ਕਾਰਨ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ ਕਿ ਸੂਬੇ ਦੇ 20 ਤੋਂ ਵੱਧ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 6 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਜ਼ੀਰੋ ਵਿਜ਼ੀਬਿਲਟੀ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੌਸਮ ਵਿਭਾਗ ਨੇ ਅਗਲੇ 2 ਦਿਨ ਸਭ ਤੋਂ ਵੱਧ ਠੰਡੇ ਰਹਿਣ ਦੀ ਭਵਿੱਖਬਾਣੀ ਕਰਦਿਆਂ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ 11 ਅਤੇ 12 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਨੇ 13 ਜਨਵਰੀ ਨੂੰ ਵੈਸਟਰਨ ਡਿਸਟਰਬੈਂਸ ਦੇ ਨਿਕਲਦਿਆਂ ਹੀ ਇਕ ਵਾਰ ਫਿਰ ਤੋਂ ਸੀਤ ਲਹਿਰ ਦਾ ਪ੍ਰਕੋਪ ਵਧਣ ਦਾ ਖ਼ਦਸ਼ਾ ਜਤਾਇਆ ਹੈ, ਜਿਸਦੇ ਚਲਦਿਆਂ 14 ਤੋਂ 18 ਜਨਵਰੀ ਤੱਕ ਸੀਤ ਲਹਿਰ ਹੋਰ ਤੇਜ਼ ਹੋਣ ਦੀ ਸੰਭਾਵਨਾ ਜਤਾਈ ਹੈ।

ਇਹ ਵੀ ਪੜ੍ਹੋ : 2 ਡਿਗਰੀ ਦਾ ਵੱਡਾ ਝਟਕਾ, ਹਰਿਆਣਾ-ਪੰਜਾਬ-ਦਿੱਲੀ 'ਚ ਛਿੜਿਆ ਕਾਂਬਾ, 8 ਜਨਵਰੀ ਤੋਂ ਰਾਹਤ ਦੇ ਆਸਾਰ

ਧੁੰਦ ਨਾਲ ਢੱਕਿਆ ਹਰਿਆਣਾ

ਹਰਿਆਣਾ 'ਚ ਵੀ ਠੰਡ ਆਪਣਾ ਪੂਰਾ ਅਸਰ ਦਿਖਾ ਰਹੀ ਹੈ। ਇੱਥੇ ਜ਼ਿਆਦਾਤਰ ਇਲਾਕੇ ਸੰਘਣੀ ਧੁੰਦ ਦੀ ਲਪੇਟ ਵਿਚ ਹਨ, ਜਿਸ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਮੌਸਮ ਵਿਭਾਗ ਮੁਤਾਬਕ 13 ਜਨਵਰੀ ਤੱਕ ਹਰਿਆਣਾ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਬੱਦਲਵਾਈ ਦੇਖਣ ਨੂੰ ਮਿਲੇਗੀ, ਇਸ ਦੇ ਨਾਲ ਹੀ ਕੁਝ ਥਾਵਾਂ 'ਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। 14 ਤੋਂ 18 ਜਨਵਰੀ ਤੱਕ ਸੀਤ ਲਹਿਰ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਦਿੱਲੀ-ਐੱਨ.ਸੀ.ਆਰ ਬਣਿਆ ਸ਼ਿਮਲਾ

ਦਿੱਲੀ ਸਮੇਤ ਐੱਨ.ਸੀ.ਆਰ 'ਚ ਠੰਡ ਅਤੇ ਧੁੰਦ ਦਾ ਦੋਹਰਾ ਵਾਰ ਲੋਕਾਂ ਨੂੰ ਤੜਫਾਉਣ ਦਾ ਕੰਮ ਕਰ ਰਿਹਾ ਹੈ। ਅੱਜ ਯਾਨੀ ਸੋਮਵਾਰ ਸਵੇਰ ਤੋਂ ਹੀ ਪੂਰਾ ਦਿੱਲੀ-ਐੱਨ.ਸੀ.ਆਰ ਸੰਘਣੀ ਧੁੰਦ ਅਤੇ ਸੀਤ ਲਹਿਰ ਦੀ ਲਪੇਟ ਵਿੱਚ ਹੈ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਅਗਲੇ ਦੋ ਦਿਨਾਂ ਤੱਕ ਕੋਈ ਰਾਹਤ ਨਹੀਂ ਮਿਲਣ ਦੀ ਉਮੀਦ ਨਹੀਂ ਹੈ। ਮੌਸਮ ਵਿਭਾਗ (IMD) ਨੇ ਉੱਤਰ ਭਾਰਤ ਦੇ ਕੁਝ ਸੂਬਿਆਂ 'ਚ ਰੈੱਡ ਤੇ ਕੁਝ 'ਚ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਸੰਘਣੀ ਧੁੰਦ ਲਈ ਟਰੈਫਿਕ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 7 ਡਿਗਰੀ ਦਾ ਟਾਰਚਰ, 8 ਜਨਵਰੀ ਨੂੰ ਮੌਸਮ 'ਚ ਬਦਲਾਅ ਦੀ ਉਮੀਦ

ਅਗਲੇ ਦੋ ਦਿਨਾਂ ਲਈ ਮੌਸਮ

● 9 ਜਨਵਰੀ ਯਾਨੀ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

● 10 ਜਨਵਰੀ ਯਾਨੀ ਮੰਗਲਵਾਰ ਨੂੰ ਸਵੇਰੇ ਅਤੇ ਰਾਤ ਨੂੰ ਧੁੰਦ ਪੈਣ ਦੀ ਸੰਭਾਵਨਾ ਹੈ, ਹਾਲਾਂਕਿ ਦਿਨ ਵੇਲੇ ਮੌਸਮ ਸਾਫ਼ ਰਹੇਗਾ।

● ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 14 ਅਤੇ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

● 11 ਜਨਵਰੀ ਯਾਨੀ ਬੁੱਧਵਾਰ ਨੂੰ ਵੀ ਸਵੇਰੇ ਅਤੇ ਰਾਤ ਨੂੰ ਧੁੰਦ ਪੈਣ ਦੀ ਸੰਭਾਵਨਾ ਹੈ। ਦਿਨ ਵੇਲੇ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣਗੇ।

● ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 14 ਅਤੇ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

Summary in English: Be careful! The heaviest 48 hours to come in Punjab, Mercury below 4 degrees, red alert issued

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters