1. Home
  2. ਮੌਸਮ

ਪੰਜਾਬ 'ਚ 14 ਜਨਵਰੀ ਤੋਂ ਬਾਅਦ ਵਧੇਗੀ ਠੰਢ, 3 ਤੋਂ 7 ਡਿਗਰੀ ਤੱਕ ਗਿਰ ਸਕਦੈ ਪਾਰਾ

ਸੂਬੇ ਦੇ ਲੋਕਾਂ ਲਈ ਅਲਰਟ, ਮੌਸਮ ਵਿਭਾਗ ਨੇ 14 ਜਨਵਰੀ ਤੋਂ ਬਾਅਦ ਠੰਢ ਵਧਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਨਾਲ ਹੀ ਤਾਪਮਾਨ 'ਚ 3 ਤੋਂ 7 ਡਿਗਰੀ ਤੱਕ ਗਿਰਾਵਟ ਆਉਣ ਦਾ ਖ਼ਦਸ਼ਾ ਜਤਾਇਆ ਹੈ।

Gurpreet Kaur Virk
Gurpreet Kaur Virk

ਸੂਬੇ ਦੇ ਲੋਕਾਂ ਲਈ ਅਲਰਟ, ਮੌਸਮ ਵਿਭਾਗ ਨੇ 14 ਜਨਵਰੀ ਤੋਂ ਬਾਅਦ ਠੰਢ ਵਧਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਨਾਲ ਹੀ ਤਾਪਮਾਨ 'ਚ 3 ਤੋਂ 7 ਡਿਗਰੀ ਤੱਕ ਗਿਰਾਵਟ ਆਉਣ ਦਾ ਖ਼ਦਸ਼ਾ ਜਤਾਇਆ ਹੈ।

14 ਜਨਵਰੀ ਤੋਂ ਬਾਅਦ ਹੱਡ ਚੀਰਵੀਂ ਠੰਢ

14 ਜਨਵਰੀ ਤੋਂ ਬਾਅਦ ਹੱਡ ਚੀਰਵੀਂ ਠੰਢ

Weather Forecast: ਉੱਤਰ ਭਾਰਤ 'ਚ ਠੰਢ ਆਪਣਾ ਕਹਿਰ ਦਿਖਾ ਰਹੀ ਹੈ। ਪਹਾੜੀ ਇਲਾਕਿਆਂ ਨਾਲ ਲੱਗਦੇ ਗੁਆਂਢੀ ਸੂਬੇ ਪੂਰੀ ਤਰ੍ਹਾਂ ਨਾਲ ਠਰ੍ਹੇ ਹੋਏ ਹਨ। ਇੱਥੇ ਸੀਤ ਲਹਿਰ ਲੋਕਾਂ ਨੂੰ ਤੜਫਾਉਣ ਦਾ ਕੰਮ ਕਰ ਰਹੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਹਾਲੇ ਪਹਾੜਾਂ ਤੋਂ ਉੱਤਰ-ਪੱਛਮੀ ਠੰਢੀ ਹਵਾ ਕੁਝ ਦਿਨਾਂ ਤੱਕ ਨਹੀਂ ਚੱਲੇਗੀ, ਇਸ ਨਾਲ ਤਾਪਮਾਨ ਵਧੇਗਾ। ਇਸ ਤੋਂ ਬਾਅਦ 14 ਜਨਵਰੀ ਤੋਂ ਠੰਢ ਫਿਰ ਤੋਂ ਪਰੇਸ਼ਾਨ ਕਰੇਗੀ ਅਤੇ ਤਾਪਮਾਨ 'ਚ 3 ਤੋਂ 7 ਡਿਗਰੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਤੁਹਾਡੇ ਸ਼ਹਿਰ ਦੇ ਹਿਸਾਬ ਨਾਲ ਆਉਣ ਵਾਲੇ ਦਿਨਾਂ ਦਾ ਮੌਸਮ...

ਉੱਤਰਾਖੰਡ ਦਾ ਬਦਲਿਆ ਮੌਸਮ

ਮੌਸਮ ਵਿਭਾਗ ਨੇ ਉੱਤਰਾਖੰਡ ਦੇ ਮੌਸਮ 'ਚ ਮੁੜ ਬਦਲਾਅ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਗਿਆਨ ਦੀ ਮੰਨੀਏ ਤਾਂ ਤਾਜ਼ਾ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਉੱਤਰਾਖੰਡ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਬੁਧਵਾਰ ਯਾਨੀ ਅੱਜ ਤੋਂ ਅਗਲੇ ਤਿੰਨ ਦਿਨਾਂ ਤੱਕ ਸੂਬੇ ਦੇ ਜ਼ਿਆਦਾਤਰ ਖੇਤਰਾਂ ਵਿੱਚ ਅੰਸ਼ਕ ਤੌਰ 'ਤੇ ਬੱਦਲਵਾਈ ਰਹਿ ਸਕਦੀ ਹੈ। ਪਹਾੜੀ ਇਲਾਕਿਆਂ ਵਿੱਚ ਇੱਕ ਤੋਂ ਦੋ ਦੌਰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਕੜਾਕੇ ਦੀ ਠੰਢ ਅਤੇ ਸੀਤ ਲਹਿਰ ਦਾ ਕਹਿਰ ਦੇਖਣ ਨੂੰ ਮਿਲੇਗਾ।

ਹਿਮਾਚਲ ਪ੍ਰਦੇਸ਼ 'ਚ ਰੈੱਡ ਅਲਰਟ

ਅੱਜ ਤੋਂ ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਅਤੇ ਬਰਫਬਾਰੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਉੱਚਾਈ ਵਾਲੇ ਇਲਾਕਿਆਂ ਵਿੱਚ ਬਰਫ਼ਬਾਰੀ ਲਈ ਰੈੱਡ ਅਲਰਟ ਵੀ ਜਾਰੀ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸੂਬੇ 'ਚ ਵੈਸਟਰਨ ਡਿਸਟਰਬੈਂਸ 10 ਜਨਵਰੀ ਦੀ ਸ਼ਾਮ ਤੋਂ ਸਰਗਰਮ ਹੋ ਗਿਆ ਹੈ, ਜਿਸ ਦਾ ਅਸਰ 15 ਜਨਵਰੀ ਤੱਕ ਦੇਖਣ ਨੂੰ ਮਿਲੇਗਾ। ਅਜਿਹੇ 'ਚ ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 2 ਡਿਗਰੀ ਤੱਕ ਡਿੱਗਿਆ ਪਾਰਾ, 11 ਤੋਂ 13 ਜਨਵਰੀ ਤੱਕ ਮੀਂਹ, 14 ਜਨਵਰੀ ਤੋਂ ਤੇਜ਼ ਸਰਦੀ

ਪੰਜਾਬ 'ਚ ਹੋਰ ਵਧੇਗੀ ਠੰਢ

ਵੈਸਟਰਨ ਡਿਸਟਰਬੈਂਸ ਦੇ ਚਲਦਿਆਂ ਪੰਜਾਬ 'ਚ ਠੰਢ ਹੋਰ ਵਧਣ ਦੀ ਸੰਭਾਵਨਾ ਹੈ। 11 ਜਨਵਰੀ ਯਾਨੀ ਅੱਜ ਤੋਂ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ 13 ਜਨਵਰੀ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 14 ਜਨਵਰੀ ਨੂੰ ਮੌਸਮ ਮੁੜ ਖੁੱਲ੍ਹਣਾ ਸ਼ੁਰੂ ਹੋ ਜਾਵੇਗਾ ਅਤੇ ਸੂਬੇ 'ਚ ਧੁੰਦ ਵੀ ਜ਼ੋਰ ਫੜਨ ਲੱਗ ਜਾਵੇਗੀ।

ਹਰਿਆਣਾ ਦਾ ਤਾਪਮਾਨ ਡਿੱਗਿਆ

ਹਰਿਆਣਾ 'ਚ ਵੀ ਫਿਲਹਾਲ ਠੰਢ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਇੱਥੇ ਸੀਤ ਲਹਿਰ ਅਤੇ ਕੜਾਕੇ ਦੀ ਠੰਢ ਲੋਕਾਂ ਨੂੰ ਤੜਫਾਉਣ ਦਾ ਕੰਮ ਕਰ ਰਹੀ ਹੈ। ਤਾਪਮਾਨ ਹੇਠਾਂ ਆਉਣ ਕਾਰਨ ਲੋਕ ਆਪਣੇ ਘਰਾਂ ਵਿਚ ਰਹਿਣ ਨੂੰ ਮਜਬੂਰ ਹਨ। ਮੌਸਮ ਵਿਭਾਗ ਮੁਤਾਬਕ 12 ਜਨਵਰੀ ਤੋਂ ਇਕ ਵੈਸਟਰਨ ਡਿਸਟਰਬੈਂਸ ਸਰਗਰਮ ਹੋਵੇਗਾ, ਜਿਸ ਕਾਰਨ ਕਈ ਇਲਾਕਿਆਂ 'ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਧੁੰਦ ਨਾਲ ਢੱਕਿਆ ਪੰਜਾਬ, ਆਉਣ ਵਾਲੇ 48 ਘੰਟੇ ਸਭ ਤੋਂ ਭਾਰੀ, ਪਾਰਾ 4 ਡਿਗਰੀ ਤੋਂ ਹੇਠਾਂ, ਰੈੱਡ ਅਲਰਟ ਜਾਰੀ

ਦਿੱਲੀ-ਐੱਨ.ਸੀ.ਆਰ 'ਚ ਸੀਤ ਲਹਿਰ, ਧੁੰਦ ਘਟੀ

ਦਿੱਲੀ-ਐੱਨ.ਸੀ.ਆਰ 'ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸ਼ੀਤ ਲਹਿਰ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਅੱਜ ਯਾਨੀ ਬੁੱਧਵਾਰ ਸਵੇਰੇ ਕੁਝ ਰਾਹਤ ਨਸੀਬ ਹੋਈ। ਇੱਥੇ ਧੁੰਦ ਘਾਟਾਂ ਕਾਰਨ ਘੱਟੋ-ਘੱਟ ਤਾਪਮਾਨ 'ਚ ਵੀ ਕਮੀ ਦਰਜ ਕੀਤੀ ਗਈ। ਇਸ ਨਾਲ ਹੀ ਵਿਜ਼ੀਬਿਲਟੀ ਦੇ ਪੱਧਰ 'ਚ ਸੁਧਾਰ ਦਿਖਾਈ ਦਿੱਤਾ। ਫਿਲਹਾਲ, ਮੌਸਮ ਵਿਭਾਗ ਨੇ 13 ਜਨਵਰੀ ਤੱਕ ਠੰਢ ਤੋਂ ਥੋੜੀ ਰਾਹਤ ਮਿਲਣ ਦੀ ਉਮੀਦ ਜਤਾਈ ਹੈ, ਪਰ 14 ਜਨਵਰੀ ਤੋਂ ਮੁੜ ਪਾਰਾ ਹੇਠਾਂ ਆਉਣ ਦਾ ਖ਼ਦਸ਼ਾ ਜਤਾਇਆ ਹੈ।

Summary in English: Cold will increase in Punjab after January 14, mercury may fall by 3 to 7 degrees

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters