1. Home
  2. ਮੌਸਮ

Good News: ਬਦਲਣ ਵਾਲਾ ਹੈ ਮੌਸਮ ਦਾ ਮਿਜਾਜ਼, ਉੱਤਰੀ ਭਾਰਤ ਦੇ ਇਨ੍ਹਾਂ ਸੂਬਿਆਂ ਵਿੱਚ ਇਸ ਦਿਨ ਤੋਂ ਮੀਂਹ ਪੈਣਾ ਸ਼ੁਰੂ

ਪਿਛਲੇ ਇੱਕ ਮਹੀਨੇ ਤੋਂ ਪੈ ਰਹੀ ਅੱਤ ਦੀ ਗਰਮੀ ਅਤੇ ਲੂ ਕਾਰਨ ਲੋਕ ਹਾਲੋ-ਬੇਹਾਲ ਹੋ ਰਹੇ ਹਨ। ਤਾਪਮਾਨ 47 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ ਅਤੇ ਲੋਕਾਂ ਦਾ ਆਪਣੇ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਨਾ ਸਿਰਫ ਮਨੁੱਖੀ ਜੀਵਨ ਸਗੋਂ ਪੌਦਿਆਂ ਅਤੇ ਪਸ਼ੂ-ਪੰਛੀਆਂ 'ਤੇ ਵੀ ਇਸ ਦਾ ਮਾੜਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਲੋਕਾਂ ਨੂੰ ਜਲਦ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ। ਦਰਅਸਲ, IMD ਨੇ ਉੱਤਰੀ ਭਾਰਤ ਦੇ ਇਨ੍ਹਾਂ ਸੂਬਿਆਂ ਵਿੱਚ ਇਸ ਦਿਨ ਤੋਂ ਮੀਂਹ ਪੈਣ ਦੇ ਆਸਾਰ ਜਤਾਏ ਹਨ।

Gurpreet Kaur Virk
Gurpreet Kaur Virk
ਬਦਲਣ ਵਾਲਾ ਹੈ ਮੌਸਮ ਦਾ ਮਿਜਾਜ਼

ਬਦਲਣ ਵਾਲਾ ਹੈ ਮੌਸਮ ਦਾ ਮਿਜਾਜ਼

Weather Forecast: ਰਾਜਧਾਨੀ ਦਿੱਲੀ ਸਮੇਤ ਪੂਰਾ ਉੱਤਰ ਭਾਰਤ ਗਰਮੀ ਨਾਲ ਝੁਲਸ ਰਿਹਾ ਹੈ। ਸਿਰਫ ਦਿਨ ਵੇਲੇ ਹੀ ਨਹੀਂ, ਸਗੋਂ ਰਾਤ ਨੂੰ ਵੀ ਚੱਲ ਰਹੀਆਂ ਗਰਮ ਹਵਾਵਾਂ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਹਾਲਾਂਕਿ, ਇਸ ਦੌਰਾਨ ਮੌਸਮ ਵਿਭਾਗ ਵੱਲੋਂ ਰਾਹਤ ਦੀ ਖ਼ਬਰ ਸੁਨਣ ਵਿੱਚ ਆ ਰਹੀ ਹੈ।

ਦਰਅਸਲ, ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਉੱਤਰੀ ਭਾਰਤ ਨੂੰ ਅੱਜ ਯਾਨੀ 19 ਜੂਨ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਆਓ ਜਾਣਦੇ ਹਾਂ ਕਿ ਦਿੱਲੀ ਸਮੇਤ ਦੇਸ਼ ਦੇ ਹੋਰ ਹਿੱਸਿਆਂ ਵਿੱਚ ਮੌਸਮ ਕਿਵੇਂ ਰਹੇਗਾ।

ਦਿੱਲੀ ਦਾ ਮੌਸਮ

ਰਾਜਧਾਨੀ ਦਿੱਲੀ 'ਚ ਗਰਮ ਹਵਾਵਾਂ ਕਾਰਨ ਦਿਨ ਦੇ ਨਾਲ-ਨਾਲ ਰਾਤਾਂ ਵੀ ਗਰਮ ਹੋ ਗਈਆਂ ਹਨ, ਜਿਸਦੇ ਚਲਦਿਆਂ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਗਲਵਾਰ ਨੂੰ ਦਿੱਲੀ ਦਾ ਤਾਪਮਾਨ 44 ਡਿਗਰੀ ਰਿਹਾ, ਪਰ ਇੰਝ ਜਾਪ ਰਿਹਾ ਸੀ ਜਿਵੇਂ ਤਾਪਮਾਨ 51 ਡਿਗਰੀ ਹੋਵੇ। ਫਿਲਹਾਲ, ਦਿੱਲੀ ਸਮੇਤ ਪੂਰਾ ਉੱਤਰੀ ਭਾਰਤ ਗਰਮੀ ਕਾਰਨ ਬੁਰੀ ਤਰ੍ਹਾਂ ਝੁਲਸ ਰਿਹਾ ਹੈ। ਦਿੱਲੀ 'ਚ ਮੰਗਲਵਾਰ ਨੂੰ ਵੀ ਗਰਮੀ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਹੁਣ ਮੌਸਮ ਵਿਭਾਗ ਨੇ ਦਿੱਲੀ ਨੂੰ ਲੈ ਕੇ ਰਾਹਤ ਦੀ ਖਬਰ ਦਿੱਤੀ ਹੈ। ਦਰਅਸਲ, ਆਈਐਮਡੀ ਨੇ ਅਗਲੇ ਤਿੰਨ-ਚਾਰ ਦਿਨਾਂ ਵਿੱਚ ਰਾਸ਼ਟਰੀ ਰਾਜਧਾਨੀ ਵਿੱਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।

ਪੰਜਾਬ ਦਾ ਮੌਸਮ

ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਧੁੱਪ ਕਾਰਨ ਤਾਂ ਲੋਕਾਂ ਦੀ ਹਾਲਾਤ ਖ਼ਰਾਬ ਹੋ ਹੀ ਰਹੀ ਹੈ, ਪਰ ਸੂਰਜ ਛਿਪਣ ਤੋਂ ਬਾਅਦ ਵੀ ਗਰਮ ਹਵਾਵਾਂ ਲੋਕਾਂ ਦੀ ਹਾਲਤ ਨੂੰ ਤਰਸਯੋਗ ਬਣਾ ਰਹੀਆਂ ਹਨ। ਹਾਲਾਂਕਿ, ਮੌਸਮ ਵਿਭਾਗ ਦੇ ਮਾਹਿਰਾਂ ਨੇ ਅੱਜ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। IMD ਦਾ ਕਹਿਣਾ ਹੈ ਕਿ ਨਮੀ ਘੱਟ ਹੋਣ ਕਾਰਨ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਬੱਦਲਾਂ ਦੇ ਬਣਨ ਨਾਲ ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਰਾਹਤ ਮਿਲੇਗੀ, ਜਿਸ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਕਾਫੀ ਰਾਹਤ ਮਿਲੇਗੀ। ਵਿਭਾਗ ਨੇ ਸੂਬੇ ਵਿੱਚ 19 ਜੂਨ ਨੂੰ ਔਰੇਂਜ ਅਲਰਟ ਅਤੇ 20 ਜੂਨ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 1-2 ਦਿਨਾਂ 'ਚ ਤਾਪਮਾਨ 40 ਡਿਗਰੀ ਤੋਂ ਹੇਠਾਂ ਆ ਜਾਵੇਗਾ।

ਇਹ ਵੀ ਪੜ੍ਹੋ:​ Weather Today: ਪੰਜਾਬ-ਹਰਿਆਣਾ ਵਿੱਚ 19 ਤੋਂ 21 ਜੂਨ ਤੱਕ ਮੀਂਹ ਪੈਣ ਦੀ ਸੰਭਾਵਨਾ, ਤਾਪਮਾਨ ਵਿੱਚ ਆਵੇਗੀ 2 ਤੋਂ 3 ਡਿਗਰੀ ਸੈਲਸੀਅਸ ਦੀ ਗਿਰਾਵਟ

ਮੌਸਮ ਦੀ ਗਤੀਵਿਧੀ

ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ 24 ਘੰਟਿਆਂ ਦੌਰਾਨ ਆਸਾਮ, ਮੇਘਾਲਿਆ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਵੱਖ-ਵੱਖ ਥਾਵਾਂ 'ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਜਦੋਂਕਿ, ਦੱਖਣੀ ਮੱਧ ਪ੍ਰਦੇਸ਼, ਵਿਦਰਭ, ਤੇਲੰਗਾਨਾ, ਸਿੱਕਮ, ਉਪ-ਹਿਮਾਲੀਅਨ ਪੱਛਮੀ ਬੰਗਾਲ, ਦੱਖਣੀ ਉੜੀਸਾ ਅਤੇ ਛੱਤੀਸਗੜ੍ਹ ਦੇ ਕੁਝ ਹਿੱਸਿਆਂ, ਤੱਟਵਰਤੀ ਕਰਨਾਟਕ ਅਤੇ ਕੇਰਲ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਵੱਖ-ਵੱਖ ਥਾਵਾਂ 'ਤੇ ਭਾਰੀ ਬਾਰਿਸ਼ ਹੋ ਸਕਦੀ ਹੈ।

ਕੋਂਕਣ ਅਤੇ ਗੋਆ, ਮੱਧ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਅੰਦਰੂਨੀ ਕਰਨਾਟਕ, ਦੱਖਣੀ ਗੁਜਰਾਤ, ਉੱਤਰੀ ਛੱਤੀਸਗੜ੍ਹ, ਝਾਰਖੰਡ ਦੇ ਕੁਝ ਹਿੱਸਿਆਂ, ਜੰਮੂ ਅਤੇ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਉੱਤਰਾਖੰਡ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਰਾਇਲਸੀਮਾ, ਮਰਾਠਵਾੜਾ ਅਤੇ ਦੱਖਣ-ਪੂਰਬੀ ਰਾਜਸਥਾਨ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।

ਪੰਜਾਬ, ਹਰਿਆਣਾ, ਉੱਤਰ-ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰ-ਪੱਛਮੀ ਰਾਜਸਥਾਨ ਵਿੱਚ ਛਿਟਿਆ ਹੋਇਆ ਮੀਂਹ, ਗਰਜ ਅਤੇ ਧੂੜ ਭਰੀ ਹਨੇਰੀ ਹੋ ਸਕਦੀ ਹੈ। ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਹੀਟ ਵੇਵ ਤੋਂ ਲੈ ਕੇ ਗੰਭੀਰ ਹੀਟ ਵੇਵ ਦੇ ਹਾਲਾਤ ਸੰਭਵ ਹਨ। ਜੰਮੂ ਡਿਵੀਜ਼ਨ, ਝਾਰਖੰਡ, ਬਿਹਾਰ, ਉੱਤਰੀ ਮੱਧ ਪ੍ਰਦੇਸ਼ ਅਤੇ ਉੱਤਰੀ ਛੱਤੀਸਗੜ੍ਹ ਦੇ ਅਲੱਗ-ਥਲੱਗ ਹਿੱਸਿਆਂ ਵਿੱਚ ਗਰਮੀ ਦੀ ਲਹਿਰ ਦੇ ਹਾਲਾਤ ਸੰਭਵ ਹਨ। ਮੱਧ ਪ੍ਰਦੇਸ਼, ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਗਰਮ ਰਾਤਾਂ ਸੰਭਵ ਹਨ।

Summary in English: Good News: The mood of the weather is about to change, it will start raining in these states of North India from this day

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters