1. Home
  2. ਮੌਸਮ

ਚਿੱਟੀ ਚਾਦਰ ਦੀ ਲਪੇਟ `ਚ ਉੱਤਰ ਭਾਰਤ, ਧੁੰਦ ਦਾ ਆਗ਼ਾਜ਼ ਜਾਂ ਪ੍ਰਦੂਸ਼ਣ ਦਾ ਅਸਰ?

ਪਹਾੜਾਂ `ਚ ਠੰਡ ਦੀ ਹੋਈ ਸ਼ੁਰੂਆਤ, ਮੌਸਮ ਵਿਭਾਗ ਦੇ ਮੁਤਾਬਕ ਇਨ੍ਹਾਂ ਸੂਬਿਆਂ `ਚ ਮੀਂਹ ਦੀ ਸੰਭਾਵਨਾ...

Priya Shukla
Priya Shukla
ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ ਗੰਭੀਰ ਸ਼੍ਰੇਣੀ `ਚ

ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ ਗੰਭੀਰ ਸ਼੍ਰੇਣੀ `ਚ

ਦੇਸ਼ ਦੇ ਮੌਸਮ `ਚ ਲਗਾਤਾਰ ਬਦਲਾਅ ਵੇਖਣ ਨੂੰ ਮਿਲ ਰਹੇ ਹਨ। ਪਹਾੜਾਂ `ਚ ਸਰਦੀਆਂ ਦੀ ਸ਼ੁਰੂਆਤ ਹੋ ਗਈ ਹੈ ਤੇ ਦਿੱਲੀ ਤੇ ਨਾਲ ਲਗਦੇ ਇਲਾਕਿਆਂ `ਚ ਵੀ ਠੰਡ ਦਾ ਆਗਾਜ਼ ਹੋ ਗਿਆ ਹੈ। ਦਿੱਲੀ `ਚ ਠੰਡ ਦੇ ਨਾਲ ਨਾਲ ਪ੍ਰਦੂਸ਼ਣ ਨੇ ਵੀ ਦਸਤਕ ਦਿੱਤੀ ਹੈ। ਦੱਸ ਦੇਈਏ ਕਿ ਦਿੱਲੀ ਦਾ ਪ੍ਰਦੂਸ਼ਣ ਲਗਾਤਰ ਵੱਧ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਕਈ ਦਿੱਕਤਾਂ ਝੱਲਣੀਆਂ ਪੈ ਸਕਦੀਆਂ ਹਨ।

IMD Forecast: ਮੌਸਮ ਵਿਭਾਗ ਦੇ ਮੁਤਾਬਕ 1 ਨਵੰਬਰ ਤੋਂ ਦੇਸ਼ ਦੇ ਪਹਾੜੀ ਸੂਬਿਆਂ `ਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸਦੇ ਨਾਲ ਹੀ ਬਰਫ਼ਬਾਰੀ ਹੋਣ ਦੀ ਵੀ ਸੰਭਾਵਨਾ ਹੈ। ਉੱਤਰ-ਪੂਰਬੀ ਮਾਨਸੂਨ ਦੀ ਸ਼ੁਰੂਆਤ ਦੇ ਨਾਲ ਦੱਖਣੀ ਤੱਟਵਰਤੀ ਆਂਧਰਾ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਹਿੱਸਿਆਂ `ਚ ਮੀਂਹ ਪੈ ਸਕਦਾ ਹੈ।

Delhi Pollution: ਮੌਸਮ ਵਿਭਾਗ ਦੇ ਮੁਤਾਬਕ ਰਾਜਧਾਨੀ ਦਿੱਲੀ `ਚ ਪ੍ਰਦੂਸ਼ਣ ਵਧਦਾ ਹੋਇਆ ਨਜ਼ਰ ਆ ਰਿਹਾ ਹੈ। ਅੱਜ ਯਾਨੀ 31 ਅਕਤੂਬਰ ਨੂੰ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (Air Quality Index) ਬਹੁਤ ਹੀ ਗੰਭੀਰ ਸ਼੍ਰੇਣੀ `ਚ ਰਹਿ ਸਕਦਾ ਹੈ। ਇਸਦੇ ਨਾਲ ਹੀ ਦਿੱਲੀ `ਚ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਰਾਜਧਾਨੀ `ਚ ਅੱਜ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 19 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

Punjab Weather: ਪੰਜਾਬ `ਚ ਵੀ ਸਰਦੀਆਂ ਦੀ ਸ਼ੁਰੂਆਤ ਹੋ ਗਈ ਹੈ। ਦਿਨ ਤੇ ਰਾਤ ਵੇਲੇ ਲੋਕੀ ਠੰਡ ਮਹਿਸੂਸ ਕਰ ਰਹੇ ਹਨ। ਪੰਜਾਬ `ਚ ਅੱਜ ਮੌਸਮ ਸਾਫ ਰਹੇਗਾ। ਇਸਦੇ ਨਾਲ ਹੀ ਪੰਜਾਬ ਦਾ ਅੱਜ ਦਾ ਘੱਟੋ-ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਰਹੇਗਾ।

ਇਹ ਵੀ ਪੜ੍ਹੋ : ਖਤਰਨਾਕ ਹੋ ਰਿਹਾ ਹੈ ਪ੍ਰਦੂਸ਼ਣ ਦਾ ਪੱਧਰ, ਅਗਲੇ 24 ਘੰਟਿਆਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ

ਹੋਰਾਂ ਸੂਬਿਆਂ ਦਾ ਮੌਸਮ:

● ਸਕਾਈਮੇਟ (Skymet) ਮੁਤਾਬਕ 1 ਨਵੰਬਰ ਤੋਂ ਜੰਮੂ-ਕਸ਼ਮੀਰ, ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ ਦੇ ਕੁਝ ਹਿੱਸਿਆਂ 'ਚ ਹਲਕੀ ਬਾਰਿਸ਼ ਤੇ ਬਰਫਬਾਰੀ ਹੋਵੇਗੀ।
● ਲੱਦਾਖ ਤੇ ਹਿਮਾਚਲ ਪ੍ਰਦੇਸ਼ `ਚ ਵੀ ਬਾਰਿਸ਼ ਦੇ ਨਾਲ ਬਰਫਬਾਰੀ ਵੇਖਣ ਨੂੰ ਮਿਲ ਸਕਦੀ ਹੈ।
ਉੱਤਰ-ਪੂਰਬੀ ਮਾਨਸੂਨ ਦੀ ਸ਼ੁਰੂਆਤ ਦੇ ਨਾਲ ਦੱਖਣੀ ਤੱਟਵਰਤੀ ਆਂਧਰਾ ਪ੍ਰਦੇਸ਼, ਤੱਟਵਰਤੀ ਤਾਮਿਲਨਾਡੂ ਤੇ ਅੰਡੇਮਾਨ ਤੇ ਨਿਕੋਬਾਰ ਟਾਪੂਆਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
● ਤਾਮਿਲਨਾਡੂ, ਦੱਖਣੀ ਅੰਦਰੂਨੀ ਕਰਨਾਟਕ ਤੇ ਕੇਰਲ ਦੇ `ਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
● ਇੱਕ ਚੱਕਰਵਾਤੀ ਚੱਕਰ ਦੱਖਣ-ਪੱਛਮੀ ਬੰਗਾਲ ਦੀ ਖਾੜੀ ਤੇ ਨਾਲ ਲੱਗਦੇ ਸ਼੍ਰੀਲੰਕਾ ਉੱਤੇ ਸਥਿਤ ਹੈ।
● ਇਸਦੇ ਨਾਲ ਹੀ ਦੱਖਣ-ਪੂਰਬੀ ਬੰਗਾਲ ਦੀ ਖਾੜੀ ਤੇ ਨਾਲ ਲੱਗਦੇ ਭੂਮੱਧ ਉੱਤਰੀ ਹਿੰਦ ਮਹਾਸਾਗਰ `ਚ ਵੀ ਇੱਕ ਚੱਕਰਵਾਤੀ ਚੱਕਰ ਜਾਰੀ ਹੈ।

Summary in English: North India covered in a white sheet, the beginning of fog or the effect of pollution?

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters