1. Home
  2. ਮੌਸਮ

Weather Today: ਦੇਸ਼ ਦੇ ਇਨ੍ਹਾਂ ਹਿੱਸਿਆਂ 'ਚ ਅੱਜ ਮੀਂਹ, ਇਸ ਖੇਤਰ 'ਚ ਹੜ੍ਹ ਵਰਗੇ ਹਾਲਾਤ

ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਕਈ ਸੂਬਿਆਂ 'ਚ ਭਾਰੀ ਮੀਂਹ ਦੇ ਆਸਾਰ...

Priya Shukla
Priya Shukla
ਉੱਤਰ ਪ੍ਰਦੇਸ਼ `ਚ ਹੜ੍ਹ

ਉੱਤਰ ਪ੍ਰਦੇਸ਼ `ਚ ਹੜ੍ਹ

ਦੇਸ਼ ਦੇ ਕਈ ਸੂਬਿਆਂ `ਚ ਕੁਝ ਦਿਨਾਂ ਤੋਂ ਲਗਾਤਰ ਪੈ ਰਿਹਾ ਮੀਂਹ ਹੁਣ ਰੁਕ ਗਿਆ ਹੈ, ਪਰ ਅਜੇ ਵੀ ਕਈ ਸੂਬਿਆਂ `ਚ ਮੀਂਹ ਜਾਰੀ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਕਈ ਸੂਬਿਆਂ `ਚ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਦੌਰਾਨ ਤਾਮਿਲਨਾਡੂ ਤੇ ਅਗਲੇ ਦੋ ਦਿਨਾਂ ਦੌਰਾਨ ਕਰਨਾਟਕ ਤੇ ਰਾਇਲਸੀਮਾ ਦੇ ਕੁਝ ਹਿੱਸਿਆਂ `ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ।

ਉੱਤਰ ਪ੍ਰਦੇਸ਼ `ਚ ਹੜ੍ਹ:

ਯੂਪੀ ਦੇ ਪ੍ਰਯਾਗਰਾਜ `ਚ ਪਏ ਭਾਰੀ ਮੀਂਹ ਕਾਰਨ ਗੰਗਾ ਤੇ ਯਮੁਨਾ ਨਦੀਆਂ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਕਾਰਨ ਜ਼ਿਲ੍ਹੇ ਦੇ ਕਈ ਨੀਵੇਂ ਇਲਾਕਿਆਂ `ਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਸੂਬੇ `ਚ ਆਏ ਹੜ੍ਹ ਕਾਰਨ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸਦੇ ਚਲਦਿਆਂ ਓਥੇ ਹੁਣ ਲੋਕ ਹੜ੍ਹ ਦੇ ਵਾਪਿਸ ਜਾਣ ਦੀ ਉਡੀਕ ਕਰ ਰਹੇ ਹਨ।

Delhi Weather: ਦਿੱਲੀ `ਚ ਅੱਜ ਸਵੇਰ ਤੋਂ ਹੀ ਧੁੰਦ ਵਾਲਾ ਮੌਸਮ ਬਣਿਆ ਹੋਇਆ ਹੈ। ਇਸਦੇ ਨਾਲ ਹੀ ਅੱਜ ਬੱਦਲ ਛਾਏ ਰਹਿਣਗੇ ਪਰ ਮੀਂਹ ਨਹੀ ਪਏਗਾ। ਦਿੱਲੀ `ਚ ਅੱਜ ਦਾ ਘੱਟੋ-ਘੱਟ ਤਾਪਮਾਨ 19 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਦਰਜ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਦਿੱਲੀ ਦੇ ਕਈ ਇਲਾਕਿਆਂ `ਚ ਏਅਰ ਕੁਆਲਿਟੀ ਇੰਡੈਕਸ (AQI) ਮਾੜੀ ਸਤਿਥੀ `ਚ ਦਰਜ ਕੀਤਾ ਗਿਆ ਹੈ।

Punjab Weather: ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਦੇ ਲਗਭਗ ਸਾਰੇ ਜਿਲ੍ਹਿਆਂ `ਚ ਮੌਸਮ ਸਾਫ਼ ਰਵੇਗਾ। ਲੋਕਾਂ ਨੂੰ ਸਵੇਰ ਤੋਂ ਹੀ ਧੁੱਪ ਦੇ ਨਜ਼ਾਰੇ ਵੇਖਣ ਨੂੰ ਮਿਲਣਗੇ। ਇਸਦੇ ਨਾਲ ਹੀ ਰਾਤ ਵੇਲੇ ਤਾਪਮਾਨ `ਚ ਗਿਰਾਵਟ ਕਾਰਨ ਠੰਡ ਦਾ ਇਹਸਾਸ ਹੋਵੇਗਾ। ਪੰਜਾਬ ਦਾ ਅੱਜ ਦਾ ਘੱਟੋਂ ਘੱਟ ਤਾਪਮਾਨ 18 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਰਹੇਗਾ।

ਇਹ ਵੀ ਪੜ੍ਹੋ : Rainfall Alert: ਦਿੱਲੀ 'ਚ ਹਲਕੀ ਧੁੱਪ ਨਾਲ ਬੱਦਲਵਾਈ, ਇਨ੍ਹਾਂ ਸੂਬਿਆਂ 'ਚ ਅਗਲੇ ਚਾਰ ਦਿਨਾਂ ਤੱਕ ਭਾਰੀ ਮੀਂਹ

ਦੇਸ਼ ਦੇ ਹੋਰਾਂ ਸੂਬਿਆਂ ਦਾ ਮੌਸਮ:

● ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਜਿਲ੍ਹਿਆਂ `ਚ ਅੱਜ ਮੌਸਮ ਸਾਫ ਰਹੇਗਾ।
● ਰਾਜਸਥਾਨ ਸੂਬੇ `ਚ ਅੱਜ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।
● ਅਗਲੇ 24 ਘੰਟਿਆਂ ਦੌਰਾਨ ਉੜੀਸਾ, ਦੱਖਣੀ ਛੱਤੀਸਗੜ੍ਹ, ਤੇਲੰਗਾਨਾ, ਮਰਾਠਵਾੜਾ, ਮੱਧ ਮਹਾਰਾਸ਼ਟਰ ਤੇ ਅੰਦਰੂਨੀ ਕਰਨਾਟਕ ਦੇ ਕਈ ਹਿੱਸਿਆਂ `ਚ ਮੀਂਹ ਪੈ ਸਕਦਾ ਹੈ।
● ਤਾਮਿਲਨਾਡੂ ਤੇ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਦੇ ਦੱਖਣੀ ਹਿੱਸਿਆਂ `ਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
● ਅਸਾਮ, ਲਕਸ਼ਦੀਪ, ਮਿਜ਼ੋਰਮ, ਤ੍ਰਿਪੁਰਾ, ਕੋਂਕਣ ਤੇ ਗੋਆ `ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
● ਇਸ ਤੋਂ ਇਲਾਵਾ ਸਿੱਕਮ, ਮੇਘਾਲਿਆ, ਮਣੀਪੁਰ ਤੇ ਵਿਦਰਭ `ਚ ਹਲਕੀ ਬਾਰਿਸ਼ ਹੋ ਸਕਦੀ ਹੈ।

Summary in English: Rain today in these parts of the country, flood conditions in this region

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters