1. Home
  2. ਮੌਸਮ

ਪੰਜਾਬ-ਹਰਿਆਣਾ 'ਚ ਠੰਢ ਬੇਹਿਸਾਬ, ਮੈਦਾਨੀ ਇਲਾਕੇ ਬਣੇ 'ਹਿੱਲ ਸਟੇਸ਼ਨ', ਇਸ ਤਰੀਕ ਤੋਂ ਘਟੇਗੀ ਠੰਢ

ਬਰਫੀਲੀਆਂ ਹਵਾਵਾਂ ਕਾਰਨ ਪਾਰਾ ਲਗਾਤਾਰ ਹੇਠਾਂ ਜਾ ਰਿਹਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਪੰਜਾਬ-ਹਰਿਆਣਾ 'ਚ ਪੈ ਰਹੀ ਅੱਤ ਦੀ ਠੰਢ ਤੋਂ ਜਲਦੀ ਰਾਹਤ ਮਿਲਣ ਵਾਲੀ ਨਹੀਂ ਹੈ।

Gurpreet Kaur Virk
Gurpreet Kaur Virk

ਬਰਫੀਲੀਆਂ ਹਵਾਵਾਂ ਕਾਰਨ ਪਾਰਾ ਲਗਾਤਾਰ ਹੇਠਾਂ ਜਾ ਰਿਹਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਪੰਜਾਬ-ਹਰਿਆਣਾ 'ਚ ਪੈ ਰਹੀ ਅੱਤ ਦੀ ਠੰਢ ਤੋਂ ਜਲਦੀ ਰਾਹਤ ਮਿਲਣ ਵਾਲੀ ਨਹੀਂ ਹੈ।

ਪੰਜਾਬ 'ਚ ਅੱਤ ਦੀ ਠੰਢ

ਪੰਜਾਬ 'ਚ ਅੱਤ ਦੀ ਠੰਢ

Weather Update: ਸਮੁੱਚਾ ਉੱਤਰ ਭਾਰਤ ਠੰਢ ਦੀ ਲਪੇਟ 'ਚ ਹੈ। ਬਰਫੀਲੀਆਂ ਹਵਾਵਾਂ ਅਤੇ ਕੜਾਕੇ ਦੀ ਠੰਢ ਲੋਕਾਂ ਨੂੰ ਤੜਫਾਉਣ ਦਾ ਕੰਮ ਕਰ ਰਹੀ ਹੈ। ਅਜਿਹੇ 'ਚ ਮੌਸਮ ਵਿਭਾਗ ਨੇ ਅੰਦਾਜ਼ਾ ਲਾਇਆ ਹੈ ਕਿ ਉੱਤਰ-ਪੱਛਮੀ ਭਾਰਤ ਵਿੱਚ ਛੇਤੀ ਹੀ ਸੀਤ ਲਹਿਰ ਦੀ ਤੀਬਰਤਾ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ। ਆਓ ਜਾਣਦੇ ਹਾਂ ਅੱਜ ਦੇ ਮੌਸਮ ਦਾ ਮਿਜਾਜ਼, ਨਾਲ ਹੀ ਇਹ ਵੀ ਜਾਣਾਂਗੇ ਕਿ ਉੱਤਰ ਭਾਰਤ ਨੂੰ ਕਦੋਂ ਮਿਲੇਗੀ ਅੱਤ ਦੀ ਠੰਢ ਤੋਂ ਰਾਹਤ...

ਪੰਜਾਬ 'ਚ ਅੱਤ ਦੀ ਠੰਢ

ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਪੰਜਾਬ 'ਚ 19 ਜਨਵਰੀ ਤੱਕ ਠੰਢ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਪਹਾੜਾਂ ਤੋਂ ਆ ਰਹੀਆਂ ਬਰਫੀਲੀਆਂ ਹਵਾਵਾਂ ਕਾਰਨ ਪੰਜਾਬ ਦੇ ਕਈ ਇਲਾਕਿਆਂ 'ਚ ਠੰਢ ਹੋਰ ਵੀ ਵੱਧ ਗਈ ਹੈ। ਸਵੇਰ ਤੋਂ ਹੀ ਸੰਘਣੀ ਧੁੰਦ ਨੇ ਕਈ ਸ਼ਹਿਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ 18 ਜਨਵਰੀ ਤੱਕ ਸੰਘਣੀ ਧੁੰਦ ਅਤੇ ਸੀਤ ਲਹਿਰ ਦਾ ਅਲਰਟ ਜਾਰੀ ਕਰ ਦਿੱਤਾ ਸੀ।

● ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ।
● ਪਟਿਆਲਾ ਵਿੱਚ ਘੱਟੋ-ਘੱਟ ਤਾਪਮਾਨ 3.8 ਡਿਗਰੀ ਸੈਲਸੀਅਸ।
● ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 14.4 ਡਿਗਰੀ ਸੈਲਸੀਅਸ ਰਿਹਾ।

ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ ਚਿਤਾਵਨੀ, 17-18 ਜਨਵਰੀ ਨੂੰ 2 ਡਿਗਰੀ ਸੈਲਸੀਅਸ ਦੀ ਗਿਰਾਵਟ ਦੀ ਸੰਭਾਵਨਾ

ਹਰਿਆਣਾ 'ਚ ਪਾਰਾ ਮਾਈਨਸ ਡਿਗਰੀ

ਹਰਿਆਣਾ ਵਿੱਚ ਸਰਦੀ ਦਾ ਕਹਿਰ ਜਾਰੀ ਹੈ। ਇੱਥੇ ਪਾਰਾ ਲਗਾਤਾਰ ਹੇਠਾਂ ਡਿੱਗ ਰਿਹਾ ਹੈ। ਗੱਲ ਸੋਮਵਾਰ ਦੀ ਕਰੀਏ ਤਾਂ ਸੂਬੇ 'ਚ ਮੁੜ ਸੀਤ ਲਹਿਰ ਦਾ ਹਮਲਾ ਦੇਖਣ ਨੂੰ ਮਿਲਿਆ, ਜਿਸਦੇ ਚਲਦਿਆਂ ਘੱਟੋ-ਘੱਟ ਤਾਪਮਾਨ ਮਾਈਨਸ ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਮੰਨੀਏ ਤਾਂ 15 ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਤੋਂ ਘੱਟ ਰਿਹਾ। ਹਿਸਾਰ ਜ਼ਿਲੇ 'ਚ ਘੱਟੋ-ਘੱਟ ਤਾਪਮਾਨ 0.2, ਜਦੋਂਕਿ ਮਹਿੰਦਰਗੜ੍ਹ 'ਚ ਮਾਈਨਸ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਫਿਲਹਾਲ, ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਤੱਕ ਕੜਾਕੇ ਦੀ ਠੰਢ ਦਾ ਅਲਰਟ ਜਾਰੀ ਕੀਤਾ ਹੈ।

● ਅੰਬਾਲਾ ਵਿੱਚ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ।
● ਹਿਸਾਰ ਵਿੱਚ ਘੱਟੋ-ਘੱਟ ਤਾਪਮਾਨ 0. ਡਿਗਰੀ ਸੈਲਸੀਅਸ।
● ਕਰਨਾਲ ਵਿੱਚ ਘੱਟੋ-ਘੱਟ ਤਾਪਮਾਨ 4. ਡਿਗਰੀ ਸੈਲਸੀਅਸ।

ਦਿੱਲੀ-ਐੱਨ.ਸੀ.ਆਰ ਬਣਿਆ 'ਹਿੱਲ ਸਟੇਸ਼ਨ'

ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਨਾਲ ਲੱਗਦੇ ਇਲਾਕਿਆਂ 'ਚ ਭਾਵੇਂ ਦਿਨ ਵੇਲੇ ਸੂਰਜ ਨਿਕਲ ਰਿਹਾ ਹੈ, ਪਰ ਬਰਫੀਲੀਆਂ ਹਵਾਵਾਂ ਦਿੱਲੀ-ਐੱਨ.ਸੀ.ਆਰ 'ਚ ਠੰਢ ਨੂੰ ਵਧਾ ਰਹੀਆਂ ਹਨ। ਅੱਜ ਵੀ ਦਿੱਲੀ 'ਚ ਸੀਤ ਲਹਿਰ ਦੀ ਸਥਿਤੀ ਬਣੀ ਹੋਈ ਹੈ। ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਮੁਤਾਬਕ, ਰਾਸ਼ਟਰੀ ਰਾਜਧਾਨੀ ਵਿੱਚ ਅੱਜ ਘੱਟੋ-ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਇਸ ਦੇ ਨਾਲ ਹੀ, ਮੌਸਮ ਵਿਭਾਗ ਨੇ 17 ਜਨਵਰੀ ਨੂੰ ਘੱਟੋ-ਘੱਟ ਤਾਪਮਾਨ 1 ਡਿਗਰੀ ਤੱਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਹੈ, ਅਜਿਹੀ ਸਥਿਤੀ ਵਿੱਚ, ਰਾਤ ​​ਤੱਕ ਤਾਪਮਾਨ ਵਿੱਚ ਹੋਰ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਹੋ ਜਾਓ ਤਿਆਰ! ਉੱਤਰ ਭਾਰਤ 'ਚ ਮਾਈਨਸ 3 ਤੋਂ 4 ਡਿਗਰੀ ਤੱਕ ਗਿਰ ਸਕਦਾ ਹੈ ਪਾਰਾ!

ਸੀਤ ਲਹਿਰ ਬਾਰੇ ਅਹਿਮ ਜਾਣਕਾਰੀ

● 18 ਜਨਵਰੀ ਤੱਕ ਪੰਜਾਬ, ਹਰਿਆਣਾ,ਰਾਜਸਥਾਨ ਅਤੇ ਦਿੱਲੀ ਵਿੱਚ ਸ਼ੀਤ ਲਹਿਰ ਦਾ ਕਹਿਰ ਜਾਰੀ ਰਹੇਗਾ।
● 17-19 ਜਨਵਰੀ ਦੌਰਾਨ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਵੱਖ-ਵੱਖ ਖੇਤਰਾਂ ਵਿੱਚ ਸੀਤ ਲਹਿਰ ਦੀ ਸੰਭਾਵਨਾ ਹੈ
● 17-18 ਜਨਵਰੀ ਨੂੰ ਹਿਮਾਚਲ ਪ੍ਰਦੇਸ਼ ਅਤੇ ਕੱਛ ਵਿੱਚ ਸੀਤ ਲਹਿਰ ਦੀ ਭਵਿੱਖਬਾਣੀ ਕੀਤੀ ਗਈ ਹੈ।
● 18 ਜਨਵਰੀ ਦੌਰਾਨ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ 'ਚ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ।
● ਇਸ ਦੇ ਨਾਲ ਹੀ ਗੁਜਰਾਤ 'ਚ 18 ਜਨਵਰੀ ਤੱਕ ਤਾਪਮਾਨ 'ਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ।

ਇਸ ਤਰੀਕ ਤੋਂ ਘਟੇਗੀ ਠੰਢ

ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 19 ਜਨਵਰੀ ਤੋਂ ਸੀਤ ਲਹਿਰ ਦੀ ਸਥਿਤੀ ਖਤਮ ਹੋ ਜਾਵੇਗੀ ਅਤੇ ਲੋਕਾਂ ਨੂੰ ਠੰਢ ਤੋਂ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ 20 ਜਨਵਰੀ ਨੂੰ ਇਕ ਹੋਰ ਪੱਛਮੀ ਗੜਬੜੀ ਪੱਛਮੀ ਹਿਮਾਲੀਅਨ ਖੇਤਰ ਅਤੇ ਉੱਤਰ-ਪੱਛਮੀ ਭਾਰਤ ਦੇ ਆਲੇ-ਦੁਆਲੇ ਦੇ ਮੈਦਾਨੀ ਇਲਾਕਿਆਂ ਨੂੰ ਪ੍ਰਭਾਵਿਤ ਕਰੇਗੀ, ਜਿਸ ਕਾਰਨ ਸੀਤ ਲਹਿਰ ਤੋਂ ਪੂਰੀ ਤਰ੍ਹਾਂ ਛੁਟਕਾਰਾ ਮਿਲਣ ਦੀ ਸੰਭਾਵਨਾ ਹੈ।

Summary in English: The cold is unbearable in Punjab-Haryana, plain areas became 'hill stations', cold will decrease from this date.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters