Western Cyclone: ਇਸ ਸਾਲ ਮਾਰਚ ਮਹੀਨੇ ਵਿੱਚ ਦਿਨ ਅਤੇ ਰਾਤ ਦਾ ਤਾਪਮਾਨ ਕ੍ਰਮਵਾਰ 26 ਅਤੇ 13 ਡਿਗਰੀ ਸੈਂਟੀਗਰੇਡ ਦੇ ਕਰੀਬ ਰਿਹਾ ਜੋ ਕਿ ਸਧਾਰਨ ਦੇ ਸਮਾਨ ਸੀ। ਪਰ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਤਾਪਮਾਨ ਵਿੱਚ ਵਾਧਾ ਦਰਜ਼ ਕੀਤਾ ਗਿਆ ਅਤੇ ਇਹਨਾਂ ਦਿਨਾਂ ਵਿੱਚ ਦਿਨ ਦਾ ਤਾਪਮਾਨ ਸਧਾਰਨ ਨਾਲੋਂ 2 ਡਿਗਰੀ ਸੈਂਟੀਗਰੇਡ ਜ਼ਿਆਦਾ ਰਿਹਾ।
ਇਸ ਨਾਲ ਹਵਾ ਦਾ ਦਬਾਅ ਵਧਣਾ ਸ਼ੁਰੂ ਹੋ ਗਿਆ ਅਤੇ ਇੱਕ ਪੱਛਮੀ ਚੱਕਰਵਾਤ ਪੰਜਾਬ ਵੱਲ ਨੂੰ ਰੁਖ਼ ਕਰਦਾ ਨਜ਼ਰ ਆ ਰਿਹਾ ਹੈ। ਇਸਦੇ ਮੱਦੇਨਜ਼ਰ 13-15 ਅਪ੍ਰੈਲ ਨੂੰ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਹੀ ਬਾਰਿਸ਼ ਪੈਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
ਭਾਰਤ ਮੌਸਮ ਵਿਗਿਆਨ ਵਿਭਾਗ ਨੇ ਇਹਨਾਂ ਦਿਨਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਪੇਸ਼ਨਗੋਈ ਕੀਤੀ ਹੈ। ਪੰਜਾਬ ਵਿੱਚ ਹਾੜ੍ਹੀ ਦੀਆਂ ਫ਼ਸਲਾਂ ਪੱਕਣ 'ਤੇ ਹਨ ਅਤੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਹੇਠ ਲਿਖੀਆਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ।
ਕਿਸਾਨਾਂ ਨੂੰ ਸਲਾਹ:
● ਇਹਨਾਂ ਦਿਨਾਂ ਵਿੱਚ ਕਿਸੇ ਵੀ ਫ਼ਸਲ ਨੂੰ ਪਾਣੀ ਲਾਉਣ ਜਾਂ ਸਪਰੇਅ ਆਦਿ ਕਰਨ ਤੋਂ ਗੁਰੇਜ਼ ਕਰੋ।
● ਫ਼ਸਲ ਦੀ ਵਾਢੀ ਮੌਸਮ ਸਾਫ਼ ਹੋਣ 'ਤੇ ਹੀ ਕਰੋ।
● ਵੱਢੀ ਹੋਈ ਫ਼ਸਲ ਨੂੰ ਸੁਰੱਖਿਅਤ ਸਥਾਨ 'ਤੇ ਸੰਭਾਲੋ।
● ਖੇਤਾਂ ਵਿੱਚੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰੋ।
● ਫ਼ਸਲਾਂ ਦੀ ਬਿਜਾਈ ਦੀ ਵਿਉਂਤਬੰਦੀ ਮੌਸਮ ਅਨੁਸਾਰ ਹੀ ਕਰੋ।
ਇਹ ਵੀ ਪੜ੍ਹੋ : Weather Today: 3 ਦਿਨ ਹੋਰ ਗਰਮੀ ਦਾ ਟਾਰਚਰ, ਇਸ ਦਿਨ ਤੋਂ ਮੌਸਮ 'ਚ ਵੱਡਾ ਬਦਲਾਅ, ਪੜੋ 15 April ਤੱਕ ਦੀ Weather Report
ਆਮ ਲੋਕਾਂ ਨੂੰ ਸਲਾਹ:
● ਸੜਕ 'ਤੇ ਵਾਹਨ ਚਲਾਉਂਦੇ ਹੋਏ ਵਾਹਨ ਦੀ ਗਤੀ ਸਥਿਰ ਰੱਖੋ।
● ਬਾਰਿਸ਼ ਵੇਲੇ ਗੱਡੀ ਦੇ ਵਾਇਪਰ ਅਤੇ ਲਾਈਟਾਂ ਚਲਾ ਕੇ ਰੱਖੋ।
● ਜ਼ਿਆਦਾ ਮੌਸਮ ਖਰਾਬ ਹੋਣ ਦੀ ਹਾਲਤ ਵਿੱਚ ਕਿਸੇ ਸੁਰੱਖਿਅਤ ਥਾਂ 'ਤੇ ਰੁਕੋ ਅਤੇ ਦਰਖ਼ਤਾਂ ਥੱਲੇ ਆਸਰਾ ਲੈਣ ਤੋਂ ਗੁਰੇਜ਼ ਕਰੋ।
Summary in English: Western Cyclone expected to arrive in Punjab from 13 to 15 April, farmers and general public urged to be alert