1. Home
  2. ਪਸ਼ੂ ਪਾਲਣ

Animals Health Updated News : ਪਸ਼ੂਆਂ ਨੂੰ ਸਿਹਤਮੰਦ ਰੱਖਣ ਲਈ ਵਰਤੋ ਇਹ ਖੁਰਾਕ!

ਅੱਜ ਅੱਸੀ ਡੇਅਰੀ ਦੇ ਧੰਧੇ ਨਾਲ ਜੁੜੀ ਜ਼ਰੂਰੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ। ਜਿਸ ਤੋਂ ਲਾਹਾ ਲੈ ਕੇ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਸਿਹਤਮੰਦ ਰੱਖ ਸਕਣਗੇ।

Gurpreet Kaur Virk
Gurpreet Kaur Virk
ਪਸ਼ੂਆਂ ਦੀ ਚੰਗੀ ਸਿਹਤ ਲਈ ਵਰਤੋਂ ਇਹ ਖੁਰਾਕ

ਪਸ਼ੂਆਂ ਦੀ ਚੰਗੀ ਸਿਹਤ ਲਈ ਵਰਤੋਂ ਇਹ ਖੁਰਾਕ

Animals Health : ਕੋਈ ਵੀ ਧੰਧਾ ਲਾਹੇਵੰਦ ਬਣਾਉਣ ਲਈ ਤਿੰਨ ਗੱਲਾਂ ਨੂੰ ਚੇਤੇ ਰੱਖਣਾ ਬੇਹੱਦ ਜ਼ਰੂਰੀ ਹੈ - ਗਿਆਨ, ਧਿਆਨ ਅਤੇ ਸਮਾਨ। ਅੱਜ ਅੱਸੀ ਤੁਹਾਡੇ ਨਾਲ ਡੇਅਰੀ ਦੇ ਧੰਧੇ ਨਾਲ ਜੁੜੀ ਜ਼ਰੂਰੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ। ਜਿਸ ਤੋਂ ਲਾਹਾ ਲੈ ਕੇ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਸਿਹਤਮੰਦ ਰੱਖ ਸਕਣਗੇ। ਜੀ ਹਾਂ, ਅੱਜ ਅੱਸੀ ਪਸ਼ੂਆਂ ਨੂੰ ਸਿਹਤਮੰਦ ਰੱਖਣ ਲਈ ਸੰਪੂਰਨ ਮਿਸ਼ਰਤ ਖੁਰਾਕ ਬਾਰੇ ਗੱਲ ਕਰਾਂਗੇ।

Dairy Animals : ਸੰਪੂਰਨ ਮਿਸ਼ਰਤ ਖੁਰਾਕ ਦੀ ਹਰ ਇਕ ਬੁਰਕੀ ਪਸ਼ੂ ਨੂੰ ਸੰਤੁਲਿਤ ਖੁਰਾਕ ਪ੍ਰਦਾਨ ਕਰਦੀ ਹੈ, ਕਿਉਂਕਿ ਇਸ ਵਿੱਚ ਪਸ਼ੂ ਖੁਰਾਕ ਦੀਆਂ ਸਾਰੀਆਂ ਵਸਤਾਂ ਜਿਵੇਂ ਚਾਰਾ-ਸੁੱਕਾ ਅਤੇ ਹਰਾ, ਦਾਣੇ, ਵੰਡ, ਵੱਖ-2 ਖਲਾਂ, ਖਣਿਜ, ਵਿਟਾਮਿਨ (ਲੋੜੀਂਦੇ) ਅਤੇ ਉਦਯੋਗਿਕ ਰਹਿੰਦ ਖੂੰਹਦ ਤੋਲ ਕੇ ਚੰਗੀ ਤਰ੍ਹਾਂ ਮਿਲਾ ਲਈਆਂ ਜਾਂਦੀਆਂ ਹਨ। ਇਸ ਵਿਧੀ ਨਾਲ ਦੁੱਧ ਦੀ ਪੈਦਾਵਾਰ ਅਤੇ ਇਕਸਾਰਤਾ ਵੱਧ ਜਾਂਦੀ ਹੈ, ਜਿਸ ਨਾਲ ਪਸ਼ੂ ਪਾਲਕ ਦਾ ਮੁਨਾਫਾ ਵੱਧਦਾ ਹੈ ਅਤੇ ਮਿਹਨਤ ਘੱਟਦੀ ਹੈ।

ਸੰਪੂਰਨ ਮਿਸ਼ਰਤ ਖੁਰਾਕ ਦਾ ਫਾਇਦਾ (Benefits of a complete mixed diet)

-ਸੰਪੂਰਨ ਮਿਸ਼ਰਤ ਖੁਰਾਕ ਦੇਣ ਦਾ ਸਭ ਤੋਂ ਵੱਧ ਫਾਇਦਾ ਇਹ ਹੈ ਕਿ ਪਸ਼ੂ ਖੁਰਾਕ ਚੁਣ ਚੁਣ ਕੇ ਨਹੀਂ ਖਾ ਸਕਦਾ ਜਿਸ ਨਾਲ ਫਾਰਮ ਤੇ ਇਕੋ ਜਿਹੇ ਸਾਰੇ ਪਸ਼ੂ ਸੰਤੁਲਿਤ ਖੁਰਾਕ ਦਾ ਆਨੰਦ ਮਾਨ ਸਕਦੇ ਹਨ।

-ਵਾੜੇ ਵਿੱਚ ਕਈ ਵਾਰ ਲੜਾਕੇ ਪਸ਼ੂ ਦੂਜੇ ਪਸ਼ੂਆਂ ਤੋਂ ਪਹਿਲਾਂ ਖੁਰਾਕ ਲੈਂਦੇ ਹਨ ਅਤੇ ਸਵਾਦਲੇ ਤੱਤ ਚੁਣ ਚੁਣ ਕੇ ਖਾ ਜਾਂਦੇ ਹਨ।ਪਰ ਇਸ ਵਿਧੀ ਨਾਲ ਇਹ ਮੁਸ਼ਕਿਲ ਘਟ ਜਾਂਦੀ ਹੈ।

-ਇਸ ਖੁਰਾਕ ਨਾਲ ਪਸ਼ੂਆਂ ਦੀ ਪ੍ਰਜਨਣ ਸ਼ਕਤੀ ਵੱਧਦੀ ਹੈ ਅਤੇ ਸੂਣ ਵੇਲੇ ਆਉਣ ਵਾਲੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।

-ਸੰਪੂਰਨ ਮਿਸ਼ਰਤ ਖੁਰਾਕ ਦੇਣ ਨਾਲ ਖੇਤੀਬਾੜੀ ਦੇ ਬਚੇ ਹੋਏ ਪਦਾਰਥ ਅਤੇ ਉਦਯੋਗਿਕ ਰਹਿੰਦ ਖੂੰਹਦ ਦੇਣਾ ਸੌਖਾ ਹੁੰਦਾ ਹੈ ਅਤੇ ਇਨ੍ਹਾਂ ਦੀ ਵਰਤੋਂ ਵੀ ਕਿਸਾਨ ਦਾ ਮੁਨਾਫਾ ਵਧਾਉਂਦੀ ਹੈ।

-ਇਹ ਚੀਜਾਂ ਸਸਤੀਆਂ ਪੈਂਦੀਆਂ ਹਨ, ਕਈ ਵਾਰ ਇਨ੍ਹਾਂ ਦੀ ਖੁਰਾਕੀ ਮਹੱਤਤਾ ਕਾਫੀ ਹੁੰਦੀ ਹੈ (ਜਿਵੇਂ ਬਰੀਉਰੀ ਵੇਸਟ), ਵਾਤਾਵਰਣ ਵੀ ਸਾਫ ਰਹਿੰਦਾ ਹੈ ਅਤੇ ਸੰਪੂਰਨ ਮਿਸ਼ਰਤ ਖੁਰਾਕ ਨਾਲ ਇਹ ਪਦਾਰਥ ਦੇਣੇ ਸੌਖਾ ਹੁੰਦਾ ਹੈ।

-ਇਸ ਨਾਲ ਖੁਰਾਕ ਵਿੱਚ ਬਦਲਾਅ ਕਰਨਾ ਵੀ ਸੌਖਾ ਹੋ ਜਾਂਦਾ ਹੈ ਕਿਉਂਕਿ ਕੁਝ ਨਵੇਂ ਤੱਤ ਅਸਾਨੀ ਨਾਲ ਪਹਿਲੇ ਖੁਰਾਕੀ ਤੱਤਾਂ ਵਿੱਚ ਮਿਲਾਏ ਜਾ ਸਕਦੇ ਹਨ ਅਤੇ ਸਵਾਦ ਵਿੱਚ ਜਿਆਦਾ ਫਰਕ ਨਹੀਂ ਪੈਂਦਾ।

-ਪਸ਼ੂ ਦੀ ਸੁੱਕਾ ਮਾਦਾ ਖਾਣ ਦੀ ਸਮਰੱਥਾ ਵੱਧਦੀ ਹੈ, ਦੁੱਧ ਵਿਚ ਚਿਕਨਾਈ ਅਤੇ ਪ੍ਰੋਟੀਨ ਦੀ ਮਾਤਰਾ ਵੱਧਦੀ ਹੈ, ਰੂਮਨ ਦੀ ਪੀ.ਐਚ. ਇਕਸਾਰ ਰਹਿੰਦੀ ਹੈ (6.3 ਤੋਂ 7.4 ਦੇ ਵਿਚ), ਤਰਲ ਖੁਰਾਕੀ ਪਦਾਰਥ ਵੀ ਖੁਰਾਕ ਵਿਚ ਅਸਾਨੀ ਨਾਲ ਖਵਾਉਣ ਤੋਂ ਪਹਿਲਾਂ ਟੀ.ਐਮ.ਆਰ. (ਟੋਟਲ ਮਿਕਸਡ ਰਾਸ਼ਨ) ਮਸ਼ੀਨ ਦੇ ਮਿਕਸਰ ਵਿੱਚ ਮਿਲਾਏ ਜਾ ਸਕਦੇ ਹਨ।

-ਸ਼ੀਰਾ ਮਿਲਾਉਣ ਨਾਲ ਖੁਰਾਕ ਹੋਰ ਸਵਾਦਲੀ ਹੁੰਦੀ ਹੈ ਅਤੇ ਪਸ਼ੂ ਨੂੰ ਊਰਜਾ ਦਾ ਸਸਤਾ ਸ੍ਰੋਤ ਵੀ ਮਿਲਦਾ ਹੈ।

ਇਹ ਵੀ ਪੜ੍ਹੋ ਡੇਅਰੀ ਫਾਰਮ ਦੇ ਕਾਰੋਬਾਰ ਲਈ ਇਹ ਬੈਂਕ ਦਿੰਦੇ ਹਨ ਲੋਨ!

ਟੀ.ਐਮ.ਆਰ. ਵਰਤਨ ਵਿੱਚ ਸਾਵਧਾਨੀਆਂ

-ਇਸ ਨਾਲ ਹਰ ਇਕ ਪਸ਼ੂ ਨੂੰ ਉਸਦੀ ਲੋੜ ਅਨੁਸਾਰ ਰਾਸ਼ਨ ਦੇਣਾ ਔਖਾ ਹੋ ਜਾਂਦਾ ਹੈ ਕਿਉਂਕਿ ਸਾਰੇ ਪਸ਼ੂਆਂ ਲਈ ਇਕੋ ਜਿਹੀ ਖੁਰਾਕ ਤਿਆਰ ਕੀਤੀ ਜਾਂਦੀ ਹੈ।ਕਈ ਵਾਰ ਮਹਿੰਗੇ ਖੁਰਾਕੀ ਤੱਤ ਉਨ੍ਹਾਂ ਗਾਵਾਂ ਨੂੰ ਵੀ ਚਲੇ ਜਾਂਦੇ ਹਨ ਜਿਨ੍ਹਾਂ ਨੂੰ ਇਹ ਲੋੜੀਂਦੇ ਨਹੀਂ ਹੁੰਦੇ।

-ਟੀ.ਐਮ.ਆਰ. (ਟੋਟਲ ਮਿਕਸਡ ਰਾਸ਼ਨ, ਭਾਵ ਸੰਪੂਰਨ ਮਿਸ਼ਰਤ ਖੁਰਾਕ) ਚੰਗੀ ਤਰ੍ਹਾਂ ਤਿਆਰ ਕਰਨ ਲਈ ਮਿਕਸਰ ਦੀ ਲੋੜ ਪੈਂਦੀ ਹੈ।ਇਹ ਮਸ਼ੀਨਾਂ ਮਹਿੰਗੀਆਂ ਪੈਂਦੀਆਂ ਹਨ।

-ਖੁਰਾਕ ਦੇਣ ਦੀ ਟੀ.ਐਮ.ਆਰ. ਵਿਧੀ ਸਿਰਫ ਵੱਡੇ ਫਾਰਮਾਂ ਤੇ ਹੀ ਲਾਹੇਵੰਦ ਸਾਬਤ ਹੋ ਸਕਦੀ ਹੈ।ਕਿਉਂਕਿ ਇਥੇ ਪਸ਼ੂਆਂ ਨੂੰ ਉਨ੍ਹਾਂ ਦੀ ਲੋੜ ਦੇ ਹਿਸਾਬ ਨਾਲ ਅਲੱਗ ਅਲੱਗ ਝੁੰਡਾਂ ਵਿਚ ਰੱਖਿਆ ਜਾ ਸਕਦਾ ਹੈ।ਜਿਵੇਂ ਜ਼ਿਆਦਾ, ਦਰਮਿਆਨਾ ਅਤੇ ਘੱਟ ਦੁੱਧ ਦੇਣ ਵਾਲੇ।

-ਟੀ.ਐਮ.ਆਰ. ਵਰਤਨ ਵਾਲੇ ਹਰ ਕਿਸਾਨ ਲਈ ਅਗਾਂਹਵਧੂ ਹੋਣਾ ਜ਼ਰੂਰੀ ਹੋ ਜਾਂਦਾ ਹੈ।ਖੁਰਾਕ ਨੂੰ ਸਮੇਂ ਸਮੇਂ ਤੇ ਸੰਤੁਲਿਤ ਕਰਨਾ ਅਤੇ ਟੈਸਟ ਕਰਵਾਉਣਾ ਚਾਹੀਦਾ ਹੈ।ਇਹ ਉਸ ਸਮੇਂ ਹੋਰ ਜ਼ਰੂਰੀ ਹੁੰਦਾ ਹੈ ਜਦੋਂ ਸਾਈਲੇਜ (ਅਲੱਗ-2 ਨਮੀਂ ਵਾਲਾ) ਖੁਰਾਕ ਦਾ ਇਕ ਹਿੱਸਾ ਹੋਵੇ।

ਧਿਆਨਯੋਗ ਗੱਲਾਂ

ਧਿਆਨ ਰੱਖੋ ਕਿ ਸੰਪੂਰਨ ਮਿਸ਼ਰਤ ਖੁਰਾਕ ਲਈ ਹਰਾ ਅਤੇ ਸੁੱਕਾ ਚਾਰਾ ਨਿਯਮਤ ਆਕਾਰ ਵਿੱਚ ਕੱਟ ਕੇ ਹੀ ਰਲਾਉ ਤਾਂ ਜੋ ਪਸ਼ੂ ਨੂੰ ਬਦਹਜਮੀ ਤੋਂ ਬਚਾਇਆ ਜਾ ਸਕੇ। ਇਕ ਚੰਗੇ ਪਸ਼ੂ ਪਾਲਕ ਨੂੰ ਸਮਝਨਾ ਚਾਹੀਦਾ ਹੈ ਕਿ ਪਸ਼ੂਆਂ ਦੀ ਚੰਗੀ ਦੇਖਭਾਲ ਦੇ ਨਾਲ-2 ਸੰਪੂਰਨ ਮਿਸ਼ਰਤ ਖੁਰਾਕ ਪਸ਼ੂ ਲਈ ਦੋਹਰੇ ਫਾਇਦੇ ਵਾਲੀ ਗੱਲ ਹੈ।

Summary in English: Animals Health Updated News: Use this diet to keep animals healthy!

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters