ਮੱਛੀਆਂ ਦੀ ਇਸ ਅਨੌਖੀ ਕਿਸਮ ਜਿਸ ਨੂੰ ਚੀਤਲ ਮੱਛੀ ਆਖਦੇ ਹਨ, ਦੁਨੀਆ ਦੀ ਮਹਿੰਗੀ ਮੱਛੀਆਂ `ਚੋ ਇੱਕ ਹੈ। ਇਹ ਘੱਟ ਚਰਬੀ ਵਾਲੀ ਅਤੇ ਉੱਚ ਗੁਣਵੱਤਾ ਵਾਲੀ ਮੱਛੀ ਹੈ। ਇਸ `ਚ ਪ੍ਰੋਟੀਨ, ਓਮੇਗਾ-3 ਫੈਟੀ ਐਸਿਡ (Omega-3 fatty acids) ਅਤੇ ਵਿਟਾਮਿਨ ਡੀ ਅਤੇ ਬੀ 2 ਭਰਪੂਰ ਮਾਤਰਾ `ਚ ਪਾਏ ਜਾਂਦੇ ਹਨ। ਇਸ ਮੱਛੀ ਦੇ ਮਾਸ ਨੂੰ ਕੈਲਸ਼ੀਅਮ (calcium), ਫਾਸਫੋਰਸ (Phosphorus), ਆਇਰਨ (Iron), ਜ਼ਿੰਕ (Zinc), ਆਇਓਡੀਨ (Iodine), ਮੈਗਨੀਸ਼ੀਅਮ (Magnesium) ਅਤੇ ਪੋਟਾਸ਼ੀਅਮ (Potassium) ਵਰਗੇ ਖਣਿਜਾਂ ਦਾ ਇੱਕ ਚੰਗਾ ਸਰੋਤ ਮੰਨਿਆ ਜਾਂਦਾ ਹੈ।
ਚੀਤਲ ਮੱਛੀ ਪਾਲਣ ਦਾ ਕਾਰੋਬਾਰ ਸ਼ੁਰੂ ਕਰਨਾ ਬਹੁਤ ਹੀ ਆਸਾਨ ਅਤੇ ਤੁਲਨਾਤਮਕ ਤੌਰ 'ਤੇ ਸਧਾਰਨ ਹੈ। ਇੱਥੋਂ ਤੱਕ ਕਿ ਮੱਛੀ ਪਾਲਕ ਇਸ ਮੱਛੀ ਨੂੰ ਵਪਾਰਕ ਤੌਰ 'ਤੇ ਪਾਲ ਸਕਦੇ ਹਨ।
ਚੀਤਲ ਮੱਛੀ ਨੂੰ ਪਾਲਣ ਦਾ ਤਰੀਕਾ:
ਚੀਤਲ ਮੱਛੀ ਪਾਲਣ ਲਈ ਅਪ੍ਰੈਲ ਮਹੀਨੇ ਵਿੱਚ ਛੱਪੜ ਦੀ ਤਿਆਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਇਸ ਲਈ 1 ਏਕੜ ਖੇਤ ਵਿੱਚ ਛੱਪੜ ਬਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਛੱਪੜ ਨੂੰ ਸਹੀ ਢੰਗ ਨਾਲ ਬਣਾਉਣ ਲਈ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਜ਼ਮੀਨ `ਚ ਖੁਦਾਈ ਕਰਨੀ ਪੈਂਦੀ ਹੈ। ਇਸ ਤੋਂ ਬਾਅਦ ਛੱਪੜ ਨੂੰ ਪੁੱਟ ਕੇ ਕੁਝ ਦਿਨਾਂ ਲਈ ਇਸ ਤਰ੍ਹਾਂ ਹੀ ਛੱਡ ਦਵੋ। ਇਸ ਨਾਲ ਮਿੱਟੀ `ਚ ਦਰਾੜ ਪੈਦਾ ਹੋ ਜਾਂਦੀ ਹੈ। ਇਸ ਤੋਂ ਬਾਅਦ 400 ਕਿਲੋ ਪਸ਼ੂਆਂ ਦਾ ਗੋਬਰ ਜਾਂ ਮੁਰਗੇ ਦੀ ਖਾਦ ਅਤੇ 50 ਕਿਲੋ ਚੂਨਾ ਪਾ ਦੇਣਾ ਚਾਹੀਦਾ ਹੈ।
ਚੀਤਲ ਮੱਛੀ ਨੂੰ ਪਾਲਣ ਲਈ ਛੱਪੜ `ਚ ਕਿੰਨਾ ਪਾਣੀ ਹੋਵੇ ਇਸ ਦੀ ਜਾਣਕਾਰੀ ਹੋਣਾ ਵੀ ਜਰੂਰੀ ਹੈ। ਦਰਸਰਲ, ਇਹ ਮੱਛੀ ਪਾਣੀ ਦੇ ਹੇਠਲੇ ਹਿੱਸੇ `ਚ ਰਹਿੰਦੀ ਹੈ। ਇਸ ਲਈ ਛੱਪੜ `ਚ ਪਾਣੀ 3 ਫੁੱਟ ਤੋਂ ਘੱਟ ਅਤੇ 4 ਫੁੱਟ `ਤੋਂ ਜਿਆਦਾ ਨਹੀਂ ਹੋਣਾ ਚਾਹੀਦਾ।
ਇਸ ਮੱਛੀ ਦਾ ਮੁੱਖ ਭੋਜਨ ਮਾਸ ਹੁੰਦਾ ਹੈ। ਇਸ ਲਈ ਜਿਸ ਛੱਪੜ `ਚ ਚੀਤਲ ਮੱਛੀ ਨੂੰ ਪਾਲਣਾ ਹੋਏ, ਉਸ `ਚ 2 ਮਹੀਨੇ ਪਹਿਲਾਂ `ਤੋਂ ਹੀ 3-5 ਹਜ਼ਾਰ ਪੋਲੀਆਂ ਮੱਛੀਆਂ ਦੇ ਬੀਜ ਪਾ ਦਵੋ। ਜੋ ਥੋੜੇ ਦਿਨਾਂ ਬਾਅਦ ਇਸ ਮੱਛੀ ਦੇ ਭੋਜਨ ਦੇ ਰੂਪ `ਚ ਤਬਦੀਲ ਹੋ ਜਾਂਦੇ ਹਨ।
ਇਹ ਵੀ ਪੜ੍ਹੋ: ਬਰਸਾਤ ਦੇ ਮੌਸਮ ਵਿੱਚ ਮੱਛੀ ਦੀ ਸੰਭਾਲ ਜ਼ਰੂਰੀ, ਨੁਕਸਾਨ ਤੋਂ ਬਚਣ ਅਤੇ ਚੰਗੇ ਵਾਧੇ ਲਈ ਸੁਝਾਅ
ਮੁਨਾਫ਼ਾ:
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਛੋਟੀ ਜਿਹੀ ਮੱਛੀ `ਤੋਂ ਬਹੁਤ ਜਿਆਦਾ ਆਮਦਨ ਕਮਾਈ ਜਾ ਸਕਦੀ ਹੈ। ਚੀਤਲ ਮੱਛੀ ਤੋਂ ਪਾਇਆ ਜਾਣ ਵਾਲਾ ਮੁਨਾਫ਼ਾ ਹੋਰਨਾਂ ਮੱਛੀਆਂ ਦੇ ਮੁਕਾਬਲੇ ਬਹੁਤ ਵੱਧ ਹੁੰਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਭਾਰਤ ਵਿੱਚ ਇਸ ਮੱਛੀ ਦੀ ਕੀਮਤ 250-400 ਰੁਪਏ ਕਿਲੋ ਹੈ। ਜਦੋਂਕਿ, ਹੋਰਨਾਂ ਦੇਸ਼ਾਂ `ਚ ਇਸ ਦੀ ਕੀਮਤ ਹੋਰ ਵੀ ਜਿਆਦਾ ਹੈ।
ਜੇਕਰ ਇਸ ਮੱਛੀ ਨੂੰ ਚੰਗੀ ਤਰ੍ਹਾਂ ਪਾਲਿਆ ਜਾਏ ਤਾਂ ਇੱਕ ਸਾਲ `ਚ ਇੱਕ ਏਕੜ ਛੱਪੜ `ਚੋਂ ਲਗਭਗ 1000-2000 ਮੱਛੀਆਂ ਨੂੰ ਪੈਦਾ ਕੀਤਾ ਜਾ ਸਕਦਾ ਹੈ। ਜਿਸ `ਚ ਇੱਕ ਮੱਛੀ ਦਾ ਭਾਰ 2-2.5 ਕਿਲੋ ਹੁੰਦਾ ਹੈ। ਇਸ ਨੂੰ ਦੇਖਦੇ ਹੋਏ ਇਹ ਕਹਿਣਾ ਬਿਲਕੁਲ ਗਲਤ ਨਹੀਂ ਹੋਵੇਗਾ ਕਿ ਇਸ ਮੱਛੀ `ਤੋਂ ਭਾਰੀ ਮੁਨਾਫ਼ਾ ਕਮਾਇਆ ਜਾ ਸਕਦਾ ਹੈ।
Summary in English: Chance to become a millionaire from Chital fish, know how