ਅਕਸਰ ਦੇਖਿਆ ਜਾਂਦਾ ਹੈ ਕਿ ਖੇਤੀ ਦੇ ਨਾਲ-ਨਾਲ ਕਿਸਾਨ ਖੇਤੀ ਨਾਲ ਜੁੜੇ ਹੋਰ ਕੰਮ ਵੀ ਕਰਦੇ ਹਨ ਜਿਵੇਂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਪੋਲਟਰੀ ਫਾਰਮਿੰਗ। ਜੇ ਤੁਸੀਂ ਵੀ ਇੱਕ ਕਿਸਾਨ ਹੋ ਤਾਂ ਤੁਸੀ ਵੀ ਆਪਣੀ ਆਮਦਨ ਵਧਾਉਣ ਬਾਰੇ ਸੋਚ ਰਹੇ ਹੋਵੋਗੇ | ਪਰ ਕਈ ਵਾਰ ਅਜਿਹਾ ਹੋ ਜਾਂਦਾ ਹੈ ਕਿ ਲੋੜੀਂਦੇ ਪੈਸੇ ਦੀ ਘਾਟ ਕਾਰਨ ਤੁਸੀਂ ਆਪਣੀ ਖੇਤੀ ਨਾਲ ਜੁੜੇ ਹੋਰ ਕੰਮ ਕਰਨ ਦੇ ਅਯੋਗ ਹੋ ਜਾਂਦੇ ਹੋ, ਫਿਰ ਅਜਿਹੀ ਸਥਿੱਤੀ ਵਿੱਚ ਤੁਹਾਨੂੰ ਸਰਕਾਰ ਦੁਆਰਾ ਪ੍ਰਦਾਨ ਕੀਤੀ ਜਾਂਦੀ ਸਬਸਿਡੀ ਸਕੀਮ ਜਾਂ ਲੋਨ ਸਕੀਮ ਦੀ ਸਹਾਇਤਾ ਲੈਣੀ ਚਾਹੀਦੀ ਹੈ | ਦੱਸ ਦਈਏ ਕਿ ਸਰਕਾਰ ਅਜਿਹੀਆਂ ਕਈ ਯੋਜਨਾਵਾਂ ਚਲਾ ਰਹੀ ਹੈ, ਜਿਸ ਨਾਲ ਕਿਸਾਨਾਂ ਦੀ ਆਮਦਨ ਵਧ ਸਕੇ। ਇਸ ਸਮੇਂ ਸਰਕਾਰ ਪਸ਼ੂ ਪਾਲਣ ਨੂੰ ਵੱਡੇ ਪੱਧਰ 'ਤੇ ਉਤਸ਼ਾਹਤ ਕਰ ਰਹੀ ਹੈ। ਸਰਕਾਰ ਪਸ਼ੂ ਪਾਲਣ ਅਤੇ ਚਿੱਟੀ ਕ੍ਰਾਂਤੀ ਨੂੰ ਹੁਲਾਰਾ ਦੇਣ ਲਈ ਨਾਬਾਰਡ ਨਾਲ ਵੀ ਕੰਮ ਕਰ ਰਹੀ ਹੈ।
ਦੱਸ ਦੇਈਏ ਕਿ ਪਿਛਲੇ ਸਾਲ ਸਰਕਾਰ ਨੇ ਕਿਸਾਨ ਕ੍ਰੈਡਿਟ ਕਾਰਡ ਨੂੰ ਵੀ ਕਿਸਾਨ ਪਸ਼ੂ ਪਾਲਣ ਸਕੀਮ ਨਾਲ ਜੋੜ ਦੀਤਾ ਹੈ, ਹੁਣ, ਕਿਸਾਨ ਕ੍ਰੈਡਿਟ ਕਾਰਡ ਦੇ ਜ਼ਰੀਏ ਤੁਸੀਂ ਪਸ਼ੂ ਪਾਲਣ ਲਈ 4% ਦੀ ਵਿਆਜ ਦਰ 'ਤੇ ਇਕ ਸਾਲ ਲਈ 3 ਲੱਖ ਰੁਪਏ ਦਾ ਕਰਜ਼ਾ ਲੈ ਸਕਦੇ ਹੋ। ਪਰ ਜੇ ਕਿਸਾਨ ਵੱਡਾ ਫਾਰਮ ਜਾਂ ਡੇਅਰੀ ਸਥਾਪਤ ਕਰਨਾ ਚਾਹੁੰਦਾ ਹੈ, ਤਾਂ ਉਸਦੇ ਲਈ ਇਹ ਕਰਜ਼ਾ ਘੱਟ ਪੈਂਦਾ ਹੈ | ਇਹੀ ਕਾਰਨ ਹੈ ਕਿ ਰਾਜਸਥਾਨ ਸਰਕਾਰ ਨੇ ਜੂਨ ਮਹੀਨੇ ਵਿੱਚ ਕਾਮਧੇਨੂ ਡੇਅਰੀ ਸਕੀਮ ਤਹਿਤ ਨੌਜਵਾਨਾਂ ਨੂੰ ਜੋੜਨ ਲਈ ਅਰਜ਼ੀਆਂ ਮੰਗੀਆਂ ਹਨ, ਇਸ ਯੋਜਨਾ ਦੇ ਜ਼ਰੀਏ ਰਾਜ ਦੀਆਂ ਔਰਤਾਂ, ਆਦਮੀ, ਨੌਜਵਾਨ, ਰਾਜ ਦੇ ਸਾਰੇ ਅਧਿਕਾਰੀ ਯੋਗ ਹਨ ਜੋ ਅਪਲਾਈ ਕਰ ਸਕਦੇ ਹਨ |
ਰਾਜ ਦਾ ਕੋਈ ਵੀ ਕਿਸਾਨ ਕਾਮਧੇਨੂ ਡੇਅਰੀ ਸਕੀਮ ਅਧੀਨ ਲੋਨ ਅਤੇ ਸਬਸਿਡੀ ਲੈਣ ਲਈ ਅਪਲਾਈ ਕਰ ਸਕਦਾ ਹੈ। ਇਸ ਯੋਜਨਾ ਦੇ ਜ਼ਰੀਏ ਸਰਕਾਰ ਦੁਆਰਾ ਕਿਸਾਨਾਂ ਨੂੰ ਕੁੱਲ ਲਾਗਤ ਦਾ 90 ਪ੍ਰਤੀਸ਼ਤ (ਜੋ ਕਿ ਵੱਧ ਤੋਂ ਵੱਧ 36 ਲੱਖ ਰੁਪਏ ਹੈ) ਦਾ 4 ਪ੍ਰਤੀਸ਼ਤ 30 ਗਾਵਾਂ ਜਾਂ ਮੱਝਾਂ ਪਾਲਣ ਲਈ ਮੁਹੱਈਆ ਕਰਵਾਈ ਜਾ ਰਹੀ ਹੈ। ਕਿਸਾਨ ਨੂੰ 10 ਪ੍ਰਤੀਸ਼ਤ ਰਕਮ ਆਪਣੇ ਆਪ ਦੇਣੀ ਪਏਗੀ | ਇਸ ਤੋਂ ਇਲਾਵਾ ਡੇਅਰੀ ਸਕੀਮ ਰਾਹੀਂ ਲਏ ਗਏ ਕਰਜ਼ੇ ਕਿਸਾਨ ਦਵਾਰਾ ਸਮੇਂ ਸਿਰ ਅਦਾਇਗੀ ਕਰਨ 'ਤੇ ਵੀ ਰਾਜ ਸਰਕਾਰ ਵੱਲੋਂ 30 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਏਗੀ।
ਕਾਮਧੇਨੂ ਡੇਅਰੀ ਸਕੀਮ ਲਈ ਬਿਨੈ ਕਰਨ ਦੀ ਆਖ਼ਰੀ ਤਰੀਕ 30 ਨਿਰਧਾਰਤ ਕੀਤੀ ਗਈ ਹੈ, ਯੋਜਨਾ ਦੀ ਵਧੇਰੇ ਜਾਣਕਾਰੀ ਅਤੇ ਅਰਜ਼ੀ ਫਾਰਮ ਵਿਭਾਗ ਦੀ ਵੈਬਸਾਈਟ https://gopalan.rajasthan.gov.in/ ਤੋਂ ਡਾਉਨਲੋਡ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ |
ਇਸ ਸਕੀਮ ਦੇ ਪੀਡੀਐਫ ਬਾਰੇ ਜਾਣਕਾਰੀ ਲਈ, ਇਸ ਲਿੰਕ ਤੇ ਜਾਓ : -
https://gopalan.rajasthan.gov.in/writereaddata/Portal/Images/pdf/kamdhenu_202021.pdf
ਵਧੇਰੇ ਜਾਣਕਾਰੀ ਲਈ ਇਸ ਲਿੰਕ ਤੇ ਜਾਓ: -
https://gopalan.rajasthan.gov.in/writereaddata/Portal/Images/pdf/kamdhenu_202021.pdf
Summary in English: Kamdhenu Dairy Scheme is a new platform to get 30 percent subsidy on 90 percent loan