Collagen Gel: ਜੇਕਰ ਤੁਸੀਂ ਵੀ ਆਪਣੇ ਜਾਨਵਰਾਂ ਦੀ ਸੁਰੱਖਿਆ ਨੂੰ ਲੈ ਕੇ ਹਮੇਸ਼ਾ ਚਿੰਤਤ ਰਹਿੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਖ਼ਾਸ ਹੈ। ਦਰਅਸਲ, ਬਰੇਲੀ ਦੇ ਇੰਡੀਅਨ ਵੈਟਰਨਰੀ ਐਂਡ ਰਿਸਰਚ ਇੰਸਟੀਚਿਊਟ (ਆਈਵੀਆਰਆਈ) ਨੇ ਇੱਕ ਵਿਸ਼ੇਸ਼ ਜੈੱਲ (Gel) ਤਿਆਰ ਕੀਤੀ ਹੈ। ਇਸ ਨੂੰ ਲਗਾਉਣ ਨਾਲ ਜਾਨਵਰਾਂ ਨੂੰ ਕਈ ਸੱਟਾਂ ਤੋਂ ਰਾਹਤ ਮਿਲੇਗੀ।
ਫਸਲਾਂ ਦੀ ਸੁਰੱਖਿਆ ਦੇ ਨਾਲ-ਨਾਲ ਦੇਸ਼ ਦੇ ਕਿਸਾਨ ਭਰਾਵਾਂ ਲਈ ਪਸ਼ੂਆਂ ਨੂੰ ਵੀ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਆਪਣੇ ਪਸ਼ੂਆਂ ਨੂੰ ਹੋਣ ਵਾਲੀ ਸੱਟ ਤੋਂ ਬਹੁਤ ਚਿੰਤਤ ਹੋ, ਤਾਂ ਤੁਹਾਨੂੰ ਇਸ ਲਈ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਅਕਸਰ ਇਹ ਵੀ ਦੇਖਿਆ ਗਿਆ ਹੈ ਕਿ ਪਸ਼ੂਆਂ ਨੂੰ ਸੱਟ ਲੱਗ ਜਾਂਦੀ ਹੈ ਅਤੇ ਉਹ ਕਈ-ਕਈ ਦਿਨ ਠੀਕ ਨਹੀਂ ਹੋ ਪਾਉਂਦੇ, ਜਿਸ ਕਾਰਨ ਪਸ਼ੂਆਂ ਨੂੰ ਲੰਮੇ ਸਮੇਂ ਤੱਕ ਦਰਦ ਝੱਲਣਾ ਪੈਂਦਾ ਹੈ। ਜਾਨਵਰਾਂ ਦੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਬਰੇਲੀ ਦੇ ਇੰਡੀਅਨ ਵੈਟਰਨਰੀ ਐਂਡ ਰਿਸਰਚ ਇੰਸਟੀਚਿਊਟ (IVRI) ਨੇ ਇੱਕ ਸ਼ਾਨਦਾਰ ਕੋਲੇਜਨ ਜੈੱਲ (Collagen Gel) ਤਿਆਰ ਕੀਤਾ ਹੈ ਤਾਂ ਜੋ ਪੁਸ਼ ਜਲਦੀ ਤੋਂ ਜਲਦੀ ਆਪਣੀ ਸੱਟ ਤੋਂ ਛੁਟਕਾਰਾ ਪਾ ਸਕੇ। ਤਾਂ ਆਓ ਜਾਣਦੇ ਹਾਂ ਇਸ ਲੇਖ ਰਾਹੀਂ ਜੈੱਲ ਦੀ ਪੂਰੀ ਜਾਣਕਾਰੀ...
ਇਹ ਵੀ ਪੜ੍ਹੋ : ਪਸ਼ੂਆਂ ਦੇ ਇਲਾਜ ਲਈ ਵਰਤੋਂ ਇਹ Homeopathic Medicines! ਦੁੱਧ ਵਿੱਚ ਹੋਵੇਗਾ ਵਾਧਾ!
ਪਸ਼ੂਆਂ ਨੂੰ ਮਿਲੇਗੀ ਕਈ ਬਿਮਾਰੀਆਂ ਤੋਂ ਰਾਹਤ
ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ ਬਰੇਲੀ ਸਥਿਤ ਇੰਡੀਅਨ ਵੈਟਰਨਰੀ ਐਂਡ ਰਿਸਰਚ ਇੰਸਟੀਚਿਊਟ (IVRI) ਨੇ ਜਾਨਵਰਾਂ ਲਈ ਕੋਲੇਜਨ ਜੈੱਲ (Collagen Gel) ਤਿਆਰ ਕੀਤੀ ਹੈ। ਵਿਗਿਆਨੀਆਂ ਮੁਤਾਬਕ ਇਹ ਜੈੱਲ (Gel) ਜਾਨਵਰਾਂ ਲਈ ਬੇਹੱਦ ਫਾਇਦੇਮੰਦ ਸਾਬਤ ਹੋਵੇਗਾ। ਇਸ ਦੀ ਵਰਤੋਂ ਕਰਨ ਨਾਲ ਪਸ਼ੂਆਂ ਨੂੰ ਨਾ ਸਿਰਫ਼ ਸੱਟ ਤੋਂ ਰਾਹਤ ਮਿਲੇਗੀ, ਸਗੋਂ ਪਸ਼ੂਆਂ ਦੇ ਡੂੰਘੇ ਜ਼ਖ਼ਮਾਂ ਨੂੰ ਜਲਦੀ ਭਰਨ ਵਿਚ ਵੀ ਮਦਦ ਮਿਲੇਗੀ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਵਰਤੋਂ ਨਾਲ ਇਨਫੈਕਸ਼ਨ (Infection) ਦੂਰ ਹੋਵੇਗਾ ਅਤੇ ਟਿਸ਼ੂ ਠੀਕ ਹੋਣ 'ਚ ਵੀ ਮਦਦ ਮਿਲੇਗੀ। ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਸਪੈਸ਼ਲ ਜੈੱਲ (Special Gel) ਸੜੇ ਹੋਏ ਪਸ਼ੂਆਂ ਲਈ ਵੀ ਮਦਦਗਾਰ ਸਾਬਤ ਹੋਵੇਗਾ।
ਇਹ ਵੀ ਪੜ੍ਹੋ : Animals Health Updated News : ਪਸ਼ੂਆਂ ਨੂੰ ਸਿਹਤਮੰਦ ਰੱਖਣ ਲਈ ਵਰਤੋ ਇਹ ਖੁਰਾਕ!
ਜਾਣੋ ਕਿਵੇਂ ਬਣਾਇਆ ਗਿਆ ਕੋਲੇਜਨ ਜੈੱਲ
ਇਸ ਕੋਲੇਜਨ ਜੈੱਲ (Collagen Gel) ਬਾਰੇ ਇੰਡੀਅਨ ਵੈਟਰਨਰੀ ਐਂਡ ਰਿਸਰਚ ਇੰਸਟੀਚਿਊਟ (ਆਈ.ਵੀ.ਆਰ.ਆਈ.) ਦੇ ਸਰਜਰੀ ਵਿਭਾਗ ਦੀ ਪ੍ਰਮੁੱਖ ਵਿਗਿਆਨੀ ਡਾ. ਰੇਖਾ ਪਾਠਕ ਦਾ ਕਹਿਣਾ ਹੈ ਕਿ ਜਾਨਵਰਾਂ ਦੀ ਹਾਲਤ ਨੂੰ ਦੇਖਦੇ ਹੋਏ ਵਿਗਿਆਨੀਆਂ ਨੇ ਇਸ ਜੈੱਲ (Gel) ਨੂੰ ਤਿਆਰ ਕੀਤਾ ਹੈ, ਇਸ ਨੂੰ ਬਣਾਉਣ ਵਿਚ ਲਗਭਗ 11 ਸਾਲ ਦੀ ਖੋਜ ਕੀਤੀ ਗਈ ਹੈ।
ਇਸ ਮੌਕੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਜੈੱਲ (Gel) ਨੂੰ ਟਿਸ਼ੂ ਗ੍ਰਾਫਟਿੰਗ ਦੀ ਮਦਦ ਨਾਲ ਬਣਾਇਆ ਗਿਆ ਹੈ। ਇਸ ਦੇ ਲਈ ਵਿਗਿਆਨੀਆਂ ਨੇ ਸਭ ਤੋਂ ਪਹਿਲਾਂ ਇੱਕ ਸਫਲ ਪ੍ਰੀਖਣ ਵੀ ਕੀਤਾ। ਜਿਸ 'ਚ ਉਹ ਦੱਸਦੇ ਹਨ ਕਿ ਮੁਰਾਦਾਬਾਦ ਤੋਂ ਜੈੱਲ (Gel) 'ਚ ਜਾਂਚ ਲਈ ਲਿਆਂਦੀ ਗਈ ਜ਼ਖਮੀ ਪਾਲਤੂ ਬਿੱਲੀ 'ਤੇ ਇਹ ਵਿਸ਼ੇਸ਼ ਕੋਲੇਜਨ ਜੈੱਲ (Collagen Gel) ਲਗਾਇਆ ਗਿਆ ਸੀ, ਜਿਸ ਨਾਲ ਉਸ ਨੂੰ ਰਾਹਤ ਮਿਲੀ।
ਤੁਹਾਨੂੰ ਦੱਸ ਦੇਈਏ ਕਿ ਕੁੱਤੇ ਦੇ ਕੱਟਣ ਨਾਲ ਇਸ ਬਿੱਲੀ ਦੀ ਪਿੱਠ 'ਤੇ ਡੂੰਘੇ ਜ਼ਖਮ ਹੋ ਗਏ ਸਨ, ਜਿਸ ਦਾ ਕਰੀਬ 2 ਮਹੀਨੇ ਤੋਂ ਇਲਾਜ ਚੱਲ ਰਿਹਾ ਸੀ, ਪਰ ਉਹ ਠੀਕ ਨਹੀਂ ਹੋ ਸਕਿਆ। ਜਦੋਂ ਵਿਗਿਆਨੀਆਂ ਨੇ ਇਸ ਬਿੱਲੀ ਦੇ ਜ਼ਖ਼ਮ 'ਤੇ ਕੋਲੇਜਨ ਅਤੇ ਪਾਊਡਰ ਲਗਾਇਆ ਤਾਂ ਜ਼ਖ਼ਮ ਜਲਦੀ ਠੀਕ ਹੋਣ ਲੱਗਾ। ਇਸ ਦਾ ਅਸਰ ਇੰਨਾ ਵਧ ਗਿਆ ਕਿ ਬਿੱਲੀ ਦੇ ਸੱਟ ਵਾਲੀ ਥਾਂ 'ਤੇ ਵਾਲ ਮੁੜ ਆਉਣ ਲੱਗੇ।
Summary in English: Medicine for Animals: Collagen gel will treat deep wounds in animals