1. Home
  2. ਪਸ਼ੂ ਪਾਲਣ

Single Click 'ਤੇ ਹੋਵੇਗੀ ਗਾਵਾਂ-ਮੱਝਾਂ ਦੀ Home Delivery, ਕਰਨਾ ਪਵੇਗਾ ਇਹ ਕੰਮ, ਇੱਥੇ ਜਾਣੋ ਪੂਰੀ Detail

ਸਾਡੇ ਦੇਸ਼ ਵਿੱਚ ਪਸ਼ੂਆਂ ਅਤੇ ਉਨ੍ਹਾਂ ਦੇ ਭੋਜਨ ਦੀ ਖਰੀਦਦਾਰੀ ਲਈ ਇੱਕ ਬਹੁਤ ਵੱਡੀ ਮੰਡੀ ਹੈ, ਜਿਸ ਵਿੱਚ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਅਕਸਰ ਧੋਖਾਧੜੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਹੁਣ ਇਹ ਐਪ ਕਿਸਾਨਾਂ ਦੀ ਇਸ ਸਮੱਸਿਆ ਦਾ ਹੱਲ ਕਰੇਗੀ। ਦਰਅਸਲ, ਅਸੀਂ ਜਿਸ ਐਪ ਦੀ ਗੱਲ ਕਰ ਰਹੇ ਹਾਂ, ਉਸ ਦੀ ਮਦਦ ਨਾਲ ਤੁਸੀਂ ਗਾਂ-ਮੱਝ ਦੀ ਹੋਮ ਡਿਲੀਵਰੀ ਦੇ ਨਾਲ-ਨਾਲ ਕਈ ਹੋਰ ਸੁਵਿਧਾਵਾਂ ਵੀ ਲੈ ਸਕਦੇ ਹੋ।

Gurpreet Kaur Virk
Gurpreet Kaur Virk
ਮੇਰਾ ਪਸ਼ੂ 360 ਐਪ ਅਤੇ ਵੈੱਬਸਾਈਟ

ਮੇਰਾ ਪਸ਼ੂ 360 ਐਪ ਅਤੇ ਵੈੱਬਸਾਈਟ

New Mobile App: ਪਸ਼ੂ ਪਾਲਣ ਦਾ ਧੰਦਾ ਕਿਸਾਨਾਂ ਲਈ ਬਹੁਤ ਲਾਹੇਵੰਦ ਹੈ। ਜੇਕਰ ਦੇਖਿਆ ਜਾਵੇ ਤਾਂ ਥੋੜ੍ਹੇ ਸਮੇਂ ਵਿੱਚ ਆਪਣੀ ਆਮਦਨ ਵਧਾਉਣ ਲਈ ਪਸ਼ੂ ਪਾਲਣ ਸਭ ਤੋਂ ਵਧੀਆ ਵਿਕਲਪ ਹੈ। ਜੇਕਰ ਤੁਸੀਂ ਵੀ ਆਪਣੀ ਆਮਦਨ ਦੁੱਗਣੀ ਕਰਨ ਲਈ ਪਸ਼ੂ ਪਾਲਣ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਬਾਜ਼ਾਰ ਵਿੱਚ ਚੰਗੀ ਨਸਲ ਦੀਆਂ ਗਾਵਾਂ ਅਤੇ ਮੱਝਾਂ ਦੀ ਭਾਲ ਕਰ ਰਹੇ ਹੋ, ਤਾਂ ਅੱਜ ਅਸੀਂ ਤੁਹਾਡੇ ਲਈ ਅਜਿਹੀ ਖਬਰ ਲੈ ਕੇ ਆਏ ਹਾਂ, ਜਿਸ ਦੀ ਮਦਦ ਨਾਲ ਤੁਸੀਂ ਘਰ ਬੈਠੇ ਹੀ ਗਾਵਾਂ ਅਤੇ ਮੱਝਾਂ ਦੀ ਹੋਮ ਡਿਲੀਵਰੀ ਕਰਵਾ ਸਕਦੇ ਹੋ। ਦਰਅਸਲ, ਕੁਝ ਨੌਜਵਾਨਾਂ ਨੇ ਕਰੋੜਾਂ ਦੇ ਪੈਕੇਜ ਨੂੰ ਛੱਡ ਕੇ ਮੇਰਾ ਪਸ਼ੂ 360 ਕੰਪਨੀ (Mera Pashu 360 Company) ਨਾਮ ਦਾ ਆਪਣਾ ਸਟਾਰਟਅੱਪ ਸ਼ੁਰੂ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਕੰਪਨੀ ਨਿਕੇਤ, ਕਨੂਪ੍ਰਿਆ, ਪ੍ਰਾਚੀ ਅਤੇ ਰੁਪੀਸ਼ ਨਾਮ ਦੇ ਨੌਜਵਾਨਾਂ ਨੇ ਮਿਲ ਕੇ ਬਣਾਈ ਹੈ। ਇਨ੍ਹਾਂ ਲੋਕਾਂ ਦਾ ਦਾਅਵਾ ਹੈ ਕਿ ਇਹ ਕੰਪਨੀ ਗਾਂ ਅਤੇ ਮੱਝ ਦੀ ਹੋਮ ਡਿਲੀਵਰੀ ਕਰਵਾਉਣ ਵਿੱਚ ਲੋਕਾਂ ਦੀ ਮਦਦ ਕਰਦੀ ਹੈ। ਅਜਿਹੀ ਸਥਿਤੀ ਵਿੱਚ, ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਵਿੱਚ…

ਗਾਵਾਂ ਅਤੇ ਮੱਝਾਂ ਦੀ ਹੋਮ ਡਲਿਵਰੀ

ਮੇਰਾ ਪਸ਼ੂ 360 ਐਪ ਅਤੇ ਵੈੱਬਸਾਈਟ (Mera Pashu 360 App and Website) ਰਾਹੀਂ, ਪਸ਼ੂ ਪਾਲਕ ਜਾਂ ਕਿਸਾਨ ਅਤੇ ਹੋਰ ਲੋਕ ਘਰ ਬੈਠੇ ਹੀ ਗਾਂ ਅਤੇ ਮੱਝ ਆਸਾਨੀ ਨਾਲ ਖਰੀਦ ਸਕਦੇ ਹਨ। ਇਸ ਐਪ ਦੀ ਮਦਦ ਨਾਲ ਪਸ਼ੂ ਪਾਲਕ ਨਾ ਸਿਰਫ ਗਾਵਾਂ-ਮੱਝਾਂ ਖਰੀਦ ਕਰਦੇ ਹਨ, ਸਗੋਂ ਉਨ੍ਹਾਂ ਦੀ ਹੋਮ ਡਲਿਵਰੀ ਵੀ ਆਸਾਨੀ ਨਾਲ ਕੀਤੀ ਜਾਂਦੀ ਹੈ। ਜੇਕਰ ਦੇਖਿਆ ਜਾਵੇ ਤਾਂ ਅੱਜ ਪਸ਼ੂਆਂ ਦੀ ਖਰੀਦੋ-ਫਰੋਖਤ ਦਾ ਵੱਡਾ ਬਾਜ਼ਾਰ ਬਣਿਆ ਹੋਇਆ ਹੈ, ਜਿਸ ਵਿਚ ਪਸ਼ੂ ਪਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਾਜ਼ਾਰ ਵਿੱਚ ਕਈ ਵਾਰ ਪਸ਼ੂ ਪਾਲਕਾਂ ਨਾਲ ਧੋਖਾ ਹੁੰਦਾ ਹੈ। ਮਸਲਨ, ਪਸ਼ੂਆਂ ਦੇ ਮਾਲਕਾਂ ਵੱਲੋਂ ਖਰੀਦ ਸਮੇਂ ਦੱਸਿਆ ਜਾਂਦਾ ਹੈ ਕਿ ਇਹ ਪਸ਼ੂ 20 ਲੀਟਰ ਦੇ ਕਰੀਬ ਦੁੱਧ ਦਿੰਦਾ ਹੈ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਸਿਰਫ਼ 5-6 ਲੀਟਰ ਦੁੱਧ ਹੀ ਦਿੰਦਾ ਹੈ। ਅਜਿਹੀ ਸਥਿਤੀ ਵਿੱਚ, ਮੇਰਾ ਪਸ਼ੂ 360 ਐਪ ਅਤੇ ਵੈਬਸਾਈਟ ਕਿਸਾਨਾਂ ਅਤੇ ਪਸ਼ੂ ਪਾਲਕਾਂ ਲਈ ਬਹੁਤ ਫਾਇਦੇਮੰਦ ਹੈ, ਕਿਉਂਕਿ ਇਸ ਵਿੱਚ ਜਾਨਵਰ ਨਾਲ ਸਬੰਧਤ ਸਾਰੀ ਜਾਣਕਾਰੀ ਬਿਲਕੁਲ ਸਹੀ ਹੈ।

ਜਾਨਵਰਾਂ ਦਾ ਭੋਜਨ ਵੀ ਉਪਲਬਧ

ਮੇਰਾ ਪਸ਼ੂ 360 ਐਪ ਅਤੇ ਵੈੱਬਸਾਈਟ (Mera Pashu 360 App and Website) ਵਿੱਚ ਪਸ਼ੂਆਂ ਦੀ ਖੁਰਾਕ ਨਾਲ ਸਬੰਧਤ ਸਾਰੀ ਜਾਣਕਾਰੀ ਉਪਲਬਧ ਕਰਵਾਈ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਪਸ਼ੂਆਂ ਦਾ ਭੋਜਨ ਵੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟੀਮ ਵੱਲੋਂ ਪਸ਼ੂਆਂ ਲਈ ਭੋਜਨ ਤਿਆਰ ਕਰਨ ਦਾ ਕੰਮ ਸੁਰੱਖਿਅਤ ਢੰਗ ਨਾਲ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ: Murrah ਜਾਂ Jafarabadi? ਜਾਣੋ ਕਿਸ ਨਸਲ ਦੀ ਮੱਝ ਪਸ਼ੂ ਪਾਲਕਾਂ ਲਈ ਜ਼ਿਆਦਾ ਫਾਇਦੇਮੰਦ

40% ਤੋਂ ਵੱਧ ਔਰਤਾਂ ਜੁੜੀਆਂ

ਮੇਰਾ ਪਸ਼ੂ 360 ਐਪ ਅਤੇ ਵੈੱਬਸਾਈਟ 'ਤੇ 40 ਫੀਸਦੀ ਤੋਂ ਵੱਧ ਸਟਾਫ ਔਰਤਾਂ ਹਨ, ਜੋ ਕਾਲ ਸੈਂਟਰ ਤੋਂ ਲੈ ਕੇ ਹੋਰ ਕੰਮਾਂ ਤੱਕ ਵੱਖ-ਵੱਖ ਕੰਮ ਕਰਦੀਆਂ ਹਨ, ਕਿਉਂਕਿ ਪਿੰਡ ਵਿੱਚ ਪਸ਼ੂ ਪਾਲਣ ਦਾ ਜ਼ਿਆਦਾਤਰ ਕੰਮ ਔਰਤਾਂ ਹੀ ਕਰਦੀਆਂ ਹਨ। ਇਸ ਲਈ ਔਰਤਾਂ ਇਨ੍ਹਾਂ ਕੰਮਾਂ ਨੂੰ ਚੰਗੀ ਤਰ੍ਹਾਂ ਸਮਝਦੀਆਂ ਹਨ।

Summary in English: Mera Pashu 360 App and Website Home delivery of cows and buffaloes will be done on a single click, know the full details here

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters