1. Home
  2. ਪਸ਼ੂ ਪਾਲਣ

Profitable Business: ਇਹ ਗਾਂ ਪਸ਼ੂ ਪਾਲਕਾਂ ਲਈ ਹੈ ਫਾਇਦੇਮੰਦ, 2 ਲੱਖ ਤੋਂ ਉੱਤੇ ਹੋਵੇਗੀ ਕਮਾਈ

ਇਹ ਗਾਂ ਇੱਕ ਸਾਲ ਵਿੱਚ ਕਰੀਬ 3600 ਲੀਟਰ ਦੁੱਧ ਦਿੰਦੀ ਹੈ ਅਤੇ ਇਸ ਨੂੰ ਬਾਜ਼ਾਰ ਵਿੱਚ ਵੇਚ ਕੇ ਤੁਸੀਂ 234,000 ਰੁਪਏ ਤੱਕ ਦੀ ਚੰਗੀ ਆਮਦਨ ਕਮਾ ਸਕਦੇ ਹੋ।

Gurpreet Kaur Virk
Gurpreet Kaur Virk
ਇਸ ਨਸਲ ਦੀ ਗਾਂ ਤੋਂ ਕਰੋ ਲੱਖਾਂ ਦੀ ਕਮਾਈ

ਇਸ ਨਸਲ ਦੀ ਗਾਂ ਤੋਂ ਕਰੋ ਲੱਖਾਂ ਦੀ ਕਮਾਈ

Gir Cow: ਪਸ਼ੂ ਪਾਲਕਾਂ ਲਈ ਇਹ ਚੰਗੀ ਨਸਲ ਦੀਆਂ ਗਾਵਾਂ ਦੁੱਗਣਾ ਮੁਨਾਫਾ ਦਿੰਦੀਆਂ ਹਨ ਅਤੇ ਨਾਲ ਹੀ ਤੁਸੀਂ ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਮੌਸਮ ਵਿੱਚ ਆਸਾਨੀ ਨਾਲ ਪਾਲ ਸਕਦੇ ਹੋ। ਬਾਜ਼ਾਰ 'ਚ ਇਸ ਦੀ ਕੀਮਤ ਵੀ ਤੁਹਾਡੇ ਬਜਟ ਮੁਤਾਬਕ ਹੈ।

ਅੱਜ ਦੇ ਸਮੇਂ ਵਿੱਚ ਪੇਂਡੂ ਖੇਤਰਾਂ ਵਿੱਚ ਕਾਰੋਬਾਰ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਜਿਸ ਵਿੱਚ ਪਸ਼ੂ ਪਾਲਣ ਦਾ ਧੰਦਾ ਕਿਸਾਨਾਂ ਅਤੇ ਪਸ਼ੂ ਪਾਲਕਾਂ ਲਈ ਬਹੁਤ ਲਾਹੇਵੰਦ ਸਾਬਤ ਹੁੰਦਾ ਹੈ। ਜੇਕਰ ਤੁਸੀਂ ਵੀ ਪਸ਼ੂ ਪਾਲਣ ਕਰਕੇ ਚੰਗਾ ਮੁਨਾਫਾ ਕਮਾਉਣਾ ਚਾਹੁੰਦੇ ਹੋ ਤਾਂ ਚੰਗੀ ਨਸਲ ਦੀਆਂ ਗਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿੱਚ ਤੁਸੀਂ ਇਸ ਤੋਂ ਚੰਗੀ ਕਮਾਈ ਕਰ ਸਕੋ।

ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਗਊਆਂ ਦੀ ਗਿਰ ਨਸਲ ਪਸ਼ੂ ਪਾਲਕਾਂ ਲਈ ਸਭ ਤੋਂ ਵਧੀਆ ਮੰਨੀ ਜਾਂਦੀ ਹੈ। ਕਿਉਂਕਿ ਇਸ ਨਸਲ ਦੀਆਂ ਗਾਵਾਂ ਦਾ ਮਾਮਲਾ ਵੱਖਰਾ ਹੈ। ਇਹ ਦੂਸਰੀਆਂ ਗਾਵਾਂ ਦੇ ਮੁਕਾਬਲੇ ਜ਼ਿਆਦਾ ਫਾਇਦੇਮੰਦ ਹੈ। ਤਾਂ ਆਓ ਜਾਣਦੇ ਹਾਂ ਗਿਰ ਨਸਲ ਦੀ ਗਾਂ ਬਾਰੇ ਅਤੇ ਜਾਣਦੇ ਹਾਂ ਕੀ ਤੁਹਾਨੂੰ ਇਸ ਨੂੰ ਕਿਉਂ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਇਸ ਗਾਂ ਦਾ ਘਿਓ ਵਿਕਦਾ ਹੈ 5500 ਰੁਪਏ ਕਿਲੋ, ਖੂਬੀਆਂ ਜਾਣ ਕੇ ਹੋ ਜਾਓਗੇ ਹੈਰਾਨ

ਗਿਰ ਗਾਂ ਵਿੱਚ ਦੁੱਧ ਦੀ ਸਮਰੱਥਾ

ਤੁਹਾਨੂੰ ਦੱਸ ਦੇਈਏ ਕਿ ਗਿਰ ਨਸਲ ਦੀਆਂ ਗਾਵਾਂ ਵਿੱਚ ਦੁੱਧ ਉਤਪਾਦਨ ਦੀ ਸਮਰੱਥਾ ਦੂਜੀਆਂ ਨਸਲਾਂ ਦੀਆਂ ਗਾਵਾਂ ਦੇ ਮੁਕਾਬਲੇ ਸਭ ਤੋਂ ਵੱਧ ਹੈ। ਜਿਸ ਨਾਲ ਤੁਸੀਂ ਇਸ ਤੋਂ ਸਾਲਾਨਾ ਲੱਖਾਂ ਰੁਪਏ ਦਾ ਮੁਨਾਫਾ ਕਮਾ ਸਕਦੇ ਹੋ।

ਦੇਖਿਆ ਗਿਆ ਹੈ ਕਿ ਇੱਕ ਗਿਰ ਗਾਂ ਰੋਜ਼ਾਨਾ 12-15 ਲੀਟਰ ਤੱਕ ਦੁੱਧ ਦਿੰਦੀ ਹੈ ਅਤੇ ਬਾਜ਼ਾਰ ਵਿੱਚ ਇਸ ਦੇ ਦੁੱਧ ਦੀ ਕੀਮਤ ਵੀ 60-65 ਰੁਪਏ ਪ੍ਰਤੀ ਲੀਟਰ ਹੈ। ਜੇਕਰ ਇਸ ਤਰ੍ਹਾਂ ਹਿਸਾਬ ਲਗਾਇਆ ਜਾਵੇ ਤਾਂ ਇਹ ਗਾਂ ਇੱਕ ਸਾਲ ਵਿੱਚ ਕਰੀਬ 3600 ਲੀਟਰ ਦੁੱਧ ਦੇਵੇਗੀ ਅਤੇ ਇਸ ਨੂੰ ਬਾਜ਼ਾਰ ਵਿੱਚ ਵੇਚ ਕੇ ਤੁਸੀਂ 234,000 ਰੁਪਏ ਤੱਕ ਦੀ ਚੰਗੀ ਆਮਦਨ ਕਮਾ ਸਕਦੇ ਹੋ।

ਇਹ ਵੀ ਪੜ੍ਹੋ: ਬੇਰੋਜ਼ਗਾਰ ਨੌਜਵਾਨਾਂ ਲਈ ਡੇਅਰੀ ਫਾਰਮਿੰਗ ਲਾਹੇਵੰਦ ਕਿੱਤਾ, ਜਾਣੋ ਕਾਰੋਬਾਰ ਸ਼ੁਰੂ ਕਰਨ ਲਈ ਲੋੜੀਂਦੀ ਯੋਜਨਾ

ਗਿਰ ਗਾਂ ਦੀ ਪਛਾਣ ਕਰਨ ਦਾ ਤਰੀਕਾ

ਗਿਰ ਗਾਂ ਦਾ ਮੂਲ ਸਥਾਨ ਗੁਜਰਾਤ ਦਾ ਦੱਖਣੀ ਕਾਠੀਆਵਾੜ ਮੰਨਿਆ ਜਾਂਦਾ ਹੈ। ਕਿਉਂਕਿ ਇਹ ਇਨ੍ਹਾਂ ਖੇਤਰਾਂ ਵਿੱਚ ਸਭ ਤੋਂ ਵੱਧ ਪਾਇਆ ਜਾਂਦਾ ਹੈ। ਜੇਕਰ ਤੁਸੀਂ ਪਛਾਣ ਕਰਨਾ ਚਾਹੁੰਦੇ ਹੋ ਕਿ ਤੁਹਾਡੇ ਸ਼ਹਿਰ ਜਾਂ ਆਸ-ਪਾਸ ਕੋਈ ਗਿਰ ਗਾਂ ਹੈ ਜਾਂ ਜਦੋਂ ਤੁਸੀਂ ਮੰਡੀ ਵਿੱਚ ਗਿਰ ਗਾਂ ਖਰੀਦਣ ਜਾਂਦੇ ਹੋ ਤਾਂ ਤੁਸੀਂ ਧੋਖੇ ਦਾ ਸ਼ਿਕਾਰ ਨਾ ਹੋਵੋ ਤਾਂ ਆਓ ਤੁਹਾਨੂੰ ਦੱਸ ਦੇਈਏ ਕਿ ਇਸ ਨਸਲ ਦੀ ਗਾਂ ਨੂੰ ਪਛਾਣਨਾ ਬਹੁਤ ਆਸਾਨ ਹੈ। ਗਿਰ ਗਾਂ ਦੇ ਸਰੀਰ 'ਤੇ ਗੂੜ੍ਹੇ ਲਾਲ ਜਾਂ ਚਾਕਲੇਟ ਰੰਗ ਦੇ ਧੱਬੇ ਪਾਏ ਜਾਂਦੇ ਹਨ, ਜੋ ਇਸ ਦੀ ਪਛਾਣ ਦਾ ਮੁੱਖ ਸਰੋਤ ਹੈ। ਇਸ ਤੋਂ ਇਲਾਵਾ ਇਹ ਹੋਰ ਸਾਰੀਆਂ ਗਾਵਾਂ ਨਾਲੋਂ ਆਕਾਰ ਵਿੱਚ ਵੀ ਵੱਡੀ ਲੱਗਦੀ ਹੈ।

ਇਸ ਗਾਂ ਦੇ ਕੰਨ ਲੰਬੇ ਹੁੰਦੇ ਹਨ ਅਤੇ ਇਸ ਦੇ ਨਾਲ ਹੀ ਮੱਥਾ ਇੱਕ ਪਾਸੇ ਤੋਂ ਉੱਚਾ ਹੁੰਦਾ ਹੈ। ਫਿਰ ਵੀ ਜੇ ਤੁਸੀਂ ਇਸ ਨੂੰ ਨਹੀਂ ਪਛਾਣਦੇ ਤਾਂ ਤੁਸੀਂ ਇਸ ਗਾਂ ਦੇ ਸਿੰਗ ਨੂੰ ਦੇਖ ਲਓ ਕਿਉਂਕਿ ਗਿਰ ਗਾਂ ਦੇ ਸਿੰਗ ਪਿੱਛੇ ਵੱਲ ਝੁਕੇ ਹੁੰਦੇ ਹਨ ਅਤੇ ਉਨ੍ਹਾਂ ਦਾ ਆਕਾਰ ਵੀ ਵੱਡਾ ਹੁੰਦਾ ਹੈ।

ਗਿਰ ਗਾਂ ਦੀ ਵਿਸ਼ੇਸ਼ਤਾ

● ਇਸ ਗਾਂ ਦੇ ਦੁੱਧ ਵਿੱਚ 4.5 ਫੀਸਦੀ ਤੱਕ ਚਰਬੀ ਦੀ ਮਾਤਰਾ ਪਾਈ ਜਾਂਦੀ ਹੈ।
● ਇਹ ਆਪਣੇ ਪੂਰੇ ਜੀਵਨ ਕਾਲ ਵਿੱਚ ਲਗਭਗ 6 ਤੋਂ 12 ਵੱਛਿਆਂ ਨੂੰ ਜਨਮ ਦੇਣ ਦੇ ਸਮਰੱਥ ਹੈ।
● ਗਿਰ ਗਾਂ ਦੀ ਉਮਰ 12 ਤੋਂ 15 ਸਾਲ ਤੱਕ ਹੁੰਦੀ ਹੈ।
● ਇਸ ਨਸਲ ਦੀਆਂ ਗਾਵਾਂ ਵਿੱਚ ਰੋਗ ਪ੍ਰਤੀਰੋਧਕ ਸ਼ਕਤੀ ਸਭ ਤੋਂ ਵਧੀਆ ਪਾਈ ਜਾਂਦੀ ਹੈ।
● ਇਸ ਗਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਵੱਖ-ਵੱਖ ਮੌਸਮਾਂ ਅਤੇ ਗਰਮ ਥਾਵਾਂ 'ਤੇ ਆਸਾਨੀ ਨਾਲ ਰਹਿ ਸਕਦੀ ਹੈ।

ਜਾਣੋ ਕੀ ਹੈ ਗਿਰ ਗਾਂ ਦੀ ਕੀਮਤ?

ਪਸ਼ੂ ਪਾਲਕਾਂ ਅਤੇ ਕਿਸਾਨਾਂ ਦੇ ਬਜਟ ਅਨੁਸਾਰ ਗਿਰ ਗਾਂ ਮੰਡੀ ਵਿੱਚ ਉਪਲਬਧ ਹੈ। ਬਾਜ਼ਾਰ 'ਚ ਇਸ ਗਾਂ ਦੀ ਕੀਮਤ 20 ਹਜ਼ਾਰ ਰੁਪਏ ਤੋਂ ਲੈ ਕੇ 25 ਹਜ਼ਾਰ ਰੁਪਏ ਤੱਕ ਹੈ। ਇਹ ਕੀਮਤ ਹਰ ਸੂਬੇ ਵਿੱਚ ਵੱਖ-ਵੱਖ ਹੋ ਸਕਦੀ ਹੈ।

Summary in English: Profitable Business: This cow is beneficial for cattle breeders, will earn more than 2 lakhs

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters