1. Home
  2. ਪਸ਼ੂ ਪਾਲਣ

ਸਰ੍ਹੋਂ ਦੇ ਤੇਲ ਨਾਲ ਵਧਾਓ ਆਪਣੇ ਪਸ਼ੂ ਦੇ ਦੁੱਧ ਦਾ ਉਤਪਾਦਨ, ਪ੍ਰਾਪਤ ਕਰੋ ਵਾਧੂ ਲਾਭ!

ਸਰ੍ਹੋਂ ਦਾ ਤੇਲ ਤੁਹਾਡੇ ਪਸ਼ੂ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ, ਪਸ਼ੂਆਂ ਦਾ ਦੁੱਧ ਵਧਾਉਣ ਦੇ ਨਾਲ-ਨਾਲ ਜਾਣੋ ਇਸਦੇ ਹੋਰ ਫਾਇਦੇ.....

Priya Shukla
Priya Shukla
ਸਰ੍ਹੋਂ ਦੇ ਤੇਲ ਨਾਲ ਆਪਣੇ ਪਸ਼ੂ ਦਾ ਦੁੱਧ ਦਾ ਉਤਪਾਦਨ ਵਧਾਓ

ਸਰ੍ਹੋਂ ਦੇ ਤੇਲ ਨਾਲ ਆਪਣੇ ਪਸ਼ੂ ਦਾ ਦੁੱਧ ਦਾ ਉਤਪਾਦਨ ਵਧਾਓ

ਸਰ੍ਹੋਂ ਦਾ ਤੇਲ ਮਨੁੱਖਾ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਇਹ ਪਸ਼ੂਆਂ ਲਈ ਵੀ ਲਾਹੇਵੰਦ ਸਾਬਿਤ ਹੋ ਸਕਦਾ ਹੈ। ਸਰ੍ਹੋਂ ਦਾ ਤੇਲ ਪਸ਼ੂਆਂ ਲਈ ਇੱਕ ਰਾਮਬਾਣ ਹੈ। ਪਸ਼ੂਆਂ ਦੀਆਂ ਬਿਮਾਰੀਆਂ ਜਾਂ ਦੁੱਧ ਦੀ ਪੈਦਾਵਾਰ ਵਿੱਚ ਕਮੀ ਸਮੇਤ ਕਈ ਸਮੱਸਿਆਵਾਂ ਦਾ ਹੱਲ ਲੱਭਣ ਵਿੱਚ ਅਕਸਰ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਅੱਜ ਇਸ ਲੇਖ `ਚ ਅਸੀਂ ਤੁਹਾਨੂੰ ਤੁਹਾਡੀ ਸਾਰੀ ਸਮੱਸਿਆਵਾਂ ਦਾ ਹੱਲ ਦੱਸਾਂਗੇ ਜੋ ਕਿ ਸਰ੍ਹੋਂ ਦੇ ਤੇਲ ਨਾਲ ਹੀ ਹੋਵੇਗਾ। 

ਸਰ੍ਹੋਂ ਦੇ ਤੇਲ ਦੇ ਬਹੁਤ ਫਾਇਦੇ ਹਨ। ਦੁੱਧ ਦੀ ਸਮਰੱਥਾ ਵਧਾਉਣ ਤੋਂ ਲੈ ਕੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਤੱਕ, ਸਰੋਂ ਦਾ ਤੇਲ ਕਿੰਨੀਆਂ ਹੀ ਅਜਿਹੀਆਂ ਪਰੇਸ਼ਾਨੀਆਂ ਦਾ ਹੱਲ ਕਰਦਾ ਹੈ। ਸਰ੍ਹੋਂ ਦੇ ਤੇਲ `ਚ ਅਜਿਹੇ ਗੁਣ ਮੌਜੂਦ ਹੁੰਦੇ ਹਨ ਜੋ ਇਸਨੂੰ ਪਸ਼ੂਆਂ ਤੇ ਮਨੁਖਾਂ ਲਈ ਲਾਹੇਵੰਦ ਬਣਾਉਂਦਾ ਹੈ। 

ਸਰ੍ਹੋਂ ਦਾ ਤੇਲ ਪਸ਼ੂਆਂ ਲਈ ਵੀ ਲਾਹੇਵੰਦ

ਸਰ੍ਹੋਂ ਦਾ ਤੇਲ ਪਸ਼ੂਆਂ ਲਈ ਵੀ ਲਾਹੇਵੰਦ

ਦੁੱਧ ਦੀ ਪੈਦਾਵਾਰ ਵਧਾਉਣ `ਚ ਸਰ੍ਹੋਂ ਦੇ ਤੇਲ ਦਾ ਯੋਗਦਾਨ:

ਪਸ਼ੂਆਂ ਦੀ ਦੁੱਧ ਦੀ ਸਮਰੱਥਾ ਵਧਾਉਣ `ਚ ਸਰ੍ਹੋਂ ਦੇ ਤੇਲ ਦਾ ਬਹੁਤ ਮਹੱਤਵ ਹੈ। ਸਰ੍ਹੋਂ ਦੇ ਤੇਲ ਨੂੰ ਕਣਕ ਦੇ ਆਟੇ ਨਾਲ ਮਿਲਾ ਕੇ ਪਸ਼ੂਆਂ ਨੂੰ ਦਿੱਤਾ ਜਾਂਦਾ ਹੈ। ਇਸ ਮਿਸ਼ਰਣ `ਚ ਆਟੇ ਤੇ ਸਰ੍ਹੋਂ ਦੇ ਤੇਲ ਦੀ ਮਾਤਰਾ ਬਰਾਬਰ ਹੋਣੀ ਚਾਹੀਦੀ ਹੈ। ਇਸ ਮਿਸ਼ਰਣ ਨੂੰ ਆਪਣੇ ਦੁਧਾਰੂ ਪਸ਼ੂਆਂ ਨੂੰ ਚਾਰੇ ਵੱਜੋਂ ਸ਼ਾਮ ਦੇ ਖਾਣੇ ਤੋਂ ਬਾਅਦ ਖੁਆਓ ਤੇ ਇਸ ਨਾਲ ਪੀਣ ਨੂੰ ਪਾਣੀ ਨਾ ਦਿਓ।

ਸਰ੍ਹੋਂ ਦੇ ਤੇਲ ਦੇ ਫਾਇਦੇ:

● ਇਹ ਪਸ਼ੂਆਂ ਦੇ ਸਰੀਰ ਦੇ ਦਰਦ ਨੂੰ ਘਟਾਉਂਦਾ ਹੈ ਤੇ ਨਾਲ ਹੀ ਉਨ੍ਹਾਂ ਦੀ ਇਮਿਊਨਿਟੀ (Immunity) ਨੂੰ ਵਧਾਉਂਦਾ ਹੈ।

● ਸਰ੍ਹੋਂ ਦੇ ਤੇਲ `ਚ ਕਾਰਬੋਹਾਈਡ੍ਰੇਟਸ (Carbohydrates) ਦੀ ਚੰਗੀ ਮਾਤਰਾ ਹੋਣ ਦੇ ਕਾਰਣ ਇਹ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ।

● ਸਰ੍ਹੋਂ ਦੇ ਤੇਲ ਦੇ ਸੇਵਨ ਨਾਲ ਪਸ਼ੂਆਂ ਨੂੰ ਮਾਨਸੂਨ `ਚ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।

● ਸਰ੍ਹੋਂ ਦੇ ਤੇਲ ਨਾਲ ਪਸ਼ੂਆਂ ਦੀ ਪਾਚਨ ਕਿਰਿਆ ਸਹੀ ਤੇ ਮਜ਼ਬੂਤ ​​ਰਹਿੰਦੀ ਹੈ, ਜਿਸ ਨਾਲ ਉਨ੍ਹਾਂ ਨੂੰ ਪੇਟ ਸੰਬੰਧੀ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਤੇ ਉਨ੍ਹਾਂ ਦੇ ਵੱਛੇ ਵੀ ਸਿਹਤਮੰਦ ਰਹਿੰਦੇ ਹਨ।

● ਕਈ ਵਾਰ ਪਸ਼ੂ ਬਿਮਾਰੀਆਂ ਲੱਗਣ ਕਰਕੇ ਚਾਰਾ ਨਹੀਂ ਖਾਉਂਦਾ ਤੇ ਉਸਦੀ ਭੁੱਖ ਘੱਟ ਜਾਂਦੀ ਹੈ। ਅਜਿਹੀ ਸਤਿਥੀ `ਚ ਸਰ੍ਹੋਂ ਦਾ ਤੇਲ ਮਦਦਗਾਰ ਸਾਬਿਤ ਹੋ ਸਕਦਾ ਹੈ। ਸਰ੍ਹੋਂ ਦਾ ਤੇਲ ਪਸ਼ੂ ਦੀ ਬਿਮਾਰੀ ਨੂੰ ਵੀ ਦੂਰ ਕਰਦਾ ਹੈ ਤੇ ਨਾਲ ਹੀ ਉਸਦੀ ਭੁੱਖ ਨੂੰ ਵੀ ਵਧਾਉਂਦਾ ਹੈ।

ਇਹ ਵੀ ਪੜ੍ਹੋ :ਇੱਕ ਸਾਲ `ਚ 250 ਅੰਡੇ, ਜਾਣੋ ਇਸ ਖ਼ਾਸ ਮੁਰਗੀ ਬਾਰੇ

ਸਰ੍ਹੋਂ ਦਾ ਤੇਲ ਕਿਹੜੀਆਂ ਹਾਲਤਾਂ `ਚ ਦਿੱਤਾ ਜਾਂਦਾ ਹੈ?

● ਜਦੋਂ ਗਾਂ ਤੇ ਮੱਝਾਂ ਦਾ ਜਨਮ ਹੁੰਦਾ ਹੈ ਉਦੋਂ ਉਨ੍ਹਾਂ ਨੂੰ ਸਰ੍ਹੋਂ ਦਾ ਤੇਲ ਦਿੱਤਾ ਜਾ ਸਕਦਾ ਹੈ।

● ਜੇਕਰ ਪਸ਼ੂ ਥੱਕਿਆ ਹੋਇਆ ਹੈ ਤਾਂ ਉਸ ਨੂੰ ਸਰ੍ਹੋਂ ਦਾ ਤੇਲ ਦਿਓ, ਜਿਸ ਨਾਲ ਉਸ ਦੀ ਥਕਾਵਟ ਘੱਟ ਹੋਵੇਗੀ।

 ਗਰਮੀਆਂ ਦੌਰਾਨ ਪਸ਼ੂਆਂ ਨੂੰ ਸਰ੍ਹੋਂ ਦਾ ਤੇਲ ਜ਼ਰੂਰ ਪਿਲਾਉਣਾ ਚਾਹੀਦਾ ਹੈ, ਤਾਂ ਜੋ ਪਸ਼ੂਆਂ ਨੂੰ ਵਧੇਰੇ ਗਰਮੀ ਤੋਂ ਬਚਾਇਆ ਜਾ ਸਕੇ।

● ਇਸੇ ਤਰ੍ਹਾਂ ਸਰਦੀਆਂ `ਚ ਠੰਡ ਤੋਂ ਬਚਾਅ ਲਈ ਸਰ੍ਹੋਂ ਦੇ ਤੇਲ ਦਾ ਸੇਵਨ ਪਸ਼ੂਆਂ ਲਈ ਫਾਇਦੇਮੰਦ ਹੁੰਦਾ ਹੈ। 

Summary in English: Increase your cow's milk production with mustard oil, get extra benefits!

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters