ਪਿੰਡਾਂ `ਚ ਕਿਸਾਨਾਂ ਦਾ ਖੇਤੀ ਤੋਂ ਬਾਅਦ ਸਭ ਤੋਂ ਮੁੱਖ ਆਮਦਨ ਦਾ ਸਾਧਣ ਪਸ਼ੂ ਪਾਲਣ ਹੈ। ਪਸ਼ੂ ਪਾਲਣ ਦੇ ਰਾਹੀਂ ਦੇਸ਼ ਦੇ ਕਈ ਕਿਸਾਨ ਆਪਣਾ ਗੁਜ਼ਾਰਾ ਕਰਦੇ ਹਨ। ਪਰ ਕੁਝ ਸਮੇਂ ਤੋਂ ਚਲ ਰਹੇ ਲੰਪੀ ਦੇ ਰੋਗ ਦੇ ਪ੍ਰਕੋਪ ਨਾਲ ਪਸ਼ੂ ਪਾਲਕਾਂ ਨੂੰ ਬਹੁਤ ਨੁਕਸਾਨ ਝੱਲਣਾ ਪੈ ਰਿਹਾ ਹੈ। ਉੱਤਰੀ ਭਾਰਤ ਦੇ ਕਈ ਸੂਬਿਆਂ 'ਚ ਲੰਪੀ ਵਾਇਰਸ ਨੇ ਭਾਰੀ ਤਬਾਹੀ ਮਚਾਈ ਹੋਈ ਹੈ।
ਦੱਸ ਦੇਈਏ ਕਿ ਅਜੇ ਤੱਕ ਪੂਰੇ ਦੇਸ਼ `ਚ 60 ਹਜ਼ਾਰ ਤੋਂ ਵੱਧ ਗਾਵਾਂ ਦੀ ਮੌਤ ਹੋ ਚੁੱਕੀ ਹੈ। ਸਥਿਤੀ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੇ ਚੰਦੌਲੀ `ਚ ਜ਼ਿਲ੍ਹਾ ਪ੍ਰਸ਼ਾਸਨ ਤੇ ਪਸ਼ੂ ਪਾਲਣ ਵਿਭਾਗ ਅਲਰਟ ਮੋਡ 'ਤੇ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਲਈ ਐਡਵਾਈਜ਼ਰੀ (Advisory) ਵੀ ਜਾਰੀ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਜੇਕਰ ਕਿਸੇ ਪਸ਼ੂ ਪਾਲਕ ਨੂੰ ਆਪਣੀਆਂ ਗਾਵਾਂ `ਚ ਇਸ ਬਿਮਾਰੀ ਦੇ ਲੱਛਣ ਨਜ਼ਰ ਆਉਣ ਤਾਂ ਉਹ ਤੁਰੰਤ ਪਸ਼ੂ ਵਿਭਾਗ ਨੂੰ ਸੂਚਿਤ ਕਰਨ ਤੇ ਇਲਾਜ ਕਰਵਾਉਣ। ਇਸਦੇ ਨਾਲ ਹੀ ਪ੍ਰਭਾਵਿਤ ਪਸ਼ੂਆਂ ਨੂੰ ਦੂਜੇ ਪਸ਼ੂਆਂ ਤੋਂ ਅਲੱਗ ਰੱਖਣ ਲਈ ਵੀ ਕਿਹਾ ਗਿਆ ਹੈ।
ਰੋਕਥਾਮ ਤੇ ਨਿਯੰਤਰਣ ਉਪਾਅ:
● ਪਸ਼ੂਆਂ ਨੂੰ ਮੱਖੀਆਂ, ਚਿੱਚੜਾਂ ਤੇ ਮੱਛਰਾਂ ਦੇ ਕੱਟਣ ਤੋਂ ਬਚਾਉਣ `ਤੇ ਕੰਮ ਕਰੋ।
● ਪਸ਼ੂਆਂ ਦੇ ਆਸਰੇ ਨੂੰ ਰੋਜ਼ਾਨਾ ਸਾਫ਼ ਕਰੋ ਤੇ ਕੀਟਾਣੂਨਾਸ਼ਕ ਦਾ ਛਿੜਕਾਅ ਕਰਦੇ ਰਹੋ।
● ਪ੍ਰਭਾਵਿਤ ਪਸ਼ੂਆਂ ਨੂੰ ਖਾਣ ਲਈ ਸੰਤੁਲਿਤ ਖੁਰਾਕ ਤੇ ਹਰਾ ਚਾਰਾ ਦਿਓ।
● ਪ੍ਰਭਾਵਿਤ ਪਸ਼ੂਆਂ ਨੂੰ ਦੂਜੇ ਪਸ਼ੂਆਂ ਤੋਂ ਅਲੱਗ ਰੱਖੋ।
● ਜੇਕਰ ਇਸ ਬਿਮਾਰੀ ਕਾਰਨ ਕਿਸੇ ਪਸ਼ੂ ਦੀ ਮੌਤ ਹੋ ਜਾਵੇ ਤਾਂ ਉਸ ਪਸ਼ੂ ਦੀ ਲਾਸ਼ ਨੂੰ ਡੂੰਘੇ ਟੋਏ `ਚ ਦੱਬ ਦਿਓ।
ਇਹ ਵੀ ਪੜ੍ਹੋ : ਪਸ਼ੂ ਪਾਲਕਾਂ ਦੀਆਂ ਮੁਸ਼ਕਿਲਾਂ ਦਾ ਹੋਇਆ ਹੱਲ, ਹੁਣ ਨਹੀਂ ਹੋਵੇਗਾ ਗਾਵਾਂ ਦਾ ਗਰਭਪਾਤ
ਲੰਪੀ ਰੋਗ ਲੱਗਣ ਤੋਂ ਪਸ਼ੂਆਂ ਨੂੰ ਬਚਾਉਣ ਲਈ ਉਪਚਾਰ ਤੇ ਦਵਾਈਆਂ:
● ਲੰਪੀ ਰੋਗ ਤੋਂ ਬਚਾਉਣ ਲਈ ਆਂਵਲਾ, ਅਸ਼ਵਗੰਧਾ, ਗਿਲੋਏ ਤੇ ਮੁਲੇਠੀ `ਚੋਂ ਕਿਸੇ ਇੱਕ ਵਿੱਚ 20 ਗ੍ਰਾਮ ਗੁੜ ਮਿਲਾ ਕੇ ਸਵੇਰੇ-ਸ਼ਾਮ ਲੱਡੂ ਬਣਾ ਕੇ ਪਸ਼ੂਆਂ ਨੂੰ ਖੁਆਓ।
● ਮੁੱਠੀ ਭਰ ਤੁਲਸੀ ਦੇ ਪੱਤੇ, 5 ਗ੍ਰਾਮ ਦਾਲਚੀਨੀ ਪਾਊਡਰ, 5 ਗ੍ਰਾਮ ਕਾਲੀ ਮਿਰਚ, 10 ਦਾਣੇ ਕਾਲੀ ਮਿਰਚ ਗੁੜ ਦੇ ਨਾਲ ਮਿਲਾ ਕੇ ਸਵੇਰੇ-ਸ਼ਾਮ ਪਸ਼ੂਆਂ ਨੂੰ ਖੁਆਓ।
● ਇਨਫੈਕਸ਼ਨ (Infection) ਤੋਂ ਬਚਣ ਲਈ ਪਸ਼ੂਆਂ ਦੇ ਗੋਹੇ `ਚ ਗੂਗਲ, ਕਪੂਰ, ਨਿੰਮ ਦੇ ਸੁੱਕੇ ਪੱਤੇ ਤੇ ਲੋਬਾਨ ਪਾਓ ਤੇ ਸਵੇਰੇ-ਸ਼ਾਮ ਉਨ੍ਹਾਂ ਨੂੰ ਇਸ ਦਾ ਸੇਵਨ ਕਰਾਓ।
● ਪਸ਼ੂਆਂ ਨੂੰ ਨਹਾਉਣ ਲਈ 25 ਲੀਟਰ ਪਾਣੀ `ਚ ਇੱਕ ਮੁੱਠੀ ਨਿੰਮ ਦੇ ਪੱਤੇ ਦਾ ਪੇਸਟ ਤੇ 100 ਗ੍ਰਾਮ ਫਟਕੜੀ ਮਿਲਾ ਕੇ ਵਰਤੋਂ ਕਰੋ। ਘੋਲ ਦੇ ਇਸ਼ਨਾਨ ਤੋਂ ਬਾਅਦ ਸਾਦੇ ਪਾਣੀ ਨਾਲ ਇਸ਼ਨਾਨ ਕਰਾਓ।
ਪ੍ਰਭਾਵਿਤ ਪਸ਼ੂਆਂ ਨੂੰ ਬਚਾਉਣ ਲਈ ਉਪਚਾਰ ਤੇ ਦਵਾਈਆਂ:
● ਪਸ਼ੂਆਂ ਨੂੰ ਇਨਫੈਕਸ਼ਨ ਹੋਣ ਤੋਂ ਬਾਅਦ ਇੱਕ ਮੁੱਠੀ ਨਿੰਮ ਦੇ ਪੱਤੇ, ਤੁਲਸੀ ਦੇ ਪੱਤੇ, ਲਸਣ ਦੀ 10 ਕਲੀ , ਕਾਲੀ ਮਿਰਚ ਦੇ 10 ਦਾਣੇ, 15 ਗ੍ਰਾਮ ਹਲਦੀ ਪਾਊਡਰ, 10 ਗ੍ਰਾਮ ਪਾਨ ਦੇ ਪੱਤੇ ਤੇ ਇੱਕ ਛੋਟਾ ਪਿਆਜ਼ ਪੀਹ ਕੇ ਗੁੜ `ਚ ਮਿਲਾ ਕੇ ਸਵੇਰੇ-ਸ਼ਾਮ 10-14 ਦਿਨਾਂ ਤੱਕ ਪਸ਼ੂਆਂ ਨੂੰ ਖੁਆਓ।
● ਇੱਕ ਮੁੱਠੀ ਨਿੰਮ ਦੇ ਪੱਤੇ, ਤੁਲਸੀ ਦੇ ਪੱਤੇ, ਮਹਿੰਦੀ ਦੇ ਪੱਤੇ, ਲਸਣ ਦੀਆਂ 10 ਕਲੀਆਂ, 10 ਗ੍ਰਾਮ ਹਲਦੀ ਪਾਊਡਰ ਤੇ 500 ਮਿਲੀਲੀਟਰ ਨਾਰੀਅਲ ਦਾ ਤੇਲ ਮਿਲਾ ਕੇ ਹੌਲੀ-ਹੌਲੀ ਪਕਾਓ ਤੇ ਠੰਡਾ ਹੋਣ ਤੋਂ ਬਾਅਦ ਨਿੰਮ ਦੀਆਂ ਪੱਤੀਆਂ ਨੂੰ ਪਾਣੀ `ਚ ਉਬਾਲੋ। ਫਿਰ ਜ਼ਖ਼ਮ ਨੂੰ ਸਾਫ਼ ਕਰਨ ਤੋਂ ਬਾਅਦ ਜ਼ਖ਼ਮ 'ਤੇ ਲਗਾਓ।
Summary in English: Protect your animals from lumpy disease with these home remedies and medicines