ਪਸ਼ੂ ਪਾਲਣ `ਚੋ ਭੇਡ ਪਾਲਣ ਅੱਜ-ਕੱਲ੍ਹ ਵਧੇਰੇ ਚਰਚਾ `ਚ ਚਲ ਰਿਹਾ ਹੈ। ਭੇਡ ਪਾਲਣ ਵੱਲ ਲੋਕਾਂ ਦਾ ਰੁਝਾਨ ਵਧਦਾ ਨਜ਼ਰ ਆ ਰਿਹਾ ਹੈ। ਪੂਰੀ ਦੁਨੀਆ `ਚ ਭੇਡ ਪਾਲਣ `ਚ ਭਾਰਤ ਤੀਜੇ ਨੰਬਰ `ਤੇ ਹੈ। ਭੇਡ ਪਾਲਣ ਰਾਹੀਂ ਕਿਸਾਨ ਮੀਟ, ਉੱਨ, ਖਾਦ, ਦੁੱਧ, ਚਮੜੇ ਆਦਿ ਦਾ ਵਪਾਰ ਕਰਕੇ ਚੰਗਾ ਮੁਨਾਫ਼ਾ ਕਮਾ ਸਕਦੇ ਹਨ।
ਪਿੰਡਾਂ `ਚ ਲੋਕਾਂ ਦਾ ਮੁੱਖ ਕਮਾਈ ਦਾ ਸਾਧਨ ਪਸ਼ੂ ਪਾਲਣ ਹੀ ਹੈ, ਜਿਸ ਵਿੱਚੋਂ ਭੇਡ ਪਾਲਣ ਵਧੇਰੇ ਚਰਚਾ `ਚ ਹੈ। ਸਰਕਾਰ ਵੀ ਭੇਡ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਸਕੀਮਾਂ ਕੱਢਦੀ ਰਹਿੰਦੀ ਹੈ। ਇਨ੍ਹਾਂ ਸਕੀਮਾਂ ਦਾ ਲਾਭ ਚੁੱਕ ਕੇ ਪਸ਼ੂ ਪਾਲਕ ਚੰਗਾ ਮੁਨਾਫ਼ਾ ਕਮਾ ਸਕਦੇ ਹਨ।
ਭੇਡਾਂ ਦੀਆਂ ਨਸਲਾਂ:
ਦੇਸ਼ ਭਰ `ਚ ਅੱਜ-ਕੱਲ੍ਹ ਮਾਲਪੁਰਾ, ਜੈਸਲਮੇਰੀ, ਮਾਂਡੀਆ, ਮਾਰਵਾੜੀ, ਬੀਕਾਨੇਰੀ, ਮਰੀਨੋ, ਕੋਰੀਡੀਅਲ ਰਾਮਬੂਟੂ, ਛੋਟਾ ਨਾਗਪੁਰੀ ਸ਼ਾਹਬਾਦ ਨਸਲਾਂ ਦੀਆਂ ਭੇਡਾਂ ਦਾ ਪਾਲਣ ਕੀਤਾ ਜਾ ਰਿਹਾ ਹੈ। ਇੱਕ ਭੇਡ ਖਰੀਦਣ ਦੀ ਕੀਮਤ 3000 ਤੋਂ 8000 ਰੁਪਏ ਤੱਕ ਹੈ, ਜਿਸ ਨਾਲ ਤੁਸੀਂ 1 ਲੱਖ ਰੁਪਏ `ਚ ਆਸਾਨੀ ਨਾਲ ਭੇਡ ਪਾਲਣ ਦਾ ਧੰਦਾ ਸ਼ੁਰੂ ਕਰ ਸਕਦੇ ਹੋ।
ਭੇਡਾਂ ਦਾ ਭੋਜਨ:
ਭੇਡਾਂ ਸ਼ਾਕਾਹਾਰੀ ਜਾਨਵਰ ਹਨ ਤੇ ਉਹ ਸਿਰਫ ਘਾਹ ਤੇ ਰੁੱਖਾਂ ਦੇ ਹਰੇ ਪੱਤੇ ਖਾਂਦੀਆਂ ਹਨ। ਇਨ੍ਹਾਂ ਦੇ ਭੋਜਨ ਦੇ ਲਈ ਪਸ਼ੂ ਪਾਲਕਾਂ ਨੂੰ ਜ਼ਿਆਦਾ ਖੇਚਲ ਵੀ ਨਹੀਂ ਕਰਨੀ ਪਵੇਗੀ।
ਭੇਡਾਂ ਦਾ ਜੀਵਨ ਕਾਲ:
ਭੇਡਾਂ 7 ਤੋਂ 8 ਸਾਲ ਤੱਕ ਜੀ ਸਕਦੀਆਂ ਹਨ ਤੇ ਆਪਣੇ ਥੋੜ੍ਹੇ ਜਿਹੇ ਜੀਵਨ ਕਾਲ `ਚ ਵੀ ਉਹ ਕਿਸਾਨਾਂ ਨੂੰ ਚੰਗਾ ਮੁਨਾਫਾ ਦੇ ਜਾਂਦੀਆਂ ਹਨ।
ਇਹ ਵੀ ਪੜ੍ਹੋ : Buffalo Breeds: ਮੱਝਾਂ ਦੀਆਂ ਇਨ੍ਹਾਂ ਨਸਲਾਂ ਤੋਂ ਕਮਾ ਸਕਦੇ ਹੋ ਲੱਖਾਂ ਦਾ ਮੁਨਾਫ਼ਾ!
ਭੇਡ ਪਾਲਣ `ਤੇ ਸਰਕਾਰ ਦੀ ਸਕੀਮ:
ਭੇਡ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ''ਨੈਸ਼ਨਲ ਲਾਈਵਸਟੋਕ ਮਿਸ਼ਨ'' ਦੀ ਸ਼ੁਰੂਆਤ ਕੀਤੀ ਹੈ। ਇਸਦੇ ਤਹਿਤ ਪਸ਼ੂ ਪਾਲਕਾਂ ਨੂੰ ਭੇਡ ਪਾਲਣ ਦੇ ਲਈ ਵੱਧ ਤੋਂ ਵੱਧ 1 ਲੱਖ ਰੁਪਏ ਦਿੱਤੇ ਜਾਂਦੇ ਹਨ। ਇਸ ਵਿੱਚੋਂ 90 ਫ਼ੀਸਦੀ ਰਕਮ ਕਰਜ਼ੇ ਵਜੋਂ ਦਿੱਤੀ ਜਾਂਦੀ ਹੈ ਤੇ ਬਾਕੀ ਦੀ 10 ਫ਼ੀਸਦੀ ਰਕਮ ਪਸ਼ੂ ਪਾਲਕਾਂ ਨੂੰ ਆਪ ਅਦਾ ਕਰਨੀ ਪੈਂਦੀ ਹੈ। ਇਸ 90 ਫ਼ੀਸਦੀ ਰਕਮ `ਚੋਂ ਪਸ਼ੂ ਪਾਲਕਾਂ ਨੂੰ 50 ਫ਼ੀਸਦੀ `ਤੇ ਵਿਆਜ ਨਹੀਂ ਦੇਣਾ ਹੁੰਦਾ, ਜਦੋਂਕਿ 40 ਫ਼ੀਸਦੀ ਦੀ ਰਕਮ `ਤੇ ਵਿਆਜ ਦੇਣਾ ਪੈਂਦਾ ਹੈ।
ਭੇਡ ਪਾਲਣ ਦੇ ਲਾਭ:
● ਭੇਡ ਪਾਲਣ ਰਾਹੀਂ ਪਸ਼ੂ ਪਾਲਕ ਮੀਟ, ਉੱਨ, ਖਾਦ, ਦੁੱਧ, ਚਮੜੇ ਆਦਿ ਦਾ ਵਪਾਰ ਕਰਕੇ ਚੰਗਾ ਮੁਨਾਫ਼ਾ ਕਮਾ ਸਕਦੇ ਹਨ।
● ਇਸਦੇ ਨਾਲ ਹੀ ਭੇਡਾਂ ਦਾ ਗੋਹਾ ਵੀ ਇੱਕ ਚੰਗੀ ਖਾਦ ਮੰਨੀਆ ਜਾਂਦਾ ਹੈ, ਜਿਸਦੀ ਵਰਤੋਂ ਕਰਕੇ ਕਿਸਾਨ ਆਪਣੇ ਖੇਤਾਂ ਦੀ ਉਪਜਾਊ ਸ਼ਕਤੀ ਨੂੰ ਵਧਾ ਸਕਦੇ ਹਨ।
● ਭੇਡਾਂ ਦੇ ਸਰੀਰ ਤੋਂ ਪ੍ਰਾਪਤ ਹੋਏ ਉੱਨ ਦੀ ਬਜ਼ਾਰ `ਚ ਚੰਗੀ ਮੰਗ ਹੁੰਦੀ ਹੈ।
Summary in English: Start sheep rearing business with low investment and earn good profit!