1. Home
  2. ਪਸ਼ੂ ਪਾਲਣ

ਪਰਾਲੀ ਬਣ ਸਕਦੀ ਹੈ ਚਾਰਾ, ਪਸ਼ੂਆਂ ਦੇ ਇਸ ਵਿਸ਼ੇਸ਼ ਭੋਜਨ ਨਾਲ ਵਧੇਗੀ ਦੁੱਧ ਦੀ ਪੈਦਾਵਾਰ

ਆਉਣ ਵਾਲੇ ਹਾੜੀ ਸੀਜ਼ਨ ਵਿੱਚ ਪਸ਼ੂ ਪਾਲਕ ਇਸ ਤਰ੍ਹਾਂ ਪਸ਼ੂਆਂ ਲਈ ਚਾਰੇ ਦਾ ਵਿਸ਼ੇਸ਼ ਧਿਆਨ ਰੱਖ ਸਕਦੇ ਹਨ, ਜਿਸ ਨਾਲ ਦੁੱਧ ਉਤਪਾਦਨ ਵਿੱਚ ਵਾਧਾ ਹੋਵੇਗਾ।

Gurpreet Kaur Virk
Gurpreet Kaur Virk
ਹੁਣ ਪਰਾਲੀ ਬਣੇਗੀ ਪਸ਼ੂਆਂ ਲਈ ਚਾਰਾ

ਹੁਣ ਪਰਾਲੀ ਬਣੇਗੀ ਪਸ਼ੂਆਂ ਲਈ ਚਾਰਾ

ਨਾ ਸਿਰਫ ਮਨੁੱਖੀ ਜੀਵਨ ਸਗੋਂ ਪਸ਼ੂਆਂ 'ਤੇ ਵੀ ਮੌਸਮ ਦੀ ਮਾਰ ਪੈਂਦੀ ਸਾਫ ਨਜ਼ਰ ਆਉਂਦੀ ਹੈ। ਜੀ ਹਾਂ, ਭਾਵੇਂ ਸਾਉਣੀ ਸੀਜ਼ਨ ਹੋਵੇ ਜਾਂ ਫਿਰ ਹਾੜੀ ਸੀਜ਼ਨ ਪਸ਼ੂ ਪਾਲਕਾਂ ਸਾਹਮਣੇ ਚਾਰੇ ਦੀ ਸਮੱਸਿਆ ਹਮੇਸ਼ਾ ਬਣੀ ਰਹਿੰਦੀ ਹੈ। ਅਜਿਹੇ 'ਚ ਅੱਜ ਅੱਸੀ ਪਸ਼ੂ ਪਾਲਕਾਂ ਨੂੰ ਆਉਣ ਵਾਲੇ ਹਾੜੀ ਸੀਜ਼ਨ ਵਿੱਚ ਕਿਸ ਤਰ੍ਹਾਂ ਪਸ਼ੂਆਂ ਲਈ ਚਾਰੇ ਦਾ ਵਿਸ਼ੇਸ਼ ਧਿਆਨ ਰੱਖਣਾ ਹੈ ਇਸ ਬਾਰੇ ਗੱਲ ਕਰਾਂਗੇ ਅਤੇ ਇਹ ਵੀ ਦੱਸਾਂਗੇ ਕਿ ਇਸ ਤਰੀਕਿਆਂ ਨੂੰ ਆਪਣਾ ਕੇ ਉਹ ਕਿਵੇਂ ਦੁੱਧ ਉਤਪਾਦਨ ਵਿੱਚ ਵੀ ਵਾਧਾ ਕਰ ਸਕਦੇ ਹਨ।

ਪਸ਼ੂਆਂ ਲਈ ਸੰਤੁਲਿਤ ਖੁਰਾਕ ਬਹੁਤ ਜ਼ਰੂਰੀ ਹੈ ਕਿਉਂਕਿ ਸੰਤੁਲਿਤ ਖੁਰਾਕ ਪਸ਼ੂਆਂ ਵਿੱਚ ਦੁੱਧ ਉਤਪਾਦਨ ਦੀ ਸਮਰੱਥਾ ਨੂੰ ਹੀ ਨਹੀਂ ਵਧਾਉਂਦੀ, ਸਗੋਂ ਪਸ਼ੂਆਂ ਨੂੰ ਤੰਦਰੁਸਤ ਵੀ ਰੱਖਦੀ ਹੈ। ਬਾਲਗ ਪਸ਼ੂ, ਗਰਭਵਤੀ ਜਾਨਵਰ ਅਤੇ ਬੱਚੇ ਸਭ ਨੂੰ ਵੱਖ-ਵੱਖ ਮਾਤਰਾ ਵਿੱਚ ਭੋਜਨ ਮਿਲਦਾ ਹੈ, ਪਰ ਪਸ਼ੂ ਪਾਲਕ ਅਕਸਰ ਇਸ ਦਾ ਧਿਆਨ ਨਹੀਂ ਰੱਖਦੇ ਅਤੇ ਉਨ੍ਹਾਂ ਨੂੰ ਜੋ ਵੀ ਮਿਲਦਾ ਹੈ ਉਹ ਪਸ਼ੂਆਂ ਨੂੰ ਚਾਰੇ ਵੱਜੋਂ ਦੇ ਦਿੰਦੇ ਹਨ।

ਦੱਸ ਦੇਈਏ ਕਿ ਅਕਸਰ ਪਸ਼ੂ ਪਾਲਕ ਚਾਰੇ ਦੀ ਸਮੱਸਿਆ ਨਾਲ ਦੋ-ਚਾਰ ਹੁੰਦੇ ਨਜ਼ਰ ਆਉਂਦੇ ਹਨ। ਇਹ ਸਮੱਸਿਆ ਹਾੜੀ ਦੇ ਸੀਜ਼ਨ ਵਿੱਚ ਹੋਰ ਵੀ ਵੱਧ ਜਾਂਦੀ ਹੈ। ਦਰਅਸਲ, ਹਾੜ੍ਹੀ ਦਾ ਸੀਜ਼ਨ ਠੰਡੇ ਮੌਸਮ ਵਿੱਚ ਸ਼ੁਰੂ ਹੁੰਦਾ ਹੈ ਅਤੇ ਸਰਦੀਆਂ ਵਿੱਚ ਪਸ਼ੂਆਂ ਨੂੰ ਅਜਿਹੀ ਖੁਰਾਕ ਦੀ ਲੋੜ ਹੁੰਦੀ ਹੈ, ਜਿਸ ਨਾਲ ਪਸ਼ੂਆਂ ਦੀ ਭੁੱਖ ਵੀ ਦੂਰ ਹੋਵੇ ਅਤੇ ਇਸ ਮੌਸਮ ਵਿੱਚ ਉਨ੍ਹਾਂ ਦੀ ਊਰਜਾ ਵੀ ਬਣੀ ਰਹੇ। ਇਸ ਮੌਸਮ ਵਿੱਚ ਹਰਿਆਲੀ ਚਾਰੇ ਲਈ ਖਤਮ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਪਸ਼ੂ ਪਾਲਕ ਪਹਿਲਾਂ ਤੋਂ ਹੀ ਪ੍ਰਬੰਧ ਕਰ ਲੈਂਦੇ ਹਨ। ਜੇਕਰ ਤੁਸੀਂ ਵੀ ਪਸ਼ੂ ਪਾਲਕ ਹੋ ਤਾਂ ਇਸ ਤਰੀਕੇ ਨਾਲ ਤੁਸੀਂ ਆਪਣੇ ਪਸ਼ੂਆਂ ਦੇ ਚਾਰੇ ਦੀ ਪੈਦਾਵਾਰ ਵਧਾ ਸਕਦੇ ਹੋ।

ਪਸ਼ੂਆਂ ਦੇ ਇਸ ਵਿਸ਼ੇਸ਼ ਭੋਜਨ ਨਾਲ ਵਧੇਗੀ ਦੁੱਧ ਦੀ ਪੈਦਾਵਾਰ

● ਪਰਾਲੀ ਬਣ ਸਕਦੀ ਹੈ ਚਾਰਾ

ਉੱਤਰੀ ਭਾਰਤ ਦੇ ਕਿਸਾਨਾਂ ਲਈ ਪਰਾਲੀ ਇਕ ਵੱਡੀ ਸਮੱਸਿਆ ਬਣੀ ਹੋਈ ਹੈ। ਸਾਉਣੀ ਦੇ ਸੀਜ਼ਨ ਤੋਂ ਬਾਅਦ ਕਿਸਾਨ ਖੇਤ ਨੂੰ ਸਾਫ਼ ਕਰਨ ਲਈ ਅਕਸਰ ਪਰਾਲੀ ਨੂੰ ਸਾੜ ਦਿੰਦੇ ਹਨ। ਪਰ ਕਿਸਾਨ ਅਤੇ ਪਸ਼ੂ ਪਾਲਕ ਪਰਾਲੀ ਵਿੱਚ ਮੱਕੀ, ਹਰਾ ਚਾਰਾ ਮਿਲਾ ਕੇ ਚਾਰੇ ਵਜੋਂ ਸਟੋਰ ਕਰ ਸਕਦੇ ਹਨ। ਜਿਸ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਹੋਣ ਦੇ ਨਾਲ-ਨਾਲ ਪਸ਼ੂਆਂ ਲਈ ਚਾਰੇ ਦੀ ਸਮੱਸਿਆ ਵੀ ਖ਼ਤਮ ਹੋ ਜਾਵੇਗੀ।

● ਹਰੀ ਘਾਹ ਦਾ ਸੁੱਕਾ ਚਾਰਾ

ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਪਸ਼ੂ ਪਾਲਕ ਹਰੇ ਘਾਹ ਨੂੰ ਕੱਟ ਕੇ ਸੁਕਾ ਕੇ ਤਿਆਰ ਕਰਦੇ ਹਨ। ਤਾਂ ਜੋ ਸਰਦੀਆਂ ਵਿੱਚ ਪਸ਼ੂਆਂ ਦੀ ਖੁਰਾਕ ਨੂੰ ਪੂਰਾ ਕੀਤਾ ਜਾ ਸਕੇ ਅਤੇ ਉਣ ਪਸ਼ੂਆਂ ਲਈ ਫਾਇਦੇਮੰਦ ਵੀ ਸਾਬਿਤ ਹੋਏ। ਇਸ ਤੋਂ ਇਲਾਵਾ ਪਸ਼ੂ ਪਾਲਕ ਇਸ ਨੂੰ ਹਰੇ ਘਾਹ ਵਿੱਚ ਮਿਲਾ ਕੇ ਚਾਰੇ ਵਜੋਂ ਵਰਤ ਸਕਦੇ ਹਨ।

ਇਹ ਵੀ ਪੜ੍ਹੋ: ਡੇਅਰੀ ਕਿਸਾਨਾਂ ਨੂੰ ਹੋਵੇਗਾ ਮੋਟਾ ਮੁਨਾਫ਼ਾ, ਮੱਝ ਦੀ ਇਹ ਨਸਲ ਕਰ ਦੇਵੇਗੀ ਪਸ਼ੂ ਪਾਲਕਾਂ ਨੂੰ ਮਾਲੋਮਾਲ

● ਜਾਨਵਰਾਂ ਲਈ ਵਿਸ਼ੇਸ਼ ਖੁਰਾਕ

ਸਰਦੀਆਂ ਵਿੱਚ ਪਸ਼ੂਆਂ ਨੂੰ ਚਾਰੇ ਲਈ ਅਨਾਜ ਦਾ ਮਿਸ਼ਰਣ ਵੱਡੀ ਮਾਤਰਾ ਵਿੱਚ ਦੇਣਾ ਚਾਹੀਦਾ ਹੈ। ਪਸ਼ੂਆਂ ਨੂੰ ਚੰਗੀ ਕੁਆਲਿਟੀ ਦਾ ਸੁੱਕਾ ਚਾਰਾ, ਬਾਜਰੇ ਕੜਬੀ, ਰਿਜਕਾ, ਸੀਵਣ ਘਾਹ, ਕਣਕ ਦੀ ਨਾੜ, ਜਵੀ ਦਾ ਮਿਸ਼ਰਣ ਖੁਆਇਆ ਜਾ ਸਕਦਾ ਹੈ, ਜਿਸ ਨਾਲ ਦੁੱਧ ਦਾ ਉਤਪਾਦਨ ਵਧੇਗਾ। ਇਸ ਤੋਂ ਇਲਾਵਾ ਹਰਾ ਚਾਰਾ ਵੀ ਕੁਝ ਸਮੇਂ ਬਾਅਦ ਦੇਣਾ ਚਾਹੀਦਾ ਹੈ, ਜਿਸ ਵਿੱਚ ਸਰ੍ਹੋਂ, ਛੋਲੇ, ਰਜਕਾ ਜਾਂ ਬਰਸੀਮ ਆਦਿ ਸ਼ਾਮਲ ਹੋ ਸਕਦੇ ਹਨ। ਇਸ ਦੇ ਨਾਲ ਹੀ ਕਣਕ ਦਾ ਦਲੀਆ, ਚਨੇ, ਖੱਲ, ਗੁਆਰੇ, ਬਿਨੌਲਾ ਆਦਿ ਨੂੰ ਰਾਤ ਨੂੰ ਪਾਣੀ ਵਿੱਚ ਭਿਓ ਦਿਓ, ਫਿਰ ਸਵੇਰੇ ਪਾਣੀ ਵਿੱਚ ਉਬਾਲੋ, ਫਿਰ ਥੋੜਾ ਠੰਡਾ ਕਰਕੇ ਪਸ਼ੂਆਂ ਨੂੰ ਖੁਆ ਸਕਦੇ ਹੋ।

Summary in English: Straw can become fodder, milk production will increase with this special food for animals

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters