1. Home
  2. ਪਸ਼ੂ ਪਾਲਣ

ਮੁਰਾਹ ਜਾਤ ਦਾ ਇਹ ਗੋਲੂ-2 ਮੱਝ ਬਣਿਆ ਚਰਚਾ ਦਾ ਵਿਸ਼ਾ, ਜਾਣੋ ਇਸਦੀ ਵਿਸ਼ੇਸ਼ਤਾ

ਚਿਤਰਕੂਟ ਦੇ ਗ੍ਰਾਮੋਦਯਾ ਮੇਲੇ `ਚ ਪੁੱਜੇ ਗੋਲੂ-2 ਮੱਝ ਨੂੰ ਵੇਖ ਕੇ ਲੋਕ ਹੋਏ ਹੈਰਾਨ, ਮੱਝ ਨਾਲ ਖਿਚਵਾਈਆਂ ਫੋਟਵਾਂ...

Priya Shukla
Priya Shukla
ਮੁਰਾਹ ਜਾਤ ਦਾ ਇਹ ਗੋਲੂ-2 ਮੱਝ ਬਣਿਆ ਚਰਚਾ ਦਾ ਵਿਸ਼ਾ

ਮੁਰਾਹ ਜਾਤ ਦਾ ਇਹ ਗੋਲੂ-2 ਮੱਝ ਬਣਿਆ ਚਰਚਾ ਦਾ ਵਿਸ਼ਾ

ਉੱਤਰ ਪ੍ਰਦੇਸ਼ ਦੇ ਚਿਤਰਕੂਟ `ਚ ਗ੍ਰਾਮੋਦਯਾ ਮੇਲਾ ਲਗਾਇਆ ਗਿਆ। ਇਸ ਮੇਲੇ ਦਾ ਮੁੱਖ ਆਕਰਸ਼ਣ ਦਾ ਕੇਂਦਰ 'ਗੋਲੂ-2' ਮੱਝ ਸੀ। ਤੁਹਾਨੂੰ ਦੱਸ ਦੇਈਏ ਕਿ ਗੋਲੂ-2 ਇੱਕ ਸ਼ੁੱਧ ਮੁਰਾਹ ਮੱਝ ਹੈ ਜੋ ਹਰਿਆਣਾ ਤੋਂ ਦੀਨਦਿਆਲ ਰਿਸਰਚ ਇੰਸਟੀਚਿਊਟ ਦੇ ਉੱਦਮੀ ਵਿਦਿਆਪੀਠ `ਚ ਲੱਗੇ ਗ੍ਰਾਮੋਦਿਆ ਮੇਲੇ `ਚ ਲਿਆਂਦੀ ਗਈ ਸੀ।

ਇਹ ਗੋਲੂ-2 ਮੱਝ ਡੇਢ ਟਨ ਵਜ਼ਨ ਵਾਲੀ ਮੱਝ ਹੈ। ਲੋਕ ਦੂਰ-ਦੂਰ ਤੋਂ ਇਸ ਨੂੰ ਦੇਖਣ ਲਈ ਆਏ ਸਨ। ਜਵਾਕ ਹੋਣ ਜਾਂ ਬਜ਼ੁਰਕ, ਹਰ ਕੋਈ ਇਸ ਨਾਲ ਫੋਟੋ ਖਿਚਵਾਉਣਾ ਚਾਹੁੰਦੇ ਸਨ। ਤੁਹਨੂੰ ਦੱਸ ਦੇਈਏ ਕਿ ਹਰਿਆਣਾ ਦੀ ਗੋਲੂ-2 ਮੱਝ ਸਾਢੇ 5 ਫੁੱਟ ਉੱਚਾ, 14 ਫੁੱਟ ਲੰਬਾ ਤੇ ਡੇਢ ਟਨ ਵਜ਼ਨ ਵਾਲੀ ਹੈ। ਇਸ ਦੇ ਉੱਚੇ ਲੰਮੇ ਸਰੀਰ ਨੂੰ ਵੇਖ ਕੇ ਲੋਕ ਹੈਰਾਨ ਰਹਿ ਗਏ ਸਨ। ਇਸ ਦੀ ਉਮਰ 4 ਸਾਲ 6 ਮਹੀਨੇ ਹੈ।

ਪਾਣੀਪਤ ਤੋਂ ਇਸ ਮੱਝ ਨੂੰ ਲਿਆਉਣ ਵਾਲੇ ਕਿਸਾਨ ਨਰਿੰਦਰ ਸਿੰਘ ਦੱਸਦੇ ਹਨ ਕਿ ਇਸ ਮੱਝ ਦੇ ਦਾਦੇ ਦਾ ਨਾਂ ਗੋਲੂ-1 ਸੀ। ਉਨ੍ਹਾਂ ਨੇ ਦੱਸਿਆ ਕਿ ਨਸਲ ਸੁਧਾਰ ਲਈ ਗੋਲੂ-2 ਦੇ ਪਿਤਾ PC-483 ਨੂੰ ਉਨ੍ਹਾਂ ਨੇ ਹਰਿਆਣਾ ਸਰਕਾਰ ਨੂੰ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਗੋਲੂ-2 ਮੱਝ ਦੀ ਮਾਂ ਰੋਜ਼ਾਨਾ 26 ਕਿਲੋ ਦੁੱਧ ਦਿੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਮੱਝ ਦਾ ਹੀ ਨਹੀਂ ਸਗੋਂ ਇਸ ਦੇ ਭਰਾਵਾਂ ਦੇ ਨਾਂ ਵੀ ਕਾਫੀ ਦਿਲਚਸਪ ਹਨ। ਗੋਲੂ-2 ਦੇ ਭਰਾਵਾਂ ਦੇ ਨਾਂ ਸੁਲਤਾਨ, ਸ਼ਹਿਨਸ਼ਾਹ, ਸੂਰਜ ਤੇ ਯੁਵਰਾਜ ਹਨ। ਇਨ੍ਹਾਂ `ਚ ਯੁਵਰਾਜ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ: ਘਰੇਲੂ ਇਲਾਜ ਨਾਲ ਵਧਾਓ ਗਾਵਾਂ ਅਤੇ ਮੱਝਾਂ ਦੀ ਦੁੱਧ ਸਮਰੱਥਾ

ਗੋਲੂ-2 ਦੀ ਖੁਰਾਕ ਦੀ ਗੱਲ ਕਰੀਏ ਤਾਂ ਇਸ ਨੂੰ ਰੋਜ਼ਾਨਾ 30 ਕਿਲੋ ਸੁੱਕਾ ਹਰਾ ਚਾਰਾ, 7 ਕਿਲੋ ਛੋਲੇ-ਕਣਕ ਤੇ 50 ਗ੍ਰਾਮ ਖਣਿਜ ਮਿਸ਼ਰਣ ਦਿੱਤਾ ਜਾਂਦਾ ਹੈ। ਇਸ ਦੇ ਮਾਲਕ ਕਿਸਾਨ ਨਰਿੰਦਰ ਸਿੰਘ ਅਨੁਸਾਰ ਉਹ ਇਸ ਦੇ ਸੀਮਨ ਤੋਂ ਹੁਣ ਤੱਕ ਕਰੀਬ 20 ਲੱਖ ਰੁਪਏ ਕਮਾ ਚੁੱਕੇ ਹਨ। ਗੋਲੂ-2 ਦੀ ਕੀਮਤ 10 ਕਰੋੜ ਰੁਪਏ ਦੱਸੀ ਜਾ ਰਹੀ ਹੈ, ਪਰ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਗੋਲੂ 2 ਉਨ੍ਹਾਂ ਲਈ ਅਨਮੋਲ ਹੈ ਤੇ ਉਹ ਇਸ ਨੂੰ ਨਹੀਂ ਵੇਚਣਗੇ।

Summary in English: This golu-2 buffalo of Murah caste became the topic of discussion, know its characteristics

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters