1. Home
  2. ਪਸ਼ੂ ਪਾਲਣ

ਇਨ੍ਹਾਂ Schemes ਰਾਹੀਂ ਪਸ਼ੂ ਪਾਲਕਾਂ ਨੂੰ ਮਿਲੇਗੀ Dairy Sector ਵਿੱਚ ਵੱਡੀ ਰਾਹਤ

ਸਰਕਾਰ ਪਸ਼ੂ ਪਾਲਣ ਲਈ ਕਈ ਯੋਜਨਾਵਾਂ ਉਲੀਕਦੀ ਹੈ। ਅੱਜ ਅਸੀਂ ਡੇਅਰੀ ਸੈਕਟਰ ਨਾਲ ਜੁੜੀਆਂ ਉਨ੍ਹਾਂ ਯੋਜਨਾਵਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਤੋਂ ਲੋਕ ਕਾਫੀ ਫਾਇਦਾ ਲੈ ਸਕਦੇ ਹਨ।

Gurpreet Kaur Virk
Gurpreet Kaur Virk
ਡੇਅਰੀ ਸੈਕਟਰ ਲਈ ਸਰਕਾਰੀ ਸਕੀਮਾਂ

ਡੇਅਰੀ ਸੈਕਟਰ ਲਈ ਸਰਕਾਰੀ ਸਕੀਮਾਂ

Schemes for Dairy Business: ਕੇਂਦਰ ਅਤੇ ਸੂਬਾ ਸਰਕਾਰਾਂ ਨੇ ਡੇਅਰੀ ਅਤੇ ਪਸ਼ੂ ਪਾਲਣ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਕਈ ਮਹੱਤਵਪੂਰਨ ਕੰਮ ਕੀਤੇ ਹਨ। ਸਰਕਾਰਾਂ ਨੇ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਉਨ੍ਹਾਂ ਦੀ ਸਾਂਭ-ਸੰਭਾਲ ਤੱਕ ਦੀ ਯੋਜਨਾ ਉਲੀਕੀ ਹੈ। ਇੱਥੋਂ ਤੱਕ ਕਿ ਪਸ਼ੂਆਂ ਦੀ ਸਿਹਤ ਲਈ ਬੀਮਾ ਯੋਜਨਾ ਦੀ ਸਹੂਲਤ ਵੀ ਦਿੱਤੀ ਗਈ ਹੈ। ਅੱਜ ਅਸੀਂ ਡੇਅਰੀ ਅਤੇ ਪਸ਼ੂ ਪਾਲਣ ਖੇਤਰ ਨਾਲ ਜੁੜੀਆਂ ਉਨ੍ਹਾਂ ਸਰਕਾਰੀ ਸਕੀਮਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦਾ ਕਿਸਾਨਾਂ ਜਾਂ ਪਸ਼ੂ ਪਾਲਕਾਂ ਨੂੰ ਬਹੁਤ ਫਾਇਦਾ ਹੋ ਸਕਦਾ ਹੈ।

ਪਸ਼ੂਧਨ ਬੀਮਾ ਯੋਜਨਾ

ਕਿਸਾਨ ਨੂੰ ਵੱਡੇ ਨੁਕਸਾਨ ਤੋਂ ਬਚਾਉਣ ਲਈ ਇਹ ਸਕੀਮ ਸ਼ੁਰੂ ਕੀਤੀ ਗਈ ਹੈ। ਜੇਕਰ ਪਸ਼ੂ ਦੀ ਬਿਮਾਰੀ, ਮੌਸਮ ਜਾਂ ਕਿਸੇ ਦੁਰਘਟਨਾ ਕਾਰਨ ਮੌਤ ਹੋ ਜਾਂਦੀ ਹੈ ਤਾਂ ਲੋਕ ਪਸ਼ੂਧਨ ਬੀਮਾ ਯੋਜਨਾ ਰਾਹੀਂ ਉਸ ਦੇ ਨੁਕਸਾਨ ਦੀ ਭਰਪਾਈ ਕਰ ਸਕਦੇ ਹਨ। ਇਸ ਬੀਮੇ ਵਿੱਚ ਪਸ਼ੂ ਪਾਲਕਾਂ ਨੂੰ 100 ਫੀਸਦੀ ਕਵਰੇਜ ਦੀ ਸਹੂਲਤ ਦਿੱਤੀ ਜਾਂਦੀ ਹੈ।

ਇਸ ਦੇ ਲਈ ਪਹਿਲਾਂ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਦਾ ਬੀਮਾ ਕਰਵਾਉਣਾ ਹੋਵੇਗਾ। ਇਹ ਬੀਮਾ ਆਨਲਾਈਨ ਰਾਹੀਂ ਵੀ ਕਰਵਾਇਆ ਜਾ ਸਕਦਾ ਹੈ। ਪਾਲਿਸੀ ਜਾਰੀ ਕਰਨ ਲਈ ਪਸ਼ੂ ਪਾਲਕ ਅਤੇ ਜਾਨਵਰ ਦੀ ਫੋਟੋ ਲਈ ਜਾਂਦੀ ਹੈ। ਸਾਰੀ ਪ੍ਰਕਿਰਿਆ ਤੋਂ ਬਾਅਦ, ਬੀਮਾ ਕਰਵਾਉਣ ਲਈ ਜਾਨਵਰ ਦੇ ਕੰਨ ਵਿੱਚ ਇੱਕ ਟੈਗ ਲਗਾਇਆ ਜਾਂਦਾ ਹੈ। ਜਿਸ ਵਿੱਚ ਕੰਪਨੀ ਦਾ ਨਾਮ ਅਤੇ ਪਾਲਿਸੀ ਲਿਖੀ ਹੁੰਦੀ ਹੈ। ਇਸ ਬੀਮੇ ਲਈ ਸਰਕਾਰ ਆਪਣੀ ਤਰਫੋਂ ਵੱਡੀ ਸਬਸਿਡੀ ਵੀ ਦਿੰਦੀ ਹੈ।

ਇਹ ਵੀ ਪੜ੍ਹੋ : Dairy Animals ਨੂੰ Heat Stress ਤੋਂ ਬਚਾਉਣ ਲਈ ਨੁਕਤੇ

ਡੇਅਰੀ ਸੈਕਟਰ ਲਈ ਸਰਕਾਰੀ ਸਕੀਮਾਂ

ਡੇਅਰੀ ਸੈਕਟਰ ਲਈ ਸਰਕਾਰੀ ਸਕੀਮਾਂ

ਪਸ਼ੂ ਸਿਹਤ ਅਤੇ ਰੋਗ ਨਿਯੰਤਰਣ ਯੋਜਨਾ

ਜੇਕਰ ਗਾਵਾਂ-ਮੱਝਾਂ ਬੀਮਾਰ ਹੋ ਜਾਂਦੀਆਂ ਹਨ ਤਾਂ ਪਸ਼ੂ ਪਾਲਕਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਅਜਿਹੇ 'ਚ ਸਰਕਾਰ ਨੇ ਪਸ਼ੂਆਂ ਦੀ ਸਿਹਤ ਨੂੰ ਲੈ ਕੇ ਕਈ ਵੱਡੇ ਕਦਮ ਵੀ ਚੁੱਕੇ ਹਨ। ਇਸ ਦੇ ਲਈ ਪਸ਼ੂ ਸਿਹਤ ਅਤੇ ਰੋਗ ਨਿਯੰਤਰਣ ਯੋਜਨਾ ਸ਼ੁਰੂ ਕੀਤੀ ਗਈ ਹੈ।

ਜੇਕਰ ਪਸ਼ੂਆਂ ਨੂੰ ਕਿਸੇ ਕਿਸਮ ਦੀ ਬਿਮਾਰੀ ਲੱਗ ਜਾਂਦੀ ਹੈ ਤਾਂ ਇਸ ਸਕੀਮ ਤਹਿਤ ਪਸ਼ੂ ਪਾਲਕਾਂ ਨੂੰ ਉਸ ਦੀ ਰੋਕਥਾਮ, ਨਿਯੰਤਰਣ ਲਈ 100 ਫੀਸਦੀ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਪਸ਼ੂ ਪਾਲਕਾਂ ਨੂੰ ਇਸ ਸਕੀਮ ਤੋਂ ਆਰਥਿਕ ਤੌਰ 'ਤੇ ਵੱਡੀ ਰਾਹਤ ਮਿਲ ਸਕਦੀ ਹੈ।

ਇਹ ਵੀ ਪੜ੍ਹੋ : ਦੁਧਾਰੂ ਪਸ਼ੂਆਂ ਲਈ ਖ਼ਾਸ ਚਾਕਲੇਟ, ਇਸ ਨਾਲ ਵਧੇਗੀ ਪਸ਼ੂਆਂ ਦੀ ਦੁੱਧ ਦੇਣ ਦੀ ਸਮਰੱਥਾ

ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ

ਇਸ ਸਕੀਮ ਰਾਹੀਂ ਸਰਕਾਰ ਪਸ਼ੂ ਪਾਲਣ ਦੇ ਖੇਤਰ ਵਿੱਚ ਵਿੱਤੀ ਗ੍ਰਾਂਟਾਂ ਅਤੇ ਵੱਖ-ਵੱਖ ਸਹੂਲਤਾਂ ਪ੍ਰਦਾਨ ਕਰਦੀ ਹੈ। ਇਸ ਸਕੀਮ ਤਹਿਤ ਗਾਂ, ਮੱਝ, ਭੇਡ, ਬੱਕਰੀ, ਸੂਰ ਆਦਿ ਨੂੰ ਰਿਆਇਤੀ ਦਰ 'ਤੇ ਵਧੀਆ ਗੁਣਵੱਤਾ ਵਾਲਾ ਚਾਰਾ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਸਕੀਮ ਵਿੱਚ ਕੁਝ ਹੋਰ ਗੱਲਾਂ ਵੀ ਸ਼ਾਮਲ ਹਨ, ਜਿਨ੍ਹਾਂ ਬਾਰੇ ਖੇਤੀਬਾੜੀ ਵਿਭਾਗ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

ਪਸ਼ੂ ਹੈਲਪਲਾਈਨ ਨੰਬਰ

ਸਰਕਾਰ ਵੱਲੋਂ ਪਸ਼ੂਆਂ ਨਾਲ ਸਬੰਧਤ ਹਰ ਤਰ੍ਹਾਂ ਦੀ ਜਾਣਕਾਰੀ ਅਤੇ ਸਹੂਲਤਾਂ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ। ਪਸ਼ੂ ਪਾਲਕ ਜਾਨਵਰਾਂ ਨਾਲ ਸਬੰਧਤ ਕੋਈ ਵੀ ਜਾਣਕਾਰੀ ਕਿਸੇ ਵੀ ਭਾਸ਼ਾ ਵਿੱਚ ਪ੍ਰਾਪਤ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਹੈਲਪਲਾਈਨ ਨੰਬਰ 1551 ਜਾਂ 1800-180-1551 ਹਨ। ਇਸ 'ਤੇ ਡਾਇਲ ਕਰਕੇ ਤੁਸੀਂ ਪਸ਼ੂਆਂ ਦੀ ਸਿਹਤ, ਪੋਸ਼ਣ ਜਾਂ ਸਿਹਤ ਨਾਲ ਜੁੜੀ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

Summary in English: Through these schemes, the animal rearers will get a big relief in the dairy sector

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters