1. Home
  2. ਪਸ਼ੂ ਪਾਲਣ

Dairy Animals ਨੂੰ Heat Stress ਤੋਂ ਬਚਾਉਣ ਲਈ ਨੁਕਤੇ

ਗਰਮੀ ਦਾ ਅਸਰ ਨਾ ਸਿਰਫ ਖੇਤੀਬਾੜੀ 'ਤੇ ਸਗੋਂ ਪਸ਼ੂ ਪਾਲਣ ਦੇ ਕਿੱਤੇ 'ਤੇ ਵੀ ਪੈਂਦਾ ਨਜ਼ਰ ਆ ਰਿਹਾ ਹੈ। ਆਉਣ ਵਾਲੇ ਜੂਨ, ਜੁਲਾਈ ਤੇ ਅਗਸਤ ਮਹੀਨੇ ਪਸ਼ੂ ਪਾਲਕਾਂ ਲਈ ਚਿੰਤਾ ਦਾ ਵਿਸ਼ਾ ਬਣ ਸਕਦੇ ਹਨ।

Gurpreet Kaur Virk
Gurpreet Kaur Virk
ਡੇਅਰੀ ਪਸ਼ੂਆਂ ਨੂੰ ਗਰਮੀ ਦੇ ਤਣਾਅ ਤੋਂ ਬਚਾਓ

ਡੇਅਰੀ ਪਸ਼ੂਆਂ ਨੂੰ ਗਰਮੀ ਦੇ ਤਣਾਅ ਤੋਂ ਬਚਾਓ

ਅੱਜ ਜਿਸ ਪ੍ਰਕਾਰ ਦਿਨੋਂ ਦਿਨ ਵੱਧ ਰਹੀ ਗਰਮੀ ਦਾ ਅਸਰ ਖੇਤੀਬਾੜੀ ਫ਼ਸਲਾਂ ਤੇ ਦਿਖਾਈ ਦੇ ਰਿਹਾ ਹੈ ਉਸ ਦੇ ਨਾਲ-ਨਾਲ ਇਸ ਦਾ ਅਸਰ ਪਸ਼ੂ ਪਾਲਕਾਂ ਤੇ ਮੁਰਗੀ ਪਾਲਕਾਂ ਦੇ ਕਾਰੋਬਾਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਮੁੱਖ ਕਾਰਣ ਫੈਕਟਰੀਆਂ ਵਿੱਚ ਵਾਧਾ, ਜਮੀਨ ਦੀ ਖੁਦਾਈ, ਗੱਡੀਆਂ ਵੱਲੋਂ ਪੈਦਾ ਕੀਤਾ ਧੂੰਆਂ, ਪਸ਼ੂਆਂ ਦੁਆਰਾ ਪੈਦਾ ਕੀਤੀ ਜਾਂਦੀ ਗੈਸ (ਮੀਥੇਨ), ਆਦਿ ਹਨ। ਇਹਨਾਂ ਕਾਰਨਾਂ ਕਰਕੇ ਮੌਸਮ ਵਿੱਚ ਹਰ ਸਾਲ ਤਬਦੀਲੀ ਆ ਰਹੀ ਹੈ, ਜਿਸ ਕਰਕੇ ਪਸ਼ੂਆਂ ਉੱਤੇ ਮਾੜਾ ਪ੍ਰਭਾਵ ਪੈ ਰਿਹਾ ਹੈ।

ਹੁਣ ਆਉਣ ਵਾਲੇ ਗਰਮੀ ਦੇ ਮਹੀਨੇ ਵੀ ਪਸ਼ੂ ਪਾਲਕਾਂ ਲਈ ਚਿੰਤਾ ਦਾ ਵਿਸ਼ਾ ਨੇ ਕਿਉਂਕਿ ਜੂਨ, ਜੁਲਾਈ ਤੇ ਅਗਸਤ ਵਿੱਚ ਜਿਆਦਾ ਗਰਮੀ ਕਾਰਨ ਪਸ਼ੂ ਹੀਟ ਸਟਰੈਸ (ਗਰਮੀ ਦਾ ਤਣਾਅ) ਦਾ ਸ਼ਿਕਾਰ ਹੁੰਦੇ ਨੇ ਜਿਸ ਕਾਰਨ ਦੁੱਧ ਉਤਪਾਦਨ ਵਿੱਚ ਭਾਰੀ ਗਿਰਾਵਟ ਹੁੰਦੀ ਹੈ। ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਸਦੀ ਦੇ ਅੰਤ ਤੱਕ ਧਰਤੀ ਦਾ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਤੱਕ ਵਧਣ ਦਾ ਅਨੁਮਾਨ ਹੈ ਅਤੇ ਵੱਧ ਰਹੇ ਤਾਪਮਾਨ ਦਾ ਸਭ ਤੋਂ ਮਾੜਾ ਪ੍ਰਭਾਵ ਭਾਰਤ ਦੇ ਉੱਤਰੀ ਖੇਤਰ 'ਚ ਪਵੇਗਾ।

ਪਸ਼ੂਆਂ ਵਿੱਚ ਵਾਤਾਵਰਣ ਤਾਪਮਾਨ ਸਹਿਣ ਕਰਨ ਦੀ ਇਕ ਹੱਦ ਹੁੰਦੀ ਹੈ। ਗਰਮੀ ਦੇ ਮੌਸਮ ਵਿੱਚ ਦੁਪਹਿਰ ਸਮੇਂ ਦਾ ਤਾਪਮਾਨ 42-45 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੀ ਵੱਧ ਹੋ ਜਾਂਦਾ ਹੈ। ਜਦੋਂ ਵਾਤਾਵਰਨ ਦਾ ਤਾਪਮਾਨ ਪਸ਼ੂਆਂ ਦੇ ਤਾਪ-ਅਪ੍ਰਭਾਵੀ ਖੇਤਰ ਵਿੱਚ ਹੁੰਦਾ ਹੈ ਤਾਂ ਸਰੀਰ ਨੂੰ ਠੰਡਾ ਜਾਂ ਗਰਮ ਰੱਖਣ ਲਈ ਸ਼ਰੀਰਕ ਊਰਜਾ ਦੀ ਲੋੜ ਘੱਟ ਹੁੰਦੀ ਹੈ ਅਤੇ ਪਸ਼ੂਆਂ ਦਾ ਪ੍ਰਦਰਸ਼ਨ ਉੱਤਮ ਹੁੰਦਾ ਹੈ।

ਇਹ ਵੀ ਪੜ੍ਹੋ : 10 ਪਸ਼ੂਆਂ ਦੀ ਡੇਅਰੀ ਖੋਲ੍ਹਣ ਲਈ ਕਿੰਨਾ LOAN ਪ੍ਰਾਪਤ ਕੀਤਾ ਜਾ ਸਕਦਾ ਹੈ?

ਗਰਮੀ-ਤਣਾਅ ਦੇ ਕਰਕੇ ਦੁਧਾਰੂ ਪਸ਼ੂਆਂ ਵਿੱਚ ਪਰਿਵਰਤਣ ਦਿਖਾਈ ਦਿੰਦੇ ਨੇ ਜਿਵੇ ਕਿ:

1. ਸ਼ਰੀਰਿਕ ਤਾਪਮਾਨ ਵਿੱਚ ਵਾਧਾ।
2. ਤੇਜ-ਤੇਜ ਮੂੰਹ ਖੋਲ੍ਹ ਲੰਮੇ ਸਾਹ ਲੈਣਾ।
3. ਪਸ਼ੂ ਦੇ ਮੂੰਹ ਵਿਚੋਂ ਲਾਰ ਅਤੇ ਝੱਗ ਨਿਕਲਣਾ।
4. ਪਾਣੀ ਜ਼ਿਆਦਾ ਪੀਣਾ ਅਤੇ ਪੱਠੇ, ਦਾਣਾ ਘੱਟ ਖਾਣਾ।
5. ਊਰਜਾ ਦੀ ਲੋੜ ਵਿੱਚ ਵਾਧਾ।
6. ਪੌਸ਼ਟਿਕ ਤੱਤਾਂ ਦੀ ਕਮੀ।
7. ਦੁੱਧ ਉਤਪਾਦਨ ਵਿੱਚ ਭਾਰੀ ਗਿਰਾਵਟ।
8. ਦੁਧਾਰੂ ਪਸ਼ੂਆਂ ਦੀ ਪ੍ਰਜਨਣ ਸਮਰੱਥਾ ਵਿੱਚ ਘਾਟ।

ਇਹ ਵੀ ਪੜ੍ਹੋ : Cockroach Farming ਨਾਲ ਜ਼ਬਰਦਸਤ ਕਮਾਈ, ਵਿਦੇਸ਼ਾਂ ਤੋਂ ਬਾਅਦ India 'ਚ ਵਧੀ Demand

ਗਰਮੀ ਦੇ ਤਣਾਅ ਨੂੰ ਘੱਟ ਕਰਨ ਦੇ ਨੁਕਤੇ:

1. ਠੰਡੇ, ਤਾਜ਼ੇ ਅਤੇ ਸਾਫ਼ ਪਾਣੀ ਦੀ ਵਿਵਸਥਾ: ਪਸ਼ੂ ਨੂੰ ਦਿਨ ਵਿੱਚ ਤਿੰਨ-ਚਾਰ ਵਾਰ ਠੰਡਾ, ਤਾਜ਼ਾ ਤੇ ਸਾਫ ਪਾਣੀ ਜ਼ਰੂਰ ਪਿਲਾਉਣਾ ਚਾਹੀਦਾ ਹੈ।

2. ਪਸ਼ੂਆਂ ਦੀ ਰਿਹਾਇਸ਼: ਪਸ਼ੂਆਂ ਨੂੰ, ਖਾਸ ਤੌਰ 'ਤੇ ਦੋਗਲੀ ਪਸ਼ੂਆਂ ਨੂੰ, ਸਹੀ ਰਿਹਾਇਸ਼ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।
• ਪਸ਼ੂਆਂ ਲਈ ਸ਼ੈੱਡ ਦਾ ਪ੍ਰਬੰਧ
• ਚੌੜਾਈ ਅਤੇ ਅਕਾਰ
• ਸ਼ੈੱਡ ਦੀ ਉਚਾਈ
• ਛੱਤ ਦੀ ਕਿਸਮ
• ਛੱਤ ਬਣਾਉਣ ਲਈ ਸਮਾਨ।
• ਸ਼ੈੱਡ ਵਿੱਚ ਮਸ਼ੀਨੀ ਠੰਡਕ ਦਾ ਪ੍ਰਬੰਧ
• ਛੱਤ ਅਤੇ ਕੰਧ ਦਾ ਰੰਗ
• ਪੌਸ਼ਟਿਕ ਖੁਰਾਕ ਦਾ ਪ੍ਰਬੰਧ

ਇਹ ਵੀ ਪੜ੍ਹੋ : ਡੇਅਰੀ ਫਾਰਮ ਦੇ ਕਾਰੋਬਾਰ ਲਈ ਇਹ ਬੈਂਕ ਦਿੰਦੇ ਹਨ ਲੋਨ!

3. ਪਸ਼ੂ ਕੂਲਿੰਗ ਪ੍ਰਣਾਲੀ: 'ਲੂ' ਨਾਲ ਪ੍ਰਭਾਵਿਤ ਪਸ਼ੂ ਨੂੰ ਤੁਰੰਤ ਕਿਸੇ ਠੰਡੀ ਥਾਂ 'ਤੇ ਲਿਜਾ ਕੇ ਉਸ ਦੇ ਸ਼ਰੀਰ ਤੇ ਠੰਡਾ ਪਾਣੀ ਪਾਓ, ਹੋ ਸਕੇ ਬਰਫ ਜਾਂ ਠੰਡੇ ਪਾਣੀ ਦੀਆ ਪੱਟੀਆਂ ਦਾ ਇਸਤੇਮਾਲ ਕਰੋ।

4. ਨਸਲਾਂ: ਭਾਰਤ ਦੀਆਂ ਦੇਸੀ ਪਸ਼ੂਆਂ ਦੀਆਂ ਨਸਲਾਂ ਮੌਸਮ 'ਚ ਆ ਰਹੀ ਤਬਦੀਲੀ ਨੂੰ ਝੱਲਣ 'ਚ ਵਧੇਰੇ ਸਮਰੱਥ ਹਨ।

5. ਸ਼ੈੱਡ ਵਿੱਚ ਸਾਫ ਸਫਾਈ ਅਤੇ ਬਾਹਰੀ ਪਰਜੀਵੀ ਦਾ ਪ੍ਰਬੰਧ: ਸ਼ੈੱਡ ਅੰਦਰ ਅਤੇ ਆਲੇ ਦੁਆਲੇ ਪਾਣੀ ਖੜ੍ਹਾ ਨਹੀਂ ਹੋਣਾ ਚਾਹੀਦਾ। ਪਸ਼ੂਆਂ ਦੇ ਮ-ਮੂਤਰ ਅਤੇ ਗੋਹੇ ਦਾ ਨਿਪਟਾਰਾ ਸ਼ੈੱਡ ਤੋਂ ਦੂਰ ਕਰਨਾ ਚਾਹੀਦਾ ਹੈ ਤਾਂ ਕਿ ਗੋਹੇ ਉੱਪਰ ਪੈਦਾ ਹੋਏ ਮੱਛਰ-ਮੱਖੀਆਂ ਸ਼ੈੱਡ ਅੰਦਰ ਦਾਖਲ ਨਾ ਹੋ ਸਕਣ।

ਜੇਕਰ ਤੁਹਾਡੇ ਪਸ਼ੂ ਨੂੰ ਇੱਕ ਦਿਨ ਤੋਂ ਜਿਆਦਾ ਬੁਖਾਰ ਰਹਿੰਦਾ ਹੈ ਤਾਂ ਤੁਰੰਤ ਡਾਕਟਰੀ ਸਲਾਹ ਲਉ, ਕਿਉਂਕਿ ਇਹ ਬਿਮਾਰੀਆਂ ਜਾਨ ਲੇਵਾ ਹੁੰਦੀਆਂ ਹਨ। ਆਉਣ ਵਾਲੇ ਸਮੇਂ ਵਿੱਚ ਲੱਗਦਾ ਹੈ ਕਿ ਭਾਰਤ ਵਿੱਚ ਪਾਣੀ ਦੀ ਭਾਰੀ ਕਮੀ ਆਉਣ ਵਾਲੀ ਹੈ ਜਿਸ ਨੂੰ ਫਸਲਾਂ ਅਤੇ ਪਸ਼ੂਆਂ ਦੋਵਾਂ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਇਸ ਲਈ ਪਸ਼ੂਆਂ ਨੂੰ ਰੱਖਣ ਲਈ ਆਧੁਨਿਕ ਤਰੀਕੇ ਅਤੇ ਦੇਸੀ ਗਾਂਵਾਂ, ਮੱਝਾਂ ਦੀਆਂ ਨਸਲਾਂ ਪ੍ਰਫੁਲਿਤ ਕਰਨ ਨਾਲ ਹੀ ਮੌਸਮੀ ਤਬਦੀਲੀ ਨਾਲ ਨਜਿੱਠਿਆ ਜਾ ਸਕਦਾ ਹੈ। ਸੋ ਇਨ੍ਹਾਂ ਤਰੀਕਿਆਂ ਨੂੰ ਅਪਨਾਉਣ ਨਾਲ ਬਹੁਤ ਹੱਦ ਤੱਕ ਦੁੱਧ ਦੀ ਗਿਰਾਵਟ, ਪ੍ਰਜਨਣ ਸ਼ਕਤੀ ਵਿੱਚ ਕਮੀ ਤੇ ਹੋਰ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ।

ਕੰਵਰਪਾਲ ਸਿੰਘ ਢਿੱਲੋਂ1*, ਗੁਰਲਾਲ ਸਿੰਘ ਗਿੱਲ
ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ1

Summary in English: Tips to protect Dairy Animals from Heat Stress

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters