ਇਸ ਸਮੇਂ ਸੂਰਜ ਦੀ ਤਪਸ਼ ਕਾਰਨ ਦੇਸ਼ ਵਿੱਚ ਗਰਮ ਹਵਾਵਾਂ ਚੱਲ ਰਹੀਆਂ ਹਨ। ਤਾਪਮਾਨ ਲਗਭਗ 40 ਡਿਗਰੀ ਸੈਂਟੀਗਰੇਡ ਤੱਕ ਪੁੱਜ ਗਿਆ ਹੈ। ਨਤੀਜੇ ਵਜੋਂ, ਪਸ਼ੂਆਂ ਨੂੰ ਲੂ ਲੱਗਣ ਅਤੇ ਬਿਮਾਰ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਅੱਜ ਅੱਸੀ ਤੁਹਾਨੂੰ ਪਸ਼ੂਆਂ ਨੂੰ ਹੀਟਸਟ੍ਰੋਕ ਤੋਂ ਬਚਾਉਣ ਲਈ ਕੁੱਝ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ, ਜਿਸ ਨੂੰ ਆਪਣਾ ਕੇ ਤੁੱਸੀ ਪਸ਼ੂਆਂ ਦੀ ਰਾਖੀ ਕਰ ਸਕਦੇ ਹੋ।
ਗਰਮੀਆਂ ਦੇ ਮੌਸਮ ਵਿੱਚ ਗਰਮ ਹਵਾਵਾਂ ਅਤੇ ਵਧਦੇ ਤਾਪਮਾਨ ਕਾਰਨ ਪਸ਼ੂਆਂ ਵਿੱਚ ਹੀਟ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ। ਹੀਟ ਸਟ੍ਰੋਕ ਕਾਰਨ ਪਸ਼ੂਆਂ ਦੀ ਚਮੜੀ ਸੁੰਗੜ ਜਾਂਦੀ ਹੈ ਅਤੇ ਦੁਧਾਰੂ ਪਸ਼ੂਆਂ ਦਾ ਦੁੱਧ ਉਤਪਾਦਨ ਵੀ ਘਟ ਸਕਦਾ ਹੈ। ਜਿਸਦੇ ਚਲਦਿਆਂ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਦੀ ਸੁਰੱਖਿਆ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਜਿਸ ਤਰ੍ਹਾਂ ਗਰਮੀਆਂ ਦੇ ਮੌਸਮ ਵਿੱਚ ਲੂ ਸਾਨੂੰ ਨੁਕਸਾਨ ਪਹੁੰਚਾਉਂਦੀ ਹੈ, ਉਸੇ ਤਰ੍ਹਾਂ ਇਹ ਹਵਾਵਾਂ ਪਸ਼ੂਆਂ ਨੂੰ ਵੀ ਬਿਮਾਰ ਕਰਦੀਆਂ ਹਨ।
ਪਸ਼ੂ ਪਾਲਕਾਂ ਵੱਲੋਂ ਧਿਆਨ ਦੇਣ ਦੀ ਲੋੜ
-ਜੇਕਰ ਪਸ਼ੂ ਪਾਲਕ ਇਨ੍ਹਾਂ ਲੱਛਣਾਂ ਨੂੰ ਪਛਾਣ ਲੈਣ ਤਾਂ ਉਹ ਸਮੇਂ ਸਿਰ ਇਲਾਜ ਕਰਵਾ ਕੇ ਆਪਣੇ ਪਸ਼ੂਆਂ ਨੂੰ ਬਚਾ ਸਕਦੇ ਹਨ।
-ਪਸ਼ੂ ਗੰਭੀਰ ਹਾਲਤ ਵਿੱਚ ਹੋਵੇ ਤਾਂ ਤੁਰੰਤ ਨਜ਼ਦੀਕੀ ਪਸ਼ੂ ਹਸਪਤਾਲ ਵਿੱਚ ਜਾਓ।
-ਹੀਟ ਸਟ੍ਰੋਕ ਤੋਂ ਪੀੜਤ ਪਸ਼ੂਆਂ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਸ ਨੂੰ ਪੂਰਾ ਕਰਨ ਲਈ, ਪਸ਼ੂ ਨੂੰ ਗਲੂਕੋਜ਼ ਦੀ ਡ੍ਰਿੱਪ ਦੀ ਇੱਕ ਬੋਤਲ ਦੇਣੀ ਚਾਹੀਦੀ ਹੈ।
-ਬੁਖਾਰ ਨੂੰ ਘਟਾਉਣ ਅਤੇ ਖੂਨ ਦੀ ਕਮੀ ਦਾ ਇਲਾਜ ਕਰਨ ਲਈ ਤੁਰੰਤ ਪਸ਼ੂਆਂ ਦੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
-ਆਮ ਤੌਰ 'ਤੇ ਇਸ ਮੌਸਮ ਵਿੱਚ ਪਸ਼ੂਆਂ ਨੂੰ ਭੁੱਖ ਘੱਟ ਅਤੇ ਪਿਆਸ ਜ਼ਿਆਦਾ ਲੱਗਦੀ ਹੈ। ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂ ਨੂੰ ਦਿਨ ਵਿੱਚ ਘੱਟੋ-ਘੱਟ ਤਿੰਨ ਵਾਰ ਪਾਣੀ ਦੇਣਾ ਚਾਹੀਦਾ ਹੈ। ਜੋ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।
-ਇਸ ਤੋਂ ਇਲਾਵਾ ਪਸ਼ੂ ਨੂੰ ਪਾਣੀ ਵਿੱਚ ਥੋੜ੍ਹਾ ਜਿਹਾ ਨਮਕ ਅਤੇ ਆਟਾ ਮਿਲਾ ਕੇ ਪਾਣੀ ਦੇਣਾ ਚਾਹੀਦਾ ਹੈ।
ਹੀਟ ਸਟ੍ਰੋਕ ਦੇ ਲੱਛਣ
-ਹੀਟਸਟ੍ਰੋਕ ਕਾਰਨ ਪਸ਼ੂਆਂ ਨੂੰ 106 ਤੋਂ 108 ਡਿਗਰੀ ਤੱਕ ਤੇਜ਼ ਬੁਖਾਰ ਹੁੰਦਾ ਹੈ।
-ਪਸ਼ੂ ਸੁਸਤ ਹੋ ਕੇ ਖਾਣਾ-ਪੀਣਾ ਬੰਦ ਕਰ ਦਿੰਦਾ ਹੈ, ਜੀਭ ਮੂੰਹ ਵਿੱਚੋਂ ਬਾਹਰ ਨਿਕਲ ਜਾਂਦੀ ਹੈ।
-ਸਾਹ ਲੈਣ ਵਿੱਚ ਮੁਸ਼ਕਲ ਹੁੰਦੀ ਹੈ।
-ਮੂੰਹ ਦੇ ਆਲੇ-ਦੁਆਲੇ ਝੱਗ ਆ ਜਾਉਂਦੀ ਹੈ।
ਇਲਾਜ ਦੇ ਤਰੀਕੇ
ਪਸ਼ੂਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਹੇਠਾਂ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ
-ਜਾਨਵਰਾਂ ਦੇ ਘੇਰੇ ਵਿੱਚ ਸ਼ੁੱਧ ਹਵਾ ਅਤੇ ਪ੍ਰਦੂਸ਼ਿਤ ਹਵਾ ਨੂੰ ਬਾਹਰ ਜਾਣ ਦੇਣ ਲਈ ਇੱਕ ਸਕਾਈਲਾਈਟ ਹੋਣੀ ਚਾਹੀਦੀ ਹੈ।
-ਗਰਮੀ ਦੇ ਦਿਨਾਂ ਵਿੱਚ ਪਸ਼ੂਆਂ ਨੂੰ ਦਿਨ ਵੇਲੇ ਨਹਾਉਣਾ ਚਾਹੀਦਾ ਹੈ।
-ਖਾਸ ਕਰਕੇ ਮੱਝਾਂ ਨੂੰ ਠੰਡੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ।
-ਪਸ਼ੂ ਨੂੰ ਲੋੜੀਂਦੀ ਮਾਤਰਾ ਵਿੱਚ ਠੰਡਾ ਪਾਣੀ ਦੇਣਾ ਚਾਹੀਦਾ ਹੈ।
-ਜਾਨਵਰਾਂ ਨੂੰ ਟੀਨ ਜਾਂ ਘੱਟ ਉਚਾਈ ਵਾਲੀ ਛੱਤ ਦੇ ਹੇਠਾਂ ਨਹੀਂ ਬੰਨ੍ਹਣਾ ਚਾਹੀਦਾ।
-ਦੁਧਾਰੂ ਪਸ਼ੂਆਂ ਦੀ ਖੁਰਾਕ ਵੱਲ ਵਿਸ਼ੇਸ਼ ਧਿਆਨ ਦਿਓ, ਗਰਮੀਆਂ ਦੇ ਮੌਸਮ ਵਿੱਚ ਪਸ਼ੂਆਂ ਦੀ ਖੁਰਾਕ ਦੁੱਧ ਉਤਪਾਦਨ ਅਤੇ ਪਸ਼ੂਆਂ ਦੀ ਸਰੀਰਕ ਸਮਰੱਥਾ ਨੂੰ ਕਾਇਮ ਰੱਖਣ ਦੇ ਲਿਹਾਜ਼ ਨਾਲ ਬਹੁਤ ਜ਼ਰੂਰੀ ਹੈ।
-ਪਸ਼ੂਆਂ ਨੂੰ ਹਰਾ ਚਾਰਾ ਵੱਧ ਮਾਤਰਾ ਵਿੱਚ ਦੇਣਾ ਚਾਹੀਦਾ ਹੈ। ਇਸ ਦੇ ਦੋ ਫਾਇਦੇ ਹਨ, ਪਹਿਲਾ ਹਰਾ ਅਤੇ ਪੌਸ਼ਟਿਕ ਚਾਰਾ ਖਾਣ ਨਾਲ ਪਸ਼ੂ ਨੂੰ ਵਧੇਰੇ ਊਰਜਾ ਮਿਲਦੀ ਹੈ ਅਤੇ ਦੂਜਾ ਹਰੇ ਚਾਰੇ ਵਿੱਚ 70-90 ਫੀਸਦੀ ਤੱਕ ਪਾਣੀ ਦੀ ਮਾਤਰਾ ਹੁੰਦੀ ਹੈ, ਜਿਸ ਨਾਲ ਸਮੇਂ-ਸਮੇਂ 'ਤੇ ਪਾਣੀ ਦੀ ਕਮੀ ਪੂਰੀ ਹੁੰਦੀ ਹੈ।
ਇਹ ਵੀ ਪੜ੍ਹੋ : ਡੇਅਰੀ ਪਸ਼ੂਆਂ ਵਿੱਚ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਉਪਾਅ!
ਮਾਹਿਰਾਂ ਦਾ ਪੱਖ
ਮਾਹਿਰਾਂ ਦੀ ਮੰਨੀਏ ਤਾਂ ਗਰਮੀ ਦੇ ਮੌਸਮ ਦੌਰਾਨ ਪਸ਼ੂਆਂ ਨੂੰ ਵਧੀਆ ਕੁਆਲਿਟੀ ਦਾ ਰਾਸ਼ਨ ਅਤੇ ਪੱਠੇ ਖਵਾਉਣੇ ਚਾਹੀਦੇ ਹਨ। ਜੇਕਰ ਕੋਈ ਪਸ਼ੂ ਚਾਰਾ ਨਹੀਂ ਖਾਂਦਾ ਤਾਂ ਉਸ ਪਸ਼ੂ ਨੂੰ ਦੂਸਰੇ ਪਸ਼ੂਆਂ ਨਾਲੋਂ ਵੱਖ ਰੱਖ ਕੇ ਤੁਰੰਤ ਪਸ਼ੂ ਪਾਲਣ ਵਿਭਾਗ ਦੇ ਡਾਕਟਰ ਤੋਂ ਚੈੱਕਅਪ ਕਰਵਾ ਕੇ ਇਲਾਜ ਸ਼ੁਰੂ ਕਰਾਉਣਾ ਚਾਹੀਦਾ ਹੈ। ਕੁੱਲ ਮਿਲਾ ਕੇ ਪਸ਼ੂਆਂ ਨੂੰ ਲੂ ਤੋਂ ਬਚਾਉਣ ਲਈ ਸਾਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਤਾਂ ਜੋ ਪਸ਼ੂ ਧਨ ਨੂੰ ਗਰਮੀ ਕਾਰਨ ਲੱਗਣ ਵਾਲੇ ਰੋਗਾਂ ਤੋਂ ਬਚਾਇਆ ਜਾ ਸਕੇ।
Summary in English: Try these methods to protect animals from heatstroke in summer!