ਪੁਣੇ ਦੇ ਮੋਸ਼ੀ ਵਿੱਚ ਆਯੋਜਿਤ ਭਾਰਤ ਦੀ ਸਭ ਤੋਂ ਵੱਡੀ ਖੇਤੀ ਪ੍ਰਦਰਸ਼ਨੀ 'ਕਿਸਾਨ -2019 ' ਵਿੱਚ ਕਈ ਖੇਤੀਬਾੜੀ ਉਪਕਰਣ ਬਣਾਉਣ ਵਾਲੀ ਕੰਪਨੀਆਂ ਨੇ ਹਿੱਸਾ ਲਿਆ | ਉਨ੍ਹਾਂ ਕੰਪਨੀਆਂ ਵਿਚੋਂ ਇਕ ਕੰਪਨੀ ਲੇਮਕੇਨ ਵੀ ਸੀ | ਲੇਮਕੇਨ ਇਕ ਜਰਮਨ ਕੰਪਨੀ ਹੈ ਜੋ ਖੇਤੀਬਾੜੀ ਉਪਕਰਣ ਬਣਾਉਂਦੀ ਹੈ | ਇਸ ਸਮੇਂ, ਇਹ ਕੰਪਨੀ ਦੀ ਦੇਸ਼ ਭਰ ਵਿੱਚ ਪਹੁੰਚ ਹੈ | ਕੰਪਨੀ ਦੇ ਕੋਲ ਰਿਵਰਸੀਬਲ ਹਲ, ਕਲਟੀਵੇਟਰ ,ਅਤੇ ਪਾਵਰ ਹੈਰੋ ਆਦਿ ਖੇਤੀਬਾੜੀ ਉਪਕਰਣ ਮੌਜੂਦ ਹਨ | ਕੰਪਨੀ ਪਿਛਲੇ 5 ਸਾਲਾਂ ਤੋਂ ਕਿਸਾਨਾਂ ਨੂੰ ਉੱਚ ਪੱਧਰੀ ਖੇਤੀਬਾੜੀ ਉਪਕਰਣ ਪ੍ਰਦਾਨ ਕਰ ਰਹੀ ਹੈ | ਮੇਲੇ ਵਿੱਚ, ਲੇਮਕੇਨ ਨੇ ਵੀ ਆਪਣੇ ਖੇਤੀਬਾੜੀ ਉਪਕਰਣਾਂ ਦੀ ਪ੍ਰਦਰਸ਼ਨੀ ਲਗਾਈ ਅਤੇ ਇੱਕ ਨਵਾਂ ਹਾਈਡ੍ਰੌਲਿਕ ਰਿਵਰਸੀਬਲ ਹਲ - ਔਪਲ 080 E ਵੀ ਪੇਸ਼ ਕੀਤਾ | ਇਸ ਹਲ ਵਿੱਚ 21 ਇੰਚ ਤੋਂ 29 ਇੰਚ ਚੌੜੀ ਵਾਹੀ ਕੀਤੀ ਜਾ ਸਕਦੀ ਹੈ | ਇਸ ਨੂੰ ਚਲਾਉਣ ਲਈ, ਨਰਮ ਅਤੇ ਭਾਰੀ ਮਿੱਟੀ ਵਿੱਚ 40 ਤੋਂ 47 ਹਾਰਸ ਪਾਵਰ ਦੇ ਟਰੈਕਟਰ ਦੀ ਲੋੜ ਹੁੰਦੀ ਹੈ | ਨਰਮ ਮਿੱਟੀ ਵਿੱਚ 10-12 ਇੰਚ ਗਹਿਰੀ ਵਾਹੀ ਕੀਤੀ ਜਾ ਸਕਦੀ ਹੈ | ਇਸ ਹਲ ਦਾ ਭਾਰ 350 ਕਿੱਲੋਗ੍ਰਾਮ ਹੁੰਦਾ ਹੈ। ਕੰਪਨੀ ਨੇ ਇਸ ਹਲ 'ਤੇ ਇਕ ਸਾਲ ਦੀ ਵਾਰੰਟੀ ਅਤੇ ਦੋ ਮੁਫਤ ਸੇਵਾਵਾਂ ਵੀ ਦਿੱਤੀਆਂ ਹਨ |ਇਸ ਦੀ ਸ਼ੁਰੂਆਤ ਮਹਾਰਾਸ਼ਟਰ ਦੇ ਡੀਲਰਾਂ ਦੇ ਇੱਕ ਸਮੂਹ ਦੁਆਰਾ ਕੀਤੀ ਗਈ ਸੀ, ਜਿਸ ਵਿੱਚ ਮੁੱਖ ਤੌਰ ਤੇ ਪ੍ਰਕਾਸ਼ ਕੁੰਭਾਰ, ਕੋਲਹਾਪੁਰ ਦੇ ਡੀਲਰ ਸ਼ਾਮਲ ਸਨ | ਇਸ ਮੌਕੇ ਤੇ ਸੰਜੇ ਕਪੂਰ, ਸੀ ਈ ਓ ( CEO ) ਅਤੇ ਸੀਨੀਅਰ ਮੈਨੇਜਰ ਮਾਰਕੀਟਿੰਗ ਅਭਿਜੀਤ ਗਾਇਕਵਾੜ ਵੀ ਮੌਜੂਦ ਸਨ।
Summary in English: Lemken introduces new hydraulic reversible plow - Opel 080E