1. Home
  2. ਫਾਰਮ ਮਸ਼ੀਨਰੀ

Shark Tank India Season 2 'ਚ Geeani Electric Tractor ਦੀ ਧੂਮ, ਛੋਟੇ ਕਿਸਾਨਾਂ ਲਈ ਵਰਦਾਨ

Geeani ਕੰਪੈਕਟ ਟਰੈਕਟਰ ਭਾਰਤ ਦੇ ਸਭ ਤੋਂ ਛੋਟੇ Electric Tractor ਦੀ ਸ਼੍ਰੇਣੀ ਵਿੱਚ ਸ਼ੁਮਾਰ ਹੋ ਗਿਆ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦੇ ਅਤੇ ਇਹ ਛੋਟੇ ਕਿਸਾਨਾਂ ਲਈ ਕਿਵੇਂ ਵਰਦਾਨ ਸਾਬਤ ਹੋ ਰਿਹਾ ਹੈ।

Gurpreet Kaur Virk
Gurpreet Kaur Virk
India ਦਾ ਸਭ ਤੋਂ ਛੋਟਾ Electric Tractor

India ਦਾ ਸਭ ਤੋਂ ਛੋਟਾ Electric Tractor

Geeani Electric Tractor: ਜੀਨੀ ਕੰਪੈਕਟ ਟਰੈਕਟਰ (Geeani Compact Tractor) ਨੇ ਸ਼ਾਰਕ ਟੈਂਕ ਇੰਡੀਆ ਸੀਜ਼ਨ 2 (Shark Tank India Season 2) ਵਿੱਚ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਇਸ ਤੋਂ ਬਾਅਦ ਤੋਂ ਹੀ ਭਾਰਤ ਦੇ ਸਭ ਤੋਂ ਛੋਟੇ ਇਲੈਕਟ੍ਰਿਕ ਟਰੈਕਟਰ ਦੀ ਪੂਰੇ ਦੇਸ਼ ਵਿੱਚ ਚਰਚਾ ਹੋ ਰਹੀ ਹੈ।

ਸੋਨੀ ਟੀਵੀ (Sony TV) ਦੇ ਮਸ਼ਹੂਰ ਸ਼ੋਅ ਸ਼ਾਰਕ ਟੈਂਕ ਇੰਡੀਆ (Shark Tank India) ਵਿੱਚ ਪਿਛਲੇ ਦਿਨੀਂ ਖ਼ਾਸ ਖੇਤੀ ਸੈਕਟਰ (Agri Sector) ਲਈ ਬਣਾਏ ਗਏ ਇੱਕ ਇਲੈਕਟ੍ਰਿਕ ਟਰੈਕਟਰ ਦੀ ਧੂਮ ਦੇਖਣ ਨੂੰ ਮਿਲੀ। ਕਿਹਾ ਜਾ ਰਿਹਾ ਹੈ ਕਿ ਇਸ ਜੀਨੀ ਕੰਪੈਕਟ ਟਰੈਕਟਰ (Geeani Compact Tractor) ਤੋਂ ਛੋਟੇ ਕਿਸਾਨਾਂ ਨੂੰ ਵੱਡਾ ਲਾਭ ਮਿਲਣ ਵਾਲਾ ਹੈ।

‘Geeani’ ਛੋਟੇ ਕਿਸਾਨਾਂ ਲਈ ਲਾਹੇਵੰਦ

ਸ਼ਾਰਕ ਟੈਂਕ ਇੰਡੀਆ ਸੀਜ਼ਨ 2 (Shark Tank India Season 2) ਦੇ ਹਾਲ ਹੀ ਦੇ ਐਪੀਸੋਡ ਵਿੱਚ ਤਿੰਨ ਉੱਦਮੀਆਂ ਨੇ ਉਨ੍ਹਾਂ ਕਿਸਾਨਾਂ ਲਈ ਇੱਕ ਕੰਪੈਕਟ ਟਰੈਕਟਰ ਪੇਸ਼ ਕੀਤਾ ਜਿਨ੍ਹਾਂ ਕੋਲ ਜ਼ਮੀਨ ਦਾ ਇੱਕ ਛੋਟਾ ਜਿਹਾ ਟੁਕੜਾ ਹੈ ਅਤੇ ਉਹ ਆਪਣੀ ਉਪਜ ਲਈ ਵੱਡੇ ਟਰੈਕਟਰਾਂ ਨੂੰ ਖਰੀਦ ਨਹੀਂ ਕਰ ਸਕਦੇ। ਇਸ ਟਰੈਕਟਰ ਬ੍ਰਾਂਡ ਦਾ ਨਾਂ 'ਜੀਨੀ' ਰੱਖਿਆ ਗਿਆ ਹੈ। Geeani ਨੇ ਛੋਟੀ ਜ਼ਮੀਨ 'ਤੇ ਵੀ ਉਤਪਾਦਨ ਵਧਾਉਣ ਲਈ ਛੋਟੇ ਜ਼ਮੀਨ ਮਾਲਕਾਂ ਦੀ ਖੇਤੀ ਲਈ ਕੰਪੈਕਟ ਟਰੈਕਟਰ (Compact Tractor) ਪੇਸ਼ ਕੀਤਾ ਹੈ।

ਇਹ ਵੀ ਪੜ੍ਹੋ: ਢੋਆ-ਢੁਆਈ ਦੀ ਖੱਜਲ-ਖੁਆਰੀ ਬੰਦ, ਇਹ ਜੁਗਾੜ ਭਾਰ ਖਿੱਚਣ ਦੇ ਕੰਮਾਂ ਨੂੰ ਬਣਾਏਗਾ ਆਸਾਨ

ਭਾਰਤ ਦਾ ਸਭ ਤੋਂ ਛੋਟਾ ਇਲੈਕਟ੍ਰਿਕ ਟਰੈਕਟਰ

Geeani ਦੇ ਸੰਸਥਾਪਕਾਂ ਨੇ ਦੱਸਿਆ ਕਿ ਭਾਰਤ ਦੇ ਕਿਸਾਨਾਂ ਨੂੰ ਅਜੇ ਵੀ ਖੇਤੀ ਲਈ ਮੁੱਢਲੀਆਂ ਵਸਤੂਆਂ ਜਿਵੇਂ ਕਿ ਟਰੈਕਟਰ ਬਹੁਤ ਮਹਿੰਗੇ ਭਾਅ 'ਤੇ ਖਰੀਦਣਾ ਪੈਂਦਾ ਹੈ। ਇਸ ਕਾਰਨ ਅਸੀਂ ਦੇਸ਼ ਦੇ ਕਿਸਾਨਾਂ ਲਈ ਕੁਝ ਕਰਨ ਬਾਰੇ ਸੋਚਿਆ, ਜਿਸ ਕਾਰਨ ਅਸੀਂ ਕਿਸਾਨਾਂ ਦੀ ਮਦਦ ਲਈ ਸਭ ਤੋਂ ਛੋਟਾ ਇਲੈਕਟ੍ਰਿਕ ਟਰੈਕਟਰ ਤਿਆਰ ਕੀਤਾ ਹੈ। ਇਸ ਨਾਲ ਸਾਡੇ ਕਿਸਾਨ ਨੂੰ ਬਹੁਤ ਮਦਦ ਮਿਲੇਗੀ। ਇਸ ਦੇ ਨਾਲ ਹੀ ਇਸ ਟਰੈਕਟਰ ਦੀ ਕੀਮਤ ਵੀ ਕਾਫ਼ੀ ਕਿਫ਼ਾਇਤੀ ਹੈ, ਜਿਸ ਨਾਲ ਸਾਡੇ ਕਿਸਾਨਾਂ ਦੀ ਮਦਦ ਹੋਵੇਗੀ।

ਇਹ ਵੀ ਪੜ੍ਹੋ: Tractor Maintenance Tips: ਇਸ ਤਰ੍ਹਾਂ ਕਰੋ ਖੇਤੀ ਮਸ਼ੀਨਰੀ ਲਈ ਉਚਿਤ ਗਰੀਸ ਅਤੇ ਤੇਲ ਦੀ ਚੋਣ

ਕੰਪਨੀ ਦਾ ਨਾਮ 'Geeani' ਰੱਖਣ ਦੇ ਪਿੱਛੇ ਦੀ ਕਹਾਣੀ

Geeani ਦੇ ਸੰਸਥਾਪਕਾਂ ਨੇ ਇਸ ਦੇ ਨਾਂ ਪਿੱਛੇ ਕਹਾਣੀ ਦੱਸੀ ਕਿ ਉਨ੍ਹਾਂ ਨੇ ਇਸ ਟਰੈਕਟਰ ਦੇ ਬ੍ਰਾਂਡ ਨਾਮ ਦੇ ਪਹਿਲੇ ਤਿੰਨ ਅੱਖਰ ਆਪਣੀ ਮਰਹੂਮ ਮਾਂ (ਗੀਤਾ) ਦੇ ਨਾਂ 'ਤੇ ਰੱਖੇ ਹਨ ਅਤੇ ਆਖਰੀ ਤਿੰਨ ਅੱਖਰ ਉਸ ਮਾਂ ਦੇ ਦੋਸਤ ਦੇ ਨਾਮ ਹਨ ਜਿਸ ਨੇ ਉਸ (ਅਨੀਤਾ) ਨੂੰ ਉਸਦੇ ਮਾਤਾ-ਪਿਤਾ ਦੇ ਦੇਹਾਂਤ ਤੋਂ ਬਾਅਦ ਪਾਲਿਆ ਸੀ। ਇਹ ਸੁਣ ਕੇ ਸ਼ਾਰਕ ਟੈਂਕ ਇੰਡੀਆ ਸੀਜ਼ਨ 2 (Shark Tank India Season 2) ਦੇ ਸਾਰੇ ਜੱਜ ਬਹੁਤ ਭਾਵੁਕ ਹੋ ਗਏ।

Summary in English: Geeani Electric Tractor Showcased in Shark Tank India Season 2

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters