1. Home
  2. ਫਾਰਮ ਮਸ਼ੀਨਰੀ

ਭਾਰਤ ਵਿੱਚ ਹਰ ਤਰ੍ਹਾਂ ਦੀ ਫਸਲ ਅਤੇ ਮਿੱਟੀ ਲਈ Rotavator Technique ਦੇ ਨਾਲ ਭੂਮੀ ਦੀ ਤਿਆਰੀ ਵਿੱਚ ਜਬਰਦਸਤ ਤਦਬੀਲੀ ਲਿਆਉਣਾ Mahindra ਦਾ ਟੀਚਾ

ਮਹਿੰਦਰਾ ਦਾ ਉਦੇਸ਼ ਭਾਰਤ ਵਿੱਚ ਭੂਮੀ ਦੀ ਤਿਆਰੀ ਸੰਬੰਧੀ ਗਤੀਵਿਧੀਆਂ ਨੂੰ ਬਦਲਣ ਦਾ ਹੈ ਜਿਸ ਵਿੱਚ ਭਾਰੀ ਤੋਂ ਲੈ ਕੇ ਹਲਕੇ ਡਿਊਟੀ ਤੱਕ ਦੇ ਰੋਟਾਵੇਟਰ ਦੀ ਟਿਕਾਊ ਅਤੇ ਭਰੋਸੇਮੰਦ ਰੇਂਜ ਹੈ ਜਿਸਨੂੰ ਹਰ ਖੇਤੀ ਦੀ ਸਥਿਤੀ ਲਈ ਡਿਜ਼ਾਈਨ ਅਤੇ ਵਿਕਸਿਤ ਕੀਤਾ ਗਿਆ ਹੈ ਭਾਰਤ ਵਿੱਚ ਬਣੇ ਮਹਿੰਦਰਾ ਰੋਟਾਵੇਟਰ ਮਹਿੰਦਰਾ ਦੇ ਸਭ ਤੋਂ ਵੱਡੇ ਨੈੱਟਵਰਕ ਵਿੱਚ ਉਪਲਬੱਧ ਹਨ ਜਿਸ ਵਿੱਚ ਅਸਾਨ ਫਾਈਨੈਂਸਿੰਗ ਵਾਰੰਟੀ ਸਰਵਿਸ ਅਤੇ ਸਪੇਅਰ ਸ਼ਾਮਿਲ ਹਨ।

Gurpreet Kaur Virk
Gurpreet Kaur Virk
ਭਾਰਤ ਵਿੱਚ ਹਰ ਤਰ੍ਹਾਂ ਦੀ ਫਸਲ ਅਤੇ ਮਿੱਟੀ ਲਈ ਰੋਟਾਵੇਟਰ ਤਕਨੀਕ ਦੇ ਨਾਲ ਭੂਮੀ ਦੀ ਤਿਆਰੀ ਵਿੱਚ ਜਬਰਦਸਤ ਤਦਬੀਲੀ ਲਿਆਉਣਾ ਮਹਿੰਦਰਾ ਦਾ ਟੀਚਾ

ਭਾਰਤ ਵਿੱਚ ਹਰ ਤਰ੍ਹਾਂ ਦੀ ਫਸਲ ਅਤੇ ਮਿੱਟੀ ਲਈ ਰੋਟਾਵੇਟਰ ਤਕਨੀਕ ਦੇ ਨਾਲ ਭੂਮੀ ਦੀ ਤਿਆਰੀ ਵਿੱਚ ਜਬਰਦਸਤ ਤਦਬੀਲੀ ਲਿਆਉਣਾ ਮਹਿੰਦਰਾ ਦਾ ਟੀਚਾ

Chandigarh 26 August 2024: ਦੁਨੀਆਂ ਦੀ ਸਭ ਤੋਂ ਵੱਡੀ ਟਰੈਕਟਰ ਨਿਰਮਾਤਾ ਕੰਪਨੀ ਮਹਿੰਦਰਾ ਫਾਰਮ ਇਕਵਪਮੈਂਟ ਸੈਕਟਰ ਨੇ ਦੇਸ਼ ਵਿੱਚ ਕਿਸਾਨਾਂ ਲਈ ਭੂਮੀ ਦੀ ਤਿਆਰੀ ਸੰਬੰਧੀ ਗਤੀਵਿਧੀਆਂ ਨੂੰ ਮਹੱਤਵਪੂਰਨ ਰੂਪ ਨਾਲ ਬਦਲਣ ਲਈ ਕਮਰ ਕਸ ਲਈ ਹੈ। ਇਸ ਲਈ ਕੰਪਨੀ ਹਰ ਤਰ੍ਹਾਂ ਦੀ ਮਿੱਟੀ ਅਤੇ ਫਸਲ ਦੇ ਲਈ ਵਿਕਸਿਤ ਰੋਟਾਵੇਟਰ ਦੀ ਆਪਣੀ ਵਿਆਪਕ ਰੇਂਜ ਦਾ ਸਹਾਰਾ ਲੈ ਰਹੀ ਹੈ।

ਭਾਰਤ ਵਿੱਚ ਮਹਿੰਦਰਾ ਦੇਸ਼ ਦੇ ਸਭ ਤੋਂ ਵੱਡੇ ਰੋਟਾਵੇਟਰ ਨਿਰਮਾਤਾਵਾਂ ਵਿੱਚੋਂ ਇੱਕ ਹੈ, ਜਿਸਦੀ ਵਿਆਪਕ ਰੇਂਜ ਨੂੰ ਇਸਦੀ ਸ਼ੋਧ ਅਤੇ ਵਿਕਾਸ ਟੀਮ ਦੁਆਰਾ ਵਿਸ਼ਵ ਪੱਧਰੀ ਮਾਪਦੰਡਾਂ ਅਨੁਸਾਰ ਡਿਜ਼ਾਈਨ ਅਤੇ ਟੈਸਟ ਕੀਤਾ ਗਿਆ ਹੈ। ਕੰਪਨੀ ਦੇਸ਼ ਭਰ ਵਿੱਚ ਹਰ ਖੇਤੀ ਦੀ ਸਥਿਤੀ ਲਈ ਵਧੀਆ ਪਰਫਾਰਮੈਂਸ ਭਰੋਸੇਯੋਗਤਾ ਅਤੇ ਜੀਵਨ ਯਕੀਨੀ ਬਣਾਉਣ ਲਈ ਕਿਸਾਨਾਂ ਨਾਲ ਮਿਲ ਕੇ ਕੰਮ ਕਰਦੀ ਹੈ।

ਭਾਰਤ ਵਿੱਚ ਨਿਰਮਿਤ ਮਹਿੰਦਰਾ ਰੋਟਾਵੇਟਰ ਪੰਜਾਬ ਦੇ ਨਾਭਾ ਵਿੱਚ ਇੱਕ ਸਮਰਪਿਤ ਮੈਨਿਊਫੈਕਚਰਿੰਗ ਯੂਨਿਟ ਵਿੱਚ ਨਿਮਰਿਤ ਕੀਤੇ ਗਏ ਹਨ। ਮਹਿੰਦਰਾ ਦੇ ਰੋਟਾਵੇਟਰ ਜ਼ਮੀਨ ਦੀ ਤਿਆਰੀ ਸੰਬੰਧੀ ਗਤੀਵਿਧੀਆਂ ਦੇ ਲਈ ਜ਼ਰੂਰੀ ਸਮੇਂ ਅਤੇ ਮਿਹਨਤ ਨੂੰ ਅਨੁਕੂਲ ਬਣਾਉਂਦੇ ਹਨ। ਉਹ ਬੀਜ ਦੀ ਗੁਣਵੱਤਾ ਵਿੱਚ ਵੀ ਸੁਧਾਰ ਕਰਦੇ ਹਨ ਖਰਪਤਵਾਰ ਨਿਯੰਤਰਣ ਅਤੇ ਰਹਿੰਦ-ਖੁਹੰਦ ਦੇ ਮਨੇਜਮੈਂਟ ਨੂੰ ਵੀ ਯਕੀਨੀ ਬਣਾਉਂਦੇ ਹਨ। ਨਾਲ ਹੀ ਮਿੱਟੀ ਦੀਆਂ ਭੌਤਿਕ ਸਥਿਤੀਆਂ ਵਿੱਚ ਸੁਧਾਰ ਨੂੰ ਵੀ ਯਕੀਨੀ ਬਣਾਉਂਦੇ ਹਨ। ਮਹਿੰਦਰਾ ਰੋਟਾਵੇਟਰ 15 ਤੋਂ 70 ਐਚ.ਪੀ ਤੱਕ ਦੇ ਟਰੈਕਟਰਾਂ ਦੇ ਨਾਲ ਅਨੁਕੂਲ ਹਨ ਅਤੇ ਵੱਖ-ਵੱਖ ਤਰ੍ਹਾਂ ਦੀ ਮਿੱਟੀ ਦੀਆਂ ਸਥਿਤੀਆਂ ਲਈ ਉਪਯੁਕਤ ਹਨ।

ਪ੍ਰਗਤੀਸ਼ੀਲ ਕਿਸਾਨਾਂ ਲਈ ਡਿਜ਼ਾਈਨ ਅਤੇ ਵਿਕਸਿਤ ਕੀਤਾ ਗਿਆ ‘ਇੰਟੈਲੀਜੈਂਟ ਰੋਟਾਵੇਟਰ’

ਪ੍ਰਗਤੀਸ਼ੀਲ ਕਿਸਾਨਾਂ ਲਈ ਡਿਜ਼ਾਈਨ ਅਤੇ ਵਿਕਸਿਤ ਕੀਤਾ ਗਿਆ ‘ਇੰਟੈਲੀਜੈਂਟ ਰੋਟਾਵੇਟਰ’

ਰੋਟਾਵੇਟਰ ਨੂੰ ਵਾਢੀ ਲਈ ਸਭ ਤੋਂ ਘੱਟ ਬਾਲਣ ਦੀ ਖਪਤ ਯਕੀਨੀ ਬਣਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਹ ਅਧਿ-ਆਧੁਨਿਕ ਟਿਕਾਊ ਹੈ। ਮਹਿੰਦਰਾ ਰੋਟਾਵੇਟਰ ਦੇ ਬਲੇਡ ਇੱਕ ਵਿਸ਼ੇਸ਼ ਸਟੀਲ ਅਲਾਏ ਬ੍ਰਾਂਡੱਡ ‘ਬੋਰੋ ਬਲੇਡ’ ਤੋਂ ਬਣੇ ਹੁੰਦੇ ਹਨ ਤਾਂਕਿ ਮਿੱਟੀ ਦੀ ਸਭ ਤੋਂ ਔਖੀਆਂ ਸਥਿਤੀਆਂ ਵਿੱਚ ਵੀ ਲੰਬੇ ਸਮੇਂ ਤੱਕ ਜੀਵਨ ਨੂੰ ਯਕੀਨੀ ਕੀਤਾ ਜਾ ਸਕੇ। ਪ੍ਰਗਤੀਸ਼ੀਲ ਕਿਸਾਨਾਂ ਦੀ ਸੇਵਾ ਕਰਨ ਲਈ ਮਹਿੰਦਰਾ ਇੱਕ ‘ਇੰਟੈਲੀਜੈਂਟ ਰੋਟਾਵੇਟਰ’ ਵੀ ਪ੍ਰਦਾਨ ਕਰਦਾ ਹੈ ਜੋ ਰੋਟਾਵੇਟਰ ਵਿੱਚ ਨਿਮਰਿਤ ਬਲਿਉਟੂਥ ਤਕਨੀਕ ਦੁਆਰਾ ਇੱਕ ਐਪ ਦੁਆਰਾ ਕਮਿਊਨਿਕੇਟ ਕਰਦਾ ਹੈ।

ਭਾਰਤ ਵਿੱਚ ਜ਼ਮੀਨ ਦੀ ਤਿਆਰੀ ਨੂੰ ਮਸ਼ੀਨੀਕਰਨ ਕਰਨ ਦੀ ਦਿਸ਼ਾ ਵਿੱਚ ਮਹਿੰਦਰਾ ਦੀਆਂ ਮਹੱਤਵਪੂਰਨ ਯੋਜਨਾਵਾਂ ਬਾਰੇ ਚਰਚਾ ਕਰਦੇ ਹੋਏ ਮਹਿੰਦਰਾ ਐਂਡ ਮਹਿੰਦਰਾ ਲਿਮਿਟਡ ਦੇ ਪ੍ਰੈਸੀਡੈਂਟ ਫਾਰਮ ਇਕਵਪਮੈਂਟ ਸੈਕਟਰ ਸ਼੍ਰੀ ਹੇਮੰਤ ਸਿੱਕਾ ਨੇ ਦੱਸਿਆ ‘‘ਜਿਵੇਂ-ਜਿਵੇਂ ਆਧੁਨਿਕ ਖੇਤੀ ਸੰਦ ਵਿਕਸਿਤ ਹੁੰਦੇ ਜਾ ਰਹੇ ਹਨ ਰੋਟਾਵੇਟਰ ਨੇ ਦੁਨੀਆਂ ਭਰ ਵਿੱਚ ਖੇਤੀ ਉਤਪਾਕਤਾ ਅਤੇ ਕੁਸ਼ਲਤਾ ਨੂੰ ਬਹੁਤ ਜ਼ਿਆਦਾ ਵਧਾਉਣ ਵਿੱਚ ਆਪਣੀ ਭੂਮਿਕਾ ਨਿਭਾਈ ਹੈ। ਮਹਿੰਦਰਾ ਵਿੱਚ ਅਸੀਂ ਭਾਰਤ ਲਈ ਰੋਟਾਵੇਟਰ ਤਕਨਾਲੋਜੀ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ ਜੋ ਸਾਡੇ ਖੇਤੀ ਨੂੰ ਬਦਲਣ ਅਤੇ ਜੀਵਨ ਨੂੰ ਖੁਸ਼ਹਾਲ ਬਣਾਉਣ ਦੇ ਉਦੇਸ਼ ਦੇ ਅਨੁਰੂਪ ਹੈ।’’

ਇਹ ਵੀ ਪੜੋ : Mahindra Tractors ਦੀ ਵਰਤੋਂ ਰਾਹੀਂ ਬਦਲੀ Maharashtra ਦੇ Nashik ਜ਼ਿਲ੍ਹੇ ਦੇ ਕਿਸਾਨ ਰਕੀਬੇ ਦੀ ਜ਼ਿੰਦਗੀ, ਦੇਖੋ ਕਿਵੇਂ ਕੀਤੀ ਅੰਗੂਰਾਂ ਦੀ ਫਸਲ ਵਿੱਚ Advanced Technology ਦੀ ਵਰਤੋਂ?

ਮਹਿੰਦਰਾ ਐਂਡ ਮਹਿੰਦਰਾ ਲਿਮਿਟੇਡ ਦੇ ਸੀਨੀਅਰ ਵਾਈਸ ਪ੍ਰੈਸੀਡੈਂਟ ਅਤੇ ਬਿਜ਼ਨਸ ਹੈਡ ਫਾਰਮ ਮਸ਼ੀਨਰੀ ਸ਼੍ਰੀ ਕੈਰਾਸ ਵਖਾਰਿਆ ਨੇ ਅੱਗੇ ਦੱਸਿਆ ‘‘ਮਹਿੰਦਰਾ ਵਿੱਚ ਸਾਡਾ ਉਦੇਸ਼ ਭਾਰਤ ਵਿੱਚ ਜ਼ਮੀਨ ਦੀ ਤਿਆਰੀ ਲਈ ਲੋੜੀਦੇ ਸਮੇਂ ਅਤੇ ਮਿਹਨਤ ਨੂੰ ਕਾਫੀ ਘੱਟ ਕਰਨਾ ਹੈ ਅਤੇ ਕਿਸਾਨਾਂ ਦੇ ਨਾਲ ਦਹਾਕਿਆਂ ਤੱਕ ਕੰਮ ਕਰਨ ਤੋਂ ਬਾਅਦ ਅਸੀਂ ਰੋਟਾਵੇਟਰ ਦੀ ਇੱਕ ਵਿਆਪਕ ਰੇਂਜ ਵਿਕਸਿਤ ਕੀਤੀ ਹੈ। ਮਹਿੰਦਰਾ ਰੋਟਾਵੇਟਰ ਦਾ ਨਿਰਮਾਣ ਪੰਜਾਬ ਦੇ ਨਾਭਾ ਵਿੱਚ ਇੱਕ ਸਮਰਪਿਤ ਵਿਸ਼ਵ ਪੱਧਰੀ ਪਲਾਂਟ ਵਿੱਚ ਕੀਤਾ ਜਾਂਦਾ ਹੈ। ਸਾਡੀ ਵਿਆਪਕ ਵਿਕਰੀ ਸੇਵਾ ਅਤੇ ਸਪੇਅਰ ਨੈਟਵਰਕ ਨਾਲ ਹੀ ਸਾਡੀ ਪੂਰੀ ਰੇਂਜ ਵਿੱਚ 2 ਸਾਲ ਦੀ ਬੇਜੋੜ ਵਿਆਪਕ ਵਾਰੰਟੀ ਇਹ ਯਕੀਨੀ ਕਰੇਗੀ ਕਿ ਅਸੀਂ ਆਪਣੇ ਉਤਪਾਦਾਂ ਬਾਰੇ ਕਿਸਾਨਾਂ ਦੇ ਅਨੁਭਵ ਨੂੰ ਵਧੀਆ ਬਣਾਵਾਂਗੇ।’’

ਮਹਿੰਦਰਾ ਦੇ ਰੋਟਾਵੇਟਰ ਮਹਿੰਦਰਾ ਦੇ ਟਰੈਕਟਰ ਡੀਲਰ ਨੈਟਵਰਕ ਅਤੇ ਭਾਰਤ ਭਰ ਵਿੱਚ ਵਿਸ਼ੇਸ਼ ਵਿਤਰਕਾਂ ਦੁਆਰਾ ਵੇਚੇ ਜਾਂਦੇ ਹਨ। ਮਹਿੰਦਰਾ ਫਾਈਨੈਂਸ ਕਿਸਾਨਾਂ ਲਈ ਸੁਵਿਧਾਜਨਕ ਅਤੇ ਆਕਰਸ਼ਕ ਲੋਨ ਪ੍ਰਦਾਨ ਕਰਦਾ ਹੈ। ਕਿਸਾਨਾਂ ਦੇ ਮਨ ਦੀ ਸ਼ਾਂਤੀ ਲਈ ਮਹਿੰਦਰਾ ਦੇ ਰੋਟਾਵੇਟਰ 2 ਸਾਲ ਦੀ ਇੱਕ ਵਿਲੱਖਣ ਇੰਡਸਟਰੀ ਲੀਡਿੰਗ ਵਾਰੰਟੀ ਦੇ ਨਾਲ ਪੇਸ਼ ਕੀਤੇ ਜਾਂਦੇ ਹਨ ਜਦਕਿ ਹੋਰ ਨਿਰਮਾਤਾਵਾਂ ਵੱਲੋਂ 6 ਤੋਂ 12 ਮਹੀਨੇ ਦੀ ਵਾਰੰਟੀ ਦਿੱਤੀ ਜਾਂਦੀ ਹੈ।

ਇਹ ਵੀ ਪੜੋ : Mahindra Tractors ਦੀ ਸ਼ਾਨਦਾਰ ਰੇਂਜ Tamil Nadu ਦੇ ਕਿਸਾਨਾਂ ਦੀ ਖੁਸ਼ਹਾਲੀ ਦਾ ਪ੍ਰਤੀਕ, ਇਨ੍ਹਾਂ ਕਿਸਾਨਾਂ ਨੇ ਸਾਂਝੇ ਕੀਤੇ ਆਪਣੇ ਤਜ਼ਰਬੇ

ਪ੍ਰਗਤੀਸ਼ੀਲ ਕਿਸਾਨਾਂ ਲਈ ਡਿਜ਼ਾਈਨ ਅਤੇ ਵਿਕਸਿਤ ਕੀਤਾ ਗਿਆ ‘ਇੰਟੈਲੀਜੈਂਟ ਰੋਟਾਵੇਟਰ’

ਪ੍ਰਗਤੀਸ਼ੀਲ ਕਿਸਾਨਾਂ ਲਈ ਡਿਜ਼ਾਈਨ ਅਤੇ ਵਿਕਸਿਤ ਕੀਤਾ ਗਿਆ ‘ਇੰਟੈਲੀਜੈਂਟ ਰੋਟਾਵੇਟਰ’

ਭਾਰਤ ਵਿੱਚ ਖੇਤੀਬਾੜੀ ਮਸ਼ੀਨੀਕਰਣ ਵਿੱਚ ਮੋਹਰੀ

50 ਤੋਂ ਜ਼ਿਆਦਾ ਦੇਸ਼ਾਂ ਵਿੱਚ ਉਪਸਥਿਤੀ ਦੇ ਨਾਲ ਮਹਿੰਦਰਾ ਭਾਰਤ ਵਿੱਚ ਖੇਤੀਬਾੜੀ ਭੂਮੀ ਨੂੰ ਮਸ਼ੀਨੀਕਰਨ ਕਰਨ ਵਿੱਚ ਇੱਕ ਵੱਡੀ ਭੂਮਿਕਾ ਨਿਭਾਅ ਰਿਹਾ ਹੈ ਅਤੇ ਇਸਦਾ ਉਦੇਸ਼ ਭਾਰਤ ਅਤੇ ਦੁਨੀਆਂ ਭਰ ਵਿੱਚ ਕਿਸਾਨਾਂ ਲਈ ਮੋਹਰੀ ਤਕਨਾਲੋਜੀ ਦੁਆਰਾ ਖੁਸ਼ਹਾਲੀ ਪ੍ਰਦਾਨ ਕਰਨਾ ਹੈ ਤਾਂਕਿ ਉਹ ਅੱਗੇ ਵਧ ਸਕਣ।

‘ਖੇਤੀ ਨੂੰ ਬਦਲੋ ਜੀਵਨ ਨੂੰ ਖੁਸ਼ਹਾਲ ਕਰੋ’ ਨੇ ਆਪਣੇ ਉਦੇਸ਼ ਤੋਂ ਪ੍ਰੇਰਿਤ ਅਤੇ ਦੁਨੀਆਂ ਦੇ ਸਭ ਤੋਂ ਵੱਡੇ ਟਰੈਕਟਰ ਨਿਰਮਾਤਾ ਦੇ ਰੂਪ ਵਿੱਚ ਮਹਿੰਦਰਾ ਦਾ ਖੇਤੀਬਾੜੀ ਉਪਕਰਣ ਖੇਤਰ ਲਗਾਤਾਰ ਖੇਤੀਬਾੜੀ ਖੇਤਰ ਦੀ ਬਦਲਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ ਜਿਸ ਵਿੱਚ ਦੁਨੀਆਂ ਭਰ ਦੇ ਬਜ਼ਾਰਾਂ ਤੋਂ ਇਨਪੁਟ ਅਤੇ ਸਿੱਖਿਆ ਦੇ ਨਾਲ ਖੇਤੀਬਾੜੀ ਮਸ਼ੀਨਰੀ ਉਤਪਾਦਾਂ ਅਤੇ ਹੱਲਾਂ (ਟਰੈਕਟਰਾਂ ਤੋਂ ਪਰੇ) ਦੀ ਇੱਕ ਪੂਰੀ ਲੜੀ ਹੈ। ਪਿਛਲੇ ਦਹਾਕੇ ਵਿੱਚ ਪ੍ਰਾਪਤੀ ਦੁਆਰਾ ਗਲੋਬਲ ਤਕਨਾਲੋਜੀ ਐਕਸੀਲੈਂਸ ਸੈਂਟਰ ਵੀ ਸਥਾਪਿਤ ਕੀਤੇ ਹਨ। ਇਹ ਕੇਂਦਰ ਮਹਿੰਦਰਾ ਨੂੰ ਦੁਨੀਆਂ ਭਰ ਦੇ ਵੱਡੇ ਭੂਮੀਧਾਰਕ ਕਿਸਾਨਾਂ ਦੁਆਰਾ ਉਪਯੋਗ ਕੀਤੀ ਜਾਣ ਵਾਲੀ ਤਕਨਾਲੋਜੀ ਨੂੰ ਭਾਰਤੀ ਬਜ਼ਾਰ ਲਈ ਢੁਕਵਾਂ ਬਣਾਉਣ ਅਤੇ ਉਨ੍ਹਾਂ ਨੂੰ ਅਪਣਾਉਣ ਵਿੱਚ ਮਦਦ ਕਰਨਗੇ ਅਤੇ ਉਨ੍ਹਾਂ ਨੂੰ ਭਾਰਤ ਅਤੇ ਦੁਨੀਆਂ ਦੇ ਛੋਟੇ ਭੂਮੀਧਾਰਕ ਕਿਸਾਨਾਂ ਲਈ ਕਿਫਾਇਤੀ ਅਤੇ ਪਹੁੰਚਯੋਗ ਬਣਾਉਣਗੇ।

ਮਹਿੰਦਰਾ ਬਾਰੇ ਜਾਣਕਾਰੀ

ਮਹਿੰਦਰਾ ਗਰੁੱਪ, 1945 ਵਿੱਚ ਸਥਾਪਿਤ, 100 ਤੋਂ ਵੱਧ ਦੇਸ਼ਾਂ ਵਿੱਚ 260,000 ਕਰਮਚਾਰੀਆਂ ਦੇ ਨਾਲ ਸਭ ਤੋਂ ਵੱਡੇ ਅਤੇ ਸਭ ਤੋਂ ਵੱਧ ਪ੍ਰਸ਼ੰਸਾਯੋਗ ਬਹੁ-ਰਾਸ਼ਟਰੀ ਸਮੂਹਾਂ ਵਿੱਚੋਂ ਇੱਕ ਹੈ। ਇਸ ਕੋਲ ਭਾਰਤ ਵਿੱਚ ਖੇਤੀਬਾੜੀ ਉਪਕਰਣਾਂ, ਉਪਯੋਗਤਾ ਵਾਹਨਾਂ, ਸੂਚਨਾ ਤਕਨਾਲੋਜੀ ਅਤੇ ਵਿੱਤੀ ਸੇਵਾਵਾਂ ਵਿੱਚ ਮੋਹਰੀ ਸਥਾਨ ਹਨ ਅਤੇ ਇਹ ਵਿਸ਼ਵ ਦੀ ਸਭ ਤੋਂ ਵੱਡੀ ਟਰੈਕਟਰ ਕੰਪਨੀ ਹੈ। ਨਵਿਆਉਣਯੋਗ ਊਰਜਾ, ਖੇਤੀਬਾੜੀ, ਲੌਜਿਸਟਿਕਸ ਅਤੇ ਰੀਅਲ ਅਸਟੇਟ ਖੇਤਰਾਂ ਵਿੱਚ ਇਸਦੀ ਮਜ਼ਬੂਤ ​​ਮੌਜੂਦਗੀ ਹੈ। ਮਹਿੰਦਰਾ ਗਰੁੱਪ ਦਾ ਵਿਸ਼ਵ ਪੱਧਰ 'ਤੇ ESG ਦੀ ਅਗਵਾਈ ਕਰਨ, ਪੇਂਡੂ ਖੁਸ਼ਹਾਲੀ ਨੂੰ ਸਮਰੱਥ ਬਣਾਉਣ ਅਤੇ ਸ਼ਹਿਰੀ ਜੀਵਨ ਨੂੰ ਬਿਹਤਰ ਬਣਾਉਣ 'ਤੇ ਸਪੱਸ਼ਟ ਫੋਕਸ ਹੈ, ਜਿਸਦਾ ਉਦੇਸ਼ ਭਾਈਚਾਰਿਆਂ ਅਤੇ ਹਿੱਸੇਦਾਰਾਂ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਲਿਆਉਣਾ ਹੈ, ਤਾਂ ਜੋ ਉਹ ਅੱਗੇ ਵਧ ਸਕਣ।

ਮਹਿੰਦਰਾ ਬਾਰੇ ਹੋਰ ਜਾਣਕਾਰੀ ਲਈ www.mahindra.com/ Twitter ਅਤੇ Facebook: @MahindraRise/ 'ਤੇ ਜਾਓ। ਅੱਪਡੇਟ ਲਈ https://www.mahindra.com/news-room 'ਤੇ ਸਬਸਕ੍ਰਾਈਬ ਕਰੋ।

Summary in English: Mahindra aims to bring tremendous innovation in land preparation with Rotavator Technique for all types of crops and soils in India.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters