1. Home
  2. ਫਾਰਮ ਮਸ਼ੀਨਰੀ

Fodder Cutter Gadgets: ਹੁਣ ਕਿਸਾਨਾਂ ਨਾਲ ਚਾਰਾ ਕਟਰ ਤੋਂ ਨਹੀਂ ਵਾਪਰੇਗਾ ਕੋਈ ਹਾਦਸਾ, ਜਾਣੋ ਕਿਵੇਂ!

ICAR-IARI ਵੱਲੋਂ ਚਾਰਾ ਕਟਰ ਦੇ ਲਈ ਸੁਰੱਖਿਆ ਯੰਤਰ ਤੇ ਚਾਰਾ ਕੱਟਣ ਵਾਲਿਆਂ ਲਈ ਸੈਂਸਰ ਆਧਾਰਿਤ ਚੇਤਾਵਨੀ ਪ੍ਰਣਾਲੀ ਵਿਕਸਿਤ ਕੀਤੀ ਗਈ...

Priya Shukla
Priya Shukla
ਚਾਰਾ ਕਟਰ ਦੇ ਲਈ ਸੁਰੱਖਿਆ ਯੰਤਰ

ਚਾਰਾ ਕਟਰ ਦੇ ਲਈ ਸੁਰੱਖਿਆ ਯੰਤਰ

ਕਿਸਾਨਾਂ ਨਾਲ ਅਕਸਰ ਚਾਰਾ ਕੱਟਣ ਵੇਲੇ ਕਈ ਹਾਦਸੇ ਹੋ ਜਾਂਦੇ ਹਨ। ਭਾਰਤੀ ਖੇਤੀਬਾੜੀ `ਚ ਲਗਭਗ 263 ਲੱਖ ਕਾਮੇ ਕੰਮ ਕਰਦੇ ਹਨ ਤੇ ਲਗਭਗ 35 ਫ਼ੀਸਦੀ ਮਜ਼ਦੂਰ ਮਸ਼ੀਨਰੀ ਦੀ ਗਲਤ ਵਰਤੋਂ ਕਾਰਨ ਜ਼ਖਮੀ ਹੋ ਜਾਂਦੇ ਹਨ। ਇਨ੍ਹਾਂ ਹਾਦਸਿਆਂ ਨੂੰ ਰੋਕਣ ਦੇ ਲਈ ਹੀ ਭਾਰਤ ਦੇ ਪ੍ਰਮੁੱਖ ਖੇਤੀਬਾੜੀ ਖੋਜ ਸੰਸਥਾਨ (ICAR-IARI) ਨੇ ਚਾਰਾ ਕਟਰ ਦੇ ਲਈ ਸੁਰੱਖਿਆ ਯੰਤਰ ਤੇ ਚਾਰਾ ਕੱਟਣ ਵਾਲਿਆਂ ਲਈ ਸੈਂਸਰ ਆਧਾਰਿਤ ਚੇਤਾਵਨੀ ਪ੍ਰਣਾਲੀ ਵਿਕਸਿਤ ਕੀਤੀ ਹੈ।

1983 `ਚ ਭਾਰਤ ਸਰਕਾਰ ਨੇ ਇਨ੍ਹਾਂ ਮਸ਼ੀਨਾਂ ਤੋਂ ਹੋ ਰਹੇ ਹਾਦਸਿਆਂ ਤੋਂ ਬਚਾਉਣ ਲਈ, ''ਡੇਂਜਰਸ ਮਸ਼ੀਨ ਰੈਗੂਲੇਸ਼ਨ ਐਕਟ'' ਲਾਗੂ ਕੀਤਾ ਤੇ ਅਜਿਹੀਆਂ ਮਸ਼ੀਨਾਂ ਦੀ ਜਾਂਚ ਨੂੰ ਲਾਜ਼ਮੀ ਬਣਾਇਆ। ਇਸਦੇ ਤਹਿਤ ਭਾਰਤ ਦੇ ਕਈ ਹਿੱਸਿਆਂ `ਚ ਚਾਰਾ ਕੱਟਣ ਨਾਲ ਹੋਣ ਵਾਲੀਆਂ ਸੱਟਾਂ ਦਾ ਅਧਿਐਨ ਕੀਤਾ ਗਿਆ। ਇਹ ਹਾਦਸੇ ਜ਼ਿਆਦਾਤਰ ਮਸ਼ੀਨਾਂ ਨਾਲ ਖੇਡਦੇ ਬੱਚਿਆਂ ਨਾਲ, ਹੱਥ ਰੋਲਰ `ਚ ਫਸ ਜਾਣ ਨਾਲ, ਢਿੱਲੇ ਕੱਪੜਿਆਂ ਦਾ ਚੱਲਦੇ ਹਿੱਸਿਆਂ `ਚ ਫਸਣ ਨਾਲ, ਪ੍ਰਾਈਮ ਮੂਵਰ ਸਪੀਡ (Prime Mover Speed) `ਚ ਅਚਾਨਕ ਵਾਧਾ, ਅਸਥਿਰ ਪਲੇਟਫਾਰਮ (Platfrom) ਤੇ ਆਪਰੇਟਰ (Operator) ਦੀ ਮਾੜੀ ਸਰੀਰਕ ਸਿਹਤ ਦੇ ਨਤੀਜੇ ਵਜੋਂ ਹੁੰਦੇ ਹਨ। ਸਰਵੇਖਣ ਦੌਰਾਨ, ਚਾਰਾ ਕੱਟਣ ਵਾਲੀਆਂ ਸੱਟਾਂ ਨਾਲ ਸਬੰਧਤ ਸਾਰੀਆਂ ਘਟਨਾਵਾਂ `ਤੇ ਮਹਾਂਮਾਰੀ ਵਿਗਿਆਨ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ। ਇਸਦੇ ਨਾਲ ਹੀ ਮਾਰਕੀਟ `ਚ ਉਪਲਬਧ ਚਾਰਾ ਕਟਰਾਂ ਦੇ ਵੱਖ-ਵੱਖ ਮਾਡਲਾਂ ਦੇ ਮਾਪਾਂ ਨੂੰ ਨਿਰਧਾਰਤ ਕਰਨ ਲਈ ਚਾਰਾ ਕਟਰਾਂ ਦੇ ਨਿਰਮਾਤਾਵਾਂ ਦਾ ਵੀ ਸਰਵੇਖਣ ਕੀਤਾ ਗਿਆ ਸੀ।

ਚਾਰਾ ਕਟਰਾਂ ਦੇ ਸੁਰੱਖਿਅਤ ਡਿਜ਼ਾਈਨ ਲਈ ਕੀਤੇ ਗਏ ਦਖਲਅੰਦਾਜ਼ੀ ਵਿਕਾਸ:
ਸਰਵੇਖਣ ਦੇ ਆਂਕੜਿਆਂ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਇਹ ਪਾਇਆ ਗਿਆ ਕਿ ਫੀਡ ਪਾਉਣ ਵਾਲੇ ਤੇ ਕੱਟਣ ਵਾਲੇ ਦੋਵੇ ਪਾਸਿਆਂ ਤੋਂ ਸੱਟਾਂ ਲੱਗਣ ਤੋਂ ਰੋਕਣ ਲਈ ਸੁਰੱਖਿਆ ਉਪਾਅ ਤਿਆਰ ਕੀਤੇ ਜਾਣੇ ਚਾਹੀਦੇ ਹਨ ਤੇ ਇਨ੍ਹਾਂ ਨੂੰ ਆਸਾਨੀ ਨਾਲ ਨਵੀਆਂ ਤੇ ਮੌਜੂਦਾ ਚਾਰਾ ਕੱਟਣ ਵਾਲੀਆਂ ਮਸ਼ੀਨਾਂ `ਚ ਸ਼ਾਮਲ ਕੀਤਾ ਜਾ ਸਕੇ। ਇਸਦੇ ਨਾਲ ਹੀ ਸੱਟਾਂ ਨੂੰ ਰੋਕਣ ਲਈ ਇੱਕ ਫਲਾਈਵ੍ਹੀਲ ਬੰਦ ਕਰਨ ਵਾਲੀ ਪ੍ਰਣਾਲੀ, ਬਲੇਡ ਦਾ ਕਿਨਾਰੇ `ਚ ਕੱਟਣ ਦੀ ਅਸਮਰੱਥਾ ਤੇ ਕਿਸੇ ਵਿਅਕਤੀ ਦਾ ਹੱਥ ਫੀਡਿੰਗ ਰੋਲਰ ਦੇ ਬਹੁਤ ਨੇੜੇ ਆਉਣ `ਤੇ ਉਸਨੂੰ ਚੇਤਾਵਨੀ ਦੇਣ ਲਈ ਵਧੀਆ ਪ੍ਰਣਾਲੀ ਵਿਕਸਿਤ ਕੀਤੀ ਗਈ ਸੀ।

ਸੁਰੱਖਿਅਤ ਫੀਡ ਕਟਰ ਬਣਾਉਣ ਲਈ ਤਿਆਰ ਕੀਤੇ ਗਏ ਦਖਲ:

1. ਸੀਰੇਟਿਡ ਰੋਲਰ (Serrated Warning Roller):
ਇਸ ਤਹਿਤ, ਇੱਕ ਚੇਤਾਵਨੀ ਉਪਕਰਣ ਵਜੋਂ ਫੀਡ ਰੋਲਰ ਤੋਂ ਪਹਿਲਾਂ ਇੱਕ ਸੀਰੇਟਿਡ ਲੱਕੜ ਦਾ ਰੋਲਰ ਸਥਾਪਿਤ ਕੀਤਾ ਗਿਆ ਸੀ। ਇਹ ਆਪਰੇਟਰ ਨੂੰ ਚੇਤਾਵਨੀ ਦਿੰਦਾ ਹੈ ਕਿ ਉਸਦਾ ਹੱਥ ਖਤਰਨਾਕ ਖੇਤਰ ਦੇ ਨੇੜੇ ਹੈ ਤੇ ਤੁਰੰਤ ਕਾਰਵਾਈ ਦੀ ਲੋੜ ਹੈ। ਜਿਵੇਂ ਹੀ ਓਪਰੇਟਰ ਦੀਆਂ ਉਂਗਲਾਂ ਸੇਰੇਟਿਡ ਰੋਲਰ ਨੂੰ ਛੂਹਦੀਆਂ ਹਨ, ਇਹ ਓਪਰੇਟਰ ਨੂੰ ਖ਼ਤਰੇ ਦੀ ਸ਼ੁਰੂਆਤੀ ਚੇਤਾਵਨੀ ਦਿੰਦਾ ਹੈ।

2. ਬਲੇਡ ਗਾਰਡ (Blade Guard):
''ਬਲੇਡ ਗਾਰਡ ਮਾਇਲਡ ਸਟੀਲ'' (Mild Steel) ਸ਼ੀਟ ਤੇ ਸਟੀਲ ਦੇ ਡੰਡੇ ਦਾ ਬਣਿਆ ਹੁੰਦਾ ਹੈ, ਜਿਸ ਨੂੰ ਫੋਰੇਜ-ਕਟਰ ਬਲੇਡ ਵਾਂਗ ਹੀ ਵਕਰ ਦਿੱਤਾ ਜਾਂਦਾ ਹੈ। MS ਰਾਡ ਇਸਦੇ ਦੋਨਾਂ ਸਿਰਿਆਂ ਤੋਂ ਝੁਕੀ ਹੋਈ ਹੈ, ਜੋ ਬਲੇਡ-ਮਾਉਂਟਿੰਗ ਬੋਲਟ ਨਾਲ ਮੇਲ ਖਾਂਦੀ ਹੈ। ਬਲੇਡ ਗਾਰਡ ਦਾ ਇੱਕ ਸਿਰਾ ਡੰਡੇ ਨਾਲ ਜੁੜਿਆ ਹੁੰਦਾ ਹੈ ਤੇ ਦੂਜੇ ਸਿਰੇ ਨੂੰ ਫਲਾਈ ਨਟ ਦੁਆਰਾ ਫਲਾਈ ਵ੍ਹੀਲ ਨਾਲ ਜੋੜਿਆ ਜਾਂਦਾ ਹੈ। ਬਲੇਡ ਨੂੰ ਤਿੱਖਾ ਕਰਦੇ ਸਮੇਂ, ਫਲਾਈ ਨਟ ਨੂੰ ਖੋਲ੍ਹ ਕੇ ਕਵਰ ਨੂੰ ਅਨ-ਫਲੈਪ ਕੀਤਾ ਜਾ ਸਕਦਾ ਹੈ। ਇਹ ਯੰਤਰ ਬਲੇਡ ਨੂੰ ਢੱਕਦਾ ਹੈ ਤੇ ਅੰਗਾਂ ਨੂੰ ਸੱਟ ਤੋਂ ਬਚਾਉਂਦਾ ਹੈ। ਇਹ ਬਲੇਡ ਦੇ ਨਾਲ ਅੰਗਾਂ ਦੇ ਸੰਪਰਕ ਨੂੰ ਰੋਕਦਾ ਹੈ।

ਇਹ ਵੀ ਪੜ੍ਹੋ : ਭਾਰਤ ਦੀ ਪ੍ਰਮੁੱਖ ਖੇਤੀ ਲੁਬਰੀਕੈਂਟ ਨਿਰਮਾਤਾ ‘’ਗੰਧਾਰ ਦੀ ਦੁਨੀਆ’’ ਦੀ ਇੱਕ ਝਲਕ

3. ਫਲਾਈਵ੍ਹੀਲ (Flywheel):
ਇਹ ਇੱਕ ਸਪਰਿੰਗ-ਲੋਡਡ ਸੁਰੱਖਿਆ ਯੰਤਰ ਹੈ। ਇਹ ਫੀਡ-ਕਟਰ ਵਰਤੋਂ `ਚ ਨਾ ਹੋਣ 'ਤੇ ਫਲਾਈਵ੍ਹੀਲ ਨੂੰ ਬੰਦ ਕਰ ਦਿੰਦਾ ਹੈ । ਇਸ ਲਾਕ ਨੂੰ ਫੀਡ ਕਟਰ ਸਟੈਂਡ 'ਤੇ ਕੱਟਣ ਵਾਲੇ ਸਿਰ ਦੇ ਮੌਜੂਦ ਬੋਲਟ 'ਤੇ ਮਾਊਂਟ ਕੀਤਾ ਜਾ ਸਕਦਾ ਹੈ। ਲਾਕ ਕਰਨ ਲਈ ਫਲਾਈਵ੍ਹੀਲ 'ਤੇ ਇੱਕ ਮੋਰੀ ਡ੍ਰਿਲ ਕੀਤੀ ਜਾਂਦੀ ਹੈ। ਫਲਾਈਵ੍ਹੀਲ ਨੂੰ ਰੋਕਣ ਲਈ, ਹੈਂਡਲ ਨੂੰ ਦਬਾਇਆ ਜਾਂਦਾ ਹੈ ਤੇ ਘੜੀ ਦੀ ਦਿਸ਼ਾ `ਚ ਮੋੜਿਆ ਜਾਂਦਾ ਹੈ। ਲਾਕ ਤੇ ਅਨਲੌਕ ਕਰਨ ਲਈ ਲੋੜੀਂਦੀ ਤਾਕਤ ਬੱਚਿਆਂ ਨੂੰ ਖੇਡਣ ਲਈ ਇਸ ਡਿਵਾਈਸ ਦੀ ਵਰਤੋਂ ਕਰਨ ਤੋਂ ਰੋਕਦੀ ਹੈ।

4. ਪੀ.ਆਈ.ਆਰ ਸੈਂਸਰ (PIR Sensor):
ਪੀ.ਆਈ.ਆਰ ਸੈਂਸਰ ਅਧਾਰਤ ਸੈਂਸਿੰਗ ਪ੍ਰਣਾਲੀ ਸੱਟਾਂ ਤੋਂ ਬਚਣ ਲਈ ਇੱਕ ਉਪਯੋਗੀ ਹੱਲ ਲੱਭਦੀ ਹੈ। ਪੀ.ਆਈ.ਆਰ ਸੈਂਸਰ ਸਿਸਟਮ ਨੂੰ ਫੀਡਿੰਗ ਟ੍ਰੇਡ ਤੋਂ 25 ਤੋਂ 30 ਸੈਂਟੀਮੀਟਰ ਉੱਪਰ ਤੇ ਫੀਡ ਰੋਲਰਸ ਤੋਂ ਕੁਝ ਦੂਰੀ 'ਤੇ ਮਾਊਂਟ ਕੀਤਾ ਜਾਂਦਾ ਹੈ। ਜਿਵੇਂ ਹੀ ਫੀਡ ਕਟਰ ਓਪਰੇਸ਼ਨ ਦੌਰਾਨ ਬਾਂਹ ਸੁਰੱਖਿਆ ਸੀਮਾ ਨੂੰ ਪਾਰ ਕਰਦੀ ਹੈ, ਪੀ.ਆਈ.ਆਰ ਸੈਂਸਰ ਰੇਡੀਏਸ਼ਨ (Radiation) ਨੂੰ ਮਹਿਸੂਸ ਕਰਦਾ ਹੈ ਤੇ ਇੱਕ ਬੀਪਿੰਗ (Beeping) ਆਵਾਜ਼ ਪੈਦਾ ਕਰਦਾ ਹੈ ਤੇ LED ਰੋਸ਼ਨੀ ਨੂੰ ਛੱਡਦਾ ਹੈ।

ਲੇਖਕ:

ਵਾਈ ਸੁਜੀਤ
● ਪੀ.ਐਚ.ਡੀ ਖੋਜਕਾਰ (ਖੇਤੀਬਾੜੀ ਇੰਜੀਨੀਅਰਿੰਗ - ਖੇਤੀਬਾੜੀ ਪਾਵਰ ਤੇ ਉਪਕਰਨ ਵਿਭਾਗ)
● ਆਈ.ਸੀ.ਏ.ਆਰ - ਭਾਰਤੀ ਖੇਤੀ ਖੋਜ ਸੰਸਥਾਨ, ਨਵੀਂ ਦਿੱਲੀ 110012
●ਮੋਬਾਈਲ ਨੰਬਰ - 9730764477/9881764477

ਆਸ਼ੀਸ਼ ਸੂਦ
● ਐਸ.ਆਰ.ਐਫ ਖੋਜਕਾਰ (ਖੇਤੀਬਾੜੀ ਇੰਜੀਨੀਅਰਿੰਗ - ਫਾਰਮ ਪਾਵਰ ਤੇ ਉਪਕਰਣ ਡਿਵੀਜ਼ਨ)
● ਆਈ.ਸੀ.ਏ.ਆਰ - ਭਾਰਤੀ ਖੇਤੀ ਖੋਜ ਸੰਸਥਾਨ, ਨਵੀਂ ਦਿੱਲੀ 110012
● ਮੋਬਾਈਲ ਨੰਬਰ - 9877038645

Summary in English: No accident will happen to the farmers from the fodder cutter, know how!

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters