1. Home
  2. ਖਬਰਾਂ

ਟਿੱਡੀਆਂ ਨੂੰ ਖੇਤਾਂ 'ਚੋਂ ਭਜਾਉਣ ਲਈ ਬਣਾਓ ਇਹ ਦੇਸੀ ਯੰਤਰ!

ਇਸ ਦੇਸੀ ਤਰੀਕੇ ਨਾਲ ਟਿੱਡੀਆਂ ਨੂੰ ਭਜਾਉਣ ਵਾਲੀ ਮਸ਼ੀਨ ਬਣਾ ਕੇ ਤੁਸੀਂ ਆਪਣੀਆਂ ਫ਼ਸਲਾਂ ਨੂੰ ਬਰਬਾਦ ਹੋਣ ਤੋਂ ਬਚਾ ਸਕਦੇ ਹੋ।

Priya Shukla
Priya Shukla
ਟਿੱਡੀਆਂ ਦਾ ਹਮਲਾ

ਟਿੱਡੀਆਂ ਦਾ ਹਮਲਾ

ਟਿੱਡੀਆਂ ਦਾ ਹਮਲਾ ਫ਼ਸਲਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੰਦਾ ਹੈ। ਜੀ ਹਾਂ, ਟਿੱਡੀਆਂ ਝੁੰਡਾਂ ਵਿੱਚ ਆਉਂਦੀਆਂ ਹਨ ਅਤੇ ਪੂਰੇ ਖੇਤਰ ਵਿੱਚ ਫੈਲ ਜਾਂਦੀਆਂ ਹਨ ਅਤੇ ਖੇਤਾਂ ਵਿੱਚ ਖੜ੍ਹੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਉਂਦੀਆਂ ਹਨ। ਟਿੱਡੀਆਂ ਦਾ ਹਮਲਾ ਸਮੁੱਚੀ ਖੇਤੀ ਅਰਥ ਵਿਵਸਥਾ ਨੂੰ ਤਬਾਹ ਕਰ ਦਿੰਦਾ ਹੈ।

ਟਿੱਡੀਆਂ ਨੂੰ ਭਜਾਉਣ ਵਾਲੀ ਮਸ਼ੀਨ

ਟਿੱਡੀਆਂ ਨੂੰ ਭਜਾਉਣ ਵਾਲੀ ਮਸ਼ੀਨ

ਖੇਤਾਂ ਵਿੱਚ ਟਿੱਡੀਆਂ ਹਮੇਸ਼ਾ ਕਿਸਾਨਾਂ ਲਈ ਮੁਸੀਬਤ ਦਾ ਕਾਰਨ ਰਹੀਆਂ ਹਨ। ਟਿੱਡੀਆਂ ਦੇ ਝੁੰਡ ਨੂੰ ਭਜਾਉਣ ਲਈ ਕਿਸਾਨ ਬਹੁਤ ਕੁਝ ਕਰਦੇ ਹਨ। ਉਹ ਕੀਟਨਾਸ਼ਕਾਂ ਦੀ ਵਰਤੋਂ ਵੀ ਕਰਦੇ ਹਨ, ਪਰ ਇਸਦੇ ਨਾਲ ਵੀ ਉਨ੍ਹਾਂ ਦੀ ਫ਼ਸਲ ਬਰਬਾਦ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਘਰ 'ਚ ਹੀ ਟਿੱਡੀਆਂ ਨੂੰ ਭਜਾਉਣ ਵਾਲਾ ਯੰਤਰ ਬਣਾਉਣ ਦੀ ਤਕਨੀਕ ਬਾਰੇ ਦੱਸਣ ਜਾ ਰਹੇ ਹਾਂ।

ਯੰਤਰ ਬਣਾਉਣ `ਚ ਕਿਹੜੀਆਂ ਚੀਜ਼ਾਂ ਦੀ ਲੋੜ ਪਵੇਗੀ?

-ਕੋਲਡ ਡਰਿੰਕਸ ਦੀ ਇੱਕ ਖਾਲੀ ਵੱਡੀ ਬੋਤਲ

-2 ਮਜ਼ਬੂਤ ਪਤਲੀ ਲੱਕੜ ਤੇ 1 ਮੋਟੀ ਵੱਡੀ ਲੱਕੜ।

-ਪੱਖੇ ਦੇ ਬਲੇਡਸ, ਜੋ ਕਿ 40-50 ਰੁਪਏ ਵਿੱਚ ਮਿਲ ਜਾਣਗੇ।

-ਇੱਕ ਖਾਲੀ ਟੀਨ ਦਾ ਡੱਬਾ।

ਇਹ ਵੀ ਪੜ੍ਹੋ : ਕਿਸਾਨਾਂ ਲਈ ਇੱਕ ਨੁਸਖਾ, ਨਕਲੀ ਰੂੜੀ ਤੋਂ ਰਹੋ ਸਾਵਧਾਨ

ਯੰਤਰ ਬਣਾਉਣ ਦਾ ਤਰੀਕਾ:

-ਸਭ ਤੋਂ ਪਹਿਲਾਂ, ਤੁਹਾਨੂੰ ਬੋਤਲ ਦੇ ਉੱਪਰਲੇ ਹਿੱਸੇ (ਢੱਕਣ ਸਮੇਤ) ਅਤੇ ਬੋਤਲ ਦੇ ਹੇਠਲੇ ਹਿੱਸੇ ਨੂੰ ਠੀਕ ਕਰਨਾ ਹੋਵੇਗਾ ਤਾਂ ਜੋ ਲੱਕੜ ਆਸਾਨੀ ਨਾਲ ਟਿਕੀ ਰਹੇ।

-ਲੱਕੜ ਨੂੰ ਪੱਖੇ ਦੇ ਪਿਛਲੇ ਸਿਰੇ ਨਾਲ ਲਗਾਓ ਅਤੇ ਕੱਸ ਦਿਓ ਤਾਂ ਜੋ ਲੱਕੜ ਪੱਖੇ ਤੋਂ ਵੱਖ ਨਾ ਹੋਵੇ।

-ਹੁਣ ਪੱਖੇ ਨਾਲ ਲੱਗੀ ਲੱਕੜ ਨੂੰ ਬੋਤਲ 'ਚ ਪਾ ਦਿਓ।

-ਲੱਕੜ ਵਿੱਚ ਤਿੰਨ ਥਾਵਾਂ 'ਤੇ ਸੁਰਾਗ ਕਰ ਦਿਓ।

-ਐਲੂਮੀਨੀਅਮ ਤਾਰ ਤੋਂ ਇੱਕ ਕਲਿੱਪ ਬਣਾਉ ਤੇ ਇਸਨੂੰ ਲੱਕੜ ਦੇ 3 ਸਥਾਨਾਂ 'ਤੇ ਲਗਾਓ, ਪਹਿਲਾ ਬੋਤਲ ਦੇ ਉੱਪਰਲੇ ਹਿੱਸੇ ਤੋਂ 5 ਸੈਂਟੀਮੀਟਰ ਪਹਿਲਾਂ, ਤਾਂ ਜੋ ਬੋਤਲ ਪੱਖੇ ਨੂੰ ਨਾ ਛੂਹ ਸਕੇ, ਦੂਜਾ ਬੋਤਲ ਦੇ ਹੇਠਲੇ ਹਿੱਸੇ ਤੋਂ 5 ਸੈਂਟੀਮੀਟਰ ਦੀ ਦੂਰੀ 'ਤੇ ਹੋਵੇ ਤੇ ਤੀਜਾ ਲੱਕੜ ਦੇ ਸਿਰੇ 'ਤੇ ਹੋਵੇ।

-ਹੁਣ ਤੁਹਾਨੂੰ ਬੋਤਲ ਦੇ ਵਿਚਕਾਰ, ਅੱਗੇ ਅਤੇ ਪਿੱਛੇ 2-2 ਸੁਰਾਗ ਲਗਾਉਣੇ ਪੈਣਗੇ।

- ਸੁਰਾਗ ਕਰਨ ਤੋਂ ਬਾਅਦ, ਲੱਕੜ ਦੇ ਪਤਲੇ ਅਤੇ ਮੋਟੇ ਟੁਕੜੇ ਨੂੰ ਕੋਨੇ ਤੋਂ ਇਕੱਠੇ ਬੰਨ੍ਹੋ ਅਤੇ ਲੱਕੜ ਦੇ ਛੋਟੇ ਟੁਕੜੇ ਵਿੱਚ ਇੱਕ ਸੁਰਾਗ ਬਣਾਓ, ਫਿਰ ਇਸ ਵਿੱਚ ਐਲੂਮੀਨੀਅਮ ਦੀ ਕਲਿੱਪ ਲਗਾਓ।

-ਹੁਣ ਤੁਹਾਨੂੰ ਬੋਤਲ ਦੇ ਵਿਚਕਾਰਲੇ ਨਾਲੀ ਵਿੱਚ ਲੱਕੜ ਲਗਾਉਣੀ ਪਵੇਗੀ।

-ਹੁਣ ਤਿਆਰ ਉਤਪਾਦ ਨੂੰ ਟੀਨ ਦੇ ਡੱਬੇ ਨਾਲ ਇਸ ਤਰ੍ਹਾਂ ਜੋੜੋ ਕਿ ਇਹ ਡਿੱਗੇ ਨਾ।

-ਫਿਰ ਟੀਨ ਦੇ ਡੱਬੇ ਨੂੰ ਲੱਕੜ ਦੇ ਮੋਟੇ ਟੁਕੜੇ ਦੇ ਸਹਾਰੇ ਖੜ੍ਹਾ ਕਰੋ।

-ਤੁਹਾਡਾ ਯੰਤਰ ਤਿਆਰ ਹੋ ਗਿਆ ਹੈ।   

-ਇਹ ਯੰਤਰ ਹਵਾ ਨਾਲ ਚਲਦਾ ਰਵੇਗਾ ਤੇ ਇਹ ਟਿੱਡੀਆਂ ਨੂੰ ਭਜਾਉਣ ਵਿੱਚ ਮਦਦ ਕਰੇਗਾ। 

Summary in English: Make this native device to drive away locusts from the fields!

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters