1. Home
  2. ਫਾਰਮ ਮਸ਼ੀਨਰੀ

ਟਰੈਂਚਰ ਮਸ਼ੀਨ ਨਾਲ ਹੁੰਦੀ ਹੈ 10% ਪਾਣੀ ਦੀ ਬੱਚਤ, ਕੀਮਤ 30,000 ਰੁਪਏ

Punjab Agricultural University ਨੇ ਖੇਤੀਬਾੜੀ ਦਾ ਕੰਮ ਸੁਖਾਲਾ ਕਰਨ ਲਈ ਕੁਝ ਮਸ਼ੀਨਾਂ ਦੀ ਸਿਫਾਰਿਸ਼ ਕੀਤੀ ਹੈ, ਜਿਨ੍ਹਾਂ ਵਿਚੋਂ ਅੱਜ ਅਸੀਂ ਗੰਨਾ ਬੀਜਣ ਲਈ Trencher Machine ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ।

Gurpreet Kaur Virk
Gurpreet Kaur Virk
ਟਰੈਂਚਰ ਮਸ਼ੀਨ ਦੀ ਕੀਮਤ 30,000 ਰੁਪਏ

ਟਰੈਂਚਰ ਮਸ਼ੀਨ ਦੀ ਕੀਮਤ 30,000 ਰੁਪਏ

Trencher Machine: ਝੋਨਾ, ਨਰਮਾ, ਮੱਕੀ, ਗੰਨਾ, ਮੂੰਗੀ ਆਦਿ ਪੰਜਾਬ ਦੀਆਂ ਸਾਉਣੀ ਦੀਆਂ ਪ੍ਰਮੁੱਖ ਫਸਲਾਂ ਹਨ। ਪੰਜਾਬ ਵਿੱਚ ਇਨ੍ਹਾਂ ਫਸਲਾਂ ਦੀ ਪੈਦਾਵਾਰ ਅਤੇ ਉਤਪਾਦਕਤਾ ਵਿੱਚ ਪਿਛਲੇ ਸਾਲਾਂ ਤੋਂ ਵਾਧਾ ਹੋਇਆ ਹੈ। ਖੇਤੀ ਮਸ਼ੀਨੀਕਰਨ ਦਾ ਇਸ ਵਿੱਚ ਅਹਿਮ ਯੋਗਦਾਨ ਹੈ। ਅਜਿਹੇ 'ਚ ਅੱਜ ਅਸੀਂ ਗੰਨਾ ਬੀਜਣ ਲਈ ਟਰੈਂਚਰ ਮਸ਼ੀਨ (Trencher Machine) ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ।

ਖੇਤੀ ਮਸ਼ੀਨੀਕਰਨ ਨਾਲ ਜਿੱਥੇ ਫਸਲਾਂ ਦੀ ਉਤਪਾਦਕਤਾ ਵਿੱਚ ਵਾਧਾ ਹੋਇਆ ਹੈ ਉੱਥੇ ਹੀ ਲੇਬਰ ਦੀ ਬੱਚਤ, ਖੇਤੀ ਖਰਚੇ ਵਿੱਚ ਕਮੀ ਅਤੇ ਖੇਤੀ ਕੰਮ ਕਰਨ ਵਾਲੇ ਲੋਕਾਂ ਦਾ ਜੀਵਨ ਪੱਧਰ ਵੀ ਸੁਖਾਲਾ ਹੋਇਆ ਹੈ। ਪੀਏਯੂ (PAU) ਵੱਲੋਂ ਖੇਤ ਦੀ ਤਿਆਰੀ, ਫਸਲਾਂ ਦੀ ਬਿਜਾਈ, ਗੋਡੀ, ਸਪਰੇਅ, ਕਟਾਈ ਅਤੇ ਝੜਾਈ ਲਈ ਬਹੁਤ ਮਸ਼ੀਨਾਂ ਵਿਕਸਿਤ ਕਰਕੇ ਸਿਫਾਰਿਸ਼ ਕੀਤੀਆਂ ਹਨ।

ਇਸ ਲੇਖ ਵਿੱਚ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਨਾਲ ਸੰਬੰਧਿਤ ਟਰੈਂਚਰ ਮਸ਼ੀਨ ਬਾਰੇ ਜਾਣਕਾਰੀ ਦਿੱਤੀ ਗਈ ਹੈ, ਇਸ ਦੀ ਖ਼ਾਸੀਅਤ, ਖੂਬੀਆਂ ਅਤੇ ਕੀਮਤ ਤੁਹਾਨੂੰ ਹੈਰਾਨ ਕਰ ਦੇਣਗੀਆਂ।

ਇਹ ਵੀ ਪੜ੍ਹੋ: Market 'ਚ ਆਇਆ Sonalika Tiger Electric Tractor, ਜਾਣੋ ਇਸ ਦੇ Features ਅਤੇ Price

ਗੰਨੇ ਦੀ ਫਸਲ ਲਈ ਟਰੈਂਚਰ ਮਸ਼ੀਨ:

ਗੰਨਾ ਟਰੈਂਚ ਡਿੱਗਰ: ਦੋ ਕਤਾਰੀ ਖ਼ਾਲੀ ਵਿਧੀ (90:30 ਸੈਟੀਮੀਟਰ) ਨਾਲ ਗੰਨੇ ਦੀ ਬਿਜਾਈ ਕਰਨ ਨਾਲ ਪਾਣੀ ਦੀ ਬੱਚਤ, ਫਸਲਾਂ ਦੀ ਸੌਖੀ ਬਨਾਈ ਅਤੇ ਝਾੜ ਵਿੱਚ ਵਾਧਾ ਹੁੰਦਾ ਹੈ। ਫਸਲ ਦੀ ਬਿਜਾਈ 2 ਕਤਾਰਾਂ ਵਿੱਚ ਇੱਕ ਫੁੱਟ ਚੌੜੀਆਂ ੳਤੇ 20-25 ਸੈਂਟੀਮੀਟਰ ਡੂੰਘੀਆਂ ਖਾਲੀਆਂ ਵਿੱਚ ਕੀਤੀ ਜਾਦੀ ਹੈ। ਇਨ੍ਹਾਂ ਖਾਲੀਆਂ ਨੂੰ ਯੂਨੀਵਰਸਿਟੀ ਵੱਲੋਂ ਤਿਆਰ ਖਾਲੀਆਂ ਬਣਾਉਣ ਵਾਲੀ ਮਸ਼ੀਨ (ਗੰਨਾ ਟਰੈਂਚ ਡਿੱਗਰ) ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਖ਼ਾਲੀ ਵਿੱਚ ਗੰਨੇ ਦੀਆਂ ਦੋ ਕਤਾਰਾਂ ਬੀਜਣ ਲਈ ਖਾਲੀਆਂ ਅਤੇ ਬੈਂਡ ਬਣਾਉਂਦਾ ਹੈ।

ਗੰਨਾ ਟਰੈਂਚ ਪਲਾਟਰ: ਖ਼ਾਲੀ ਵਿੱਚ ਗੰਨੇ ਦੀਆਂ ਦੋ ਕਤਾਰਾਂ ਬੀਜਣ ਵਾਸਤੇ ਗੰਨਾ ਟਰੈਂਚ ਪਲਾਂਟਰ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਦੀ ਸੀਟ ਤੇ ਬੈਠੇ ਦੋ ਆਦਮੀ ਸਬੂਤੇ ਗੰਨੇ ਮਸ਼ੀਨ ਵਿੱਚ ਪਾਉਂਦੇ ਹਨ, ਮਸ਼ੀਨ ਆਪ ਗੁੱਲ਼ੀਆ ਵੱਢ ਕੇ ਖਾਲੀ ਵਿੱਚ ਪਾਉਂਦੀ ਹੈ ਅਤੇ ਨਾਲ ਹੀ ਖਾਦ ਪਾ ਕੇ ਮਿੱਟੀ ਨਾਲ ਢੱਕ ਦਿੰਦੀ ਹੈ। ਗੁੱਲੀਆਂ ਦੀ ਲੰਬਾਈ 36-38 ਸੈਂਟੀਮੀਟਰ ਹੁੰਦੀ ਹੈ।ਇਹ ਮਸ਼ੀਨ 2-3 ਕਿਲੋਮੀਟਰ ਦੀ ਸਪੀਡ ਨਾਲ ਚਲਾਈ ਜਾਂਦੀ ਹੈ। ਇਸ ਨਾਲ ਇੱਕ ਦਿਨ ਵਿੱਚ 2-3 ਏਕੜ ਬਿਜਾਈ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: Electric Tractors: ਇਹ ਹਨ ਭਾਰਤ ਦੇ ਸਭ ਤੋਂ ਵਧੀਆ ਇਲੈਕਟ੍ਰਿਕ ਟਰੈਕਟਰ, ਕਿਸਾਨਾਂ ਲਈ ਹਨ ਵਰਦਾਨ

ਖਾਲੀਆਂ ਵਿੱਚ ਗੰਨਾ ਬੀਜਣ ਲਈ ਟਰੈਂਚਰ ਮਸ਼ੀਨ

ਖਾਲੀਆਂ ਵਿੱਚ ਗੰਨਾ ਬੀਜਣ ਲਈ ਟਰੈਂਚਰ ਮਸ਼ੀਨ

ਨਾਮ, ਫੋਟੋ ਅਤੇ ਵਿਸ਼ੇਸ਼ਤਾਵਾਂ:

1. ਖਾਲੀਆਂ ਵਿੱਚ ਗੰਨਾ ਬੀਜਣ ਲਈ ਟਰੈਂਚਰ ਮਸ਼ੀਨ
● ਲੋੜੀਂਦੀ ਸ਼ਕਤੀ : 35 ਹਾਰਸ ਪਾਵਰ ਦਾ ਟਰੈਕਟਰ
● ਕੰਮ : ਖਾਲੀਆ ਵਿੱਚ ਗੰਨਾ ਬੀਜਣ ਲਈ
● ਸਮਰੱਥਾ : 0.75-1.00 ਏਕੜ ਪ੍ਰਤੀ ਘੰਟਾ
● ਕੀਮਤ : 30,000/- ਰੁਪਏ (ਲਗਭਗ)
● ਬੱਚਤ : 10 ਪ੍ਰਤੀਸ਼ਤ ਪਾਣੀ ਦੀ ਬੱਚਤ

ਇਹ ਵੀ ਪੜ੍ਹੋ: Tractor Maintenance Tips: ਇਸ ਤਰ੍ਹਾਂ ਕਰੋ ਖੇਤੀ ਮਸ਼ੀਨਰੀ ਲਈ ਉਚਿਤ ਗਰੀਸ ਅਤੇ ਤੇਲ ਦੀ ਚੋਣ

ਸੈਮੀ ਆਟੋਮੈਟਿਕ ਗੰਨੇ ਵਾਲਾ ਪਲਾਂਟਰ

ਸੈਮੀ ਆਟੋਮੈਟਿਕ ਗੰਨੇ ਵਾਲਾ ਪਲਾਂਟਰ

ਨਾਮ, ਫੋਟੋ ਅਤੇ ਵਿਸ਼ੇਸ਼ਤਾਵਾਂ:

2. ਸੈਮੀ ਆਟੋਮੈਟਿਕ ਗੰਨੇ ਵਾਲਾ ਪਲਾਂਟਰ
● ਲੋੜੀਂਦੀ ਸ਼ਕਤੀ : 45 ਹਾਰਸ ਪਾਵਰ ਦਾ ਟਰੈਕਟਰ
● ਕੰਮ : ਗੰਨਾ ਬੀਜਣ ਲਈ
● ਸਮਰੱਥਾ : 0.5 ਏਕੜ ਪ੍ਰਤੀ ਘੰਟਾ
● ਕੀਮਤ : 1,02,000/- ਰੁਪਏ (ਲਗਭਗ)

ਸੁਧਰੀ ਖੇਤੀ ਮਸ਼ੀਨਰੀ ਦੀ ਵਰਤੋ ਖੇਤੀ ਉਤਪਾਦਕਤਾ, ਕਿਰਤ/ਲੇਬਰ ਉਤਪਾਦਕਤਾ ਅਤੇ ਮੁਨਾਫਾ ਵਧਾਉਣ ਅਤੇ ਕੰਮ ਦੌਰਾਨ ਔਕੜਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ ਅਤੇ ਨਾਲ ਹੀ ਵਧੇਰੇ ਰੁਜ਼ਗਾਰ ਪੈਦਾ ਕਰਨ ਦਾ ਮੌਕਾ ਵੀ ਪ੍ਰਦਾਨ ਕਰ ਸਕਦੀ ਹੈ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

Summary in English: Trencher machine saves 10 percent water, cost Rs 30,000

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters