1. Home

ਫ਼ਸਲਾਂ ਲਈ ਪ੍ਰੀ ਕੂਲਿੰਗ ਸਟੋਰੇਜ ਯੂਨਿਟ `ਤੇ 12 ਲੱਖ ਦੀ ਸਬਸਿਡੀ

ਫ਼ਸਲਾਂ ਦੀ ਪੈਦਾਵਾਰ ਖਰਾਬ ਹੋਣ ਦੀ ਚਿੰਤਾ ਹੋਈ ਖ਼ਤਮ। ਸਰਕਾਰ ਵੱਲੋਂ ਮਿਲੇਗੀ ਬੰਪਰ ਸਬਸਿਡੀ...

 Simranjeet Kaur
Simranjeet Kaur
Subsidy on Precooling Storage Unit

Subsidy on Precooling Storage Unit

ਕਿਸਾਨ ਭਰਾਵਾਂ ਦੇ ਮਨ `ਚ ਫ਼ਸਲਾਂ ਦੇ ਖ਼ਰਾਬ ਹੋਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ, ਕਿਉਂਕਿ ਵਾਢੀ ਤੋਂ ਬਾਅਦ ਕਿਸਾਨਾਂ ਦੀਆਂ ਪਈਆਂ ਫ਼ਸਲਾਂ ਮੀਂਹ, ਖਾਦਾਂ, ਕੁਦਰਤੀ ਆਫ਼ਤਾਂ, ਕੀੜੇ ਮਕੌੜਿਆਂ ਕਾਰਨ ਸੜ ਜਾਂਦੀਆਂ ਹਨ। ਜਿਸ ਦੇ ਚਲਦਿਆਂ ਕਿਸਾਨਾਂ ਨੂੰ ਬਹੁਤ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਨਾਲ ਹੀ ਕਮਾਈ `ਚ ਵੀ ਘਾਟਾ ਪੈਂਦਾ ਹੈ। ਪਰ ਹੁਣ ਚਿੰਤਾ ਦੀ ਕੋਈ ਗੱਲ ਨਹੀਂ। ਦਰਅਸਲ, ਸਰਕਾਰ ਵੱਲੋਂ ਫ਼ਸਲਾਂ ਦੀ ਉਪਜ ਖਰਾਬ ਹੋਣ `ਤੇ ਸਬਸਿਡੀ (Subsidy) ਦੇਣ ਦੀ ਸੁਵਿਧਾ ਦਾ ਪ੍ਰਬੰਧ ਕੀਤਾ ਗਿਆ ਹੈ। 

Subsidy: ਫ਼ਸਲਾਂ ਦੀ ਵਾਢੀ ਤੋਂ ਬਾਅਦ ਉਸ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਇੱਕ ਯੂਨਿਟ ਤਿਆਰ ਕੀਤਾ ਗਿਆ ਹੈ। ਇਸ ਨੂੰ ਪ੍ਰੀ ਕੂਲਿੰਗ ਸਟੋਰੇਜ ਯੂਨਿਟ (Pre cooling storage unit) ਆਖਦੇ ਹਨ। ਪ੍ਰੀ ਕੂਲਿੰਗ ਸਟੋਰੇਜ ਯੂਨਿਟ ਨੂੰ ਲਗਾਉਣ ਲਈ ਸਰਕਾਰ ਹੁਣ ਸਬਸਿਡੀ ਦੇ ਰਹੀ ਹੈ। ਇਸ ਸਟੋਰੇਜ ਯੂਨਿਟ ਦੀ ਵਰਤੋਂ ਛੋਟੇ ਤੇ ਵੱਡੇ ਦੋਵਾਂ ਪੱਧਰ `ਤੇ ਕੀਤੀ ਜਾਂਦੀ ਹੈ।

ਦੱਸ ਦੇਈਏ ਕਿ ਇਸ ਨਾਲ ਲੰਬੇ ਸਮੇਂ ਤੱਕ ਫ਼ਸਲਾਂ, ਫ਼ਲਾਂ ਤੇ ਸਬਜ਼ੀਆਂ ਨੂੰ ਸਟੋਰ ਕੀਤਾ ਜਾਂਦਾ ਹੈ। ਜਿਸ ਨਾਲ ਕਿਸਾਨਾਂ ਦੀ ਆਮਦਨ `ਚ ਵਾਧਾ ਹੁੰਦਾ ਹੈ ਤੇ ਫ਼ਸਲਾਂ ਦੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ, ਇਸ ਸਕੀਮ ਬਾਰੇ...

ਅਰਜ਼ੀ ਕਿਵੇਂ ਦੇਣੀ ਹੈ?

ਜੇਕਰ ਤੁਸੀਂ ਵੀ ਇਸ ਸਕੀਮ ਦਾ ਲਾਭ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਆਪਣੇ ਨਜ਼ਦੀਕੀ ਜ਼ਿਲ੍ਹੇ ਦੇ ਬਿਹਾਰ ਖੇਤੀਬਾੜੀ ਵਿਭਾਗ, ਬਾਗਬਾਨੀ ਡਾਇਰੈਕਟੋਰੇਟ ਦੇ ਅਧਿਕਾਰਤ ਵੈੱਬਸਾਈਟ horticulture.bihar.gov.in 'ਤੇ ਜਾ ਜਾਓ। ਇਸ ਯੋਜਨਾ ਦੀ ਵਧੇਰੀ ਜਾਣਕਾਰੀ ਲਈ ਤੁਸੀਂ ਨਜ਼ਦੀਕੀ ਸਹਾਇਕ ਨਿਰਦੇਸ਼ਕ ਬਾਗ਼ ਕੋਲ ਜਾ ਸਕਦੇ ਹੋ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਸਰਕਾਰ ਵੱਲੋਂ ਫ਼ਸਲਾਂ ਦੀ ਸਿੰਚਾਈ ਲਈ ਮਿਲੇਗਾ ਬਿਜਲੀ ਪੰਪ ਦਾ ਕੁਨੈਕਸ਼ਨ

ਕਿੰਨੀ ਸਬਸਿਡੀ ਮਿਲੇਗੀ?

● ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕੋਲਡ ਸਟੋਰੇਜ ਸਥਾਪਤ ਕਰਨ ਲਈ ਅਧਿਕਤਮ ਯੂਨਿਟ ਲਾਗਤ 25 ਲੱਖ ਰੁਪਏ ਹੈ। 

● ਇਸ ਲਈ 50 ਫੀਸਦੀ ਸਬਸਿਡੀ 'ਤੇ 12.50 ਲੱਖ ਰੁਪਏ ਮਿਲ ਰਹੇ ਹਨ।

● ਕਿਸਾਨ ਉਤਪਾਦਕ ਸੰਸਥਾਵਾਂ ਨੂੰ 75 ਫੀਸਦੀ ਸਬਸਿਡੀ 'ਤੇ 18.75 ਲੱਖ ਰੁਪਏ ਦਿੱਤੇ ਜਾ ਰਹੇ ਹਨ।

Summary in English: 12 lakh subsidy on pre-cooling storage unit for crops

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters