Good News: ਦੇਸ਼ ਦੇ ਕਿਸਾਨ ਹੁਣ ਆਪਣੀ ਆਮਦਨ ਲਈ ਨਾ ਸਿਰਫ਼ ਖੇਤੀਬਾੜੀ 'ਤੇ ਨਿਰਭਰ ਹਨ, ਸਗੋਂ ਉਹ ਪਸ਼ੂ ਪਾਲਣ ਅਤੇ ਮੱਛੀ ਪਾਲਣ ਵੱਲ ਵੀ ਵੱਧ ਰਹੇ ਹਨ। ਇਹੀ ਕਾਰਨ ਹੈ ਕਿ ਸਰਕਾਰ ਵੀ ਇਸ ਵਿੱਚ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਰਹੀ ਹੈ। ਇਸ ਸੰਦਰਭ ਵਿੱਚ ਕੇਰਲ ਸਰਕਾਰ ਨੇ ਆਪਣੇ ਸੂਬੇ ਦੇ ਡੇਅਰੀ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਦਿੱਤੀ ਹੈ।
Dairy Farmers: ਕਿਸਾਨਾਂ ਦੀ ਆਮਦਨ ਦੁਗਣੀ ਕਰਨ ਲਈ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਉਪਰਾਲੇ ਕੀਤੇ ਜਾਂਦੇ ਹਨ। ਸਰਕਾਰ ਨਾ ਸਿਰਫ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਵੱਲ ਧਿਆਨ ਦੇ ਰਹੀ ਹੈ, ਸਗੋਂ ਪਸ਼ੂ ਪਾਲਣ 'ਦੇ ਕਿੱਤੇ 'ਤੇ ਵੀ ਸਰਕਾਰ ਦਾ ਪੂਰਾ ਧਿਆਨ ਕੇਂਦਰਿਤ ਹੈ। ਇਹੀ ਵਜ੍ਹਾ ਹੈ ਕਿ ਹੁਣ ਸਰਕਾਰ ਖੇਤੀਬਾੜੀ ਤੋਂ ਇਲਾਵਾ ਡੇਅਰੀ ਫਾਰਮਿੰਗ ਲਈ ਵੀ ਵੱਖ-ਵੱਖ ਯੋਜਨਾਵਾਂ ਤਿਆਰ ਕਰ ਰਹੀ ਹੈ। ਇਸ ਸੰਦਰਭ ਵਿੱਚ ਕੇਰਲ ਸਰਕਾਰ ਨੇ ਆਪਣੇ ਸੂਬੇ ਦੇ ਡੇਅਰੀ ਕਿਸਾਨਾਂ ਦੀ ਸਾਰ ਲੈਂਦਿਆਂ ਉਨ੍ਹਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ।
ਦਰਅਸਲ, ਕੇਰਲ ਸਰਕਾਰ ਸੂਬੇ ਦੇ ਡੇਅਰੀ ਕਿਸਾਨਾਂ ਲਈ ਸਮਾਰਟ ਕਾਰਡ ਬਣਾ ਰਹੀ ਹੈ। ਅਜਿਹੀ ਸਥਿਤੀ ਵਿੱਚ, ਆਓ ਇਸ ਲੇਖ ਵਿੱਚ ਜਾਣਦੇ ਹਾਂ ਕਿ ਆਖਿਰ ਇਹ ਸਮਾਰਟ ਕਾਰਡ ਕੀ ਹੈ? ਡੇਅਰੀ ਕਿਸਾਨ ਇਸ ਨੂੰ ਕਿਵੇਂ ਬਣਵਾ ਸਕਦੇ ਹਨ ਅਤੇ ਇਸ ਲਈ ਕਿਹੜੇ ਦਸਤਾਵੇਜ਼ਾਂ ਦੀ ਲੋੜ ਪਵੇਗੀ ?
ਕੇਰਲ ਦੇ ਡੇਅਰੀ ਕਿਸਾਨਾਂ ਨੂੰ ਸਮਾਰਟ ਕਾਰਡ
ਕੇਰਲ ਸਰਕਾਰ ਕੇਰਲ ਸੂਬੇ ਦੇ ਉਨ੍ਹਾਂ ਸਾਰੇ ਕਿਸਾਨਾਂ ਨੂੰ ਸਮਾਰਟ ਕਾਰਡ ਪ੍ਰਦਾਨ ਕਰ ਰਹੀ ਹੈ, ਜਿਨ੍ਹਾਂ ਨੇ ਡੇਅਰੀ ਦਾ ਧੰਦਾ ਪੂਰੀ ਤਰ੍ਹਾਂ ਨਾਲ ਅਪਣਾ ਲਿਆ ਹੈ। ਇਸ ਦੇ ਲਈ ਕੇਰਲ ਸਰਕਾਰ ਨੇ ਸੂਬੇ ਦੇ ਸਾਰੇ ਡੇਅਰੀ ਕਿਸਾਨਾਂ ਦੀ ਪਛਾਣ ਕਰਨ ਲਈ ਅਰਜ਼ੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਇਹ ਅਰਜ਼ੀ ਪ੍ਰਕਿਰਿਆ 15 ਅਗਸਤ ਯਾਨੀ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਸੂਬੇ ਦੇ ਸਾਰੇ ਡੇਅਰੀ ਫਾਰਮਰ 20 ਅਗਸਤ ਤੱਕ ਸਮਾਰਟ ਕਾਰਡ ਬਣਾਉਣ ਲਈ ਅਰਜ਼ੀਆਂ ਭਰਨ।
ਸਮਾਰਟ ਕਾਰਡ ਲੈਣ ਲਈ ਲੋੜੀਂਦੇ ਦਸਤਾਵੇਜ਼
ਕੇਰਲ ਦੇ ਕੋਈ ਵੀ ਡੇਅਰੀ ਫਾਰਮਰ ਜਾਂ ਡੇਅਰੀ ਕਾਰੋਬਾਰ ਨਾਲ ਜੁੜੇ ਕਿਸਾਨ ਸਮਾਰਟ ਕਾਰਡ ਬਣਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਕੋਲ ਹੇਠਾਂ ਦਿੱਤੇ ਕੁਝ ਜ਼ਰੂਰੀ ਦਸਤਾਵੇਜ਼ ਹੋਣੇ ਚਾਹੀਦੇ ਹਨ:
● ਆਧਾਰ ਕਾਰਡ (Aadhaar Card)
● ਪਤੇ ਦਾ ਸਬੂਤ (Address proof)
● ਬੈਂਕ ਖਾਤੇ ਦੇ ਵੇਰਵੇ (Bank account details)
● ਬੈਂਕ ਪਾਸਬੁੱਕ ਦੀ ਫੋਟੋ ਕਾਪੀ (Photocopy of Bank Passbook)
● ਆਧਾਰ ਨਾਲ ਲਿੰਕ ਕੀਤਾ ਮੋਬਾਈਲ ਨੰਬਰ (Aadhaar linked mobile number)
● ਕਿਸਾਨ ਦੀ ਪਾਸਪੋਰਟ ਸਾਈਜ਼ ਫੋਟੋ (Passport size photo of the farmer)
● ਰਾਸ਼ਨ ਕਾਰਡ ਨੰਬਰ (Ration Card Number)
ਇਹ ਵੀ ਪੜ੍ਹੋ : KCC: ਸਿਰਫ਼ 3 ਦਸਤਾਵੇਜ਼ਾਂ ਰਾਹੀਂ ਕਿਸਾਨ ਕ੍ਰੈਡਿਟ ਕਾਰਡ ਬਣਵਾਓ ਤੇ ਆਸਾਨੀ ਨਾਲ ਲੋਨ ਪਾਓ!
ਸਮਾਰਟ ਕਾਰਡ ਲਈ ਅਪਲਾਈ ਕਾਰਨ ਦਾ ਤਰੀਕਾ
ਸੂਬੇ ਦੇ ਡੇਅਰੀ ਕਿਸਾਨ ਸਮਾਰਟ ਕਾਰਡ ਬਣਾਉਣ ਲਈ ਡੇਅਰੀ ਵਿਕਾਸ ਵਿਭਾਗ ਦੇ ਦਫ਼ਤਰਾਂ ਜਾਂ ਦੁੱਧ ਸਹਿਕਾਰੀ ਸਭਾਵਾਂ ਰਾਹੀਂ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਡੇਅਰੀ ਕਿਸਾਨ ਆਪਣੇ ਜ਼ਿਲ੍ਹੇ ਦੇ ਡੇਅਰੀ ਵਿਕਾਸ ਵਿਭਾਗ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ ਅਤੇ ਡੇਅਰੀ ਕਿਸਾਨ ਦੁੱਧ ਸਹਿਕਾਰੀ ਸਭਾਵਾਂ ਨਾਲ ਸੰਪਰਕ ਕਰਕੇ ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
Summary in English: 2 lakh dairy farmers will get smart card, know the application process and necessary documents