ਇਸ ਵੇਲੇ ਉਰਜਾ ਦੀ ਖਪਤ ਵੱਧ ਰਹੀ ਹੈ, ਜਿਸ ਨਾਲ ਪ੍ਰਦੂਸ਼ਣ ਦੀ ਸਮੱਸਿਆ `ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੀ ਸਥਿਤੀ `ਚ ਹੁਣ ਸਰਕਾਰ ਵੱਲੋਂ ਕੁਝ ਵਿਸ਼ੇਸ਼ ਵਿਕਲਪਾਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਜਿਵੇਂ ਕਿ ਸਭ ਜਾਣਦੇ ਹਨ ਕਿ ਪਰਾਲੀ ਨੂੰ ਸਾੜਨ ਨਾਲ ਪ੍ਰਦੂਸ਼ਣ ਵੀ ਵੱਧ ਰਿਹਾ ਹੈ। ਜਿਸ ਦਾ ਹੱਲ ਬਾਇਓ ਗੈਸ ਪਲਾਂਟ (Bio Gas Plant) ਮੰਨਿਆ ਜਾ ਸਕਦਾ ਹੈ ਕਿਉਂਕਿ ਬਾਇਓ ਗੈਸ ਪ੍ਰਦੂਸ਼ਣ ਮੁਕਤ, ਬਦਬੂ ਤੇ ਧੂੰਆਂ ਰਹਿਤ ਹੁੰਦਾ ਹੈ।
Bio Gas Plant: ਖੇਤੀ ਦੀ ਲਾਗਤ ਨੂੰ ਘਟਾਉਣ ਤੇ ਸਰੋਤਾਂ ਦੀ ਸਹੀ ਵਰਤੋਂ ਕਰਨ ਲਈ ਭਾਰਤ ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਜੈਵਿਕ ਖਾਦ (Organic fertilizers) ਤੇ ਜੈਵਿਕ ਖੇਤੀ (Organic farming) ਫਸਲਾਂ ਤੋਂ ਵਧੀਆ ਉਤਪਾਦਨ ਲੈਣ `ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਜ਼ਿਆਦਾਤਰ ਹੁਣ ਕਿਸਾਨ ਵਰਮੀ ਕੰਪੋਸਟ (Vermicompost) ਯੂਨਿਟ ਲਗਾ ਕੇ ਜੈਵਿਕ ਖਾਦ ਬਣਾਉਂਦੇ ਹਨ। ਜਿਸ ਦੇ ਨਤੀਜੇ ਵਜੋਂ ਖੇਤੀ `ਚ ਜੈਵਿਕ ਖਾਦਾਂ 'ਤੇ ਖਰਚਾ ਨਹੀਂ ਹੁੰਦਾ। ਸਰਕਾਰ ਵੱਲੋਂ ਵੀ ਜੈਵਿਕ ਖਾਦ ਬਣਾਉਣ ਲਈ ਬਾਇਓ ਗੈਸ ਪਲਾਂਟ (Bio Gas Plant) `ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਕਿਸਾਨ ਭਰਾਵੋਂ ਜੇ ਤੁਸੀਂ ਵੀ ਬਾਇਓ ਗੈਸ ਪਲਾਂਟ ਲਗਾਉਣ ਬਾਰੇ ਸੋਚ ਰਹੇ ਹੋ ਤਾਂ ਇਹ ਸਬਸਿਡੀ ਨਾਲ ਆਪਣੇ ਕੰਮ ਨੂੰ ਮੁਕੰਮਲ ਕਰ ਸਕਦੇ ਹੋ।
ਕਿੰਨੀ ਸਬਸਿਡੀ ਮਿਲੇਗੀ?
ਕਿਸਾਨ ਭਰਾਵੋਂ ਤੁਹਾਨੂੰ ਦੱਸ ਦੇਈਏ ਕਿ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 25 ਤੋਂ 80 ਕਿਊਬਿਕ ਪਲਾਂਟਾਂ ਤੱਕ ਬਾਇਓਗੈਸ ਬਣਾਉਣ ਲਈ ਸਬਸਿਡੀ ਦੀ ਰਕਮ ਵੱਖਰੇ ਤੌਰ 'ਤੇ ਤੈਅ ਕੀਤੀ ਗਈ ਹੈ। ਜਿਸ `ਚ ਤੁਸੀਂ 80 ਕਿਊਬਿਕ ਬਾਇਓ ਗੈਸ ਪਲਾਂਟ ਲਗਾ ਕੇ 3 ਲੱਖ 95 ਹਜ਼ਾਰ 600 ਰੁਪਏ ਤੱਕ ਗ੍ਰਾਂਟ ਪ੍ਰਾਪਤ ਕਰ ਸਕਦੇ ਹੋ। ਇਸ ਦੇ ਹਿਸਾਬ ਨਾਲ ਤੁਸੀਂ ਕਰੀਬ 4 ਲੱਖ ਰੁਪਏ ਤੱਕ ਦੀ ਸਬਸਿਡੀ ਲੈਣ ਦੇ ਯੋਗ ਹੋ।
ਹੋਰ ਬਾਇਓ ਪਲਾਂਟ ਲਗਾਉਣ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ:
● 27 ਕਿਊਬਿਕ ਪਲਾਂਟ ਲਗਾਉਣ ਲਈ ਵੱਧ ਤੋਂ ਵੱਧ 1 ਲੱਖ 27 ਹਜ਼ਾਰ 200 ਰੁਪਏ ਤੱਕ ਸਬਸਿਡੀ ਦਿੱਤੀ ਜਾਵੇਗੀ।
● 35 ਕਿਊਬਿਕ ਪਲਾਂਟ ਲਗਾਉਣ ਲਈ ਵੱਧ ਤੋਂ ਵੱਧ 2 ਲੱਖ 2 ਹਜ਼ਾਰ ਰੁਪਏ ਦੀ ਸਬਸਿਡੀ ਦਾ ਪ੍ਰਬੰਧ ਕੀਤਾ ਗਿਆ ਹੈ।
● 45 ਕਿਊਬਿਕ ਬਾਇਓ ਗੈਸ ਪਲਾਂਟ ਲਈ 2 ਲੱਖ 38 ਹਜ਼ਾਰ 800 ਰੁਪਏ ਤੱਕ ਸਬਸਿਡੀ ਦਿੱਤੀ ਜਾਵੇਗੀ।
● 60 ਕਿਊਬਿਕ ਪਲਾਂਟ ਲਗਾਉਣ ਲਈ 3 ਲੱਖ 2 ਹਜ਼ਾਰ 400 ਰੁਪਏ ਦੀ ਸਬਸਿਡੀ ਦਾ ਪ੍ਰਬੰਧ ਹੈ।
ਇਹ ਵੀ ਪੜ੍ਹੋ: ਪੀਐਨਬੀ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ, ਹੁਣ ਖਾਤਿਆਂ 'ਚ ਸਿੱਧੇ ਆਉਣਗੇ 50,000 ਰੁਪਏ
ਅਰਜ਼ੀ ਕਿਵੇਂ ਦੇਣੀ ਹੈ?
ਜੇਕਰ ਤੁਸੀਂ ਵੀ ਇਸ ਯੋਜਨਾ ਦਾ ਲਾਭ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਆਪਣੇ ਨਜ਼ਦੀਕੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਖੇ ਪ੍ਰੋਜੈਕਟ ਅਫ਼ਸਰ ਨਾਲ ਸੰਪਰਕ ਕਰੋ। ਇਸ ਸਕੀਮ ਦੀ ਵਧੇਰੀ ਜਾਣਕਾਰੀ ਲਈ ਤੁਸੀਂ ਨਵੀਂ ਅਤੇ ਨਵਿਆਉਣਯੋਗ ਊਰਜਾ ਵਿਭਾਗ ਤੇ ਹਰਿਆਣਾ ਨਵਿਆਉਣਯੋਗ ਊਰਜਾ ਵਿਕਾਸ ਏਜੰਸੀ (ਹਰੇਡਾ) ਦੀ ਅਧਿਕਾਰਤ ਵੈੱਬਸਾਈਟ 'ਤੇ ਵੀ ਜਾ ਸਕਦੇ ਹੋ।
Summary in English: 4 lakh rupees subsidy on bio gas plant