s

ਟਰੈਕਟਰਾਂ 'ਤੇ 50 ਫੀਸਦੀ ਸਬਸਿਡੀ! ਲਾਭ ਲੈਣ ਲਈ ਇਸ ਤਰੀਕੇ ਨਾਲ ਕਰੋ ਅਪਲਾਈ!

ਗੁਰਪ੍ਰੀਤ ਕੌਰ
ਗੁਰਪ੍ਰੀਤ ਕੌਰ
ਟਰੈਕਟਰਾਂ 'ਤੇ 50 ਫੀਸਦੀ ਸਬਸਿਡੀ

ਟਰੈਕਟਰਾਂ 'ਤੇ 50 ਫੀਸਦੀ ਸਬਸਿਡੀ

ਅੱਜ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਸਰਕਾਰ ਦੀ ਟਰੈਕਟਰ ਸਬਸਿਡੀ ਸਕੀਮ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜਿਸ ਤੋਂ ਲਾਹਾ ਲੈ ਕੇ ਸਾਡੇ ਕਿਸਾਨ ਭਰਾ, ਜੋ ਆਰਥਿਕ ਪੱਖੋਂ ਕਮਜ਼ੋਰ ਹਨ, ਉਹ ਆਸਾਨੀ ਨਾਲ ਟਰੈਕਟਰ ਖਰੀਦ ਸਕਦੇ ਹਨ।

ਅੱਜ ਦੇ ਸਮੇਂ ਵਿੱਚ ਟਰੈਕਟਰ ਤੋਂ ਬਿਨਾਂ ਖੇਤੀ ਦਾ ਕੰਮ ਕਰਨਾ ਆਸਾਨ ਨਹੀਂ ਹੈ ਅਤੇ ਇਹ ਗੱਲ ਵੀ ਸੱਚ ਹੈ ਕਿ ਸਾਡੇ ਬਹੁਤ ਸਾਰੇ ਕਿਸਾਨ ਭਰਾ ਅਜਿਹੇ ਹਨ, ਜੋ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਟਰੈਕਟਰ ਖਰੀਦ ਨਹੀਂ ਪਾਉਂਦੇ। ਇਸ ਕਾਰਨ ਸਰਕਾਰ ਵੱਲੋਂ ਕਿਸਾਨਾਂ ਨੂੰ ਟਰੈਕਟਰਾਂ 'ਤੇ ਸਬਸਿਡੀ ਦਿੱਤੀ ਜਾਂਦੀ ਹੈ। ਦੱਸ ਦਈਏ ਕਿ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਟਰੈਕਟਰਾਂ ਦੀ ਖਰੀਦ 'ਤੇ 20 ਫੀਸਦੀ ਤੋਂ ਲੈ ਕੇ 50 ਫੀਸਦੀ ਤੱਕ ਸਬਸਿਡੀ ਦਿੱਤੀ ਜਾਂਦੀ ਹੈ। 50% ਸਬਸਿਡੀ ਕੀਮਤ ਨੂੰ ਅੱਧਾ ਕਰ ਦਿੰਦੀ ਹੈ।

ਇਸ ਦੇ ਨਾਲ ਹੀ ਦੇਸ਼ ਭਰ ਦੇ ਛੋਟੇ ਅਤੇ ਮੱਧ ਵਰਗ ਦੇ ਉਹ ਸਾਰੇ ਆਰਥਿਕ ਤੌਰ 'ਤੇ ਕਮਜ਼ੋਰ ਕਿਸਾਨ ਇਸ ਸਕੀਮ ਵਿੱਚ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੇ ਪਿਛਲੇ 7 ਸਾਲਾਂ ਤੋਂ ਕਿਸੇ ਵੀ ਸਰਕਾਰੀ ਸਕੀਮ ਤੋਂ ਖੇਤੀ ਮਸ਼ੀਨਰੀ ਨਹੀਂ ਲਈ ਹੈ। ਕਈ ਕਿਸਾਨ ਇਸ ਸਕੀਮ ਤੋਂ ਵਾਂਝੇ ਰਹਿ ਗਏ ਹਨ, ਕਿਉਂਕਿ ਉਨ੍ਹਾਂ ਨੂੰ ਅਰਜ਼ੀ ਦੀ ਜਾਣਕਾਰੀ ਨਹੀਂ ਹੈ। ਇਸ ਲਈ ਸਰਕਾਰ ਨੇ ਪ੍ਰਧਾਨ ਮੰਤਰੀ ਟਰੈਕਟਰ ਯੋਜਨਾ ਲਈ ਔਨਲਾਈਨ ਅਤੇ ਔਫਲਾਈਨ ਦੋਵਾਂ ਵਿੱਚ ਅਪਲਾਈ ਕਰਨ ਦਾ ਵਿਕਲਪ ਪ੍ਰਦਾਨ ਕੀਤਾ ਹੈ।

ਟਰੈਕਟਰ ਸਬਸਿਡੀ ਕਿਵੇਂ ਪ੍ਰਾਪਤ ਕਰੀਏ?

ਪ੍ਰਧਾਨ ਮੰਤਰੀ ਟਰੈਕਟਰ ਯੋਜਨਾ ਦੇ ਤਹਿਤ ਆਨਲਾਈਨ ਅਪਲਾਈ ਕਰਨ ਲਈ ਪੋਰਟਲ ਹੁਣੇ ਕੁਝ ਸੂਬਿਆਂ ਵਿੱਚ ਸ਼ੁਰੂ ਕੀਤਾ ਗਿਆ ਹੈ, ਜਿੱਥੋਂ ਤੁਸੀਂ ਸਰਕਾਰ ਦੀਆਂ ਖੇਤੀਬਾੜੀ ਯੋਜਨਾਵਾਂ ਦੀ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹੋ। ਜਿਨ੍ਹਾਂ ਸੂਬਿਆਂ ਵਿੱਚ ਇਹ ਯੋਜਨਾ ਆਨਲਾਈਨ ਸ਼ੁਰੂ ਕੀਤੀ ਗਈ ਹੈ, ਉਨ੍ਹਾਂ ਵਿੱਚ ਮੱਧ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਬਿਹਾਰ, ਗੋਆ ਸੂਬੇ ਹਨ।

ਟਰੈਕਟਰ ਸਬਸਿਡੀ ਲਈ ਅਰਜ਼ੀ ਕਿਵੇਂ ਦੇਣੀ ਹੈ?

-ਸਬਸਿਡੀ ਕੀਮਤ 'ਤੇ ਟਰੈਕਟਰ ਲੈਣ ਲਈ ਤੁਹਾਨੂੰ ਆਪਣੇ ਨੇੜੇ ਦੇ CSC ਕੇਂਦਰ ਜਾਂ ਖੇਤੀਬਾੜੀ ਵਿਭਾਗ 'ਤੇ ਜਾ ਕੇ ਇਸ ਸਕੀਮ ਨਾਲ ਸਬੰਧਤ ਸਾਰੀ ਜਾਣਕਾਰੀ ਪ੍ਰਾਪਤ ਕਰਨੀ ਪਵੇਗੀ।

-ਫਿਰ ਫਾਰਮ ਪ੍ਰਾਪਤ ਕਰਨਾ ਹੋਵੇਗਾ ਅਤੇ ਫਾਰਮ ਵਿੱਚ ਮੰਗੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਨਾਲ ਭਰਨਾ ਹੋਵੇਗਾ।

-ਫਿਰ ਸਾਰੇ ਦਸਤਾਵੇਜ਼ ਅਤੇ ਫਾਰਮ ਇਕੱਠੇ ਨੱਥੀ ਕਰਨੇ ਹੋਣਗੇ। ਫਾਰਮ ਨੂੰ CSC ਕੇਂਦਰ 'ਤੇ ਜਾ ਕੇ ਜਮ੍ਹਾ ਕਰਨਾ ਹੋਵੇਗਾ।

-ਇਸ ਸਾਰੀ ਪ੍ਰਕਿਰਿਆ ਤੋਂ ਬਾਅਦ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੁਆਰਾ ਅਰਜ਼ੀ ਫਾਰਮ ਦੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਤੁਸੀਂ ਇਸ ਸਕੀਮ ਲਈ ਯੋਗ ਹੋ, ਤਾਂ ਕੁਝ ਦਿਨਾਂ ਬਾਅਦ ਤੁਹਾਨੂੰ ਆਸਾਨੀ ਨਾਲ ਟਰੈਕਟਰ ਮਿਲ ਜਾਵੇਗਾ।

ਇਸ ਤਰ੍ਹਾਂ ਅੱਧੀ ਕੀਮਤ 'ਤੇ ਟਰੈਕਟਰ ਖਰੀਦਣ ਲਈ ਅਪਲਾਈ ਕਰ ਸਕਦੇ ਹੋ

-ਸਬਸਿਡੀ ਵਿੱਚ ਟਰੈਕਟਰ ਲੈਣ ਲਈ ਲੋੜੀਂਦੇ ਦਸਤਾਵੇਜ਼ ਅਤੇ ਯੋਗਤਾ।

-ਬਿਨੈਕਾਰ ਭਾਰਤ ਦਾ ਨਿਵਾਸੀ ਹੋਣਾ ਚਾਹੀਦਾ ਹੈ।

-ਸਕੀਮ ਵਿੱਚ ਕਿਸਾਨ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਣੀ ਲਾਜ਼ਮੀ ਹੈ।

-ਬਿਨੈਕਾਰ ਕੋਲ ਵਾਹੀਯੋਗ ਜ਼ਮੀਨ ਹੋਣੀ ਚਾਹੀਦੀ ਹੈ।

-ਆਧਾਰ ਕਾਰਡ ਦਾ ਬੈਂਕ ਖਾਤੇ ਨਾਲ ਲਿੰਕ ਹੋਣਾ ਚਾਹੀਦਾ ਹੈ।

ਯੋਜਨਾ ਦਾ ਉਦੇਸ਼

-ਕਿਸਾਨਾਂ ਦੀ ਆਮਦਨ ਵਧਾਉਣਾ।

-ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣਾ।

ਇਹ ਵੀ ਪੜ੍ਹੋ: ਤੁਪਕਾ ਅਤੇ ਸਪ੍ਰਿੰਕਲਰ ਸਿੰਚਾਈ ਪ੍ਰਣਾਲੀ 'ਤੇ 75 ਫੀਸਦੀ ਤੱਕ ਸਬਸਿਡੀ! ਇਸ ਤਰ੍ਹਾਂ ਚੁੱਕੋ ਲਾਭ!

ਲੋੜੀਂਦੇ ਦਸਤਾਵੇਜ਼

- ਰਾਸ਼ਨ ਕਾਰਡ

- ਆਧਾਰ ਕਾਰਡ

- ਬੈਂਕ ਖਾਤੇ ਦੀ ਪਾਸਬੁੱਕ

- ਮੋਬਾਇਲ ਨੰਬਰ

- ਪਾਸਪੋਰਟ ਆਕਾਰ ਦੀ ਫੋਟੋ

- ਨਿਵਾਸ ਸਰਟੀਫਿਕੇਟ

- ਆਮਦਨ ਸਰਟੀਫਿਕੇਟ

- ਜ਼ਮੀਨ ਦੇ ਕਾਗਜ਼

ਔਨਲਾਈਨ ਅਤੇ ਔਫਲਾਈਨ ਅਰਜ਼ੀ ਕਿਵੇਂ ਦੇਣੀ ਹੈ ?

ਖੇਤੀਬਾੜੀ ਵਿਭਾਗ ਦੀ ਵੈਬਸਾਈਟ ਤੋਂ ਔਨਲਾਈਨ ਅਰਜ਼ੀ ਦਿੱਤੀ ਜਾ ਸਕਦੀ ਹੈ ਅਤੇ ਜੇਕਰ ਤੁਸੀਂ ਔਫਲਾਈਨ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਨਜ਼ਦੀਕੀ ਸੀਐਸਸੀ ਕੇਂਦਰ ਵਿੱਚ ਜਾ ਸਕਦੇ ਹੋ ਅਤੇ ਉਥੋਂ ਫਾਰਮ ਪ੍ਰਾਪਤ ਕਰ ਸਕਦੇ ਹੋ ਅਤੇ ਫਾਰਮ ਦੀ ਜਾਣਕਾਰੀ ਭਰ ਕੇ ਸੀਐਸਸੀ ਕੇਂਦਰ ਵਿੱਚ ਜਮ੍ਹਾਂ ਕਰ ਸਕਦੇ ਹੋ।

Summary in English: 50% subsidy on tractors! Apply this way to reap the benefits!

Like this article?

Hey! I am ਗੁਰਪ੍ਰੀਤ ਕੌਰ . Did you liked this article and have suggestions to improve this article? Mail me your suggestions and feedback.

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription