ਬਜਟ ਪੇਸ਼ ਹੋਣ ਵਿੱਚ ਹੁਣ ਬਹੁਤ ਸਮਾਂ ਨਹੀਂ ਹੈ | 2020-21 ਦਾ ਬਜਟ ਸ਼ਨੀਵਾਰ ਨੂੰ ਆਉਣ ਵਾਲਾ ਹੈ ਅਤੇ ਕਿਸਾਨ ਵੀ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ ਇਸ ਵਾਰ ਉਨ੍ਹਾਂ ਲਈ ਨਵਾਂ ਅਤੇ ਵਿਸ਼ੇਸ਼ ਕੀ ਹੋਵੇਗਾ। ਹਾਲ ਹੀ ਵਿੱਚ, ਹਰਿਆਣਾ ਦੇ ਕਿਸਾਨਾਂ ਲਈ ਇੱਕ ਖ਼ਬਰ ਸਾਹਮਣੇ ਆਈ ਹੈ। ਰਿਪੋਰਟਾਂ ਦੇ ਅਨੁਸਾਰ, ਹਰਿਆਣਾ ਲਈ ਲਗਭਗ 1,46,733 ਕਰੋੜ ਰੁਪਏ ਦੇ ਕਰਜ਼ੇ ਦੀ ਯੋਜਨਾ ਬਣਾਈ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਰਿਪੋਰਟਾਂ ਦੇ ਅਨੁਸਾਰ,ਨਾਬਾਰਡ (NABARD) ਦੁਆਰਾ ਸਾਲ 2020-21 (ਬਜਟ 2020-21) ਦਾ ਸਟੇਟ ਫੋਕਸ ਪੇਪਰ (State Focus Paper-NABARD) ਲਈ ਜਾਰੀ ਕੀਤਾ ਗਿਆ ਹੈ। ਇਸ ਸਟੇਟ ਫੋਕਸ ਪੇਪਰ ਦੇ ਅਨੁਸਾਰ, ਕਿਸਾਨਾਂ ਲਈ ਉੱਚ ਤਕਨੀਕੀ ਖੇਤੀ ਤਕਨੀਕਾਂ (agriculture techniques) ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ | ਇਸਦੇ ਦੇ ਨਾਲ,ਹੀ ਸਾਲ 2020-21 ਲਈ ਬੈਂਕ ਦੁਆਰਾ ਇੱਕ ਲੋਨ ਸਕੀਮ ਤਿਆਰ ਕੀਤੀ ਗਈ ਹੈ |
ਇਹ ਹੈ ਰਾਸ਼ੀ
ਇਸ ਕਰਜ਼ਾ ਸਕੀਮ ਦੇ ਤਹਿਤ ਕਿਸਾਨਾਂ ਦੇ ਲਈ ਫਸਲ ਕਰਜ਼ਾ 55642 ਕਰੋੜ ਰੁਪਏ ਰੱਖਿਆ ਗਿਆ ਹੈ। ਇਸ ਦੇ ਨਾਲ,ਹੀ ਖੇਤੀਬਾੜੀ ਮਿਆਦ ਦੇ ਕਰਜ਼ੇ ਲਈ 29035 ਕਰੋੜ ਰੁਪਏ ਅਤੇ ਐਮਐਸਐਮਈ (MSME) ਦੇ ਲਈ 42492 ਕਰੋੜ ਰੁਪਏ ਦੀ ਯੋਜਨਾ ਹੈ | ਨਾਲ ਹੀ ਬਾਕੀ ਦੇ ਪ੍ਰਾਇਮਰੀ ਖੇਤਰਾਂ ਲਈ 18408 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ |
ਰਾਜ ਵਿਚ ਬੈਂਕਾਂ ਦੀ ਭੂਮਿਕਾ
ਤੁਹਾਨੂੰ ਦੱਸ ਦੇਈਏ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Manohar Lal Khattar) ਨੇ ਇਸ ਯੋਜਨਾ ਦੇ ਸਬੰਧ ਵਿੱਚ ਰਾਜ ਪੱਧਰੀ ਬੈਂਕਰਸ ਕਮੇਟੀ ਦੀ ਇੱਕ ਮੀਟਿੰਗ ਕੀਤੀ। ਇਸ ਦੇ ਨਾਲ, ਹੀ ਸਾਰੇ ਬੈਂਕਰਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ,(Pradhan Mantri Awas Yojana) ਕਿਸਾਨ ਸਮੂਹਾਂ ਨੂੰ ਕਰਜ਼ੇ, ਸਟੈਂਪ ਡਿਯੂਟੀ ਘਟ ਕਰਨਾ, ਡੀਆਰਆਈ ਐਡਵਾਂਸ ਅਤੇ ਫਸਲਾਂ ਦੀ ਰਹਿੰਦ-ਖੂੰਹਦ ਬਾਇਓਗੈਸ ਪਲਾਂਟ ਯੂਨਿਟ (biogas plant unit) ਲਗਾਨਾ ਅਤੇ ਸਿੱਖਿਆ ਲੋਨ (education loan) ਦੀ ਯੋਜਨਾਵਾਂ, ਜਿਵੇ ਮੁੱਦਿਆਂ 'ਤੇ ਜ਼ੋਰ ਦੇਣ ਦੀ ਗੱਲ ਕੀਤੀ ਗਈ ਹੈ | ਹਰਿਆਣਾ ਵਿੱਚ ਕੁੱਲ 5684 ਬੈਂਕ ਸ਼ਾਖਾਵਾਂ ਅਤੇ 5911 ਬੈਂਕ ਦੋਸਤ ਹਨ। ਇਸ ਦੇ ਨਾਲ ਹੀ 6055 ਏਟੀਐਮ (ATM) ਚਲਾਏ ਜਾ ਚੁੱਕੇ ਹਨ।
Summary in English: Budget 2020-21: 1,45,777 crore loan scheme for farmers