ਸਾਡੇ ਦੇਸ਼ `ਚ ਲੋਕਾਂ ਨੂੰ ਮੌਜੂਦਾ ਸਮੇਂ ਨਾਲੋਂ ਆਉਣ ਵਾਲੇ ਸਮੇਂ ਦੀ ਜਿਆਦਾ ਚਿੰਤਾ ਹੁੰਦੀ ਹੈ। ਭਵਿੱਖ `ਚ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਉਹ ਕਿਸੇ ਨਾ ਕਿਸੇ ਕਾਰੋਬਾਰ `ਚ ਨਿਵੇਸ਼ ਕਰਦੇ ਰਹਿੰਦੇ ਹਨ। ਪੋਸਟ ਆਫਿਸ ਟਾਈਮ ਡਿਪੋਜ਼ਿਟ ਸਕੀਮ (Post Office Time Deposit Scheme) ਵੀ ਇੱਕ ਅਜਿਹੀ ਹੀ ਨਿਵੇਸ਼ ਪਾਲਿਸੀ ਹੈ, ਜਿਸ `ਚ ਘੱਟ ਤੋਂ ਘੱਟ ਨਿਵੇਸ਼ ਦੀ ਵਰਤੋਂ ਨਾਲ ਵੱਧ ਰਿਟਰਨ ਪ੍ਰਾਪਤ ਹੁੰਦਾ ਹੈ।
Post Office Time Deposit Scheme: ਇਹ ਇੱਕ ਅਜਿਹੀ ਪਾਲਿਸੀ ਹੈ ਜਿਸ `ਚ ਖਾਤਾ 1 ਸਾਲ, 2 ਸਾਲ, 3 ਸਾਲ ਅਤੇ 5 ਸਾਲ ਦੀ ਮਿਆਦ ਲਈ ਖੋਲ੍ਹਿਆ ਜਾ ਸਕਦਾ ਹੈ। ਇਹ ਨਿਵੇਸ਼ ਕਰਨ ਵਾਲੇ ਲੋਕਾਂ `ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨੇ ਸਮੇਂ ਲਈ ਨਿਵੇਸ਼ ਕਰਨ ਦੇ ਇੱਛੁਕ ਹਨ।
ਪਾਲਿਸੀ ਦੇ ਕੁਝ ਖ਼ਾਸ ਨਿਯਮ:
● ਇਸ ਪਾਲਿਸੀ ਦਾ ਫਾਇਦਾ ਲੈਣ ਲਈ ਨਿਵੇਸ਼ਕਰਤਾ ਜਾਂ ਬਿਨੈਕਾਰ ਭਾਰਤੀ ਹੋਣਾ ਚਾਹੀਦਾ ਹੈ।
● ਦੋ ਜਾਂ ਤਿੰਨ ਲੋਕ ਰੱਲ ਕੇ ਵੀ ਇਹ ਖਾਤਾ ਖੁਲ੍ਹਾ ਸਕਦੇ ਹਨ।
● ਇਸ `ਚ 10 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦਾ ਖਾਤਾ ਖੋਲ੍ਹਿਆ ਜਾਂਦਾ ਹੈ।
● ਜੇਕਰ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਖਾਤਾ ਖੁਲਾਣਾ ਹੋਵੇ ਤਾਂ ਉਨ੍ਹਾਂ ਦੇ ਮਾਤਾ-ਪਿਤਾ ਦੀ ਗਵਾਈ ਜਰੂਰੀ ਹੁੰਦੀ ਹੈ।
ਇਹ ਵੀ ਪੜ੍ਹੋ : ਡਾਕਘਰ ਦੀਆਂ ਇਹ 9 ਬੱਚਤ ਸਕੀਮਾਂ ਹਨ ਬਹੁਤ ਖਾਸ, ਤੁਸੀਂ ਵੀ ਲੈ ਸਕਦੇ ਹੋ ਫਾਇਦਾ
ਕਿੰਨਾ ਵਿਆਜ ਦਰ ਮਿਲੇਗਾ?
● ਆਮਤੌਰ `ਤੇ ਕੋਈ ਵੀ ਨਿਵੇਸ਼ ਪਾਲਿਸੀ ਬਹੁਤ ਸਾਲਾਂ ਬਾਅਦ ਤੁਹਾਡੇ ਨਿਵੇਸ਼ ਕੀਤੇ ਪੈਸੇ ਰਿਟਰਨ ਕਰਦੀ ਹੈ। ਪਰ ਇਹ ਯੋਜਨਾ ਕੁਝ ਹੀ ਸਾਲਾਂ `ਚ ਪੈਸੇ ਰਿਟਰਨ ਕਰ ਦਿੰਦੀ ਹੈ।
● ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਡਿਪਾਜ਼ਿਟ ਖਾਤਾ ਸਿਰਫ 1,000 ਰੁਪਏ ਦੀ ਰਕਮ ਨਾਲ ਖੋਲ੍ਹਿਆ ਜਾ ਸਕਦਾ ਹੈ।
● ਇਸ ਲਈ ਤੁਹਾਨੂੰ 1, 2 ਅਤੇ 3 ਸਾਲਾਂ ਲਈ ਖਾਤਾ ਖੋਲ੍ਹਣ 'ਤੇ 5.5 ਪ੍ਰਤੀਸ਼ਤ ਦੀ ਦਰ ਨਾਲ ਵਿਆਜ ਮਿਲੇਗਾ।
● ਇਸ ਸਕੀਮ ਦੇ ਤਹਿਤ 5 ਸਾਲ ਲਈ ਖਾਤਾ ਖੋਲ੍ਹਣ 'ਤੇ 6.7 ਪ੍ਰਤੀਸ਼ਤ ਸਾਲਾਨਾ ਵਿਆਜ ਮਿਲੇਗਾ।
● ਇਸ ਤੋਂ ਇਲਾਵਾ ਇਨਕਮ ਟੈਕਸ ਵਿਭਾਗ ਨੇ ਇਸ ਸਕੀਮ ਤਹਿਤ ਮਿਲਣ ਵਾਲੀ 1.5 ਲੱਖ ਰੁਪਏ ਤੱਕ ਦੀ ਰਾਸ਼ੀ 'ਤੇ ਛੋਟ ਦਿੱਤੀ ਹੈ।
ਮੁੱਖ ਸ਼ਰਤਾਂ: ਇਸ ਪਾਲਿਸੀ ਦੀ ਇੱਕ ਮੁੱਖ ਸ਼ਰਤ ਹੈ ਜਿਸਦੇ ਅਨੁਸਾਰ ਨਿਵੇਸ਼ਕ 6 ਮਹੀਨਿਆਂ ਬਾਅਦ ਹੀ ਪੈਸੇ ਕਢਵਾ ਸਕਦੇ ਹਨ।
Summary in English: Complete details of Post Office Time Deposit Scheme