s

ਇਨ੍ਹਾਂ ਯੋਜਨਾਵਾਂ ਨਾਲ ਹੋਣਗੇ ਤੁਹਾਡੇ ਪੈਸੇ ਦੁੱਗਣੇ! ਸ਼ਾਇਦ ਹੀ ਕੋਈ ਜਾਣਦਾ ਹੋਵੇ!

ਗੁਰਪ੍ਰੀਤ ਕੌਰ
ਗੁਰਪ੍ਰੀਤ ਕੌਰ
ਇਨ੍ਹਾਂ ਯੋਜਨਾਵਾਂ ਨਾਲ ਹੋਣਗੇ ਪੈਸੇ ਦੁੱਗਣੇ

ਇਨ੍ਹਾਂ ਯੋਜਨਾਵਾਂ ਨਾਲ ਹੋਣਗੇ ਪੈਸੇ ਦੁੱਗਣੇ

ਲੋਕ ਪੋਸਟ ਆਫ਼ਿਸ ਵਿੱਚ ਨਿਵੇਸ਼ ਕਰਨ ਨੂੰ ਇੱਕ ਚੰਗਾ ਵਿਕਲਪ ਮੰਨਦੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਇਹ ਨਿਵੇਸ਼ ਸੁਰੱਖਿਅਤ ਹੋਣ ਦੇ ਨਾਲ ਨਾਲ ਗਾਰੰਟੀਸ਼ੁਦਾ ਰਿਟਰਨ ਵੀ ਦਿੰਦਾ ਹੈ।

ਅਜੋਕੇ ਸਮੇਂ ਵਿੱਚ ਸ਼ਾਇਦ ਹੀ ਕੋਈ ਵਿਅਕਤੀ ਅਜਿਹਾ ਹੋਵੇਗਾ ਜੋ ਆਪਣੇ ਪੈਸੇ ਨੂੰ ਦੁੱਗਣਾ ਨਾ ਕਰਨਾ ਚਾਹੁੰਦਾ ਹੋਵੇ। ਜੇਕਰ ਤੁਸੀਂ ਵੀ ਸੁਰੱਖਿਅਤ ਨਿਵੇਸ਼ ਦੇ ਨਾਲ ਪੈਸਾ ਦੁੱਗਣਾ ਕਰਨਾ ਚਾਹੁੰਦੇ ਹੋ ਅਤੇ ਇਸਦੇ ਲਈ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਪੋਸਟ ਆਫਿਸ ਸਕੀਮਾਂ ਵਿੱਚ ਨਿਵੇਸ਼ ਕਰਨ ਦਾ ਵਿਕਲਪ ਬਿਹਤਰ ਹੋਵੇਗਾ। ਪੋਸਟ ਆਫਿਸ ਸਕੀਮਾਂ ਵਿੱਚ ਤੁਹਾਡਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਰਹਿੰਦਾ ਹੈ। ਯਾਨੀ ਇੱਥੇ ਤੁਹਾਡੇ ਪੈਸੇ ਦੇ ਡੁੱਬਣ ਦਾ ਕੋਈ ਖ਼ਤਰਾ ਨਹੀਂ ਹੋਵੇਗਾ।

ਲੋਕ ਡਾਕਘਰ ਵਿੱਚ ਨਿਵੇਸ਼ ਨੂੰ ਇੱਕ ਚੰਗਾ ਵਿਕਲਪ ਮੰਨਦੇ ਹਨ। ਇਸ ਦਾ ਕਾਰਨ ਨਿਵੇਸ਼ ਸੁਰੱਖਿਅਤ ਹੋਣ ਦੇ ਨਾਲ ਨਾਲ ਗਾਰੰਟੀਸ਼ੁਦਾ ਰਿਟਰਨ ਵੀ ਦਿੰਦਾ ਹੈ। ਜੇਕਰ ਤੁਸੀਂ ਡਾਕਘਰ ਸਕੀਮਾਂ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ, ਜਾਂ ਫਿਰ ਕੀਤਾ ਹੋਇਆ ਹੈ ਤੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਹਾਡੇ ਪੈਸੇ ਕਿੰਨੇ ਸਮੇਂ ਵਿੱਚ ਦੁਗਣੇ ਹੋਣਗੇ, ਇਸ ਦਾ ਇੱਕ ਫਾਰਮੂਲਾ ਹੈ। ਇਸ ਫਾਰਮੂਲੇ ਤਹਿਤ, ਵਿਆਜ ਦਰ ਨੂੰ 72 ਨਾਲ ਵੰਡਿਆ ਜਾਂਦਾ ਹੈ ਤੇ ਪੈਸੇ ਦੇ ਦੁਗਣੇ ਹੋਣ ਦਾ ਸਮਾਂ ਜਾਣਿਆ ਜਾਂਦਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਵੱਡੀਆਂ ਯੋਜਨਾਵਾਂ ਵਿੱਚ ਪੈਸੇ ਨੂੰ ਦੁਗਣਾ ਕਰਨ ਵਿੱਚ ਕਿੰਨਾ ਸਮਾਂ ਲੱਗਦਾ ਹੈ।

1. ਪੋਸਟ ਆਫਿਸ ਟਾਈਮ ਡਿਪਾਜ਼ਿਟ

ਡਾਕਘਰ ਦੀ ਇਸ ਯੋਜਨਾ ਵਿੱਚ, 1 ਤੋਂ 3 ਸਾਲ ਤੱਕ ਦੇ ਸਮੇਂ ਦੀ ਜਮ੍ਹਾਂ ਰਕਮ (TD) 'ਤੇ 5.5 ਪ੍ਰਤੀਸ਼ਤ ਦਾ ਵਿਆਜ ਦਿੱਤਾ ਜਾ ਰਿਹਾ ਹੈ। ਜੇਕਰ ਤੁਸੀਂ ਇਸ ਸਕੀਮ ਵਿੱਚ ਪੈਸਾ ਨਿਵੇਸ਼ ਕਰਦੇ ਹੋ, ਤਾਂ ਤੁਹਾਡਾ ਪੈਸਾ 13 ਸਾਲਾਂ ਵਿੱਚ ਦੁੱਗਣਾ ਹੋ ਜਾਵੇਗਾ। ਇਸੇ ਤਰ੍ਹਾਂ 5 ਸਾਲ ਦੀ ਜਮ੍ਹਾ ਰਾਸ਼ੀ 'ਤੇ 6.7 ਫੀਸਦੀ ਦਾ ਵਿਆਜ ਮਿਲੇਗਾ, ਜਿਸ 'ਚ ਤੁਹਾਡਾ ਪੈਸਾ 10.75 ਸਾਲਾਂ 'ਚ ਦੁੱਗਣਾ ਹੋ ਜਾਵੇਗਾ।

2. ਪੋਸਟ ਆਫਿਸ ਬਚਤ ਬੈਂਕ ਖਾਤਾ

ਜੇਕਰ ਤੁਸੀਂ ਪੋਸਟ ਆਫਿਸ ਸੇਵਿੰਗ ਅਕਾਊਂਟ 'ਚ ਆਪਣਾ ਪੈਸਾ ਰੱਖਦੇ ਹੋ, ਤਾਂ ਇਸ 'ਚ ਪੈਸੇ ਦੁੱਗਣੇ ਹੋਣ ਲਈ ਤੁਹਾਨੂੰ ਲੰਬਾ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਸ 'ਚ ਸਾਲਾਨਾ ਸਿਰਫ 4.0 ਫੀਸਦੀ ਵਿਆਜ ਮਿਲਦਾ ਹੈ। ਯਾਨੀ ਇਸ ਸਕੀਮ ਵਿੱਚ ਤੁਹਾਡਾ ਪੈਸਾ 18 ਸਾਲਾਂ ਵਿੱਚ ਦੁੱਗਣਾ ਹੋ ਜਾਵੇਗਾ।

3. ਪੋਸਟ ਆਫਿਸ ਆਵਰਤੀ ਡਿਪਾਜ਼ਿਟ

ਤੁਹਾਨੂੰ ਪੋਸਟ ਆਫਿਸ ਰਿਕਰਿੰਗ ਡਿਪਾਜ਼ਿਟ (RD) ਵਿੱਚ 5.8 ਫੀਸਦੀ ਵਿਆਜ ਮਿਲ ਰਿਹਾ ਹੈ। ਜੇਕਰ ਤੁਸੀਂ ਇਸ ਪੋਸਟ ਆਫਿਸ ਸਕੀਮ ਵਿੱਚ ਵਿਆਜ ਦੀ ਦਰ 'ਤੇ ਪੈਸਾ ਨਿਵੇਸ਼ ਕਰਦੇ ਹੋ, ਤਾਂ ਇਹ ਲਗਭਗ 12.41 ਸਾਲਾਂ ਵਿੱਚ ਦੁੱਗਣਾ ਹੋ ਜਾਵੇਗਾ।

4. ਪੋਸਟ ਆਫਿਸ ਮਾਸਿਕ ਆਮਦਨ ਯੋਜਨਾ

ਫਿਲਹਾਲ ਪੋਸਟ ਆਫਿਸ ਮਾਸਿਕ ਇਨਕਮ ਸਕੀਮ (MIS) 'ਤੇ 6.6 ਫੀਸਦੀ ਦਾ ਵਿਆਜ ਮਿਲ ਰਿਹਾ ਹੈ। ਜੇਕਰ ਤੁਸੀਂ ਇਸ ਵਿਆਜ ਦਰ 'ਤੇ ਪੈਸਾ ਨਿਵੇਸ਼ ਕਰਦੇ ਹੋ, ਤਾਂ ਇਸ ਸਕੀਮ ਵਿੱਚ ਪੈਸਾ ਲਗਭਗ 10.91 ਸਾਲਾਂ ਵਿੱਚ ਦੁੱਗਣਾ ਹੋ ਜਾਵੇਗਾ।

5. ਪੋਸਟ ਆਫਿਸ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ

ਮੌਜੂਦਾ ਸਮੇਂ 'ਚ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (SCSS) 'ਤੇ 7.4 ਫੀਸਦੀ ਵਿਆਜ ਮਿਲ ਰਿਹਾ ਹੈ। ਇਸ ਵਿੱਚ ਤੁਹਾਡੇ ਪੈਸੇ ਲਗਭਗ 9.73 ਸਾਲਾਂ ਵਿੱਚ ਦੁੱਗਣੇ ਹੋ ਜਾਣਗੇ।

ਇਹ ਵੀ ਪੜ੍ਹੋ: ਕਿਸਾਨਾਂ ਲਈ ਚੰਗੀ ਖ਼ਬਰ! ਡਰੋਨ ਖਰੀਦਣ ਲਈ ਸਰਕਾਰ ਦੇਵੇਗੀ 50 ਫੀਸਦੀ ਸਬਸਿਡੀ!

6. ਪੋਸਟ ਆਫਿਸ PPF

ਫਿਲਹਾਲ 15 ਸਾਲ ਦੇ ਪਬਲਿਕ ਪ੍ਰੋਵੀਡੈਂਟ ਫੰਡ (PPF) 'ਤੇ 7.1 ਫੀਸਦੀ ਵਿਆਜ ਦਿੱਤਾ ਜਾ ਰਿਹਾ ਹੈ। ਯਾਨੀ ਇਸ ਸਕੀਮ ਵਿੱਚ ਨਿਵੇਸ਼ ਕਰਨ ਨਾਲ, ਪੈਸਾ ਲਗਭਗ 10.14 ਸਾਲਾਂ ਵਿੱਚ ਦੁੱਗਣਾ ਹੋ ਜਾਵੇਗਾ।

7. ਪੋਸਟ ਆਫਿਸ ਸੁਕੰਨਿਆ ਸਮ੍ਰਿਧੀ ਖਾਤਾ

ਡਾਕਘਰ ਦੇ ਸੁਕੰਨਿਆ ਸਮ੍ਰਿਧੀ ਖਾਤੇ 'ਤੇ ਸਭ ਤੋਂ ਵੱਧ ਵਿਆਜ ਯਾਨੀ 7.6 ਫੀਸਦੀ ਮਿਲ ਰਿਹਾ ਹੈ। ਇਹ ਸਕੀਮ ਲੜਕੀਆਂ ਲਈ ਚਲਾਈ ਜਾ ਰਹੀ ਹੈ। ਇਸ 'ਚ ਪੈਸੇ ਨੂੰ ਦੁੱਗਣਾ ਕਰਨ 'ਚ ਕਰੀਬ 9.47 ਸਾਲ ਦਾ ਸਮਾਂ ਲੱਗਦਾ ਹੈ।

8. ਪੋਸਟ ਆਫਿਸ ਨੈਸ਼ਨਲ ਸੇਵਿੰਗ ਸਰਟੀਫਿਕੇਟ

ਫਿਲਹਾਲ ਨੈਸ਼ਨਲ ਸੇਵਿੰਗ ਸਰਟੀਫਿਕੇਟ (NSC) 'ਤੇ 6.8 ਫੀਸਦੀ ਵਿਆਜ ਦਿੱਤਾ ਜਾ ਰਿਹਾ ਹੈ। ਇਹ 5 ਸਾਲਾਂ ਦੀ ਬਚਤ ਯੋਜਨਾ ਹੈ। ਇਸ ਵਿੱਚ ਨਿਵੇਸ਼ ਕਰਕੇ ਇਨਕਮ ਟੈਕਸ ਬਚਾਇਆ ਜਾ ਸਕਦਾ ਹੈ। ਜੇਕਰ ਤੁਸੀਂ ਇਸ ਸਕੀਮ ਵਿੱਚ ਨਿਵੇਸ਼ ਕਰਦੇ ਹੋ, ਤਾਂ ਪੈਸਾ ਲਗਭਗ 10.59 ਸਾਲਾਂ ਵਿੱਚ ਦੁੱਗਣਾ ਹੋ ਜਾਵੇਗਾ।

Summary in English: These plans will double your money! Hardly anyone knows!

Like this article?

Hey! I am ਗੁਰਪ੍ਰੀਤ ਕੌਰ . Did you liked this article and have suggestions to improve this article? Mail me your suggestions and feedback.

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription