ਕੋਰੋਨਾ ਵਾਇਰਸ ਜੋ ਕਿ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਿਹਾ ਹੈ,ਉਹ ਭਾਰਤ ਦੇ ਵੀ ਜ਼ਿਆਦਾਤਰ ਰਾਜਾਂ ਨੂੰ ਆਪਣੀ ਚਪੇਟ ਵਿਚ ਲੈ ਚੁੱਕਿਆ ਹੈ | ਜਿਸ ਵਿਚ ਮੁੱਖ ਰਾਜ ਦਿੱਲੀ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਹੈ। ਲੇਕਿਨ ਕੁਛ ਅਜਿਹੇ ਰਾਜ ਵੀ ਹਨ ਜਿਥੇ ਹੁਣ ਤਕ ਇਸਦਾ ਕੇਹਰ ਬਹੁਤ ਘੱਟ ਹੈ | ਜਿਨ੍ਹਾਂ ਵਿੱਚੋ ਸਬਤੋ ਪਹਿਲਾ ਆਂਦਾ ਹੈ ਹਰਿਆਣਾ, ਇਹ ਉਨ੍ਹਾਂ ਰਾਜਾਂ ਵਿਚੋਂ ਇਕ ਹੈ ਜਿਥੇ ਕੋਰੋਨਾ ਦੇ ਬਸ ਕੁਝ ਹੀ ਕੇਸ ਦੇਖਣ ਨੂੰ ਮਿਲੇ ਹਨ |
ਅਜਿਹੀ ਸਥਿਤੀ ਵਿੱਚ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਵਿਸ਼ਵ ਵਿਆਪੀ ਮਹਾਂਮਾਰੀ ਵਿਰੁੱਧ ਲੜਾਈ ਵਿੱਚ ਸਾਡੇ ਰਾਜ ਦੀ ਸਥਿਤੀ ਬਾਕੀ ਰਾਜਾਂ ਨਾਲੋਂ ਕਿਤੇ ਚੰਗੀ ਹੈ, ਅਤੇ ਸਾਡੇ ਸਿਰਫ 6 ਜ਼ਿਲ੍ਹੇ ਅਜਿਹੇ ਹਨ ਜਿਥੇ ਕੋਰੋਨਾ ਤੋਂ ਸੰਕਰਮਿਤ ਮਰੀਜ਼ਾਂ ਦੀ ਗਿਣਤੀ 10 ਜਾਂ ਫਿਰ ਉਸ ਤੋਂ ਵੱਧ ਹੈ। ਜਿਨ੍ਹਾਂ ਵਿਚੋਂ ਦੋ ਜ਼ਿਲ੍ਹੇ ਪਹਿਲਾਂ ਨਾਲੋਂ ਕਾਫ਼ੀ ਵਧੀਆ ਹੋ ਗਏ ਹਨ,ਅਤੇ ਤਿੰਨ ਜ਼ਿਲ੍ਹਿਆਂ ਵਿਚ ਕੋਈ ਕੋਰੋਨਾ ਸਬੰਧਤ ਮਾਮਲਾ ਨਹੀਂ ਬਚਿਆ ਹੈ। ਸਾਡੇ ਦੇਸ਼ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਹਰ 7 ਦਿਨਾਂ ਵਿਚ ਦੁਗਣੀ ਹੋ ਰਹੀ ਹੈ, ਜਦੋਂਕਿ ਹਰਿਆਣਾ ਵਿਚ ਇਹ ਗਿਣਤੀ 14 ਦਿਨਾਂ ਵਿਚ ਦੁਗਣੀ ਹੋ ਰਹੀ ਹੈ | ਹੁਣ ਤੱਕ ਹਰਿਆਣਾ ਵਿੱਚ ਕੁੱਲ 260 ਕੋਰੋਨਾ ਦੇ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ ਹੁਣ ਤੱਕ 153 ਲੋਕ ਇਸ ਮਹਾਂਮਾਰੀ ਦੀ ਲੜਾਈ ਵਿੱਚੋਂ ਠੀਕ ਹੋ ਚੁਕੇ ਹਨ ਅਤੇ 3 ਲੋਕਾਂ ਦੀ ਮੌਤ ਹੋ ਚੁੱਕੀ ਹੈ।
10 ਲੱਖ ਰੁਪਏ ਦਾ ਮੈਡੀਕਲ ਕਵਰੇਜ
ਇਸ ਸਮੱਸਿਆ ਦੇ ਮੱਦੇਨਜ਼ਰ ਖੱਟਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿੰਨਾ ਚਿਰ ਅਨਾਜ ਦੀ ਖਰੀਦ ਜਾਰੀ ਰਹੇਗੀ, ਉਦੋਂ ਤੱਕ ਕੋਈ ਵੀ ਕਿਸਾਨ ਜਾਂ ਖੇਤੀ ਨਾਲ ਜੁੜੇ ਲੋਕਾਂ ਨੂੰ ਕੋਈ ਨੁਕਸਾਨ ਹੋਏਗਾ, ਉਦੋਂ ਤੱਕ ਉਹਨਾਂ ਨੂੰ ਹਰਿਆਣਾ ਸਰਕਾਰ 10 ਲੱਖ ਰੁਪਏ ਤੱਕ ਦਾ ਮੈਡੀਕਲ ਕਵਰੇਜ (Medical Coverage) ਪ੍ਰਦਾਨ ਕਰੇਗਾ |
ਮੰਡੀਆਂ ਦੀ ਗਿਣਤੀ ਵਿਚ ਵਾਧਾ
ਇਸਦੇ ਨਾਲ, ਹੀ ਤਾਲਾਬੰਦੀ ਅਤੇ ਸਮਾਜਿਕ ਦੂਰੀਆਂ ਦਾ ਪਾਲਣ ਕਰਦੇ ਹੋਏ , ਹਰਿਆਣਾ ਵਿੱਚ ਮੰਡੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ | ਇਸ ਵਾਰ ਮੰਡੀਆਂ ਦੀ ਸੰਖਿਆ ਕੁਲ 1800 ਤੋਂ ਵਧਾ ਕੇ 2000 ਕੀਤੀ ਗਈ ਹੈ।
Summary in English: Farmers and laborers to get medical coverage of Rs 10 lakh by the state government