ਕਿਸਾਨਾਂ ਨੂੰ ਲੋਨ ਜਾਂ ਸਬਸਿਡੀ ਪ੍ਰਾਪਤ ਕਰਨ ਲਈ ਬਹੁਤ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸਦੇ ਚਲਦਿਆਂ ਸਰਕਾਰ ਵੱਲੋਂ ਕਿਸਾਨਾਂ ਲਈ ਕੁਝ ਖ਼ਾਸ ਉਪਰਾਲੇ ਕੀਤੀ ਜਾ ਰਹੇ ਹਨ। ਪੰਜਾਬ ਨੈਸ਼ਨਲ ਬੈਂਕ (Punjab National Bank) ਯੋਜਨਾ ਵੀ ਸਰਕਾਰ ਦੀ ਇਨ੍ਹਾਂ ਸੁਵਿਧਾਵਾਂ `ਚੋ ਇੱਕ ਹੈ। ਆਓ ਜਾਣਦੇ ਹਾਂ ਇਸ ਯੋਜਨਾ ਬਾਰੇ...
ਪੰਜਾਬ ਨੈਸ਼ਨਲ ਬੈਂਕ (Punjab National Bank) ਯੋਜਨਾ ਦੇ ਤਹਿਤ ਕਿਸਾਨਾਂ ਨੂੰ ਬਿਨਾਂ ਕਿਸੇ ਖ਼ਾਸ ਦਸਤਾਵੇਜਾਂ ਤੋਂ ਲੋਨ ਦੀ ਪ੍ਰਾਪਤੀ ਹੋ ਸਕਦੀ ਹੈ। ਇਸ ਸਕੀਮ ਰਾਹੀਂ ਕਿਸਾਨਾਂ ਨੂੰ 50 ਹਜ਼ਾਰ ਰੁਪਏ ਤੱਕ ਦਾ ਵੱਧ ਤੋਂ ਵੱਧ ਲੋਨ ਦਿੱਤਾ ਜਾਂਦਾ ਹੈ। ਇਸ ਦੀ ਅਦਾਇਗੀ ਕਰਨ ਲਈ ਕਿਸਾਨਾਂ ਨੂੰ 5 ਸਾਲ ਤੱਕ ਦਾ ਸਮਾਂ ਦਿੱਤਾ ਜਾਵੇਗਾ।
ਇਸ ਯੋਜਨਾ ਲਈ ਅਰਜ਼ੀ ਕਿਵੇਂ ਦੇਣੀ ਹੈ?
● ਜੇਕਰ ਤੁਸੀਂ ਵੀ ਇਸ ਲੋਨ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਨਜ਼ਦੀਕੀ ਬ੍ਰਾਂਚ `ਤੇ ਜਾਣਾ ਹੋਵੇਗਾ।
● ਜਿੱਥੇ ਤੁਸੀਂ ਪੰਜਾਬ ਨੈਸ਼ਨਲ ਬੈਂਕ ਦੀ ਅਧਿਕਾਰਤ ਵੈੱਬਸਾਈਟ `ਤੇ ਆਪਣਾ ਰਜਿਸਟ੍ਰੇਸ਼ਨ (Registration) ਕਰ ਸਕਦੇ ਹੋ।
ਪੰਜਾਬ ਨੈਸ਼ਨਲ ਬੈਂਕ ਯੋਜਨਾ ਦੇ ਲਾਭ:
● ਇਸ ਸਕੀਮ ਦਾ ਫਾਇਦਾ ਪ੍ਰਾਪਤ ਕਰਨ ਲਈ ਕਿਸਾਨ ਭਰਾਵਾਂ ਨੂੰ ਕੋਈ ਚੀਜ਼ ਗਿਰਵੀ ਨਹੀਂ ਰੱਖਣੀ ਪਵੇਗੀ।
● ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸਰਵਿਸ ਚਾਰਜ (Service charge) ਨਹੀਂ ਦੇਣਾ ਪਵੇਗਾ।
● ਇਸ ਦੀ ਅਦਾਇਗੀ ਕਰਨ ਲਈ ਕਿਸਾਨਾਂ ਨੂੰ 5 ਸਾਲ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ: ਬਾਇਓ ਗੈਸ ਪਲਾਂਟ `ਤੇ 4 ਲੱਖ ਰੁਪਏ ਦੀ ਸਬਸਿਡੀ
ਕਿਸਾਨਾਂ ਦੀ ਚੋਣ:
● ਇਸ ਸਕੀਮ ਦਾ ਲਾਭ ਉਨ੍ਹਾਂ ਕਿਸਾਨਾਂ ਨੂੰ ਪ੍ਰਾਪਤ ਹੋ ਸਕਦਾ ਹੈ ਜਿਨ੍ਹਾਂ ਦਾ ਪਿਛਲੇ ਦੋ ਸਾਲ ਦਾ ਬੈਂਕ ਰਿਕਾਰਡ ਹੋਵੇ।
● ਜਿਨ੍ਹਾਂ ਕਿਸਾਨ ਜਾਂ ਫਿਰ ਕਿਸਾਨ ਸਮੂਹ ਕੋਲ ਪਹਿਲਾਂ ਤੋਂ ਹੀ ਕਿਸਾਨ ਕਰੈਡਿਟ ਕਾਰਡ (Kisan Credit Card) ਹੈ, ਉਹ ਵੀ ਇਸ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਦੇ ਹਨ।
● ਇਸ ਤੋਂ ਇਲਾਵਾ ਜਿਹੜੇ ਕਿਸਾਨ ਕਿਰਾਏ ਦੇ ਖੇਤ `ਤੇ ਖੇਤੀ ਕਰਦੇ ਹਨ, ਉਹ ਵੀ ਇਸ ਯੋਜਨਾ ਦੇ ਯੋਗ ਹਨ।
Summary in English: Good news for farmers, now loan will be available without any guarantee