1. Home

ਪਸ਼ੂ ਪਾਲਕਾਂ ਲਈ ਖੁਸ਼ਖਬਰੀ, SBI ਵੱਲੋਂ ਸ਼ਾਨਦਾਰ ਲੋਨ ਦੀ ਪੇਸ਼ਕਸ਼

ਦੁਧਾਰੂ ਪਸ਼ੂਆਂ ਨੂੰ ਖਰੀਦਣ ਲਈ ਐਸ.ਬੀ.ਆਈ ਬੈਂਕ ਵੱਲੋਂ ਮਿਲੇਗਾ ਲੋਨ, ਵਧੇਰੀ ਜਾਣਕਾਰੀ ਲਈ ਲੇਖ ਪੜ੍ਹੋ...

 Simranjeet Kaur
Simranjeet Kaur
ਐਸ.ਬੀ.ਆਈ ਬੈਂਕ ਵੱਲੋਂ ਮਿਲੇਗਾ ਲੋਨ

ਐਸ.ਬੀ.ਆਈ ਬੈਂਕ ਵੱਲੋਂ ਮਿਲੇਗਾ ਲੋਨ

Animal Husbandry: ਖੇਤੀਬਾੜੀ ਤੋਂ ਬਾਅਦ ਕਿਸਾਨ ਭਰਾ ਜੇਕਰ ਕਿਸੇ ਧੰਦੇ ਤੋਂ ਪੈਸੇ ਕਮਾ ਰਹੇ ਹਨ ਤਾਂ ਉਹ ਪਸ਼ੂ ਪਾਲਣ ਹੈ। ਪਸ਼ੂ ਪਾਲਣ ਨਾ ਸਿਰਫ਼ ਕਿਸਾਨਾਂ ਦੀ ਆਮਦਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਸਗੋਂ ਪੇਂਡੂ ਖੇਤਰਾਂ `ਚ ਰੁਜ਼ਗਾਰ ਦਾ ਮੁੱਖ ਸਰੋਤ ਵੀ ਹੈ। ਪਸ਼ੂ ਪਾਲਣ ਦੀ ਮਹੱਤਤਾ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਨੌਜਵਾਨਾਂ ਨੂੰ ਪਸ਼ੂ ਪਾਲਣ ਦਾ ਕਿੱਤਾ ਅਪਨਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸ ਲਈ ਕਈ ਸਕੀਮਾਂ ਵੀ ਚਲਾਈਆਂ ਜਾ ਰਹੀਆਂ ਹਨ।

Loan Scheme: ਇਸ ਯੋਜਨਾ ਰਾਹੀਂ ਸਰਕਾਰ ਵੱਲੋਂ ਲਾਭਪਾਤਰੀਆਂ ਨੂੰ ਪਸ਼ੂ ਪਾਲਣ ਲਈ ਘੱਟ ਵਿਆਜ ਦਰ `ਤੇ ਕਰਜ਼ੇ ਦਿੱਤੇ ਜਾ ਰਹੇ ਹਨ। ਇਸ ਲੋਨ ਦੇ ਨਾਲ ਹੀ ਸਬਸਿਡੀ ਦੀ ਸੁਵਿਧਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਦੱਸ ਦੇਈਏ ਕਿ ਗਾਵਾਂ ਨੂੰ ਖਰੀਦਣ ਲਈ ਲੋਨ ਐਸ.ਬੀ.ਆਈ (SBI) ਬੈਂਕ ਰਾਹੀਂ ਦਿੱਤਾ ਜਾ ਰਿਹਾ ਹੈ। ਇਸ `ਚ ਦੁੱਧ ਯੂਨੀਅਨ ਦੀਆਂ ਸਾਲਾਨਾ ਮੀਟਿੰਗਾਂ `ਚ ਹਾਜ਼ਰ ਬੈਂਕ ਅਧਿਕਾਰੀ ਕਿਸਾਨਾਂ ਨੂੰ ਪਸ਼ੂ ਖਰੀਦਣ ਲਈ ਕਰਜ਼ਾ ਦਵਾਉਣ `ਚ ਮਦਦ ਕਰਦੇ ਹਨ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਤਿੰਨ-ਪੱਖੀ ਸਮਝੌਤੇ ਦੇ ਤਹਿਤ ਸੂਬੇ ਦੇ ਹਰੇਕ ਜ਼ਿਲ੍ਹੇ `ਚ ਚੁਣੀਆਂ ਗਈਆਂ 3 ਤੋਂ 4 ਬੈਂਕ ਸ਼ਾਖਾਵਾਂ ਵੱਲੋਂ 2,4,6 ਅਤੇ 8 ਦੁਧਾਰੂ ਪਸ਼ੂਆਂ ਦੀ ਖਰੀਦ ਲਈ ਕਰਜ਼ੇ ਦੀ ਰਕਮ ਮੁਹੱਈਆ ਕਰਵਾਈ ਜਾਵੇਗੀ।

ਕਿੰਨਾ ਲੋਨ ਮਿਲੇਗਾ?

● ਐਮ.ਓ.ਯੂ (MoU) ਦੇ ਤਹਿਤ ਐਸ.ਬੀ.ਆਈ (SBI) ਬੈਂਕ ਕਿਸਾਨਾਂ ਨੂੰ ਪਸ਼ੂ ਪਾਲਣ ਲਈ ਕਰਜ਼ੇ ਪ੍ਰਦਾਨ ਕਰ ਰਿਹਾ ਹੈ।

● ਕਿਸਾਨ ਆਪਣੀ ਪ੍ਰੋਜੈਕਟ ਰਿਪੋਰਟ ਦੇ ਆਧਾਰ 'ਤੇ ਲੋਨ (Loan) ਪ੍ਰਾਪਤ ਕਰ ਸਕਦੇ ਹਨ।

● ਲਾਭਪਾਤਰੀ ਨੂੰ ਰਕਮ ਦਾ 10 ਫੀਸਦੀ ਮਾਰਜਿਨ ਵਜੋਂ ਜਮ੍ਹਾ ਕਰਨਾ ਹੋਵੇਗਾ।

● 10 ਲੱਖ ਰੁਪਏ ਤੱਕ ਦਾ ਮੁਦਰਾ ਕਰਜ਼ਾ ਬਿਨਾਂ ਕਿਸੇ ਜਮਾਂਬੰਦੀ ਤੇ 1 ਲੱਖ 60 ਹਜ਼ਾਰ ਰੁਪਏ ਤੱਕ ਦਾ ਗੈਰ-ਮੁਦਰਾ ਕਰਜ਼ਾ ਤਿਕੋਣੀ ਇਕਰਾਰਨਾਮੇ ਤੋਂ ਲਾਭਪਾਤਰੀਆਂ ਨੂੰ ਉਪਲੱਬਧ ਕਰਵਾਇਆ ਜਾਵੇਗਾ।

ਜ਼ਰੂਰੀ ਦਸਤਾਵੇਜ਼:

● ਐਪਲੀਕੇਸ਼ਨ ਦੇ ਨਾਲ ਫੋਟੋ (Photo with application)

● ਆਧਾਰ ਕਾਰਡ (Aadhaar card)

● ਪੈਨ ਕਾਰਡ (PAN card)

● ਵੋਟਰ ਆਈ.ਡੀ.(Voter ID)

● ਮਿਲਕ ਸੁਸਾਇਟੀ ਦੀ ਸਰਗਰਮ ਮੈਂਬਰਸ਼ਿਪ ਦਾ ਸਰਟੀਫਿਕੇਟ (Certificate of active membership of Milk Society) 

● ਤਿੰਨ-ਪੱਖੀ ਸਮਝੌਤਾ (ਸਬੰਧਤ ਬੈਂਕ ਸ਼ਾਖਾ, ਕਮੇਟੀ ਤੇ ਕਮੇਟੀ ਮੈਂਬਰ ਵਿੱਚਕਾਰ) (Tripartite agreement among concerned bank branch, committee and committee member)

ਇਹ ਵੀ ਪੜ੍ਹੋ : ਵੱਡੀ ਖਬਰ! ਸਰਕਾਰ ਇਸ ਯੋਜਨਾ ਤਹਿਤ ਲੱਖਾਂ ਕਿਸਾਨਾਂ ਨੂੰ ਕਰੇਗੀ ਕਵਰ, ਮਿਲੇਗੀ ਇਨ੍ਹੇ ਪ੍ਰਤੀਸ਼ਤ ਵਿਆਜ ਸਬਸਿਡੀ

ਮੁੱਖ ਸ਼ਰਤਾਂ: 

ਲਾਭਪਾਤਰੀਆਂ ਰਾਹੀਂ ਲਿਆ ਗਿਆ ਲੋਨ 36 ਕਿਸ਼ਤਾਂ `ਚ ਜਮ੍ਹਾ ਕਰਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਦੁੱਧ ਕਮੇਟੀ `ਚ ਲਾਭਪਾਤਰੀ ਨੂੰ ਦੁੱਧ ਸਪਲਾਈ ਕਰਨਾ ਲਾਜ਼ਮੀ ਹੋਵੇਗਾ। ਪ੍ਰਤੀ ਮਹੀਨਾ ਦੁੱਧ ਦੀ ਕੁੱਲ ਰਕਮ ਦਾ 30 ਫੀਸਦੀ ਸੁਸਾਇਟੀ ਵੱਲੋਂ ਬੈਂਕ ਨੂੰ ਅਦਾ ਕੀਤੀ ਜਾਏਗੀ।

ਮੱਧ ਪ੍ਰਦੇਸ਼ `ਚ ਸਬਸਿਡੀ ਯੋਜਨਾ: ਇਹ ਯੋਜਨਾ ਮੱਧ ਪ੍ਰਦੇਸ਼ (Madhya Pradesh) ਦੇ ਸਹਿਕਾਰੀ ਡੇਅਰੀ ਫੈਡਰੇਸ਼ਨ (Cooperative Dairy Federation) ਵੱਲੋਂ ਇੱਕ ਨਵੀਂ ਪਹਿਲ ਵਜੋਂ ਸ਼ੁਰੂ ਕੀਤੀ ਗਈ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਪਸ਼ੂਆਂ ਨੂੰ ਖਰੀਦਣ ਲਈ ਆਸਾਨੀ ਨਾਲ ਕਰਜ਼ਾ ਲੈ ਸਕਣ। ਜਿਸ ਦੇ ਤਹਿਤ ਪਸ਼ੂ ਪਾਲਣ `ਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਦੁਧਾਰੂ ਪਸ਼ੂ ਖਰੀਦਣ ਲਈ ਸਟੇਟ ਬੈਂਕ ਆਫ ਇੰਡੀਆ ਬੈਂਕ ਤੋਂ 10 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹਨ।

Summary in English: Good news for livestock farmers, SBI offers excellent loan

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters