Scheme: ਅਸੰਗਠਿਤ ਖੇਤਰਾਂ ਦੇ ਮਜ਼ਦੂਰਾਂ ਲਈ ਸਰਕਾਰ ਨੇ ਇੱਕ ਯੋਜਨਾ ਸ਼ੁਰੂ ਕੀਤੀ ਹੈ, ਜਿਸ ਵਿੱਚ ਮਜ਼ਦੂਰਾਂ ਨੂੰ ਇੱਕ ਕਾਰਡ ਬਣਾ ਕੇ ਦਿੱਤਾ ਜਾਂਦਾ ਹੈ। ਇਸ ਕਾਰਡ ਰਾਹੀਂ ਮਜ਼ਦੂਰਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਹਾਸਿਲ ਹੁੰਦੀਆਂ ਹਨ। ਆਓ ਜਾਣਦੇ ਹਾਂ ਇਸ ਯੋਜਨਾ ਬਾਰੇ ਵਿਸਥਾਨ ਨਾਲ...
Card Scheme: ਦੇਸ਼ ਵਿੱਚ ਹਰ ਵਰਗ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਦੀ ਸਾਂਭ-ਸੰਭਾਲ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਦੇ ਚਲਦਿਆਂ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਕਈ ਸਕੀਮਾਂ ਚਲਾਈਆਂ ਜਾਂਦੀਆਂ ਹਨ, ਤਾਂ ਜੋ ਕਿਸੇ ਵੀ ਵਰਗ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸੀ ਲੜੀ 'ਚ ਹੁਣ ਸਰਕਾਰ ਵੱਲੋਂ ਇੱਕ ਕਾਰਡ ਸਕੀਮ ਚਲਾਈ ਜਾ ਰਹੀ ਹੈ, ਜਿਸ ਵਿੱਚ ਕਈ ਲਾਭ ਦਿੱਤੇ ਜਾ ਰਹੇ ਹਨ। ਦੱਸ ਦੇਈਏ ਕਿ ਇਸ ਕਾਰਡ ਸਕੀਮ ਦਾ ਲਾਭ ਸਿਰਫ ਮਜ਼ਦੂਰ ਵਰਗ ਹੀ ਲੈ ਸਕਦਾ ਹੈ।
E-Shram Card: ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਸਕੀਮ ਦਾ ਨਾਮ ਹੈ ਈ-ਸ਼ਰਮ ਯੋਜਨਾ (E-Shram Card), ਜੋ ਖਾਸ ਤੌਰ 'ਤੇ ਮਜ਼ਦੂਰਾਂ ਲਈ ਸ਼ੁਰੂ ਕੀਤੀ ਗਈ ਹੈ। ਦੱਸ ਦੇਈਏ ਕਿ ਸਰਕਾਰ ਦੀ ਇਹ ਯੋਜਨਾ ਅਸੰਗਠਿਤ ਖੇਤਰਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਤਹਿਤ ਮਜ਼ਦੂਰਾਂ ਨੂੰ ਈ-ਸ਼ਰਮ ਕਾਰਡ ਬਣਾ ਕੇ ਦਿੱਤੇ ਜਾਂਦੇ ਹਨ, ਜਿਸ ਰਾਹੀਂ ਮਜ਼ਦੂਰਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਹਾਸਿਲ ਹੁੰਦੀਆਂ ਹਨ।
ਘਰ ਬੈਠੇ ਈ-ਸ਼ਰਮ ਕਾਰਡ ਬਣਵਾਓ (Make e-shram card at home)
ਜਿਕਰਯੋਗ ਹੈ ਕਿ ਸਰਕਾਰ ਵੱਲੋਂ ਸਾਰੇ ਯੋਗ ਕਾਮਿਆਂ ਨੂੰ ਈ-ਸ਼ਰਮ ਕਾਰਡ ਦਿੱਤੇ ਜਾਂਦੇ ਹਨ, ਜਿਸ ਦਾ ਉਨ੍ਹਾਂ ਨੂੰ ਪੂਰਾ ਲਾਭ ਵੀ ਹਾਸਿਲ ਹੋ ਰਿਹਾ ਹੈ। ਪਰ ਮੌਜੂਦਾ ਸਮੇਂ ਵਿੱਚ ਕਈ ਅਜਿਹੇ ਲੋਕ ਵੀ ਹਨ ਜੋ ਇਸ ਸਕੀਮ ਦਾ ਲਾਭ ਨਹੀਂ ਲੈ ਪਾ ਰਹੇ ਹਨ। ਤਾਂ ਆਓ ਅੱਜ ਦੇ ਇਸ ਲੇਖ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਘਰ ਬੈਠੇ ਮੋਬਾਈਲ ਜਾਂ ਕੰਪਿਊਟਰ ਰਾਹੀਂ ਈ-ਕਾਰਡ ਕਿਵੇਂ ਪ੍ਰਾਪਤ ਕਰ ਸਕਦੇ ਹੋ।
ਕਾਰਡ ਬਣਾਉਣ ਲਈ ਲੋੜੀਂਦੇ ਦਸਤਾਵੇਜ਼ (Documents required for making e-shram card)
● ਆਧਾਰ ਨੰਬਰ (Aadhaar Number)
● ਮੋਬਾਇਲ ਨੰਬਰ (Mobile number)
● ਆਧਾਰ ਕਾਰਡ ਨਾਲ ਲਿੰਕ ਕੀਤਾ ਮੋਬਾਈਲ ਨੰਬਰ (Mobile number linked with Aadhaar card)
● ਬੈਂਕ ਖਾਤੇ ਦੇ ਵੇਰਵੇ (Bank account details)
● ਵਿਦਿਅਕ ਯੋਗਤਾ ਨਾਲ ਸਬੰਧਤ ਦਸਤਾਵੇਜ਼ (Documents related to educational qualification)
● ਕਿੱਤੇ ਅਤੇ ਹੁਨਰ ਨਾਲ ਸਬੰਧਤ ਦਸਤਾਵੇਜ਼ (Occupation and skill related documents)
ਇਹ ਵੀ ਪੜ੍ਹੋ : e-Shram Portal ਤੇ ਰਜਿਸਟਰੇਸ਼ਨ ਕਰਕੇ ਕਾਮਿਆਂ ਨੂੰ ਮਿਲ ਰਹੀਆਂ ਹਨ ਨੌਕਰੀਆਂ !
ਈ-ਸ਼ਰਮ ਕਾਰਡ ਆਨਲਾਈਨ ਕਿਵੇਂ ਪ੍ਰਾਪਤ ਕਰੀਏ?(How to get e-shram card made online?)
● ਸਭ ਤੋਂ ਪਹਿਲਾਂ ਤੁਹਾਨੂੰ ਵੈੱਬਸਾਈਟ eshram.gov.in 'ਤੇ ਜਾਣਾ ਹੋਵੇਗਾ।
● ਇੱਥੇ ਤੁਹਾਨੂੰ ਮੈਨਿਊ 'ਚ REGISTER on eShram ਵਿਕਲਪ ਨੂੰ ਚੁਣਨਾ ਹੋਵੇਗਾ।
● ਇਸ ਤੋਂ ਬਾਅਦ ਤੁਹਾਨੂੰ ਆਪਣੇ ਆਧਾਰ ਕਾਰਡ ਨਾਲ ਲਿੰਕ ਕੀਤਾ ਮੋਬਾਈਲ ਨੰਬਰ ਐਂਟਰ ਕਰਨਾ ਹੋਵੇਗਾ।
● ਹੁਣ ਕੈਪਚਾ ਕੋਡ ਭਰੋ।
● ਫਿਰ EPFO ਅਤੇ ESIC ਵਾਲੇ ਵਿਕਲਪ ਨੂੰ NO ਦੇ ਰੂਪ ਵਿੱਚ ਚੁਣੋ।
● ਇਸ ਤੋਂ ਬਾਅਦ send OTP ਬਟਨ 'ਤੇ ਕਲਿੱਕ ਕਰੋ।
● ਹੁਣ ਤੁਹਾਡੇ ਆਧਾਰ ਕਾਰਡ ਨਾਲ ਜੁੜੇ ਮੋਬਾਈਲ ਨੰਬਰ 'ਤੇ OTP ਆਵੇਗਾ, ਉਸ OTP ਕੋਡ ਨੂੰ ਨਿਰਧਾਰਤ ਬਾਕਸ ਵਿੱਚ ਭਰ ਕੇ ਜਮ੍ਹਾਂ ਕਰੋ।
● ਅਗਲੇ ਪੜਾਅ ਵਿੱਚ ਆਪਣਾ ਆਧਾਰ ਨੰਬਰ ਦਰਜ ਕਰੋ।
● ਇਸ ਤੋਂ ਬਾਅਦ OTP ਵਿਕਲਪ ਨੂੰ ਚੁਣ ਕੇ ਕੈਪਚਾ ਕੋਡ ਦਰਜ ਕਰੋ।
● ਹੁਣ ਮਿਆਦ ਅਤੇ ਸ਼ਰਤ ਨੂੰ ਪੜ੍ਹੋ ਅਤੇ ਬਾਕਸ ਵਿੱਚ ਚੈੱਕ ਮਾਰਕ 'ਤੇ ਨਿਸ਼ਾਨ ਲਗਾ ਕੇ ਸਬਮਿਟ ਬਟਨ 'ਤੇ ਕਲਿੱਕ ਕਰੋ।
● ਤੁਹਾਡੇ ਆਧਾਰ ਕਾਰਡ ਨਾਲ ਲਿੰਕ ਕੀਤੇ ਮੋਬਾਈਲ ਨੰਬਰ 'ਤੇ OTP ਆਵੇਗਾ। ਇਸ ਨੂੰ ਬਾਕਸ ਵਿੱਚ ਭਰ ਕੇ ਪੁਸ਼ਟੀ ਕਰੋ।
● ਹੋਰ ਜਾਣਕਾਰੀ ਭਰਨ ਲਈ Continue ਵਿਕਲਪ ਚੁਣੋ।
● ਇਸ ਤੋਂ ਬਾਅਦ ਆਪਣੀ ਪੂਰੀ ਜਾਣਕਾਰੀ ਭਰੋ।
● ਹੁਣ ਨਿਯਮਾਂ ਅਤੇ ਸ਼ਰਤਾਂ ਨੂੰ ਸਵੀਕਾਰ ਕਰੋ ਅਤੇ ਜਮ੍ਹਾਂ ਕਰੋ।
● ਫਿਰ ਤੁਹਾਡਾ ਈ ਸ਼੍ਰਮਿਕ ਕਾਰਡ ਜਨਰੇਟ ਹੋਵੇਗਾ।
● ਇੱਥੇ ਤੁਸੀਂ ਆਪਣਾ UAN ਦੇਖ ਸਕਦੇ ਹੋ।
Summary in English: Good News: Good news for workers, make this card to get lakhs of rupees