PKVY Scheme: ਪਰੰਪਰਾਗਤ ਖੇਤੀ ਵਿਕਾਸ ਯੋਜਨਾਵਾਂ ਤਹਿਤ ਕਿਸਾਨਾਂ ਨੂੰ ਜੈਵਿਕ ਖੇਤੀ ਲਈ 50000 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ। ਜੇਕਰ ਤੁਸੀ ਵੀ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਇਹ ਲੇਖ ਪੜੋ...
Paramparagat Krishi Vikas Yojana: ਰਸਾਇਣਕ ਖਾਦਾਂ ਕਾਰਨ ਮਿੱਟੀ ਦੀ ਗੁਣਵੱਤਾ (Soil Quality) ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਝਾੜ ਸਾਲ-ਦਰ-ਸਾਲ ਘਟਦਾ ਜਾ ਰਿਹਾ ਹੈ, ਜੋ ਕਿ ਦੇਸ਼ ਲਈ ਇੱਕ ਗੰਭੀਰ ਮਸਲਾ ਬਣਿਆ ਹੋਇਆ ਹੈ। ਇਸ ਲਈ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਇਸ ਵਿੱਚੋਂ ਕੱਢਣ ਲਈ ਇੱਕ ਅਜਿਹੀ ਸਕੀਮ ਚਲਾਈ ਜਾ ਰਹੀ ਹੈ, ਜਿਸ ਨਾਲ ਉਹ ਜੈਵਿਕ ਖੇਤੀ (Organic Farming) ਨੂੰ ਜਲਦ-ਤੋਂ-ਜਲਦ ਆਪਣਾ ਸਕਣ। ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਯੋਜਨਾ ਦਾ ਨਾਂ ਹੈ ਪਰਮਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ (Paramparagat Krishi Vikas Yojana), ਜਿਸ ਦਾ ਮਕਸਦ ਕਿਸਾਨਾਂ ਨੂੰ ਰਸਾਇਣ ਮੁਕਤ ਖੇਤੀ ਵੱਲ ਲੈ ਜਾਣਾ ਹੈ।
ਜੈਵਿਕ ਖੇਤੀ ਦੇ ਲਾਭ
ਇਸ ਸਕੀਮ ਤਹਿਤ ਕਿਸਾਨਾਂ ਨੂੰ ਹੋਰ ਗ੍ਰਾਂਟਾਂ ਵੀ ਦਿੱਤੀਆਂ ਜਾ ਰਹੀਆਂ ਹਨ, ਤਾਂ ਜੋ ਉਨ੍ਹਾਂ ਨੂੰ ਜੈਵਿਕ ਖੇਤੀ ਲਈ ਉਤਸ਼ਾਹਿਤ ਕੀਤਾ ਜਾ ਸਕੇ। ਇਸ ਕਾਰਨ ਉਨ੍ਹਾਂ ਨੂੰ ਆਪਣੀ ਪੈਦਾਵਾਰ ਵਧਾਉਣ ਵਿੱਚ ਵੱਧ ਤੋਂ ਵੱਧ ਲਾਭ ਮਿਲੇਗਾ ਅਤੇ ਆਮਦਨ ਵਿੱਚ ਵੀ ਵਾਧਾ ਹੋਵੇਗਾ। ਜੇਕਰ ਤੁਸੀਂ ਪਰਮਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਤੁਸੀਂ ਹੇਠਾਂ ਦਿੱਤੇ ਲੇਖ ਵਿੱਚ ਸਾਰੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਸਿੱਧੇ ਤੌਰ 'ਤੇ ਵੀ ਅਰਜ਼ੀ ਦੇ ਸਕਦੇ ਹੋ।
ਪਰਮਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ ਵਿੱਚ ਗ੍ਰਾਂਟ
• ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਪਰਮਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ 2016 ਵਿੱਚ ਸ਼ੁਰੂ ਕੀਤੀ ਗਈ ਸੀ।
• ਇਹ ਗ੍ਰਾਂਟ ਕਿਸਾਨਾਂ ਨੂੰ ਵਧੀਆ ਝਾੜ ਅਤੇ ਮੰਡੀਕਰਨ (Marketing) ਲਈ ਦਿੱਤੀ ਜਾਂਦੀ ਹੈ।
• ਇਸ ਸਕੀਮ ਤਹਿਤ ਕਿਸਾਨਾਂ ਨੂੰ 3 ਸਾਲਾਂ ਵਿੱਚ 50000 ਰੁਪਏ ਦੀ ਗ੍ਰਾਂਟ ਦਿੱਤੀ ਜਾਂਦੀ ਹੈ।
• ਪਹਿਲੇ ਸਾਲ 31000 ਰੁਪਏ ਸਿੱਧੇ ਟਰਾਂਸਫਰ ਕੀਤੇ ਜਾਂਦੇ ਹਨ, ਤਾਂ ਜੋ ਕਿਸਾਨ ਜੈਵਿਕ ਖਾਦ (Organic Fertilizer), ਜੈਵਿਕ ਕੀਟਨਾਸ਼ਕ (Organic Pesticide) ਅਤੇ ਉੱਚ ਗੁਣਵੱਤਾ ਵਾਲੇ ਬੀਜਾਂ (High Quality Seeds) ਦਾ ਪ੍ਰਬੰਧ ਕਰ ਸਕਣ।
• ਬਾਕੀ ਬਚੇ 8800 ਆਖ਼ਿਰੀ 2 ਸਾਲਾਂ ਵਿੱਚ ਦਿੱਤੇ ਜਾਂਦੇ ਹਨ, ਜੋ ਕਿਸਾਨਾਂ ਦੁਆਰਾ ਵਾਢੀ ਸਮੇਤ ਪ੍ਰੋਸੈਸਿੰਗ (Processing), ਪੈਕੇਜਿੰਗ (Packaging), ਮੰਡੀਕਰਨ (Marketing) ਲਈ ਵਰਤੇ ਜਾਂਦੇ ਹਨ।
ਕਿਸਾਨਾਂ ਦੀ ਆਮਦਨ ਹੋਵੇਗੀ ਦੁੱਗਣੀ
ਇਸ ਯੋਜਨਾ ਦਾ ਉਦੇਸ਼ ਕਿਸਾਨਾਂ ਦੇ ਨਿਵੇਸ਼ ਨੂੰ ਘਟਾਉਣਾ ਅਤੇ ਉਨ੍ਹਾਂ ਦੀ ਆਮਦਨ ਨੂੰ ਦੁੱਗਣਾ ਕਰਨਾ ਹੈ। ਅਜਿਹੀ ਸਥਿਤੀ ਵਿੱਚ ਕਿਸਾਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਗ੍ਰਾਂਟ ਦੀ ਦੁਰਵਰਤੋਂ ਕਰਨ ਦੀ ਬਜਾਏ ਇਸ ਦੀ ਸੁਚੱਜੀ ਵਰਤੋਂ ਕਰਨ।
ਇਹ ਵੀ ਪੜ੍ਹੋ: Agri Business: ਖੇਤੀਬਾੜੀ ਖੇਤਰ 'ਚ ਇਹ 10 ਤਰ੍ਹਾਂ ਦੇ ਉਦਯੋਗ ਲਗਾਉਣ 'ਤੇ ਸਰਕਾਰ ਵੱਲੋਂ ਮਦਦ!
ਪਰਮਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ ਲਈ ਯੋਗਤਾ
• ਲਾਭਪਾਤਰੀ ਭਾਰਤ ਦਾ ਨਿਵਾਸੀ ਹੋਣਾ ਚਾਹੀਦਾ ਹੈ।
• ਬਿਨੈਕਾਰ ਕੇਵਲ ਕਿਸਾਨ ਹੋਣਾ ਚਾਹੀਦਾ ਹੈ।
• ਬਿਨੈਕਾਰ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ।
ਪਰਮਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ ਲਈ ਦਸਤਾਵੇਜ਼
• ਆਧਾਰ ਕਾਰਡ ਅਤੇ ਰਿਹਾਇਸ਼ ਦਾ ਸਬੂਤ
• ਆਮਦਨ ਅਤੇ ਉਮਰ ਦਾ ਸਬੂਤ
• ਮੋਬਾਈਲ ਨੰਬਰ ਅਤੇ ਪਾਸਪੋਰਟ ਸਾਈਜ਼ ਫੋਟੋ
ਪਰਮਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ ਵਿੱਚ ਅਰਜ਼ੀ
ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਇਸਦੀ ਅਧਿਕਾਰਤ ਵੈੱਬਸਾਈਟ pgsindia-ncof.gov.in 'ਤੇ ਜਾਣਾ ਪਵੇਗਾ।
Summary in English: Good News: Rs 50,000 will now be sent to farmers' accounts! No need to wait!